The Master's Stay at Machhiwara
Guru Gobind Singh Ji arriving in the Garden of Gulaba Masand |
ੴ ਸਤਿਗੁਰ ਪ੍ਰਸਾਦਿ ॥
-
ਪੋਹ ੧੦ (December 25): The Master’s Stay at Machhiwara
-
Following the martyrdom of Baba Ajit Singh and Baba Jujhar Singh, along with many other Singhs who gloriously died fighting in the gruesome Battle of Chamkaur, the Tenth Master—Guru Gobind Singh—appointed leadership to the Khalsa Panth and departed from the mud-fort of Chamkaur. Thereupon, Guru Ji ventured out into the forests of Machhiwara, where they spent the night in remembrance of the Almighty. After three of the remaining Singhs from Chamkaur—Bhai Daya Singh, Bhai Dharam Singh and Bhai Maan Singh—successfully located Guru Sahib, they sojourned at the home of Gulaba and Punjaba, two former Masands of the Guru. Gulaba Masand had recently gotten a ‘Chubara’ (a small room on the topmost level of a house) constructed, where Guru Gobind Singh Ji rested during their time there. Today, situated upon that very site is Gurdwara Sahib Sri Chaubara Sahib, Machhiwara. Following our continuous sequence of accounts, presented is an unfiltered and unaltered translation of the forty-fifth chapter of the sixth ‘Rut’ in the 'Sri Gur Pratap Suraj Granth' of Kavi Santokh Singh—offering an illustrated account of Guru Gobind Singh Ji and their acts and exploits during their short stay at the residence of Gulaba and Punjaba:
-
ਦੋਹਰਾ:
ਸੁੱਖਾ ਮਿਰਚਾਂ ਤ੍ਯਾਰ ਕਰਿ, ਲ੍ਯਾਇ ਗੁਲਾਬਾ ਪਾਸ।
ਪੂਰਿ ਕਟੋਰਾ ਅੱਗ੍ਰ ਧਰਿ, ਗੁਰ ਉਠਾਇ ਤ੍ਰਿਖ ਨਾਸ਼ ॥੧॥
Preparing ‘Sukha’ [cannabis] with black pepper, Gulaba brought it along with him;
As he placed forth the bowl, Guru Ji lifted it and eliminated their thirst.
ਨਿਸ਼ਾਨੀ ਛੰਦ:
ਸਰਦ ਨੀਰ ਬਰ ਪਾਨ ਤੇ ਸਭਿ ਪ੍ਯਾਸ ਬਿਨਾਸ਼ੀ।
ਅਰਕਦੁਘਧ ਕੋ ਦੁਰਅਮਲ, ਬਡ ਉਸ਼ਨ ਪ੍ਰਕਾਸ਼ੀ।
ਉਰ ਅਨੰਦ ਕਹੁ ਮਾਨ ਕਰਿ ਉਠਿ ਚਹ੍ਯੋ ਪਯਾਨਾ।
ਚਰਨ ਫਾਲਰੇ ਬਹੁ ਪਰੇ ਦੈਂ ਖੇਦ ਮਹਾਨਾ ॥੨॥
Upon drinking the cold sublime water, all of [their] thirst was dispelled.
The intoxication from the ‘Akk’ milk went away, great warmth ensued.
After feeling great bliss in [their] heart, [they] arose and wished to walk.
There were many blisters on [their] feet which were causing immense pain.
ਮਾਨ ਸਿੰਘ ਬਲਵੰਤ ਤਬਿ, ਬਲ ਸਾਥ ਉਠਾਏ।
ਗਏ ਸੌਚ ਹਿਤ ਕਰਨ ਤੇ, ਤਟ ਸਲਿਤਾ ਥਾਏ।
ਬਡੀ ਝੀਲ ਬੇਲਾ ਖਰ੍ਯੋ, ਨਹਿਂ ਦਿਖਤ ਨਜੀਕਾ।
ਕਾਹ, ਪਟੇਰਾ ਆਦਿ ਤ੍ਰਿਣ, ਸੰਘਨ ਤਿਹ ਨੀਕਾ ॥੩॥
The mighty Maan Singh, with his strength, then helped lift [Guru Sahib].
To have a wash, they arrived at the place on the bank of the river Sutlej.
There remained a great lake and dense forests; nothing else could be seen.
‘Kahi’ (reed grass), ‘Patera’ (Typhaceae) and other thick grasses stood tall.
