The Martyrdom of Baba Ajit Singh

A classical fresco depiction of Baba Ajit Singh (ca. 19th century) adorning the walls of Gurdwara Baba Atal, Amritsar.


ੴ ਸਤਿਗੁਰ ਪ੍ਰਸਾਦਿ ॥
-
ਪੋਹ ੮ (December 23): The Martyrdom of Baba Ajit Singh
-
With the arrival of the month of Poh, Sikhs all across the globe remember and pay tribute to the sacrifices of the Four Sāhibzādās—Baba Ajit Singh, Baba Jujhar Singh, Baba Zorawar Singh and Baba Fateh Singh—along with the sacrifices of Mata Gujri Ji and countless Sikhs who died in battle following the siege of Anandpur in 1705 CE. The eighth day of Poh marks the martyrdom date of two of the first prominent martyrs from this sequence of events; the two elder sons of Guru Gobind Singh—Baba Ajit Singh and Baba Jujhar Singh. For the occasion of this year's remembrance of the Poh Shaheeds, 'The Sarbloh Scholar' will be presenting a continuous series of excerpts (from the 'Sri Gur Pratap Suraj Granth' of Kavi Santokh Singh) pertaining to events relevant to each day. The aforementioned events correspond to the latter half of the sixth 'Rut' of the 'Suraj Granth.' For today, the eighth of Poh, we shall commence with a revised translation of the thirty-ninth chapter of the sixth Rut, wherein the Master Poet Santokh Singh brilliantly iterates an account of Baba Ajit Singh, imbued with 'Bir-Ras' [the warrior-spirit]—of how the eldest sāhibzādā fearlessly waged war against the army of the Turks and achieved the highest honour of dying in battle:

-

ਅਧਿਆਇ ਉਣਤਾਲ੍ਹੀਵਾਂ
ਬਾਬਾ ਅਜੀਤ ਸਿੰਘ ਜੀ ਦਾ ਯੁੱਧ
Chapter 39
The Battle of Baba Ajit Singh Ji

ਦੋਹਰਾ:
ਸ਼੍ਰੀ ਅਜੀਤ ਸਿੰਘ ਬੀਰ ਬਰ ਪਿਖਿ ਸੰਗ੍ਰਾਮ ਬ੍ਰਿਤੰਤ।
ਚਹਯੋ ਆਪ ਨਿਕਸਨ ਤਬੈ ਗੁਰ ਕੋ ਸੁਤ ਬਲਵੰਤ ॥੧॥
As the chivalrous Sri Ajit Singh saw the account of the battle,
Guru Ji's potent son himself wished to step out and fight.

ਸਾਬਾਸ ਛੰਦ:
ਮਨਹਿ ਬਿਚਾਰਹਿ। ਤੁਰਕ ਬਿਦਾਰਹਿਂ।
ਥਿਰਹਿਂ ਨ ਅੰਤਰ। ਲਰਹਿਂ ਨਿਰੰਤਰ ॥੨॥
Then the sāhibazādā ponders:
"I shall go and fight the Turks;
instead of staying inside the fort,
I shall unceasingly wage war.

ਤਬਿ ਪ੍ਰਭੁ ਤੀਰਹਿ। ਪਹੁਂਚਿ ਸਧੀਰਹਿ।
ਸਤਿਗੁਰ ਨੰਦਨ। ਕਰਿ ਅਭਿਬੰਦਨ ॥੩॥
The serene sāhibazādā
then approaches the Saṯigurū.
the Saṯigurū's son
performs a supplication.

ਰਹਿ ਕਰ ਜੋਰਹਿ। ਪਿਤਹਿ ਨਿਹੋਰਹਿ।
ਸੁਤ ਦਿਸ਼ ਨੈਨਹਿ। ਕਰਿ, ਕਹਿ ਬੈਨਹਿਂ ॥੪॥
As he stops and folds his hands,
his Father [the Gurū] sees him.
Whilst looking His son in the eyes,
[the Gurū] speaks the following:

'ਕਿਮ ਅਭਿਲਾਖਹੁ? ਸਚ ਬਚ ਭਾਖਹੁ'।
ਸੁਨਿ ਕਰਿ ਬੀਰਹਿ। ਕਹਿ ਧਰਿ ਧੀਰਹਿ ॥੫॥
"What is it that thou desire?
Speak thy true command."
On hearing this, the warrior,
speaks, embodying patience:

'ਨਿਜ ਕੁਲ ਰੀਤਹਿ। ਚਿਤ ਮਹਿਂ ਪ੍ਰੀਤਹਿ।
ਅਬਹਿ ਸਮੈਂ ਸ਼ੁਬ। ਲਖਿ ਮਨ ਮੈਂ ਪ੍ਰਭੁ! ॥੬॥
"It is the tradition of our dynasty;
there is devotion within my mind.
Now is the most auspicious time;
O Prabhu! Understand within thy mind.

