The Martyrdom of Zorawar Singh and Fateh Singh

Noora Mahi narrating to the Tenth Master, the events which unfolded at Sirhind.


ੴ ਸਤਿਗੁਰ ਪ੍ਰਸਾਦਿ ॥
-
ਪੋਹ ੧੩ (December 28): The Martyrdom of Zorawar Singh and Fateh Singh - Part II
-
As the brave sons of Sri Guru Gobind Singh Ji are in the court of Wazir Khan, they give stern replies to his and Sucha Nand's efforts in persuading them to forsake their faith. The younger sāhibzādās, following in the footsteps of their grandfather, Sri Guru Tegh Bahadur Ji, assert that they would rather sacrifice their lives instead of accepting the Sharia Law. Contrary to the opinion of the assembly, Wazir Khan, in arrogance, gives an order to an executioner for Zorawar Singh and Fateh Singh to be beheaded. Todar Mal, a devout Sikh of the Gurū learns of this news and is immediately grief-stricken. As he informs Mata Gujri Ji about this occurence, she too forsakes her breaths. Noora Mahi retells the account of these events to Gurū Sahib, who upon listening, place a curse on the Turks—resulting in their inevitable downfall. Hence presented, is a complete translation of the next episode—a direct continuation of the former—from within the 'Sri Gur Pratap Suraj Granth' of Kavi Santokh Singh:

-

ਅਧਿਆਇ ਬਵੰਝਵਾਂ
ਸਰਾਪ ਦੇਣਾ
Chapter 52,
Placing the Curse.

ਦੋਹਰਾ:
'ਖੱਤ੍ਰੀ ਝੂਠਾਨੰਦ ਤਬਿ ਕਹਿ ਨਬਾਬ ਕੇ ਸਾਥ।
'ਦੇਖਹੁ ਕਿਮ ਇਹ ਬੋਲਤੇ ਡਰਤਿ ਨ ਜੋਰਤਿ ਹਾਥ ॥੧॥
"The Kẖaṯrī, Jẖūṯẖā Nand [epithet of Sucha Nand] then said to the Governor:
"Look at how they speak; they do not fold their hands in fear.

ਚੌਪਈ:
ਬਡੇ ਹੋਇਂਗੇ ਪਿਤਾ ਸਮਾਨਾ। ਲਾਖਹੁਂ ਲਸ਼ਕਰ ਕੀਨਸਿ ਹਾਨਾ।
ਨਿਤ ਊਧਮ ਕੋ ਦੇਸ਼ ਉਠਾਵੈਂ। ਏਹ ਨਹਿਂ ਕਯੋਂਹੂੰ ਸੀਸ ਨਿਵਾਵੈਂ ॥੨॥
When they grow older, they will become like their father—
who has obliterated an army numbering in the millions.
They will forever raise turmoil within the entire nation;
in no way at all will they bow their heads.

ਅਬਿ ਪਕਰੇ ਬਸ ਆਇ ਤੁਮਾਰੇ। ਛੂਟ ਨ ਜਾਹਿਂ ਮਵਾਸ ਮਝਾਰੇ।
ਇਨਕੋ ਅਪਰ ਨਹੀਂ ਉਪਚਾਰੂ। ਕਰੋ ਹੁਕਮ ਕਿਹ, ਕਰੈ ਪ੍ਰਹਾਰੂ' ॥੩॥
Now they have been captured and are under your authority;
They must not be let free, or they will go to a place of dissidence.
There remains no other solution [for these two children];
Give [someone] a command and have them killed."

ਹੁਤੇ ਸਭਾ ਮਹਿਂ ਖਾਨ ਮਲੇਰੀ। ਹਤਹਿ ਜਾਨਿ ਬੋਲੇ ਤਿਸ ਬੇਰੀ।
'ਬਾਲਕ ਸ਼ੀਰ ਖੋਰ ਕਯਾ ਦੋਸ਼। ਹਾਨ ਲਾਭ ਕੀ ਇਨਹਿ ਨ ਹੋਸ਼' ॥੪॥
Within the assembly, there was a Khan from Malerkotla.
Knowing that the Governor will kill the children, he says:
"What is the blame of these milk-drinking children?
They have no understanding of their benefit or loss."