ਪ੍ਰਵਿਸੇ ਜਾਇ ਮਝਾਰ ਤਿਹ, ਕਰਿ ਸੌਚ ਪਯਾਨੇ।
ਉਪਬਨ ਕੋ ਆਵਨ ਲਗੇ, ਤ੍ਰਿਣ ਚੀਰ ਮਹਾਨੇ।
ਤਹਿਂ ਮਹਿਖੀ ਚਾਰਤਿ ਫਿਰਤਿ, ਇਕ ਮੂਰਖ ਮਾਹੀ।
ਆਵਤਿ ਗੁਰੂ ਬਿਲੋਕਿ ਤਿਸ, ਬਿਸਮ੍ਯੋ ਮਨ ਮਾਂਹੀ ॥੪॥
[Guru Sahib] went and submerged themselves within [the river] for an ablution.
They then began walking to the grove upon harvesting the thick grasses.
At that place, there was a foolish herdsman who was grazing his buffaloes.
Seeing Guru Ji arrive nearby, he became very astonished in his mind.
ਮਨ ਜਾਨੀ -ਇਹ ਸਿੰਘ ਹੈਂ, ਤਜਿ ਚਲੇ ਲਰਾਈ।
ਮੈਂ ਅਬਿ ਕਰੌਂ ਪੁਕਾਰ ਕੋ, ਦੈ ਹੌਂ ਪਕਰਾਈ-।
ਇਮ ਨਿਸ਼ਚੈ ਕਰਿ ਊਚ ਧੁਨਿ, ਮੁਖ ਬਾਕ ਪੁਕਾਰਾ।
ਸਿੰਘ ਪਲਾਏ ਜਾਤਿ ਹੈਂ, ਇਹ ਝੀਲ ਮਝਾਰਾ' ॥੫॥
In his mind, he considered: “These are Singhs, they have left from a battle.
I shall now let out a call and have them apprehended.”
In this way, with determination—with a loud voice, he shouted from his mouth.
“There are Singhs running away by the river!”
ਸ਼੍ਰੀ ਗੁਰ ਬੋਲੇ 'ਧਰਮ ਸਿੰਘ, ਇਹ ਜਾਨ ਨ ਪਾਵੈ।
ਗਹਿ ਆਨਹੁਂ ਮਤਿ ਮੰਦ ਕੋ, ਨਹਿਂ ਰੌਰ ਉਠਾਵੈ'।
ਸੁਨਿ ਕੇਹਰਿ ਸਮ ਬੇਗ ਕਰਿ, ਪਕਰ੍ਯੋ ਤਤਕਾਲਾ।
ਆਨ੍ਯੋ ਸਤਿਗੁਰ ਕੇ ਨਿਕਟ, ਡਰ ਗਯੋ ਬਿਸਾਲਾ ॥੬॥
Sri Guru Ji said “Dharam Singh, he should not escape!
Catch that ill-witted man and bring him here before he raises commotion.”
Hearing this, [Dharam Singh] became agile like a lion and caught him immediately.
When [Dharam Singh] brought him to Satguru Ji, he became very frightened.
ਕਹੁ ਕੁੱਟਣ ਕੂਕ੍ਯੋ ਕਹਾਂ, ਕ੍ਯਾ ਲੇਹੁ ਪੁਕਾਰੀ?।
ਜੇ ਹਮ ਪਲਟਾ ਲੇਹਿਂ ਅਬਿ, ਦੈ ਹੈਂ ਤੁਹਿ ਮਾਰੀ'।
ਸੁਨਿ ਮਾਹੀ ਕਰ ਜੋਰਿ ਕੈ, ਮ੍ਰਿਦੁ ਬਾਕ ਉਚਾਰਾ।
ਜਾਨ੍ਯੋਂ ਮੈਂ ਤੁਮ ਕੋ ਨਹੀਂ, ਗੁਰ ਆਪ ਉਦਾਰਾ ॥੭॥
“Speak, you procurer! Why did you shout? What will you gain from calling out?
If we were to exact revenge [for this act], we could kill you at this instant.”
Hearing this, the herdsman folded his hands and spoke some sweet words:
“I did not recognize you; you are the benevolent Guru.