ਧਰਮ ਨਿਬਾਯਹੁ। ਮੁਖ ਫੁਰਮਾਯਹੁ।
ਤੁਰਕ ਸਮੂਹਨਿ। ਕਰਿ ਕਰਿ ਹੂਹਨਿ ॥੭॥
Fulfill thy Ḏẖaram [duty];
from thy mouth, give a command.
great swarms of Turks
have arrived for assault.

'ਕਰਹੁਂ ਹਟਾਵਨ। ਗਤਿ ਰਣਥਾਵਨ'।
ਸੁਨਿ ਬਿਕਸੇ ਗੁਰ। ਕਹਹਿਂ 'ਭਲੇ ਉਰ ॥੮॥
"To drive away [the enemy],
I shall go into the battlefield."
On hearing this, the Gurū smiles;
He says, "Thou hast thought for the best in thy heart.

ਹਤਿ ਤੁਰਕਾਨਹਿਂ। ਕਰਿ ਘਮਸਾਨਹਿ।
ਸ਼ੁਬ ਪਦ ਪਾਵਹੁ। ਮਮ ਮਨ ਭਾਵਹੁ ॥੯॥
Wage a fierce battle;
annihilate the Turks.
Earn a high status;
Please my heart.

ਸੁਜਸੁ ਬਿਥਾਰਹੁ। ਅਰਿ ਗਨ ਮਾਰਹੁ।
ਸਿਖ ਲਿਹੁ ਸੰਗਹਿ। ਹਿਤ ਅਤਿ ਜੰਗਹਿ ॥੧੦॥
Obtain great glory;
Kill countless enemies.
Take some Sikhs with thee;
fight a fierce battle.

ਦੋਹਰਾ:
ਸਦਾ ਧਰਮ ਛੱਤ੍ਰੀਨਿ ਕੋ ਚਲਯੋ ਸਨਾਤਨ ਆਇ।
ਤੁਝ ਸਮ ਬਯ ਅਭਿਮੰਨਯੁ ਕੀ ਲਰਯੋ ਜਗਤ ਜਸ ਗਾਇ ॥੧੧॥
Since ancient times, such has been the Ḏẖaram [duty] of the Kshatriyas.
At thine age, Abhimanyu went to battle; the world still sings his praises.

ਸਨਮੁਖ ਰਨ ਮਾਰਨ ਮਰਨ, ਅਰਿਨ ਪੀਠ ਨਹਿਂ ਦੇਨ।
ਸ਼ੁਬ ਪਦ ਕੋ ਪਰਲੋਕ ਮਹਿਂ ਅਵਨੀ ਮਹਿਂ ਜਸ ਲੇਨ' ॥੧੨॥
Facing forward thou shalt kill or be killed;
thou must not turn thy back towards battle.
In doing this, high status in the next world is obtained—
great glory is obtained in the current world."

ਨਰਾਜ ਛੰਦ:
ਬਲੀ ਅਜੀਤ ਸਿੰਘ ਜੀ ਨਿਖੰਗ ਅੰਗ ਸੰਗ ਹੈ।
ਬਿਭੀਖਣੰ ਨਿਰੀਖਣੰ ਸੁ ਤੀਖਣੰ ਖਤੰਗ ਹੈਂ।
ਕ੍ਰਿਪਾਨ ਹੇਮ ਮੁਸ਼ਟ ਸੋਂ ਕੁਦੰਡ ਲੈ ਕਠੋਰ ਕੋ।
ਧਰੇ ਸਮੂਹ ਆਯੁਧਾਨਿ ਦੀਰਘਾਇ ਘੋਰ ਕੋ ॥੧੩॥
A quiver is tied to the limbs of the potent Ajit Singh;
stored within the quiver, are sharp, fearsome arrows.
He wields a gold-hilted Kirpān and a powerful bow;
he dons large, fearsome weapons which inflict fatal wounds.

ਦਈ ਪਿਤਾ ਪ੍ਰਦੱਛਨਾ ਸੁ ਬੰਦਨਾਹਿ ਠਾਨਿ ਕੈ।
ਆਨੰਦ ਤੇ ਬਿਲੰਦ ਨੈਨ ਭੇ ਪ੍ਰਫੁੱਲਮਾਨਿ ਕੈ।
ਚਲਯੋਸੁ ਪੌਰ ਠੌਰਕੌ ਜਥਾ ਮ੍ਰਿਗਿੰਦ ਭੈ ਬਿਨਾ।
ਪ੍ਰਬੀਰ ਸੰਗ ਪੰਚ ਭੇ ਰਜ਼ਾਇ ਮਾਨਿ ਕੈ ਮਨਾ ॥੧੪॥
He circumambulates his Father upon supplicating;
In immense bliss, his eyes begin to fill up with tears.
He walks towards the gate, like a tiger—without fear.
Taking along five warriors, he followed the will [of the Gurū].

