Uch Da Pir—The Origins of 'Kirpan Bhet'

The Tenth Master—Guru Gobind Singh—in the guise of 'Uch Da Pir'


ੴ ਸਤਿਗੁਰ ਪ੍ਰਸਾਦਿ ॥
-
ਪੋਹ ੧੨ (December 27): Uch Da Pir—The Origins of ‘Kirpan Bhet’
-
As the account played out in the previous ‘Prasang’ (the forty-fifth chapter of the sixth ‘Rut’), the family of Gulaba and Punjaba Masand had planned to make the Guru Gobind Singh Ji leave their home; they feared that the authorities would be alerted of the Guru’s presence and that they would face harsh consequences of sheltering the Guru and his Singhs in their place of residence. Meanwhile, Ghani Khan and Nabhi Khan, two Muslims who were devout followers of the Guru, received intel from within the Mughal army that Guru Sahib were residing in Machhiwara. They arrived at the house of Gulaba Masand, and from that point onward, they accompanied the Guru and the three Singhs. A few years prior, when the True Guru was returning from Kurukshetra after observing a Solar Eclipse, they had visited the town of Chamkaur, where the village chief, Nihala, had served them with great devotion. At that time, an old Khatri woman had woven fine garments for Guru Sahib to adorn themselves. Subsequently, Guru Sahib had promised they would return to her and adorn themselves with whatever new clothes she would have woven. Thus, the Guru commands Gulaba to search for that woman and bring her along with him. The woman presents some garments to the Guru, which are dyed a dark blue colour. Thereupon, the Guru dons the guise of ‘Uch Da Pir,’ and the three Singhs, with the addition of Ghani Khan and Nabhi Khan, disguise themselves as servants. As they attempt to exit the city whilst trying to perplex the Mughal forces, they are stopped by some soldiers of a local king. The following account, from the forty-seventh chapter of the sixth ‘Rut’ in Kavi Santokh Singh’s ‘Sri Gur Pratap Suraj Granth,’ continues from this point onward:

-

ਦੋਹਰਾ:
ਸੰਧ੍ਯਾ ਹੋਈ ਆਨਿ ਜਬਿ, ਤਬਿ ਉਮਰਾਵ ਹਕਾਰਿ।
ਕਹ੍ਯੋ ਬਬਰਚੀ ਕੋ ਭਲੇ, 'ਖਾਨਾ ਕੀਜਹਿ ਤ੍ਯਾਰ ॥੧॥
When the evening came, the king sent out a call;
He kindly told his cook, “Please prepare some food.

ਸ੍ਵੈਯਾ ਛੰਦ
ਪੀਰ ਅਹੈਂ ਉਚ ਬਾਸੀ ਸੱਯਦ ਜੁਗਤ ਮੁਰੀਦਨ ਖਾਨਾ ਖਾਨ।
ਸੁਧਿ ਕੋ ਦੇਹੁ ਤ੍ਯਾਰ ਜਬਿ ਹੋਵੈ' ਸੁਨਿਓ ਗਯੋ ਆਪਨੇ ਥਾਨ।
ਨਾਨਾ ਬਿਧਿ ਕੇ ਪਾਕ ਬਨਾਯੋ ਆਮਿਖ ਆਦਿਕ ਜੇਤਿਕ ਜਾਨ।
ਤਬਿ ਉਮਰਾਵ ਪਠ੍ਯੋ ਇਕ ਨਰ ਕੋ 'ਜਾਹੁ ਪੀਰ ਢਿਗ ਲ੍ਯਾਵਨ ਠਾਨਿ' ॥੨॥
There is a Sayyid Pir hailing from Uch, they will eat a meal along with their servants.
Inform us when it is ready.” Hearing this, [the cook] went to his designated area.
He prepared various kinds of foods, including meat—whatever he knew how to make.
Then the king sent one of his men, “go and bring the Pir to us.”

ਤਤਛਿਨ ਚਲਿ ਸਤਿਗੁਰ ਢਿਗ ਆਯੋ ਹਾਥ ਜੋਰ ਕਰਿ ਕਹੀ ਸੁਨਾਇ।
ਖਾਨਾ ਖਾਨ ਪੀਰ ਜੀ ਚਲੀਅਹਿ ਕਰਤਿ ਹਕਾਰਨ ਥਿਤ ਉਮਰਾਇ'।
ਸੁਨਿ ਸ਼੍ਰੀ ਪ੍ਰਭੁ ਬੋਲੇ ਤਿਸ ਨਰ ਸੋਂ 'ਪੀਰ ਨਹੀ ਖਾਨੇ ਕੋ ਖਾਇ।
ਰੋਜ਼ੇ ਰਹਤਿ ਹਮੇਸ਼ ਇਸੀ ਬਿਧਿ ਏਕ ਸਮੈਂ ਇਕ ਜੌਂ ਮੁਖ ਪਾਇ ॥੩॥
He immediately went and arrived near Satguru Ji; folding his hands, he said,
“O Pir Ji! Please come and have a meal; the King is calling you towards him.”
Hearing this, Sri Prabhu Ji told the man, “Pirs do not partake in such meals;
They forever maintain ‘Roza’ (fasting) in this way, putting a single barley grain in their mouth at each time.