-ਸਿੰਘ ਕਹੂੰ ਕੇ ਜਾਤਿ ਹੈਂ-, ਇਮ ਜਾਨਿ ਪੁਕਾਰਾ।
ਛਿਮਹੁ ਅਬਹਿ ਨਹਿਂ ਬੋਲਿ ਹੌਂ, ਪਿਖਿ ਦਰਸੁ ਤੁਹਾਰਾ'।
ਗੁਰੂ ਕਮਰ ਖੰਜਰ ਤਬੈ, ਤਿਸ ਕੇ ਕਰ ਦੀਨੋ।
ਹੀਰੇ ਜਰੇ ਜਰਾਵ ਮੈਂ, ਜਿਹ ਕੀਮਤਿ ਪੀਨੋ ॥੮॥
Singhs were travelling in some direction; knowing this, I had let out a cry.
Forgive me, I will not shout again; I have now had a glimpse of thee.”
Guru Ji then withdrew a Khanjar from their Kamarkassa and placed it in his hand.
[The Khanjar] was embedded with diamonds, which were worth a great sum.
ਪੁੱਤ੍ਰ ਪੌਤ੍ਰ ਲਗਿ ਸਦਨ ਮਹਿਂ, ਕਰੀਅਹਿ ਗੁਜ਼ਰਾਨਾ।
ਬੇਚਹਿਂ ਕਈ ਹਜ਼ਾਰ ਕੋ, ਧਨ ਪਾਇਂ ਮਹਾਨਾ।
ਨਹਿਂ ਬੋਲਹੁ, ਘਰ ਗਮਨ ਕਰਿ,, ਛੋਰਹਿਂ ਅਬਿ ਤੋਹੀ'।
ਸੁਨਿ ਕਰਿ ਮਾਹੀ ਨਮੋ ਕਰਿ, ਮੁਖ ਤੂਸ਼ਨਿ ਹੋਹੀ ॥੯॥
“Keep this within your home, providing sustenance to your children and grandchildren.
If you sell this, you will gain a large sum of many thousands.
Do not shout, now go home; we have spared you.”
Hearing this, the herdsman paid obeisance and became silent.
ਆਇ ਬਿਰਾਜੇ ਬਾਗ ਮਹਿਂ, ਦਿਨ ਸਕਲ ਬਿਤਾਯੋ।
ਸੰਧ੍ਯਾ ਸਮੈਂ ਬਿਲੋਕਿ ਕੈ, ਜਬਿ ਰਵਿ ਅਸਤਾਯੋ।
ਆਇ ਗੁਲਾਬਾ ਸੰਗ ਲੇ, ਗਮਨ੍ਯੋਂ ਘਰ ਮਾਂਹੀ।
ਹੁਤੋ ਚੁਬਾਰਾ ਸਦਨ ਪਰ, ਨਵ ਚਿਨ੍ਯੋ ਤਦਾਹੀ ॥੧੦॥
[Guru Sahib] then arrived and settled within the grove; there they spent the entire day.
In the evening time, when they saw that the sun has set,
Then Gulaba took them along with him and entered his home.
There was a ‘Chubara’ (a room on the topmost floor) at his house which had been newly constructed.
ਪ੍ਰਣ ਧਾਰ੍ਯੋ -ਗੁਰ ਕੇ ਚਰਨ, ਪੂਰਬ ਇਤ ਪਾਵੈਂ।
ਹਮ ਪੀਛੈ ਬਿਚ ਬਾਸਿ ਹੈਂ-, ਇਮ ਚਿਤ ਦ੍ਰਿੜਤਾਵੈ।
ਤਊ ਤੁਰਕ ਕੇ ਰਾਜ ਕਰਿ, ਡਰਪੰਤਿ ਘਨੇਰੇ।
ਦੁਤਿਯ ਪੰਜਾਬਾ ਭ੍ਰਾਤ ਤਿਹ, ਲਾਚਾਰ ਬਡੇਰੇ ॥੧੧॥
He had vowed, “first Guru Ji will set foot in this Chubara;
I will enter it afterwards.” In this way, he had fixed his mind.
Despite this, since it was the Turks’ rule, he was very fearful.
Secondly, Punjaba was his brother, who was very helpless.
ਸੁੰਦਰ ਏਕ ਪ੍ਰਯੰਕ ਤਬਿ, ਮੰਦਰ ਮਹਿਂ ਡਾਸਾ।
ਕਰ੍ਯੋ ਬਿਠਾਵਨ ਸਤਿਗੁਰੂ, ਆਚਰਜ ਬਿਲਾਸਾ।
ਖਾਨ ਪਾਨ ਸਭਿ ਬਿਧਿ ਕਰੇ, ਨਿਸ ਮਹਿਂ ਸੁਪਤਾਏ।
ਪ੍ਰਾਤਿ ਉਠੇ ਕਰਿ ਸੌਚ ਕੋ, ਜਲ ਘਨੋ ਅਨਾਏ ॥੧੨॥
Then, a beautiful cot was laid within the room.