ਸੁਨਿ ਪਾਪੀ ਤਬਿ ਏਵ ਨਵਾਬ। ਇਤ ਉਤ ਦੇਖਨ ਲਗਯੋ ਸ਼ਤਾਬ।
ਜੇ ਨਰ ਸਨਮੁਖ ਕਿਨਹੁਂ ਨ ਮਾਨੀ। 'ਹਮ ਤੇ ਬਾਲਕ ਹੋਇ ਨ ਹਾਨੀ' ॥੫॥
When the sinful Governor heard this response,
he hastily began to look from side to side.
The men sitting in front were all in disagreement:
"We will not be able to have these children killed."

ਬਹੁਰ ਦਾਹਿਨੀ ਦਿਸ਼ ਜਬਿ ਹੇਰਾ। ਨੀਵਗ੍ਰੀਵ ਕਰਿ ਥਿਰ ਤਿਸ ਬੇਰਾ।
ਬਾਮੇ ਦਿਸ਼ ਤਬਿ ਦ੍ਰਿਸਟਿ ਚਲਾਈ। ਨਹਿਂ ਕਿਨ ਮਾਨੀ ਗਿਰਾ ਅਲਾਈ ॥੬॥
Then, as the Governor looked to his right,
everyone sat with their heads down in shame.
Then the Governor began to look to his left;
neither did they agree, nor did they speak.

ਪਾਛਲ ਦਿਸ਼ਿ ਖਲ ਬਾਂਛਤ ਬੇਗ। ਗਿਲਜਾ ਪਸ਼ਚਮ ਕੋ ਯੁਤਿ ਬੇਗ।
'ਲਿਹੁ ਬਾਲਕ ਇਤ ਦਿਸ਼ ਮਹਿਂ ਹੋਇ। ਧਰ ਤੇ ਜੁਦੇ ਕਰਹੁ ਸਿਰ ਦੋਇ ॥੭॥
The foolish Governor quickly looked backwards;
He saw a strong Giljā from the East, to whom he said:
"Take these [two] children and go aside;
Separate both their heads from their bodies.

ਰਾਖਨ ਕੀ ਲਾਯਕ ਇਹ ਨਾਂਹੀ। ਪਾਇ ਫਤੂਰ ਦੇਸ਼ ਕੇ ਮਾਂਹੀ'।
ਸੁਨਿ ਗਿਲਜਾ ਤਬਿ ਲੇ ਕਰਿ ਗਯੋ। ਓਟ ਸਭਾ ਕੇ ਹੋਵਤਿ ਭਯੋ ॥੮॥
They are not worthy enough to keep [alive];
they will cause great disorder within the nation."
Hearing this, the Giljā took them and left;
he went to a place concealed from the assembly.

ਪਾਪੀ ਨਿਰਦਯਾਲੂ ਮਤਿ ਮੰਦ। ਗਹਿ ਖੈਂਚੀ ਸ਼ਮਸ਼ੇਰ ਬਿਲੰਦ।
ਧੀਰਜ ਧਰੇ ਗੁਰੂ ਸੁਤ ਖਰੇ। ਨਹੀਂ ਦੀਨ ਮਨ ਕੈਸਿਹੁਂ ਕਰੇ ॥੯॥
The ill-mannered, compassion-lacking sinner—
then pulled out his large sword from its scabbard.
The Gurū's sons stood, embodying fortitude;
they did not accept the Ḏīn in any way.

ਧਰਮ ਹੇਤ ਸਿਰ ਚਾਹਤਿ ਦੀਯੋ। ਤੁਰਕਨਿ ਜਰਾਂ ਬਿਨਾਸ਼ੀ ਕੀਯੋ।
ਸਿਮਰਹਿਂ ਬਾਤ ਪਿਤਾਮੇ ਕੇਰੀ। ਲਾਜ ਬੰਸ ਕੀ ਚਹੈਂ ਬਡੇਰੀ ॥੧੦॥
They wished to sacrifice their heads for Ḏẖaram;
they will destroy the roots of the Turks' Empire.
They contemplated the sacrifice of their grandfather;
they wished to protect to the honour of their dynasty.