ਜੋ ਮੁਰੀਦ ਹੈਂ ਸੰਗ ਹਮਾਰੇ ਸੋ ਆਵਹਿਂ ਏ ਖਾਨਾ ਖਾਨ'।
ਸੁਨ ਕਰਿ ਗਯੋ ਜਾਇ ਕਰਿ ਭਾਖੀ 'ਏਵ ਪੀਰ ਨੇ ਕੀਨਿ ਬਖਾਨ'।
ਤੀਨਹੁਂ ਸਿੰਘਨ ਤਬਿ ਕਰ ਜੋਰੇ 'ਕਿਮ ਹਮ ਬਚੈਂ ਕੌਨ ਕ੍ਰਿਤ ਠਾਨਿ।
ਆਪ ਅਹੋ ਸਮਰੱਥ ਸਭੀ ਬਿਧਿ ਕਰੈਂ ਤਥਾ ਜਸ ਹੁਇ ਫੁਰਮਾਨ' ॥੪॥
These servants who are with us—they will go along to partake in the meal.”
Hearing this, [the man] went back and said, “The Pir has spoken in this way.”
The three Singhs then folded their hands, saying, “how will we save ourselves; what means shall we obey?
[O Guru Ji!] You are capable of every feat; we shall do whatever you command.”

ਸਤਿਗੁਰ ਕਹ੍ਯੋ 'ਨ ਸੰਸਾ ਕੀਜੈ ਸੱਤਿਨਾਮ ਕੋ ਬਦਨ ਅਲਾਇ।
ਪੂਰਬ ਭੇਟ ਕਰਦ ਦੀ ਠਾਨਹੁ ਵਾਹਿਗੁਰੂ ਕਹਿ ਲਿਹੁ ਮੁਖ ਪਾਇ।
ਕਿਤਿਕ ਅਹਾਰ ਬੰਧ ਲਿਹੁ ਪਾਲੇ ਸੋ ਸਮੀਪ ਹਮਰੇ ਲੇ ਆਇ।
ਕਰਹਿਂ ਹਕਾਰਨ, ਅਚਹੁ ਅਹਾਰਨ, ਮੰਤ੍ਰ ਉਚਾਰਨ ਕਰਿ ਤਿਸ ਥਾਇਂ' ॥੫॥
Satguru Ji said, “do not have any fear—utter ‘Satnam’ from your mouths.
First perform ‘Kard Bhet’, then upon saying ‘Waheguru’, put [the food] in your mouth.
Take some food and upon tying it within a cloth, bring it to me.
They are calling; partake in the food, uttering the ‘Mool Mantar’ at that place.”

ਤਿਹ ਨਰ ਜਾਇ ਕਹ੍ਯੋ ਉਮਰਾਵਹਿ 'ਰੋਜ਼ੇ ਰਹੈ ਸੁ ਪੀਰ ਹਮੇਸ਼।
ਇਕ ਜੌਂ ਏਕ ਸਮੈਂ ਮੁਖ ਪਾਵਹਿ ਇਮ ਤਨ ਸਾਧ੍ਯੋ ਰਹੈ ਵਿਸ਼ੇਸ਼।
ਸੰਗ ਮੁਰੀਦ ਪੰਚ, ਸੇ ਖਾਵਹਿਂ ਹੁਕਮ ਕਰਹੁ ਤੌ ਲਯਾਇਂ ਅਸ਼ੇਸ਼'।
ਸੁਨਿ ਕੈ ਭਨ੍ਯੋਂ 'ਜਾਹੁ ਤਿਨ ਆਨਹੁਂ ਲਖਿਯਤਿ ਪੀਰ ਦੀਹ ਦਰਵੇਸ਼' ॥੬॥
The [previous] man went and told the king, “The Pir forever maintains Roza.
They put a single barley grain in their mouth at a time; in this way they have attained their body.
Five of their servants will eat food with you; if you command, then I will bring them here.”
Hearing this, the king said, “Go and bring them; this Pir appears to be a great Dervish.”

ਪੁਰ ਨਰ ਆਯੋ ਪੰਚ ਹਕਾਰੇ ਗੁਰ ਕੇ ਕਹੇ ਕਰੀ ਪਰਤੀਤ।
ਉਠਿ ਗਮਨੇ ਪਹੁਂਚੇ ਤਿਸ ਥਲ ਤਬਿ ਜ੍ਯੋਂ ਉਮਰਾਵ ਸਥਿਰਤਾ ਕੀਤ।
ਤੁਰਕ ਅਪਰ ਕੇਤਿਕ ਹੈਂ ਤਿਸ ਢਿਗ ਗੁਰ ਗਾਥਾ ਕਹਿ ਅਚਰਜ ਚੀਤ।
ਲਾਖਹੁਂ ਲਸ਼ਕਰ ਜੰਗ ਪ੍ਰਹਾਰ੍ਯੋ ਬਿਚ ਤੇ ਨਿਕਸਿ ਗਯੋ ਨਿਰਭੀਤ' ॥੭॥
Then the man arrived and called the five [servants], they were confident in the Guru’s words.
They all arose and went, arriving at the place where the king had set up his encampment.
There were many other Turks with [the king], who uttered the tale of the Guru in astonishment:
“An army of Lakhs had charged for assault; [the Guru] escaped amidst it without fear.”