They seated Satguru Ji upon it, whose marvels are delightful.
After eating, drinking, and performing all such tasks, [Guru Sahib] slept at night.
Waking at dawn, they ordered water to be brought for their ablution.
ਕਰੀ ਰਦਨ ਧਾਵਨ ਗੁਰੂ, ਮੁਖ ਕਮਲ ਪਖਾਰਾ।
ਪੁਨ ਚੌਂਕੀ ਪਰ ਖਰੇ ਹੁਇ, ਮੱਜਨ ਤਨ ਧਾਰਾ।
ਕਟ ਕੀ ਕਾਛ ਨਿਕਾਰ ਕਰਿ, ਤਹਿਂ ਨੀਚੇ ਡਾਰੀ।
ਆੜਬੰਦ ਅੰਤਰ ਹੁਤੋ, ਦਿਢ ਕਸ੍ਯੋ ਸੁਧਾਰੀ ॥੧੩॥
Upon brushing with a ‘Datun’ (teeth-cleaning walnut bark), they washed their lotus-face.
Then, standing on a wooden stool, they washed their body.
Undoing their Kachera, which was worn under their Kamarkassa, they lowered it down.
Their inner ‘Aarhband’ (loincloth-like garment) had been tied extremely tight.
ਸੋ ਆਮਿਖ ਮਹਿਂ ਖੁਭਿ ਰਹ੍ਯੋ, ਜਮਿ ਸ਼੍ਰੋਣਤ ਸਾਥਾ।
ਰਹੇ ਨਿਕਾਸ ਨ ਨਿਕਸਤੋ, ਐਂਚ੍ਯੋਂ ਗਹਿ ਹਾਥਾ।
ਤਬਹਿ ਗੁਲਾਬੇ ਕੋ ਕਹ੍ਯੋ, ਕਰਿ ਜਤਨ ਨਿਕਾਸੋ।
ਸਨੇ ਸਨੇ ਕਾਢਨ ਲਗ੍ਯੋ, ਹ੍ਵੈ ਕੈ ਬਹੁ ਪਾਸੋ ॥੧੪॥
It was piercing the flesh [of their stomach], and blood had solidified upon it.
They tried removing it, but it would not come off; they tried pulling it with their hand.
[Guru Sahib] then told Gulaba, “make an effort to take it out.”
Gulaba went aside and very slowly tried to remove it.
ਸ਼ੰਕਤ ਚਿਤ ਗੁਰ ਨਗਨ ਤੇ, ਨਹਿਂ ਦ੍ਰਿਗ ਕਰਿ ਹੇਰੇ।
ਬਸਤ੍ਰ ਗਯੋ ਜਮ ਅਧਿਕ ਹੀ, ਨਿਕਸਿ ਨ ਜਿਸ ਬੇਰੇ।
ਕਹ੍ਯੋ ਗੁਰੂ 'ਨਹਿਂ ਸ਼ੰਕ ਕਰਿ, ਅਵਲੋਕਿ ਨਿਕਾਸੋ।
ਪਿਤ ਸੁਤ ਦੋਸ਼ ਨ ਨਗਨ ਕੋ, ਨਹਿਂ ਕੀਜੈ ਸਾਂਸੋ' ॥੧੫॥
He had a worry in his mind—”may I not see Guru Sahib unclothed with my eyes.”
As the cloth had become solidified [with blood], when it did not come off,
Guru Ji said, “do not worry; look [properly] and remove it.
There is no fault in nudity among a father and son; fear not.”
ਤਊ ਗੁਲਾਬਾ ਸ਼ੰਕਤੋ, ਜਲ ਡਾਰਿ ਭਿਗੋਵੈ।
ਸਨੇ ਸਨੇ ਖਿਸਕਾਇ ਪਟ, ਨਿਕਸਾਇ ਸੁ ਜੋਵੈ।
ਜੁਗਲ ਉਰੂ ਤੇ ਐਂਚਿ ਕਰਿ, ਕਰਿ ਕਰਿ ਪਟ ਗੀਲਾ।
ਨੀਠ ਨੀਠ ਕਾਢਨ ਕਰ੍ਯੋ, ਪੁਨ ਪੁਨ ਕਰਿ ਢੀਲਾ ॥੧੬॥
Still, Gulaba worried; he poured water and dampened the cloth.
Very slowly, he moved the cloth around and tried removing it.
From both sides, he dampened the cloth and pulled on it.