ਸ੍ਵੈਯਾ:
ਆਲਮ ਸਿੰਘ ਧਰੇ ਸਭਿ ਆਯੁਧ ਜਾਤਿ ਜਿਸੀ ਰਾਜਪੂਤ ਭਲੇਰੀ।
ਖਾਸ ਮੁਸਾਹਿਬ ਦਾਸ ਗੁਰੂ ਕੋ ਪਾਸ ਰਹੈ ਨਿਤ ਸ਼੍ਰੀ ਮੁਖ ਹੇਰੀ।
ਬੋਲਨਿ ਕੇਰ ਬਿਲਾਸ ਕਰੈਂ ਜਿਹ ਸੰਗ ਸਦਾ ਕਰੁਨਾ ਬਹੁਤੇਰੀ।
ਆਇਸੁ ਲੇ ਹਿਤ ਸੰਘਰ ਕੇ ਮਨ ਹੋਇ ਅਨੰਦ ਚਲ੍ਯੋ ਤਿਸ ਬੇਰੀ ॥੧੫॥
Alam Singh adorns all his weapons, whose class was of the beloved Rajputs.
He was a special courtier of the Gurū, who always stayed nearby Him.
[The Gurū] would always bestow him bliss and have conversations with him.
He takes [the Gurū's] permission, and upon embodying bliss, goes to battle.

ਗੁਰ ਨੰਦਨ ਸੰਗ ਅਨੰਦਤਿ ਅੰਗ ਜਵਾਹਰ ਸਿੰਘ ਚਲ੍ਯੋ ਭਟ ਭਾਰੀ।
ਜਿਮ ਆਵਤਿ ਬ੍ਰਿੰਦ ਮਲੇਛ ਚਲੇ, ਤਿਨ ਸੰਮੁਖ ਰੋਕ ਬਿਲੋਕ ਅਗਾਰੀ।
ਸਰ ਤੋਮਰ ਛੋਰਿ ਤੁਫੰਗਨ ਤੂਰਨ ਗੇਰਿ ਦੜਾ ਦੜ ਭੂਮ ਮਝਾਰੀ।
ਮੁਖ ਬੋਲਤਿ ਸ਼੍ਰੀ ਗੁਰਦੇਵ ਫਤੇ ਕਹੁ ਤ੍ਰਾਸ ਬਿਹੀਨ ਲਏ ਅਰਿ ਮਾਰੀ ॥੧੬॥
The strong and courageous Jawahar Singh also went along with the Gurū's son;
as many barbarians are arriving towards them, they move forwards to stop them.
Shooting arrows, spears, and rifles, they make the enemies drop to the earth;
from their mouths they proclaim victory to Sri Gurḏev, as they fearlessly kill the enemy.

ਦੋਹਰਾ:
ਧ੍ਯਾਨ ਸਿੰਘ ਉਰ ਧ੍ਯਾਨ ਗੁਰ ਬਰਯੋ ਅਰਿਨਿ ਮਹਿਂ ਦੌਰਿ।
ਠੌਰ ਠੌਰ ਹਲਚਲ ਪਰੀ ਗੁਰ ਸੁਤ ਤੇ ਬਡ ਰੌਰ ॥੧੭॥
Dhyan Singh, whose heart is in concentration of Gurū Ji, runs and attacks the enemies.
There was commotion everywhere, and as the Gurū's son arrives, great clamour ensues.

ਸੁੱਖਾ ਸਿੰਘ ਤੁਫੰਗ ਲੈ ਨਹਿਂ ਬਰੂਦ ਗੁਲਕਾਨ।
ਤੋੜਾ ਮੋੜਿ ਕਲਾ ਜੜਯੋ ਦਸਤ ਰਵਾਂ ਕਰਿ ਪਾਨ ॥੧੮॥
Sukha Singh takes a musket, yet he does not take gunpowder or bullets.
He twists the slow match, embeds it in the lock, and shoots with his hands.

ਤਕਿ ਦੁਸ਼ਮਨ ਕੇ ਗ਼ਾਤ ਕੋ ਤੂਰਨ ਕਲਾ ਝੁਕਾਇ।
ਡਂਭੈ ਪਲੀਤਾ ਧੁਖਤਿ ਹੈ ਮਾਰਤਿ ਦੇਰ ਨ ਲਾਇ ॥੧੯॥
On predicting the enemies' movements, he would pull the trigger.
As the match fuse burned, it took not long for the enemies to die.

ਬੀਰ ਸਿੰਘ ਬਰ ਬੀਰ ਬਡ ਕਰਿ ਬਹਾਦਰੀ ਭੂਰ।
ਇਤ ਉਤ ਹਨੈ ਮਲੇਛ ਗਨ ਸੂਰ ਗ਼ਰੂਰਨਿ ਦੂਰ ॥੨੦॥
Bir Singh was a great, courageous warrior, who showed great fearlessness.
Here and there, he would kill the barbaric Turks and rid of their pride in battle.