ਸਭਿਹਿਨਿ ਬੀਚ ਬਿਠਾਵਨ ਕੀਨੇ ਖਾਨੇ ਹਿਤ ਖਾਨਾ ਅਨਵਾਇ।
ਬੂਝਤਿ ਬਾਤ 'ਪੀਰ ਇਹ ਕੈਸੋ ਕਿਤ ਤੇ ਆਇ ਕਹਾਂ ਕੋ ਜਾਇ'।
ਨਬੀ ਗ਼ਨੀ ਖ਼ਾਂ ਸਹਿਤ ਪ੍ਰਸ਼ੰਸ਼ਾ ਤੀਨੋ ਸਰਬ ਬ੍ਰਿਤੰਤ ਸੁਨਾਇ।
ਮਹਾਂ ਮੌਜ ਕੇ ਮਾਲਿਕ ਬਿਚਰਤ ਨਹਿਂ ਕਾਰਜ ਕੁਛ ਹੋਤਿ ਲਖਾਇ ॥੮॥
They seated the [five servants] among everyone and ordered food to eat.
They asked, “what kind of Pir is he; from where has he come, and where is he going?”
The three [Singhs] along with Nabhi and Ghani Khan retold the entire account in eulogy:
“They are the master of carefreeness; wherever they travel, nothing is known of their plans.

ਕਿਸਹਿ ਨਿਵਾਜੈਂ ਪਿਖਤ ਪ੍ਰੀਤ ਜਿਹ ਕਿਹ ਕੋ ਸ੍ਰਾਪਦ ਅਪਦਾ ਪਾਇਂ।
ਮੱਕੇ ਜ਼ਾਰਤ ਕਰਤਿ ਮਸਤ ਭੇ ਕਾਮਲ ਵਲੀ ਨ ਕੋ ਸਮਤਾਇ'।
ਇਤਨੇ ਮਹਿਂ ਖਾਨਾ ਲੇ ਆਏ ਬਡੇ ਰਕੇਬ ਭਰੇ ਸਮੁਦਾਇ।
ਇਕ ਤੋ ਨਬੀ ਗ਼ਨੀ ਕੋ ਦੀਨਹੁਂ ਦੋਨਹੁਂ ਆਗੇ ਧਰ੍ਯੋ ਬਨਾਇ ॥੯॥
Observing love, they bestow blessings to some; they place curses on others, causing misfortune.
They journey to Mecca, remaining joyous; they are an accomplished saint like no other.”
In this time, the food was brought over; large platters were filled and placed in front of them.
One was given to Nabhi Khan and Ghani Khan—it was placed in front of them both.

ਦਯਾ ਸਿੰਘ ਅਰੁ ਧਰਮ ਸਿੰਘ ਕੋ ਇਕ ਰਕੇਬ ਦੋਨਹੁਂ ਕੋ ਦੀਨ।
ਇਕ ਰਕੇਬ ਉਮਰਾਵ ਲਯੋ ਤਬਿ ਮਾਨ ਸਿੰਘ ਅਪਨੇ ਸੰਗ ਲੀਨ।
ਅਪਰ ਤੁਰਕ ਜੁਗ ਜੁਗ ਕੈ ਤੀਨਹੁ ਲੇ ਰਕੇਬ ਕੋ ਖਾਵਨ ਕੀਨ।
ਕਰਦ ਨਿਕਾਰੀ ਸਿੰਘਨ ਕਰਿ ਲੇ ਸੱਤਿਨਾਮ ਕਹਿ ਫੇਰਿ ਪ੍ਰਬੀਨ ॥੧੦॥
One platter was given to both Daya Singh and Dharam Singh.
The king himself took a platter, then Maan Singh shared it with him.
All the other Turks each took one platter among pairs and began to eat.
The Singhs took Kards in their hands and uttered ‘Satnam’ from their mouths.

ਮਾਨ ਸਿੰਘ ਤਬਿ ਕਰਦ ਹਾਥਿ ਧਰਿ ਵਿਚ ਰਕੇਬ ਫੇਰੀ ਕਰਿ ਕਾਰ।
ਤਬਿ ਉਮਰਾਵ ਸੰਦੇਹ ਧਾਰਿ ਕਰਿ ਹਿਤ ਬੂਝਨ ਕੇ ਬਾਕ ਉਚਾਰ।
ਇਹ ਕ੍ਯਾ ਕਰਹੁ ਕਰਦ ਤੁਮ ਫੇਰਹੁ ਮਕਰੂ ਕੀਨੋ ਖਾਨ ਅਹਾਰ।
ਤੁਰਕਨਿ ਬਿਖੈ ਕੌਨ ਇਮ ਕਰਤਾ ਜਿਮ ਤੁਮ ਕਰੀ ਕਰਦ ਕੀ ਕਾਰ' ॥੧੧॥
Maan Singh then took a Kard in his hand and stirred it around the platter.
Then the king, embodying fear in his heart, spoke to obtain an answer:
“What are you doing? By stirring the Kard you have disparaged the food.
Amongst the Turks, who does this—that which you are doing with your Kard?”