Then, loosening it, with difficulty, he took it out.
ਅਪਰ ਕਾਛ ਪਹਿਰੀ ਬਹੁਰ, ਸਭਿ ਬਸਤ੍ਰ ਸਜਾਏ।
ਤਥਾ ਸ਼ਸਤ੍ਰ ਧਾਰਨ ਕਰੇ, ਬੈਠੇ ਤਿਸ ਥਾਂਏ।
ਖਾਨ ਪਾਨ ਤੈਸੇ ਕਰ੍ਯੋ, ਸੋ ਦਿਵਸ ਬਿਤਾਯੋ।
ਆਇ ਗੁਲਾਬੇ ਨਿਕਟ ਤਬਿ, ਕਰ ਜੋਰਿ ਅਲਾਯੋ ॥੧੭॥
[Guru Sahib] then wore their Kachhera and donned other garments.
Then, after adorning themselves with weapons, they sat at that spot.
[Like the previous day], they ate, drank, and spent the day.
Then Gulaba came near; he folded his hands and requested:
ਮਹਾਰਾਜ! ਕ੍ਯਾ ਅਸਨ ਅਬਿ, ਕਰਿਵਾਵੌਂ ਤ੍ਯਾਰਾ।
ਜਿਸ ਪਰ ਰੁਚਿ ਹੁਇ ਆਪ ਕੀ, ਸੋ ਬਨਹਿ ਅਹਾਰਾ'।
ਕਰਨ ਪਾਰਖਾ ਤਿਨਹੁਂ ਕੀ, ਗੁਰ ਹੁਕਮ ਬਖਾਨਾ।
ਆਮਿਖ ਆਨਹੁਂ ਛਾਂਗ ਇਕ, ਝਟਕੈਂ ਨਿਜ ਪਾਨਾ' ॥੧੮॥
“O Maharaj! What food should I now prepare for you?
Whatever it is that you desire, I will have it made.”
To test [Gulaba], Guru Ji uttered a command from their mouth:
“Go and bring a goat, we shall slaughter it with our own hands.”
ਤਬਹਿ ਗੁਲਾਬੇ ਖੋਜਿ ਕੈ, ਦੇ ਮੋਲ ਸੁ ਲ੍ਯਾਯੋ।
ਸ਼੍ਰੀ ਪ੍ਰਭੁ ਕੇ ਢਿਗ ਲੇ ਗਯੋ, ਤਹਿਂ ਖਰੇ ਟਿਕਾਯੋ।
ਤੁਪਕ ਮਾਰਿ ਝਟਕਾ ਕਰ੍ਯੋ, ਭਾ ਸ਼ਬਦ ਉਚੇਰੇ।
ਸੁਨਤਿ ਗੁਲਾਬਾ ਥਰਹਰ੍ਯੋ, ਬਿਦਤੈ ਨਰ ਹੇਰੇ ॥੧੯॥
Then Gulaba, after searching, purchased and brought a goat.
He brought it near Sri Prabhu [Guru Ji] and stood it in place.
[Guru Ji] fired a rifle and slaughtered the goat; it produced a loud noise.
Hearing it, Gulaba quivered [in fear], that people would arrive to investigate.
ਇਕਿ ਦਿਸ਼ ਹੁਤੋ ਪੜੋਸ ਕੋ, ਘਰ ਦਿਜ ਕੋ ਬਾਸਾ।
ਦੁਤਿਯ ਦਿਸ਼ਾ ਸੱਯਦ ਬਸੈ, ਬਹੁ ਨਿਕਟ ਅਵਾਸਾ।
ਬਿੱਪ੍ਰ ਬਿਲੋਕੇ ਉਕਸਿ ਕੈ, ਗੁਰ ਰੂਪ ਪਛਾਨੇ।
ਆਗੇ ਗਯੋ ਅਨੰਦਪੁਰਿ, ਤਹਿਂ ਦਰਸ਼ਨ ਠਾਨੇ ॥੨੦॥
In a neighboring house, there resided a Brahmin.
In the opposite direction, there lived a Sayyid nearby.
The Brahmin arose and looked; he recognized the form of the Guru.
Earlier, he had visited Anandpur and received a glimpse [of Guru Sahib].