ਛਪਯ ਛੰਦ:
ਗੁਰ ਸੁਤ ਉਰ ਮਹਿਂ ਕੁਪਤਿ, ਕੁਪਤਿ ਬਹੁ ਹਨਿ ਕਰਿ ਡਾਰੇ।
ਐਂਚਤਿ ਨਿਠੁਰ ਕਮਾਨ ਮਾਨ ਖਾਨਨ ਨਿਰਵਾਰੇ।
ਗਿਰਤੇ ਬੀਰ ਤੁਰੰਗ ਰੰਗ ਸ਼੍ਰੋਣਤਿ ਜਿਨ ਕੇਰਾ।
ਤੀਛਨ ਬਾਨ ਪ੍ਰਹਾਰ ਹਾਰਦੇ ਤ੍ਰਾਸ ਬਡੇਰਾ।
ਰਿਪੁ ਸਿਪਰ ਜੇਹ ਬਖਤਰ ਕਵਚਪੇਟੀ ਆਦਿਕ ਫੋਰ ਕਰਿ।
ਹਤਿ ਪ੍ਰਾਨ ਹਰੀਫਨ ਕੇ ਤੁਰਤ ਪਾਰ ਪਰਤਿ, ਗਡਿ ਧਰਨ ਸਰ ॥੨੧॥
The Gurū's son embodied rage within his heart, and disorderly, killed many enemies;
on pulling the string of his rigid bow he would rid of the arrogance of the Khans [Pathans].
As the warriors would fall from their horses, their bodies would be coloured in blood;
as he shot his sharp arrows, the enemies, embodying fear, would accept defeat.
The arrows pierced through shields and helmets, penetrating all the enemies;
the arrows would take their very lives—their souls becoming embedded in the arrows.

ਰੁੱਦ੍ਰ ਰੂਪ ਤੇ ਰੁਦ੍ਰ ਸੰਗ ਪ੍ਰਥਮਾਦਿ ਲਿਯੇ ਗਣ।
ਬੀਰ ਬਵੰਜਾ ਮੁਦਤਿ ਜੋਗਣੀ ਜੰਗ ਭੂਤ ਗਣ।
ਹੜਹੜ ਹਸ ਹੜ ਉਠਤਿ ਲੁਠਤਿ ਘਾਇਲ ਤੜਫੰਤੇ।
ਫਿਰੈਂ ਭੂਤ ਬੈਤਾਲ ਤਾਲ ਤਾੜੀਨ ਬਜੰਤੇ।
ਬਡ ਕਾਕ ਕੰਕ ਕੀ ਕੂਕ ਹ੍ਵੈ ਆਮਿਖ ਭਖਿ ਸ਼੍ਰੋਣਤਿ ਪਿਯਤਿ।
ਰਣ ਖੇਤ ਭਰਯੋ ਡਾਕਨ ਡਿਗਰ ਡਕਰਾਵਤਿ ਤ੍ਰਿਪਤੈਂ ਬਿਯਤ ॥੨੨॥
Firstly, embodying the form of Rudra, Lord Shiva descended with his army.
As the Fifty-Two Warriors are pleased, the Yoginis and ghouls enter the battlefield.
The ghouls are loudly laughing, as the wounded Turks try to get up, whilst in great pain.
The ghosts and spirits all wander around, whilst clapping their hands in amusement.
Even the crows and vultures are shrieking, as they feast on the flesh and blood.
The bloated witches are belching, upon consuming the flesh of the enemies.

ਸ਼੍ਰੀ ਅਜੀਤ ਸਿੰਘ ਬੀਰ ਧੀਰ ਧਰਿ ਤੀਰ ਪ੍ਰਹਾਰੇਂ।
ਕੌਤਕ ਹੋਤਿ ਉਦੋਤਿ ਆਇ ਨਭਦੇਵ ਨਿਹਾਰੇਂ।
ਹੁਇ ਪਦਾਂਤਿ ਅਸਵਾਰ ਤਿਨੈ ਹਤਿ ਤੂਰਨ ਡਾਰੇਂ।
ਇਮ ਪਠਾਨ ਅਰਿ ਮੁਗ਼ਲ ਪਰੇ ਜਨੁ ਪੁੰਜ ਮੁਨਾਰੇ।
ਰਣਖੇਤ ਭਯੋ ਦਾਰੁਣ ਮਹਾਂ ਲੋਥਨ ਪਰ ਲੋਥੈਂ ਗਿਰੀ।
ਬਹੁ ਘਾਵਨ ਤੇ ਭਕ ਭਕ ਰੁਧਰ ਹੁਇ ਸਰਿਤਾ ਤਬਿ ਚਲਿ ਪਰੀ ॥੨੩॥
As the chivalrous Sri Ajit Singh was rapidly shooting arrows,
a wondrous spectacle unfolded; the deities appeared in the sky.
He briskly killed the enemies, whether on foot or on horseback;
the Turk and Pathan soldiers would fall to the ground like towers.
A very horrendous war ensued—bodies upon bodies dropped dead;
blood spilled out of the wounds of the wounded, taking the form of a river.