ਅਧਮ ਤਬੈ ਤਰਵਾਰ ਚਲਾਈ। ਸਿਰ ਜ਼ੋਰਾਵਰ ਸਿੰਘ ਦਯੋ ਗਿਰਾਈ।
ਬਹੁਰ ਦੂਸਰੋ ਵਾਰ ਪ੍ਰਹਾਰਾ। ਫਤੇ ਸਿੰਘ ਕੋ ਸੀਸ ਉਤਾਰਾ ॥੧੧॥
The grave sinner then struck with his sword;
he caused to fall, the head of Zorawar Singh.
Then, he proceeded with a second blow;
he took off the head of Fateh Singh.

ਹਾਹਾਕਾਰ ਜਹਾਂ ਕਹਿਂ ਭਯੋ। ਜੈ ਜੈ ਸ਼ਬਦ ਸੁਰਨਿ ਮਹਿਂ ਥਿਯੋ।
ਧੰਨ ਗੁਰੂ ਸੁਤ ਧੀਰਜ ਧਾਰੀ। ਧਰਮ ਹੇਤ ਸਿਰ ਦਿਯੋ ਉਤਾਰੀ ॥੧੨॥
Here and there, great lamentation ensued;
Words of "Hail, Hail" resounded from the gods.
The Gurū's blest sons have embodied fortitude;
for Ḏẖaram, they have had their heads removed.

ਅਲਪ ਆਰਬਲ ਪਕਰੇ ਹੋਏ। ਦ੍ਰਿੜ੍ਹਤਾ ਅਪਰ ਕਰਹਿ ਇਮ ਕੋਏ ?
ਤੁਰਕਨ ਜਰਾਂ ਬਿਨਾਸੀ ਕਰਿਕੈ। ਗਏ ਗੁਰੂ ਪੁਰਿ ਆਨਂਦ ਧਰਿਕੈ ॥੧੩॥
They were apprehended at such a young age;
who else can have such resoluteness like them?
In order to pull the roots of the Turks' reign;
blissfully, they have gone to the Gurū's abode.

ਕਰੇ ਕਲੰਕਤਿ ਰਿਪੁ ਕੁਲ ਸਾਰੇ। ਰਾਜ ਤੇਜ ਕੋ ਛੀਨਸਿ ਸਾਰੇ।
ਤਿਸ ਛਿਨ ਤੁਰਕ ਹਿੰਦੁ ਤਹਿਂ ਝਾਰੀ। ਖੱਤ੍ਰੀ ਕੋ ਬਹੁ ਦੇਵਤਿ ਗਾਰੀ ॥੧੪॥
They have stigmatized all the enemy dynasties,
whilst seizing away all of their empire and glory.
At that time, all the Hiʼnḏūs and Turks in court—
were giving many insults to the Kẖaṯrī [Sucha Nand]:

'ਇਹ ਦੋਖੀ ਹੈ ਬਡੋ ਚੰਡਾਲਾ। ਦੇਖੇ ਬਾਲਿਕ ਕਹਯੋ ਕਰਾਲਾ'।
ਸਿਖ ਸੰਗਤਿ ਕਰਿ ਹਾਹਾਕਾਰੇ। ਜਾਨੀ ਤੁਰਕਨ ਜਰਾਂ ਉਪਾਰੇ ॥੧੫॥
"This evil-doer is a merciless low-born;
seeing the children, he spoke dreadfully."
The whole Sikh congregation lamented;
knowing that the Turks will be uprooted.

ਇਕ ਸਿਖ ਟੋਡਰ ਮਲ ਬਹੁ ਧਨੀ। ਸਾਹਿਬਜ਼ਾਦੇ ਪਕਰਨਿ ਸੁਨੀ।
ਰਿਦੈ ਬਿਚਾਰਯੋ 'ਧਨ ਗਨ ਦੈਕੈ। ਤੁਰਕਨਿ ਤੇ ਛੁਰਵਾਵਨਿ ਕੈ ਕੈ ॥੧੬॥
There was a very wealthy Sikh named Todar Mal.
As he learnt that the sāhibazādās had been captured,
he discussed within his mind: "I will offer lots of money;
I will release them from the captivity of the Turks.