ਡਾਰਿ ਪਤਾਸੇ ਥਲ ਮਹਿਂ, ਧਰਿ ਬੀਚ ਜਨੇਊ।
ਆਨ ਅਚਾਨਕ ਘਰ ਬਰ੍ਯੋ, ਨਹਿਂ ਰੋਕ੍ਯੋ ਕੇਊ।
ਗੁਰ ਕੋ ਆਸ਼ਿਖ ਦੇਇ ਕਰਿ, ਧਰਿ ਥਾਲ ਅਗਾਰੀ।
ਪੰਚ ਮੁਹਰ ਨਿਜ ਹਾਥ ਲੇ, ਪ੍ਰਭੁ ਤਿਸ ਮਹਿਂ ਡਾਰੀ ॥੨੧॥
[The Brahmin] placed some ‘Patasey’ (sugary sweets) and a Janeu on a platter;
He suddenly entered the home—nobody stopped him from entering.
Giving Guru Ji his blessings, he placed forth the platter.
Taking five gold coins in their hands, Prabhu [Guru Ji] placed them on the platter.
ਪੁਨ ਅਸੀਸ ਕੋ ਬਿੱਪ੍ਰ ਦੇ, ਨਿਜ ਸਦਨ ਪਹੂਚਾ।
ਡਰੇ ਗੁਲਾਬ ਪੰਜਾਬ ਉਰ, ਨਹਿਂ ਬੋਲਤਿ ਊਚਾ।
-ਜਾਨ ਜਾਇ ਪੁਰਿ ਨਗਰ ਸਭਿ, ਮੁਝ ਆਨਿ ਗਹੈ ਹੈਂ।
ਜਤਨ ਛੁਟਨ ਕੋ ਪੁਨ ਕਹਾਂ, ਨਾਹਕ ਮਰਿ ਜੈਹੈਂ- ॥੨੨॥
Then after giving his blessings, the Brahmin returned to his home.
Gulaba and Punjaba were very frightened, they did not speak aloud.
“Now the entire village will find out; they will arrive and apprehend me.
Then there will not be any means of escaping; I will be killed in vain.”
ਆਮਿਖ ਕੋ ਕਰਿ ਪਾਕ ਤਬਿ, ਆਛੇ ਸੁਧਰਾ੍ਯੋ।
ਖਲਰੀ ਚਾਰੋਂ ਚਰਨ ਅਜ, ਇਕ ਥਾਨ ਟਿਕਾਯੋ।
ਕਿਤਿਕ ਸਮੈਂ ਬੀਤ੍ਯੋ ਜਬੈ, ਇਕ ਨਿਕਟ ਮਸੀਤਾ।
ਕਾਜ਼ੀ ਬਾਂਗ ਪੁਕਾਰ ਕਰਿ, ਬੋਲ੍ਯੋ ਨਿਰਭੀਤਾ ॥੨੩॥
The meat was then cooked and prepared in a well manner.
The hide and all four hooves of the goat were then gathered in one spot.
After some time had passed, there was a mosque near the house;
There, the Qazi performed the Adhan and spoke without fear.
ਸੁਨਿ ਸਤਿਗੁਰ ਉਠਿ ਪਲੰਘ ਤੈ, ਲੇ ਖਲਰੀ ਛਾਂਗਾ।
ਪਗ ਸਿਰ ਬੀਚ ਲਪੇਟ ਕਰਿ, ਗਮਨੇ ਤਿਤ ਆਗਾ।
ਕੋਸ਼ਠ ਕੋਸ਼ਠ ਗਨ ਉਲਂਘਿ, ਪਹੁਂਚੇ ਤਹਿਂ ਜਾਈ।
ਖਰੋ ਪੁਕਾਰਤਿ ਬਾਂਗ ਜਹਿਂ, ਊਚੇ ਬਲ ਲਾਈ ॥੨੪॥
Hearing this, Satguru Ji arose from the cot and took the goat-hide.
Wrapping the goat's head and hooves in it, they approached [the Qazi].
Passing over each and every terrace, they arrived at that place,
Where the Qazi was performing the Adhan in a very loud voice.
ਤਿਸ ਕੇ ਸਿਰ ਕੋ ਤਾਕ ਕਰਿ, ਮਾਰੀ ਤਤਕਾਲਾ।
ਪਗੀਆ ਉਤਰੀ ਧਰਿ ਪਰੀ, ਭਾ ਕਸ਼ਟ ਬਿਸਾਲਾ।
ਕੋਸ਼ਠ ਕੋਸ਼ਠ ਪੰਥ ਜੋ, ਗੁਰ ਪਹੁਂਚੇ ਆਈ।
ਇਤ ਉਤ ਕਾਜ਼ੀ ਦੇਖਿ ਕੈ, ਬਡ ਰੌਰ ਉਠਾਈ ॥੨੫॥
Using his head as a target, they quickly flung [the goat’s remains].