'ਯਾ ਖ਼ੁਦਾਇ ਬਡ ਅਜਬ ਵਹਿਰ ਕੇ ਮਰਤਿ ਹਜ਼ਾਰੇ।
ਗਿਰਹਿਂ ਦੜਾਦੜ ਤੁਰਕ ਅਲਪ ਸਿੰਘਨਿ ਕਰਿ ਮਾਰੇ।
ਬੀਤੇ ਕੇਤਿਕ ਜਾਮ ਮਰਤਿ ਨਹਿਂ ਮਿਲਤਿ, ਨ ਹਾਰਤ।
ਵਧਿ ਲਸ਼ਕਰ ਮਹਿਂ ਆਇ ਏਕ ਇਕ ਲਰਤਿ ਸੁਮਾਰਤਿ'।
ਮਿਲਿ ਕਹਤਿ ਬਾਤ ਇੱਤਯਾਦਿ ਬਹੁ ਲਸ਼ਕਰ ਬਿਸਮਯ ਹੁਇ ਰਹਯੋ।
ਇਮ ਫਿਰੇ ਸਿੰਘ ਗੁਰ ਸੁਤ ਸਹਤਿ ਗਾਹ ਗਰਬ ਗਨ ਕੋ ਦਹਯੋ ॥੨੪॥
"O Khuda! An astonishing event has occurred; thousands of warriors are dying.
The Turks are dropping dead with great force; only a few Siʼngẖs have killed so many.
Several Pėhars have passed by; neither do these Siʼngẖs die, nor do they face defeat.
They have moved forward into the battle; one by one they are killing our soldiers."
They spoke of such things to one another; the entire army remained astonished.
In this way, the Siʼngẖs along with the Gurū's son, obliterated all the enemies.

ਜ਼ੇਰਦਸਤ ਚਿਤ ਰਿਸਯੋ ਦੇਖਿ ਅਪਨੀ ਲਘੁਤਾਈ।
ਹੇਲਾ ਘਾਲਯੋ ਉਮਡਿ ਬੋਲਿ ਬਹੁ ਧੂਮ ਮਚਾਈ।
ਚਲੀ ਤੁਪਕ ਅਨਗਿਨਤਿ ਲਗੀ ਸਿੰਘਨ ਤਨ ਆਈ।
ਭੀਜੇ ਰੁਧਰ ਸਰੀਰ, ਚੀਰ ਲਾਲੀ ਉਘਰਾਈ।
ਮਿਲਿ ਹਥਾ ਵੱਥ ਗਿਰ ਗਿਰ ਪਰਤਿ ਤੁੰਡ ਮੁੰਡ ਫੋੜਨ ਕਰਹਿਂ।
ਪੁਨ ਫਰਕ ਪਰਤਿ ਦੁਹ ਦਿਸਨ ਮਹਿਂ ਤ੍ਰਾਸ ਧਰਤਿ ਇਤ ਉਤ ਟਰਹਿਂ ॥੨੫॥
Zérdast [Zabardast] Khan remained angered, upon realizing his inferiority;
in anger, he then called for an attack, whilst causing a great ruckus.
Then countless rifles fired, and the bullets hit the Siʼngẖs' chests;
their bodies got drenched in blood, and their clothes got coloured red.
As they fought, they dropped to the ground—their skulls burst open.
The gap between the armies increases, as the enemies back off in fear.

ਕਰਹਿ ਸ਼ੀਘ੍ਰਤਾ ਅਧਿਕ ਗੁਰੂ ਸੁਤ ਸਰ ਬਰਖਾਵੈ।
ਬੇਧਤਿ ਦੁਸ਼ਮਨ ਦੇਹਿ ਗਿਰੇ ਧਰਿ ਪਰ ਤਰਫਾਵੈਂ।
ਤਕਿ ਤਕਿ ਗੁਲਕਾ ਹਤਹਿਂ, ਨਹੀਂ ਕੋ ਲਾਗਨ ਪਾਵੈ।
ਕਰਹਿ ਚਲਾਕੀ ਚਰਨ, ਚਹੂੰ ਦਿਸ਼ ਚਿਤਵਿ ਚਲਾਵੈ।
ਰਨਖੇਤ ਬਿਖੈ ਇਤ ਉਤ ਫਿਰਤਿ ਫਾਂਧਤਿ ਦੌਰਤਿ ਸ਼ੱਤ੍ਰੁ ਹਤਿ।
ਸਭਿ ਕਰਤਿ ਬਿਲੋਕਨਿ ਜੰਗ ਕੋ ਹੋਤਿ ਅਚੰਭੈ ਮਹਿਤ ਚਿਤ ॥੨੬॥
Then, the Gurū's son, with great celerity, fired a rain of arrows.
Whoever the arrows would pierce, they would tremble in great pain.
bullets would fire constantly, but none of the bullets would hit him.
the Gurū's son was swift with his feet, firing arrows in all four corners.
He would roam around the battlefield, pouncing on top of the enemies.
Everyone watched the battle and remained astonished in their hearts.