ਸੁਨਿ ਕਰਿ ਮਾਨ ਸਿੰਘ ਦਿਯ ਉੱਤਰ 'ਜਬਿ ਮੱਕੇ ਹਮ ਪਹੁਂਚੇ ਜਾਇ।
ਨਈ ਰਸਮ ਨਿਕਲੀ ਇਹ ਤਹਿਂ ਤੇ ਸਭਿ ਕਿਛ ਲੋਹੇ ਤੇ ਬਨਿ ਆਇ।
ਅੱਵਲ ਖਾਨੇ ਮਾਂਹਿ ਕਰਦ ਛੁਹਿ ਪੁਨ ਹੁਇ ਪਾਕ ਖਾਨ ਕੇ ਭਾਇ।
ਤਬ ਕੇ ਹਮਰੇ ਪੀਰ ਬਖਾਨ੍ਯੋਂ ਖਾਨਾਖਾਹੁ ਕਰਦ ਨਿਤ ਛ੍ਵਾਇ' ॥੧੨॥
Hearing this, Maan Singh gave an answer, “when we arrived at Mecca,
This is a new custom which arose from there; everything is made from iron.
First touch the Kard to the food, then when it is purified, it becomes pleasant to eat.
Henceforth, our Pir commanded—eat only after touching the Kard to the food.”

ਤਬਿ ਇਮ ਕਹਿ ਕਰਿ ਖਾਨਾ ਖਾਯਹੁ ਸਿੰਘਨਿ ਆਗੇ ਭਯੋ ਕਰਾਹਿ।
ਅਰਧ ਰਕੇਬ ਮਾਨ ਸਿੰਘ ਦਿਸ਼ ਜੋ ਖਾਇ ਤਿਹਾਵਲ ਤਿਸ ਕੇ ਮਾਂਹਿ।
ਦਿਸ਼ ਉਮਰਾਵ ਹੁਯੋ ਤਿਮ ਆਮਿਖ ਭੱਖਨ ਕਰਤਿ ਲਖਹਿ ਕਿਮ ਨਾਂਹਿ।
ਬਿਸਮਹਿਂ ਭਏ ਸ੍ਵਾਦ ਪੰਚਾਂਮ੍ਰਿਤ ਗੁਰੂ ਕਲਾ ਪ੍ਰਗਟੀ ਇਹ ਆਇ ॥੧੩॥
When they began eating after saying this, ‘Karah Prasad’ appeared in front of the Singhs.
The half of the platter on Maan Singh’s side—Maan Singh was eating Karah Prasad from it.
On the king’s side there was still meat; they were all eating but not understanding anything.
Recognizing the taste of Karah Prasad they were astonished; the Guru’s power had manifested.

ਮਾਨ ਸਿੰਘ ਅਰੁ ਧਰਮ ਸਿੰਘ ਨੇ ਪਾਲੇ ਬਾਂਧ੍ਯੋ ਕੁਛਕ ਅਹਾਰ।
ਪਾਨ ਪਖਾਰੇ ਪਾਨੀ ਲੇ ਕਰਿ, ਚਲਿ ਆਏ ਸਤਿਗੁਰ ਅਗਵਾਰ।
ਬੂਝ੍ਯੋ 'ਆਨ੍ਯੋ ਹੈ ਕਿ ਨਹੀਂ ਕਿਛੁ?' ਦੋਨੋ ਦਿਯੋ ਦਿਖਾਇ ਉਚਾਰ।
ਕਹ੍ਯੋ ਗੁਰੂ 'ਸੰਭਾਰਿ ਰਾਖੀਏ ਹਮ ਜਾਚਹਿਂ ਤਬਿ ਦੇਹੁ ਦਿਖਾਰਿ' ॥੧੪॥
Maan Singh and Dharam Singh tied some food to a piece of their clothes.
Then, after washing their hands with water, they arrived near the Satguru.
[Guru Ji] asked, “have you brought anything?” Then they both showed [the food].
Guru Ji said, “keep this safe with you; when we ask, then show it to us.”

ਨਿਸਾ ਬਿਖੇ ਤੰਬੂ ਮਹਿਂ ਸੁਪਤੇ ਗੁਰ ਪ੍ਰਯੰਕ ਪਰ ਥਿਰੇ ਜਗੰਤਿ।
ਭਈ ਪ੍ਰਭਾਤਿ ਚਢ੍ਯੋ ਤਬਿ ਸੂਰਜ ਸੱਯਦ ਆਨ੍ਯੋਂ ਬੋਲਿ ਤੁਰੰਤ।
ਬਾਸੀ ਨੂਰਪੁਰੇ ਕੀ ਸ਼ੁਭ ਮਤਿ ਮਗ ਖ਼ੁਦਾਇ ਕੇ ਮਿਲਨਿ ਚਲੰਤਿ।
ਕਈ ਬਾਰ ਸਤਿਗੁਰ ਕੋ ਮੇਲੀ ਕ੍ਰਿਪਾ ਕਰਹਿਂ ਤਿਸ ਪਰ ਭਗਵੰਤ ॥੧੫॥
At nighttime, Guru Ji went to sleep in the tent; lying on their cot, they remained awake.
Then morning arrived; the sun came up. [The King] immediately called forth the Sayyid.
He was a resident of Nurpur; being good-minded, he walked on the path of meeting the Lord.
He had met Satguru Ji many times; Satguru Ji bestowed great mercy upon him.