The turban [of the Qazi] fell to the ground and he felt immense pain.
Then, passing over each terrace, Guru Ji returned to the Chubara.
The Qazi looked around and caused a great commotion.
ਹਤਨਹਾਰ ਦੇਖ੍ਯੋ ਨਹੀਂ, ਤੂਸ਼ਨ ਮੁਖਧਾਰੀ।
ਬਿਸਮਾਨ੍ਯੋਂ ਚਿਤਵਤਿ ਭਯੋ, -ਨਭ ਤੇ ਕਿਨ ਮਾਰੀ-।
ਖਲਰੀ ਵਹਿਰ ਮਸੀਤ ਤੇ, ਤਤਕਾਲ ਬਗਾਈ।
ਮਾਰਿ ਖਾਇ ਮਤਿਮੰਦ ਤਬਿ, ਪੁਨ ਮੋਨ ਰਹਾਈ ॥੨੬॥
When he could not see anyone who could have hit him, he became silent.
In astonishment, he thought in his mind, “who has thrown this goat-hide from the sky?”
He then immediately threw the hide outside of the mosque.
The ill-witted [Qazi] then became silent after receiving a thrashing.
ਭੂਲ੍ਯੋ ਬਾਂਗ ਨਿਵਾਜ਼ ਕੋ, ਨਿਜ ਸਦਨ ਸਿਧਾਰਾ।
ਇਤ ਸਤਿਗੁਰ ਅਚਵਨ ਲਗੇ, ਭਾ ਤ੍ਯਾਰ ਅਹਾਰਾ।
ਛਾਂਗ ਮਾਸ ਕੋ ਅਚਵਤੇ, ਤਿਸ ਅਸਥਿ ਬਗਾਵੈਂ।
ਦਿਜ ਅਰੁ ਸੱਯਦ ਕੇ ਸਦਨ, ਗਿਰ ਨਾਦ ਉਠਾਵੈਂ ॥੨੭॥
The Qazi then forsook the Adhan and Namaz and went home.
Here, Satguru Ji were about to eat the freshly prepared meal.
As they eat the goat meat, they toss the bones outside.
[The bones] land in the houses of the Brahmin and Sayyid, making noise.
ਬਿੱਪ੍ਰ ਬਿਲੋਕੇ ਜਾਨਿ ਸਭਿ, ਨਹਿਂ ਕਛੂ ਉਚਾਰੀ।
ਦੇਖਤਿ ਸੱਯਦ ਬਹੁ ਰਿਸ੍ਯੋ, ਬੋਲਤਿ ਦੇ ਗਾਰੀ।
ਸੁਨਹੁ ਗੁਲਾਬੇ ਮੰਦਮਤਿ! ਹਮ ਪਰਦਾ ਢਾਕਾ।
ਸਿੰਘ ਦੁਰਾਏ ਸਦਨ ਮਹਿਂ, ਤੁਝ ਭੈ ਨਹਿਂ ਕਾਂ ਕਾ ॥੨੮॥
The Brahmin saw this and knew everything, but did not say a thing.
[But] the Sayyid, upon seeing this, became enraged and began cursing.
“Listen Gulaba, you ill-witted fool! I had kept [your] secret.
You have hidden Singhs in your home, do you not have any fear?
ਹੋਨੇ ਦੇਹੁ ਪ੍ਰਭਾਤ ਕੋ, ਹਮ ਜਾਇ ਪੁਕਾਰੈਂ।
ਪਾਤਿਸ਼ਾਹ ਕੇ ਲ੍ਯਾਇਂ ਨਰ, ਘਰ ਤੋਹਿ ਦਿਖਾਰੈਂ।
ਪੇਟ ਚਾਕ ਤੁਵ ਕੁਟੰਬ ਕੋ, ਗਹਿ ਸੋ ਕਰਿਵਾਵੈਂ।
ਹਮਰੇ ਘਰ ਮਹਿਂ ਅਸਥਿ ਇਹ, ਨਿਰਭੈ ਗਿਰਵਾਵੈਂ' ॥੨੯॥
Let the morning come, I will go and let out a call;
Bringing the Emperor’s men, I will have them search your home.
They will apprehend your family members and rupture their stomachs.
[These Singhs] are tossing bones in my house without any fear!”