ਨਿਖੁਟਯੋ ਤਬੈ ਨਿਖੰਗ ਬਾਨ ਸਭਿ ਦਿਏ ਚਲਾਈ।
ਕੋਪ ਨ ਹੋਯੋ ਸਾਂਤਿ ਹੇਰਿ ਦੁਸ਼ਟਨ ਖੁਟਿਆਈ।
ਗਹੀ ਸਾਂਗ ਕਰ ਬਿਖੈ ਦੌਰ ਕਰਿ ਅੰਗ ਪਰੋਏ।
ਸੀਖ ਮਾਸ ਜਿਮ ਬੇਧਿ ਅਗਨਿ ਪਰ ਭੁੰਜਤਿ ਕੋਏ।
ਗੁਨ ਮਾਰਿ ਮਾਰਿ ਗੇਰਤਿ ਫਿਰਤਿ ਛਾਤੀ ਤੁੰਡ ਅਰਿ।
ਇਮ ਪਾਇ ਧੂਮ ਰਣ ਭੂਮ ਮਹਿਂ ਘਾਇਲ ਘੂਮਤਿ ਝੂਮਿ ਗਿਰਿ ॥੨੭॥
Then, the quiver of arrows became empty; all the arrows had been shot.
Seeing the malice of the enemies, he was not angered, and remained calm.
He picked up a spear, and dashed into the enemies—impaling them on the spear,
in the same way flesh is impaled on a skewer, before cooking it above a flame.
He is beating the enemies, throwing them to the ground, and crushing their ribs.
In this way, he caused ruckus in battle; the enemies would sway and fall down.

ਪਿਖਿ ਤੁਰਕਨ ਕਰਿ ਜ਼ੋਰ ਆਇ ਚਹੁਂ ਫੇਰ, ਘੇਰ ਲਿਯ।
ਮਾਰਿ ਮਾਰਿ ਕਰਿ ਰੌਰ ਸਭਿਨਿ ਤਬਿ ਸ਼ਸਤ੍ਰ ਹਤਨ ਕਿਯ।
ਪੰਚਹੁਂ ਸਿੰਘਨ ਦੇਖਿ ਸੰਗ ਗੁਰ ਸੁਤ ਕੋ ਗਹਿ ਗਹਿ।
ਪਹੁਂਚਤਿ ਹਤਿ ਹੱਥਯਾਰ ਰਿਪੁਨਿ ਕੀ ਦਿਸ਼ ਕੋ ਲਹਿ ਲਹਿ।
ਕਰ ਕਰਾਚੋਲ ਸਾਂਗਨ ਧਰੇ ਅਧਿਕ ਸ਼ੀਘ੍ਰਤਾ ਧਰਤਿ ਰਣ।
ਜਨੁ ਨ੍ਰਿਭੈ ਕੇਹਰੀ ਫਿਰਤਿ ਹੈ ਮਸਤ ਦੁਰਦ ਕੋ ਦੇਖਿ ਗਣ ॥੨੮॥
Upon seeing this, the Turks, from all four corners, surround him.
The Gurū's son kills them all with his weapons, as they shriek very loudly.
On seeing this, the five Siʼngẖs pick up their weapons and join the Gurū's son.
They arrive, whilst holding their weapons, and are continuously killing enemies.
The Siʼngẖs, holding swords and spears, manifest great celerity in the battlefield;
in the same way a fearless lion roams among herds of intoxicated elephants.

ਤਬਿ ਅਜੀਤ ਸਿੰਘ ਬੀਰ ਸਾਂਗ ਕਰ ਧਰਿ ਬਿਚਰੰਤਾ।
ਮਨਹੁਂ ਘਟਾ ਬਿਚ ਦਿਪਹਿ ਚੰਚਲਾ ਚਮਕ ਸੁਭੰਤਾ।
ਜਿਸ ਕੇ ਮਾਰਿ ਧਸਾਇ ਸ਼ੀਘ੍ਰ ਹੀ ਤਿਸ ਉਥਲੰਤਾ।
ਲੇਤਿ ਨਿਕਾਸ, ਪ੍ਰਕਾਸ਼ ਮਹਾਂ ਬਲ ਕਰਿ ਬਲਵੰਤਾ।
ਜਨੁ ਕੈਰਵਾਨ ਮਹਿਂ ਰੁਕ ਗਯੋ ਚਕਾਵਯੂਹ ਭੇਦਨਿ ਕਰਯੋ।
ਅਭਿਮੰਨਯੁ ਸ਼ੱਤ੍ਰੁ ਗਨ ਛੇਦ ਕਰਿ ਛਿੰਨ ਭਿੰਨ ਛੱਤ੍ਰਿਨਿ ਦਰਯੋ ॥੨੯॥
Then, the brave Ajit Singh, with his hands, held his spear and spun it around;
consider the spear a bolt of lightning, sheening amidst thundering clouds.
Whoever the spear would penetrate, they would end up falling upside down.
Upon thrusting it, he would use his might to retract the spear from their bodies.
When the Kauravas had surrounded him, Abhimanyu broke their Chakravyūha.
Like Abhimanyu pierced through the army of Kshatriyas, cutting them into pieces,
in the same way, the Gurū's son, broke the encirclement of the surrounding enemies.