ਜੋ ਅਸਵਾਰ ਹਕਾਰਨ ਗਮਨ੍ਯੋ ਤਿਹ ਸਗਰੀ ਬਿਧਿ ਦਈ ਬਤਾਇ।
ਇਕ ਪ੍ਰਯੰਕ ਪਰ ਹਾਜੀ ਸੱਯਦ ਤਾਂਹਿ ਸ਼ਾਹਦੀ ਹੇਤ ਬੁਲਾਇ।
ਜਾਨਿ ਗਯੋ ਸਗਰੀ ਬਿਧਿ ਸੋ ਤਬਿ ਮੈਂ ਗੁਰ ਕਾਜ ਬਿਖੈ ਅਬਿ ਆਇ।
ਧੰਨ ਜਨਮ ਮੇਰੋ ਸੁ ਕ੍ਰਿਤਾਰਥ ਗਨ ਸੁੱਕ੍ਰਿਤ ਕੋ ਫਲ ਸ਼ੁਭ ਪਾਇ ॥੧੬॥
The cavalryman who had gone to bring [the Sayyid]—he told him the entire account:
“There is a Sayyid ‘Hajji’ (pilgrim) sitting on a cot; you have been ordered to testify for him.”
[The Sayyid] then understood in every way, that he had arrived for a task of the Guru.
“My birth has proven blessed and fruitful! Only upon great effort is a fruit like this obtained.”

ਆਯਹੁ ਤੁਰਤ ਪ੍ਰਵੇਸ਼ ਪੌਰ ਇਕ ਤੰਬੂ ਲਗ੍ਯੋ ਬਿਲੋਕਨ ਕੀਨ।
ਬਿਚ ਪ੍ਰਯੰਕ ਪਰ ਸਤਿਗੁਰੂ ਬੈਠੇ ਦੇਖਤਿ ਕਰੀ ਚਿਨਾਰੀ ਚੀਨ।
ਬੰਦਨ ਕਰਨਿ ਚਲ੍ਯੋ ਜਬਿ ਸਨਮੁਖ ਸ਼੍ਰੀ ਪ੍ਰਭੁ ਤਿਸ ਕੋ ਸ਼ਾਰਤ ਦੀਨ।
ਹਮ ਸਮੀਪ ਅਜਹੂੰ ਨਹਿਂ ਆਵਹੁ ਤੁਰਕ ਸਭਾ ਮਹਿਂ ਪਹੁਂਚਿ ਪ੍ਰਬੀਨ' ॥੧੭॥
Upon arriving, he immediately entered the gate and glanced at a pitched tent.
Inside it, Satguru Ji were sitting on a cot, seeing them, [the Sayyid] recognized them.
When he approached them to pay obeisance, then Sri Prabhu Ji explained to him with gestures,
“Do not come near us yet; first go to the assembly of the Turks.”

ਜਾਨਿ ਗਯੋ ਸ਼੍ਰੀ ਸਤਿਗੁਰ ਆਸ਼ੈ ਹਟ੍ਯੋ ਤੁਰਤ ਹੀ ਅੰਤਰ ਓਰ।
ਜਹਾਂ ਕਚਹਿਰੀ ਤੁਰਕਨ ਕੇਰੀ ਪਹੁਂਚ੍ਯੋ ਜਾਇ ਸੁ ਤਾਂਹੀ ਠੌਰ।
ਕਰੀ ਸਲਾਮਾਲੇਕਮ ਬੈਠ੍ਯੋ ਸਾਦਰ ਸਭਿ ਜਹਿਂ ਭਏ ਬਹੋਰ।
ਤਬਿ ਉਮਰਾਵ ਬੂਝਿਬੇ ਲਾਗ੍ਯੋ 'ਇਹ ਸੱਯਦ ਉਤਰ੍ਯੋ ਬਿਚ ਪੌਰ ॥੧੮॥
[The Sayyid] understood Sri Satguru Ji’s plans and quickly turned around and went inside—
Where the Turks were having an assembly; he went and arrived at that location.
He said “As-salamu alaykum” and sat down with great regard, where all others were present.
Then the king began to ask, “This Sayyid [Pir] has sojourned past the gate.