ਤਬਹਿ ਗੁਲਾਬ ਪੰਜਾਬ ਡਰਿ, ਤਿਨ ਢਿਗ ਕਰ ਜੋਰੇ।
ਕਰਹੁ ਛਿਮਾ ਤੁਮ ਆਜ ਕੀ, ਇਹ ਗਮਨੈਂ ਭੋਰੇ।
ਸਦਾ ਪੜੋਸੀ ਬਸਹੁ ਢਿਗ, ਇਹ ਕਰਹੁ ਅਸਾਨਾ।
ਹਮ ਅਧੀਨ ਤੁਮਰੇ ਰਹੈਂ, ਰਹੁ ਪੀਰ ਮਹਾਨਾ' ॥੩੦॥
Then Gulaba and Punjaba folded their hands in front of him, in fear.
“Please forgive us for today, [the Singhs] will leave in the morning.
Neighbours must forever live amongst each other, please do me a favour;
We shall always live subordinate to you; you are a great saint.”
ਨਹਿਂ ਬਰਜੇ ਤੇ ਜਬਿ ਹਟੇ, ਗੁਰ ਮੁਹਰ ਬਗਾਈ।
ਪਰੀ ਸਦਨ ਮਹਿਂ ਦੇਖਿ ਕੈ, ਬੀਨਤਿ ਸਮੁਦਾਈ।
ਅਧਿਕ ਦਰਬ ਕੇ ਲੋਭ ਮਹਿਂ, ਲੇ ਤੂਸ਼ਨਿ ਹੋਏ।
ਨਹਿਂ ਉਕਸੇ ਬੋਲੇ ਨ ਪੁਨ, ਪਰਿ ਘਰ ਮਹਿਂ ਸੋਏ ॥੩੧॥
When [the Sayyid] did not stop after these prohibitions, Guru Ji tossed some gold coins.
Seeing [the coins] fall in his home, [the Sayyid] picked them all up.
In an immense greed for wealth, he became silent.
He no longer felt agitated and did not speak; he then went to sleep in his house.
ਇੱਤ੍ਯਾਦਿਕ ਕਹਿ ਲੋਭ ਦੇ, ਰਿਸ ਤਿਨਹੁਂ ਬਿਨਾਸ਼ੀ।
ਘਰ ਮਹਿਂ ਬਰ ਮਸਲਤ ਕਰੀ, ਨਰ ਨਾਰਿਨਿ ਤ੍ਰਾਸੀ।
ਬਡੀ ਨਿਸਾ ਤੇ ਆਜ ਉਠਿ, ਗੁਰ ਰੁਖਸਦ ਕੀਜੈ।
ਛਪੇ ਰਹੈਂ ਨਹਿਂ ਡਰ ਰਹੈਂ, ਤੁਮ ਆਪ ਬਚੀਜੈ' ॥੩੨॥
In this way, giving him greed, they got rid of his anger.
The men and women in Gulaba’s house, in fear, consulted each other.
“With the long night still remaining, we shall bid Guru Ji farewell.
Neither do they live in hiding, nor do they have any fear, we must save ourselves.”
ਇੱਤ੍ਯਾਦਿਕ ਗਿਣਤੀ ਗਿਨੀ, ਸਭਿ ਧੀਰਜ ਖੋਈ।
ਦੇਤਿ ਕਸੌਟੀ ਗੁਰੂ ਜੀ, ਸਹਿ ਸਕੈ ਨ ਕੋਈ।
ਗੁਰ ਪ੍ਰਸਾਦਿ ਛਕਿ ਲੀਨ ਤਬਿ, ਜਲ ਪਾਨ ਪਖਾਰੈ।
ਥਿਕ ਪ੍ਰਯੰਕ ਪਰ ਗੁਰ ਭਏ, ਕਿਸ ਤ੍ਰਾਸ ਨ ਧਾਰੇ ॥੩੩॥
In this way, repeatedly counting, everyone forsook their patience.
Whatever ordeals Guru Ji bring, nobody is able to endure them.
When Guru Ji finished partaking in the Prasad and washed their hands and feet,
Guru Ji then sat upon the cot, not embodying fear in any way.
ਛੇਵੀਂ ਰੁੱਤ ਦਾ ਪੰਜਤਾਲ੍ਹੀਵਾਂ ਅਧਿਆਇ ਸਮਾਪਤ ਹੋਇਆ ॥੪੫॥
Hence concludes the forty-fifth chapter of the sixth Rut. [45]
- Sri Gur Pratap Suraj Granth; Rut 6, Chapter 45
Author: Mahakavi Bhai Santokh Singh (English Translation: Parmveer Singh)
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!
Comments
Post a Comment