ਇਕ ਭਟ ਬਖਤਰ ਸਹਤ ਮਾਰ ਤਹਿਂ ਸਾਂਗ ਧਸਾਈ।
ਰਹੀ ਨ ਅਟਕੀ ਕਹੂੰ ਓਜ ਤੇ ਪਾਰ ਪਰਾਈ।
ਲਗਯੋ ਨਿਕਾਸਨ ਪੁਨਹਿ ਤੂਟਿ ਕਰਿ ਅਰਧ ਰਹੀ ਕਰ।
ਤਤਛਿਨ ਤਿਸ ਕੋ ਡਾਰਿ, ਪਰੀ ਕਟ ਨਾਗਨ ਸੀ ਧਰ।
ਬਹੁ ਡਸਿ ਡਸਿ ਸ਼ੱਤ੍ਰੁ ਨਿਬੇਰ ਕਰਿ ਅਰਧ ਰਹੀ ਬੀਚਹਿ ਬਰੀ।
ਗਨ ਦੁਰਜਨ ਢਿਗ ਹੁਇ ਵਾਰ ਕਰਿ ਤੋਮਰ ਤੀਰ ਤਰਾਤਰੀ ॥੩੦॥
One warrior had on an iron helmet, which Ajit Singh pierced with his spear.
The spear did not resist in any way, and with great strength, remained pierced inside.
Then, when he began to retract the spear, it snapped—one half remained in the helmet.
He immediately threw the broken spear to the ground; it resembled a headless snake.
The spear, after finishing off numerous enemies, remained broken and stuck in the helmet.
Upon this, many enemies moved closer, and attacked with countless spears and arrows.

ਲਗੇ ਅੰਗ ਮਹਿਂ ਘਾਵ ਰੁਧਰ ਬਹਿ ਦੀਰਘ ਚਾਲਾ।
ਭੀਜਯੋ ਸਰਬ ਸਰੀਰ ਚੀਰ ਰੰਗੇ ਤਤਕਾਲਾ।
ਮਨਹੁਂ ਤੁਰਤ ਰੰਗਰੇਜ ਰੰਗ ਕਰਿ ਪਟ ਪਹਿਰਾਏ।
ਸ਼੍ਰੋਣ ਪਿਖਯੋ ਹਰਖੰਤਿ 'ਆਜ ਧ੍ਰਮ ਛੱਤ੍ਰੀ ਪਾਏ'।
ਤਿਹ ਛਿਨ ਚਹੁਂ ਦਿਸ਼ਿ ਰਿਪੁ ਲਖੇ ਖੜਗ ਮਯਾਨ ਤੇ ਕਾਢ ਲਿਯ।
ਗਨ ਕਾਟ ਕਾਟ ਗੇਰੇ ਧਰਨਿ ਤਛਾ ਮੁੱਛ ਤਨ ਤਨਕ ਕਿਯ ॥੩੧॥
As all his limbs are severely wounded, lots of blood begins to flow.
His body is drenched in blood, and his clothes are coloured red—
as if a dyer had dyed his clothes and dressed him up with them.
On seeing the blood, he speaks: "I have fulfilled a Kshatriya's duty."
As enemies approach from all four corners, he unsheathes his sword;
in little time, he slashes them all, and throws them to the ground.

ਉਤੇ ਸਿੰਘ ਲਰਿ ਪੰਚ ਸੈਂਕਰੇ ਮਾਰ ਮਰੇ ਰਣ।
ਇਤ ਅਜੀਤ ਸਿੰਘ ਰੁਪਯੋ ਖੜਗ ਤੇ ਕਾਟਿ ਰਿਪੁਨਿ ਗਣ।
ਰੁਧਰ ਬਿਖੇ ਪਰ ਰਹੇ ਮਨਹੁਂ ਸ਼੍ਰਮ ਤੇ ਸੁਪਤਾਏ।
ਲਾਲ ਬਿਛੌਨ ਬਿਛਾਇ ਮਹਾਂ ਛਬਿ ਤੇ ਸੁਖ ਪਾਏ।
ਕਹਿਂ ਲਗੌਂ ਬਰਨ ਕਰਿ ਜੁੱਧ ਕੋ ਲਿਖੌਂ ਗ੍ਰੰਥ ਬਧਤੇ ਡਰਤਿ।
ਜਿਮ ਕਰਯੋ ਗੁਰੂ ਸੁਤ ਓਜ ਤੇ ਨਹਿਂ ਮਾਰਯੋ ਕਿਸ ਤੇ ਮਰਤਿ ॥੩੨॥
Meanwhile, the five Siʼngẖs had died in battle; the five died upon killing five hundred.
Here, Ajit Singh manifested great rage, and with his sword, cut the enemies to pieces.
The enemies lie dead, whilst drenched in blood, as if they lie asleep from fatigue;
laying a red bedcloth, they are lying on the ground, as if in a state of great comfort.
What more can I say about this war; there is fear of the scripture exceeding in length.
The way in which the Gurū's son displayed his might, he could not be killed upon attacking.