ਪੂਰਬ ਕਿਤ ਦੇਖ੍ਯੋ ਕੈ ਨਾਹਿਨ ਅਹੈ ਪਛਾਨ ਕਿ ਤੁਮਰੀ ਨਾਂਹਿ?।
ਹਿੰਦਨ ਕੋ ਗੁਰ ਬੇਸ ਅਪਰ ਧਰਿ ਨਹਿਂ ਲਸ਼ਕਰ ਬਿਚ ਕੇ ਕਿਤ ਜਾਂਹਿ।
ਲਾਖਹੁਂ ਸੁਭਟ ਸ਼ਾਹੁ ਕੇ ਮਾਰੇ ਦਲ ਬਿਚਲਾਇ ਦਯੋ ਰਣ ਮਾਂਹਿ।
ਅਬਿ ਜੀਵਤਿ ਹੀ ਨਿਕਸ ਗਯੋ ਕਿਤ ਖੋਜਤਿ ਹੈਂ ਤਮਾਮ ਚਿਤ ਲਾਇ ॥੧੯॥
Have you seen them anywhere before, or not? Do you recognize him, or not?
Could he be the Guru of the Hindus, who, in disguise, is sneaking through the army?
He has killed Lakhs of the Emperor’s soldiers and has ruined the appearance of the royal army.
Now, he has managed to escape somewhere alive; we are all eagerly searching for him.

ਯਾਂ ਤੇ ਇਹ ਹਾਜੀ ਅਟਕਾਯੋ, ਚਹੈਂ ਸ਼ਾਹਦੀ, ਦੇਹੁ ਬਤਾਇ।
ਪੂਰਬ ਮਿਲ੍ਯੋ ਬਿਲੋਕ੍ਯੋ ਜੇ ਤੁਮ ਜਾਨਤਿ ਹੋ ਕਹੀਐ ਸਮੁਝਾਇ।
ਭਾਖਤਿ ਮੱਕੇ ਹੱਜ ਕਰਿ ਆਏ ਰੋਜ਼ਾ ਰਖ ਹਮੇਸ਼ ਤਪਤਾਇ।
ਡਾਲਤਿ ਮੁਖ ਮਹਿਂ ਇਕ ਜੌਂ, ਬਿਚਰਤਿ ਮੌਜ ਆਪਣੀ ਮਹਿਂ ਹਰਖਾਇ' ॥੨੦॥
For this reason, we have stopped this Hajji; we want assurance of him—please tell us.
If you have met and seen them before, and you are familiar with them, then enlighten us.
They claim to have arrived from Hajj at Mecca; They maintain Roza and remain satiated.
They place a single grain of barley in their mouth; in pleasure of their carefreeness, they travel.”

ਸੁਨਿ ਸੱਯਦ ਵਿਚ ਸਭਾ ਉਚਾਰ੍ਯੋ 'ਇਹ ਤੌ ਪੀਰਨ ਪੀਰ ਮਹਾਨ।
ਮੁਖ ਤੇ ਕਹੈਂ ਸਫਲ ਹੁਇ ਤੂਰਨ, ਕਰਹਿਂ ਨਿਹਾਲ, ਰਿਸੇ ਕਰਿ ਹਾਨ।
ਉਰ ਅਚਰਜ ਮੈਂ ਇਹ ਅਟਕਾਏ, ਤੁਮ ਕੋ ਸ੍ਰਾਪ ਨ ਕੀਨਿ ਬਖਾਨ।
ਕਹੈਂ ਬਾਕ ਤੋਂ ਪ੍ਰਿਥੀ ਉਲਟ ਦੇਂ ਅਤਿ ਸਮਰੱਥ ਅਧਿਕ ਬਲਵਾਨ ॥੨੧॥
Hearing this, the Sayyid spoke amidst the assembly, “he is the great Pir of Pirs!
Whatever they say from their mouth immediately comes true; they exalt some and ruin others.
I am very astonished in my mind that you have stopped them; I hope they do not curse you!
With one command they can flip the earth upside down; they are greatly potent and powerful!

ਤੁਮ ਸੋਂ ਛਿਮਾ ਕਰੀ ਨ ਕਹੋ ਕੁਛ ਅਪਨੇ ਭਾਗ ਭਲੇ ਲਿਹੁ ਜਾਨ।
ਅਨਿਕ ਬਾਰ ਮੈਂ ਪਰਖਨਿ ਕੀਨੇ ਸਫਲਹਿ ਸਹਜਿ ਸੁਭਾਇ ਬਖਾਨ।
ਅਬਿ ਬਖਸ਼ਾਵਹੁ ਬੰਦ ਕਦਮ ਤਿਨ ਹਾਥ ਜੋਰਿ ਕਰਿ ਬਿਨੈ ਮਹਾਨ।
ਕਰਹੁ ਖਲਾਸੀ ਸ੍ਵੇਛਾ ਬਿਚਰਹਿਂ, ਜਾਮਾ ਪਾਕ, ਜ਼ੁਹਦ ਬਡ ਠਾਨਿ' ॥੨੨॥
They have spared you; they did not say anything—consider yourselves fortunate.
I have tested them numerous times; wherever they say, even in a calm state, it comes true.
Now, upon folding your hands and making a grand request, have yourselves forgiven.
Free them immediately, may they roam as per their desire; they don a pure and pious dress.”