ਜਹਾਂ ਗੁਰੂ ਤਹਿਂ ਦੇਉਂ ਪੁਚਾਈ। ਪਾਵੌਂ ਜਗਤ ਬਿਖੈ ਬਡਿਆਈ।
ਕਹਾਂ ਦਰਬ ਜੋ ਸਰਬ ਬਿਨਾਸ਼ੀ। ਗੁਰ ਪਦਵੀ ਦੈ ਹੈਂ ਅਬਿਨਾਸ਼ੀ' ॥੧੭॥
I will return them to wherever the Gurū remains;
I will obtain great glory and praise in this world.
Why worry about money, which all will perish?
The Gurū will bestow an imperishable status upon me."

ਕਰਤਿ ਉਤਾਇਲ ਕੇ ਚਲਿ ਆਵਾ। ਸਭਾ ਬਿਖੈ ਦੇਖਤਿ ਦੁਖ ਪਾਵਾ।
ਸੁਨੀ ਨਰਨ ਤੇ ਇਨਹੁਂ ਪ੍ਰਹਾਰੇ। ਪਰਮ ਦੁਖੀ ਚਿਤ ਮਹਿਂ ਤਿਸ ਬਾਰੇ ॥੧੮॥
He began to walk in great steadfastness;
[But] upon seeing the assembly, he obtained great sorrow.
He learnt that the sons had been martyred;
At that time, he felt great misery in his heart.

ਹੋਯਹੁ ਤਬਿ ਉਤਪਾਤ ਬਿਸਾਲਾ। ਕੰਪੀ ਧਰਤ ਆਇ ਭੁੰਚਾਲਾ।
ਐਂਚਤਿ ਕੰਕਰ ਧੂਰ ਘਨੇਰੀ। ਬਹੀ ਬਾਯੁ ਬਹੁ ਬੇਰ ਕੁਫੇਰੀ ॥੧੯॥
Then, all of a sudden, a great disaster ensued;
the ground shook and an earthquake occured.
Strong winds arose and began to form a storm;
Dust and pebbles flew around, immensely.

ਸਭਿਹਿਨਿ ਕੇ ਲੋਚਨ ਰਜ ਪਰੀ। ਕੂਕੀ ਵਹਿਰ ਸ਼ਿਵਾ ਮੁਦ ਭਰੀ।
ਬਿਨ ਘਨ ਗਰਜ ਗਗਨ ਤੇ ਸੁਨੀ। ਸਭਿ ਪਛੁਤਾਵਤਿ ਮੁੰਡੀ ਧੁਨੀ ॥੨੦॥
Dust began to blind the eyes of all;
the jackals outside were howling in joy.
Thunder was audible without any clouds;
everyone shook their head in dismay.

ਜੋ ਸਯਾਨੇ ਬੁਧਿ ਕਰੈਂ ਬਿਚਾਰਨਿ। ਭਯੋ ਕਹਿਰ ਬਡ ਕਰਤਿ ਉਚਾਰਨ।
ਉਠੈ ਉਪੱਦ੍ਰਵ ਰਾਜ ਬਿਧੁੰਸੈ। ਹੋਇਂ ਬਿਨਾਸ਼ੀ ਤੁਰਕ ਨਿਸੰਸੈ ॥੨੧॥
Those who were knowledgeable then spoke;
they say that a great calamity has occurred.
rebellions will arise; the empire will die out.
Without doubt, the Turks will be destroyed.

ਸਕਲ ਕੁਕਰਮ ਕੁਲੱਛਨ ਹੇਰੇ। ਟੋਡਰਮਲ ਹੁਇ ਦੁਖੀ ਘਨੇਰੇ।
ਗਮਨਯੋ ਤੁਰਤ ਮਾਤ ਜਹਿਂ ਬੈਸੀ। ਚਿੰਤਾ ਬਸਿ ਥਿਰ ਮੂਰਤਿ ਜੈਸੀ ॥੨੨॥
On learning of all the acts of wickedness;
Todar Mal was in a state of great suffering.
He hastily went to where Māṯā Ji remained,
who, in distress, are sitting still like an idol.