ਜਿਸ ਦਿਸ਼ ਪਰਿਹੈ ਧਾਇ ਅਰੈਂ ਨਹਿਂ, ਭਾਜਤਿ ਹੈਂ ਅਰਿ।
ਜਤਨ ਕਰਹਿਂ ਸਮੁਦਾਇ ਹਤਹਿਂ ਕਿਮ ਫਿਰਤਿ ਸ਼ੀਘ੍ਰ ਕਰਿ।
ਗੁਲਕਾ ਲਗਹਿ ਨ ਕੋਇ ਖੜਗ ਲੌ ਪਹੁਂਚਿ ਨ ਦੇਤੰ।
ਮਾਰਿ ਮਾਰਿ ਕਰਿ ਬੀਰ ਕਰਯੋ ਸੰਘਰ ਬਹੁ ਖੇਤੰ।
ਕਰ ਕਰਾਚੋਲ ਜਬਿ ਟੁਟਿ ਗਯੋ ਜਮਧਰ ਲਈ ਨਿਕਾਸਿ ਕਰ।
ਇਕ ਹੁਤੋ ਪਾਲਕੀ ਕੇ ਬਿਖੈ ਦੂਰਹਿਂ ਦੇਖਤਿ ਦ੍ਰਿਸ਼ਟਿ ਧਰਿ ॥੩੩॥
In whatever direction he wandered, the enemies would run away without hesitation.
They made plans to attack at once; but how would they kill him—he moved so swiftly.
The bullets would not hit him, and he would refuse to let any sword come near him.
Whilst constantly killing, he successfully contained all the enemies within the battlefield.
As his sword had broken apart while fighting, he takes out his Jamdhar [punch-dagger].
A man was sitting in a palanquin and watching [the battle] from afar with his eyes.

ਅਨਵਰਖਾਨ ਨਬਾਬ, ਤਾਂਹਿ ਕੀ ਦਿਸ਼ ਤਬਿ ਦੌਰੇ।
ਕਰੀ ਸ਼ੀਘ੍ਰਤਾ ਅਧਿਕ ਜਾਇ ਪਹੁੰਚੇ ਤਿਸ ਠੌਰੇ।
ਉਦਰ ਪੁਸ਼ਟ ਮਹਿਂ ਹਨੀ ਓਜ ਤੇ ਬਹੁ ਝਕਝੋਰੇ।
ਜਿਤ ਕਿਤ ਤੇ ਰਿਪੁ ਆਇ ਘੇਰਿ ਲੀਨਸਿ ਚਹੁਂ ਓਰੇ।
ਇਮ ਕੀਨ ਜੁੱਧ ਗਨ ਸ਼ੱਤ੍ਰੁ ਹਤਿ ਲੋਪ ਭਏ ਤਤਕਾਲ ਰਨ।
ਸਭਿ ਦਿਖਤਿ ਅਚੰਭੈ ਹੁਇ ਰਹੇ ਕਹਾਂ ਗਯੋ ਕਿਤ ਛਪਯੋ ਹਨਿ ॥੩੪॥
Ajit Singh, then ran in the direction of the man [Nawab Anwar Khan];
whilst using great speed and celerity, he arrived at the location.
He then stabs the punch-dagger far into Anwar Khan's stomach;
from all four corners, enemies arrive, and have him surrounded.
In this way, after fighting off countless enemies—he disappears;
all the enemies remain amazed, wondering where he has gone.

ਦੋਹਰਾ:
ਇਸ ਬਿਧਿ ਗੁਰ ਨੰਦਨ ਲਰਯੋ ਜਿਹ ਅਜੀਤ ਸਿੰਘ ਨਾਮ।
ਸੁਜਸ ਜਗਤ ਮਹਿਂ ਪ੍ਰਗਟ ਭਾ ਪੁਨ ਪਹੁਂਚੇ ਹਰਿ ਧਾਮ ॥੩੫॥
In this way, the Gurū's eldest son fought; whose name was Ajit Singh.
His great glory manifested in the world; he arrived at the house of Harī.

-

ਛੇਵੀਂ ਰੁੱਤ ਦਾ ਉਣਤਾਲ੍ਹੀਵਾਂ ਅਧਿਆਇ ਸਮਾਪਤ ਹੋਇਆ ॥੩੯॥
The thirty-ninth chapter of the sixth 'Rut' has concluded.



- Sri Gur Pratap Suraj Granth; Rut 6, Chapter 39
  Author: Mahakavi Bhai Santokh Singh (English Translation: Parmveer Singh)
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!

Comments