ਸੁਨਿ ਉਮਰਾਵ ਡਰ੍ਯੋ ਉਰ ਅੰਤਰ† ਤਤਛਿਨ ਉਠ੍ਯੋ ਸਹਤਿ ਨਰ ਬ੍ਰਿੰਦ।
ਦਰਬ ਪੰਚ ਸੈ ਕਹਿ ਅਨਵਾਯੋ ਸੱਯਦ ਸੰਗ ਆਇ ਕਰ ਬੰਦਿ।
ਨਮਸਕਾਰ ਕਰਿ ਬੈਠਿ ਗਯੋ ਢਿਗ ਬਿਨਤੀ ਬੋਲ੍ਯੋ 'ਪੀਰ ਬਿਲੰਦ!।
ਅਟਕਾਵਨ ਕੀ ਕੀਨਿ ਅਵੱਗ੍ਯਾ ਸੋ ਬਖਸ਼ਹੁ ਤੁਮ ਹੋ ਬਖਸ਼ੰਦ' ॥੨੩॥
Hearing this, the king became very fearful; he immediately arose and took some men with him.
He ordered five-hundred rupees and, along with the Sayyid, he arrived and folded his hands.
Paying obeisance, he sat down; performing a supplication, he spoke, “O magnificent Pir!
I have done a great disobedience by stopping you here; you are benevolent—please forgive me!”

ਅੱਗ੍ਰ ਪੰਚ ਸੈ ਧਰੇ ਰਜਤਪਣ ਅਪਰ ਸੁਭਟ ਤਹਿਂ ਭੇ ਸਮੁਦਾਇ।
ਸਕਲ ਚਢਾਵਨ ਲਗੇ ਦਰਬ ਕੋ ਪਿਖਿ ਸਤਿਗੁਰ ਮੁਖ ਤੇ ਫੁਰਮਾਇ।
ਤੁਮ ਕੋ ਨਹੀਂ ਦੋਸ਼ ਪਰ ਬਸ ਹੋ, ਹਮਰੋ ਕਹਾਂ ਘਟ੍ਯੋ ਇਸ ਥਾਇਂ।
ਸੁਖ ਸੋਂ ਨਿਸਾ ਬਸ ਅਬਿ ਗਮਨੈਂ, ਚਿਤ ਕੀ ਚਿੰਤਾ ਦੇਹੁ ਗਵਾਇ' ॥੨੪॥
He placed five-hundred rupees in front of [Guru Ji]; many other soldiers also gathered.
They all began to offer coins as well; seeing this, Satguru Ji spoke from their mouth:
“You are not at fault; you are subordinate [to your duty]. Staying here has not adversely affected us.
We have comfortably rested here at night, now we shall go; dispel the worries of your mind.”

ਖੁਸ਼ੀ ਜਾਨਿ ਆਪਨੇ ਪਰ ਤਿਸ ਛਿਨ ਹਾਥ ਬੰਦਿ ਕਰਿ ਕਹਿਂ ਉਮਰਾਇ।
ਗਮਨਹੁ ਇੱਛਾ ਜਹਾਂ ਤੁਮਾਰੀ ਫੇਰ ਦਰਸ ਮੋ ਕਹੁ ਦਿਹੁ ਆਇ'।
ਇਮ ਕਹਿ ਉਠ੍ਯੋ ਗਯੋ ਗਢ ਅੰਤਰ, ਸ਼੍ਰੀ ਪ੍ਰਭੁ ਪਲੰਘ ਲਯੋ ਉਠਵਾਇ।
ਤਹਿਂ ਤੇ† ਗਮਨ ਕੀਨ ਮਗ ਆਛੇ ਚਾਰਹੁਂ ਸਿਰ ਧਰਿ ਚਲੇ ਉਠਾਇ ॥੨੫॥
Understanding that [Guru Ji] were pleased with him, the king folded his hands and said,
“Wherever you wish to travel, you may go; please return and offer me a glimpse of thee.”
In this way, as he stood up and re-entered the fort, the servants lifted the cot of Sri Prabhu Ji.
From there, they began travelling on a good path; four servants lifted the cot above their heads.

ਜਬਿ ਕੋਸਕ ਪਰ ਪਹੁਂਚੇ ਗਮਨਤਿ ਤਬਿ ਸੱਯਦ ਮਿਲਿਬੇ ਹਿਤ ਆਇ।
ਬੰਦਨ ਕਰੀ ਪਦਮ ਸਮ ਕਦਮਨ 'ਸ਼੍ਰੀ ਪ੍ਰਭੁ! ਮੈਂ ਸਭਿ ਕਹੀ ਬਨਾਇ।
ਜੇ ਪਸ਼ਚਾਤ ਹੋਇ ਕੁਛ ਨਿਰਨੈ ਤਬਿ ਰਾਵਰ ਕੀ ਚਹੋਂ ਸਹਾਇ।
ਨਹੀਂ ਅਵੱਗ੍ਯਾ ਕਰਹਿਂ ਤੁਰਕ ਮਮ, ਇਮ ਬਾਂਛਤਿ ਮੈਂ ਆਯਹੁ ਧਾਇ' ॥੨੬॥
After they had travelled for one ‘Koh’ (2.4km), then the Sayyid arrived to meet.
He supplicated to [Guru Ji’s] lotus-feet, “O Sri Prabhu! I have concocted the entire tale;
If a consequence is to occur [with me] later on, I wish to have your aid.
May the other Turks not disregard me—for this reason I have come running to thee.”

ਦੇਖਿ ਦਯਾ ਨਿਧਿ ਬਿਹਸ ਬਖਾਨ੍ਯੋ 'ਤੁਮ ਕੋ ਤਾਤੀ ਲਗੈ ਨ ਬਾਇ।
ਜੇ ਉਪਕਾਰ ਕਰਹਿਂ ਤਨ ਮਨ ਤੇ ਤਿਨ ਕੇ ਹੋਤਿ ਸਹਾਇ ਖ਼ੁਦਾਇ।
ਕਿਸੂ ਵਸਤ ਕੀ ਕਮੀ ਨ ਹੋਵੈ ਦਰਬ ਅਤੋਟ ਖਰਚ ਔ ਖਾਇ।
ਕਾਗਦ ਕਲਮਦਾਨ ਜੇ ਤੁਮ ਢਿਗ ਲਿਖਹਿਂ ਹੁਕਮਨਾਮਾ ਲਿਹੁ ਪਾਇ ॥੨੭॥
Seeing this, the ocean of mercy [Guru Ji] smiled and said, “you will not feel even a hot breeze.
Those who act beneficent with their body and mind, Khuda himself comes to their aid.
You will not face scarcity of any commodity; you will have immense wealth to eat and spend.
If you have a quill and paper, we will write you a Hukamnama, which you shall keep with you.

ਹਮਰੇ ਸਿਖ ਸੰਗਤਿ ਸਭਿ ਮਾਨਹਿਂ ਕੁਲ ਤੇਰੀ ਧਨ ਕੋ ਨਿਤ ਪਾਇ'।
ਸੁਨਿ ਸੱਯਦ ਕਾਗਦ ਤਬਿ ਦੀਨਸਿ ਲਿਖ੍ਯੋ ਹੁਕਮਨਾਮਾ ਸੁਖਦਾਇ।
ਲੇ ਕਰਿ ਕਰ ਧਰਿ ਭਯੋ ਪ੍ਰਮੋਦਤਿ ਬੰਦਿ ਕਦਮ ਕੋ ਹਟ੍ਯੋ ਸਿਧਾਇ।
ਸ਼੍ਰੀ ਪ੍ਰਭੁ ਚਲੇ ਪ੍ਰਯੰਗ ਅਰੂਢੇ, ਚਾਰਹੁਂ ਸਿਰ ਪਰ ਲੀਨਿ ਉਠਾਇ ॥੨੮॥
Our entire Sikh Sangat will obey this edict, and your clan will forever obtain wealth.”
Hearing this, the Sayyid provided some paper and [Guru Ji] penned a blissful Hukamnama.
Receiving it in his hand, [the Sayyid] was very delighted; he bowed and turned back.
Sri Prabhu Ji climbed the cot and travelled forward; the four lifted it above their heads.

ਕੇਸ ਪਿਛਾਰੀ ਲਰਕਤਿ ਸੁੰਦਰ, ਸ਼ਾਮ ਚਾਦਰਾ ਊਪਰ ਲੀਨਿ।
ਦੀਰਘ ਸ਼ਮਸ਼, ਪਿਰਾਹਨ ਗਰ ਮਹਿਂ ਮੁੱਠਾ ਮੋਰ ਪੰਖ ਕੋ ਕੀਨਿ।
ਦਯਾ ਸਿੰਘ ਸਿਰ ਪਰ ਕਬਿ ਫੇਰਤਿ, ਚਹੁਂ ਪਾਵਨ ਪਰ ਬੰਧਿ ਸੁ ਦੀਨਿ।
ਊਪਰ ਛਟੀਅਨ ਕੀ ਕਰਿ ਛਾਯਾ, ਚਾਦਰ ਤਾਨਿ ਕਰੀ ਹਿਤ ਚੀਨ ॥੨੯॥
[Guru Sahib’s] elegant hair swung on their back; they wore a dark-blue ‘Chadra’ over them.
They had a long beard and wore a long ‘Chola’; There was a whisk made from peacock feathers.
Daya Singh would sporadically wave it over their head; [feathers] were also tied to cot’s legs.
Above them, some tree branches perched up a sheet of cloth, for the sake of providing shade.

ਛੇਵੀਂ ਰੁੱਤ ਦਾ ਸੰਤਾਲ੍ਹੀਵਾਂ ਅਧਿਆਇ ਸਮਾਪਤ ਹੋਇਆ ॥੪੭॥
Hence concludes the forty-seventh chapter of the sixth Rut. [47]



- Sri Gur Pratap Suraj Granth; Rut 6, Chapter 45
Author: Mahakavi Bhai Santokh Singh (English Translation: Parmveer Singh)
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!

Comments