ਕਰਤਿ ਪ੍ਰਤੀਖਨ ਪੌਤ੍ਰਨ ਕੇਰੀ। ਸਭਾ ਬਿਖੈ ਤੇ ਆਵਹਿਂ ਫੇਰੀ।
ਰਹੈਂ ਕੈਦ ਕਿਸ ਬਿਧਿ ਛੁਟਿ ਜੈ ਹੈਂ। ਜੀਵਤਿ ਪੁਨ ਸਭਿ ਹੂੰ ਸੁਖ ਪੈ ਹੈਂ ॥੨੩॥
She was waiting for her grandsons—
that they would return from the assembly;
in some way, they will be released from captivity,
and remain alive to obtain all forms of comfort.

ਅਤਿ ਪ੍ਰਿਯ ਮਨ ਕੇ, ਛੋਰਿ ਇਕੇਲੀ। ਗਏ ਤੁਰਕ ਜਹਿਂ ਸਭਾ ਸਕੇਲੀ।
ਅਬਿ ਐਹੈਂ ਬੀਤਯੋ ਚਿਰਕਾਲ। ਇਮ ਮਾਤਾ ਚਿਤ ਚਿੰਤ ਬਿਸਾਲ ॥੨੪॥
She had sent her beloveds, and was left alone;
they had gone to where the Turks held assembly.
[Perhaps] now they will come; a long time has passed.
In this way, Māṯā Ji had great worry in her heart.

ਇਤਨੇ ਮਹਿਂ ਟੋਡਰਮਲ ਗਯੋ। ਹਾਥ ਜੋਰਿ ਪਗ ਬੰਦਤਿ ਭਯੋ।
ਬਿਹਬਲ ਅੱਸ੍ਵਨ ਬਦਨ ਪਖਾਰਾ। ਰੁਕਯੋ ਕੰਠ ਨਹਿਂ ਜਾਇ ਉਚਾਰਾ ॥੨੫॥
In this time, Todar Mal had arrived;
folding his hands, he fell to her feet.
His face had been washed by his tears.
from agony, he was unable to speak.

ਦੇਖਿ ਦਸ਼ਾ ਤਿਸ ਕੀ ਦੁਖਵਾਰੀ। ਉਠਯੋ ਹੌਲ ਉਰ ਮਾਤ ਬਿਚਾਰੀ।
'ਕਹੁ ਭਾਈ ਤੂੰ ਆਯੋਂ ਕੌਨ ? ਕਯੋਂ ਅਤਿ ਦੁਖੀ, ਹੇਤੁ ਕਹੁ ਤੌਨ ?' ॥੨੬॥
Upon seeing his sorrowful face,
Māṯā Ji's heart sinks—she asks:
"Dear brother, who are you?
Why are you so distressed, and for whom?"

'ਕਯਾ ਬੂਝਤਿ ਬੈਠੀ ਅਬਿ ਮਾਤ ? ਮਰਤਿ ਪਿਖੇ ਮੈਂ ਦ੍ਵੈ ਗੁਰ ਤਾਤ।
ਜੀਵਤਿ ਰਹਯੋ ਫਟੀ ਨਹਿਂ ਛਾਤੀ। ਮੋ ਤੇ ਕੋਮਲ ਪਾਹਨ ਜਾਤੀ ॥੨੭॥
"O Māṯā Ji, what is this that you ask me now?
I have seen both the Gurū's sons be killed.
I remain alive; [how has] my chest not burst?
Even stones are more delicate than I am.

ਮੈਂ ਨਿਰਭਾਗ ਬਤਾਵਨ ਆਯੋ। ਨਹਿਂ ਗੁਰ ਪੁੱਤ੍ਰਨਿ ਸੰਗ ਸਿਧਾਯੋ।
ਘਰ ਕੋ ਦਰਬ ਸਰਬ ਮੈਂ ਦੇਤਿ। ਜਯੋਂ ਕਯੋਂ ਕਰਿ ਬਚਾਇ ਸੋ ਲੇਤਿ ॥੨੮॥
I am very ill-fated, that I have come to tell you;
why have I not gone along with the Gurū's sons?
I would have given up all the wealth of my house;
in any possible way, I would have saved them.

ਕਯਾ ਮੈਂ ਕਰਉਂ ਬਤਾਵਨ ਕੋਈ। ਨਹਿਂ ਸਿੱਖੀ ਮਮ ਸਾਬਤ ਹੋਈ'।
ਸੁਨਯੋ ਬਾਕ ਖਰ ਬਾਨ ਸਮਾਨ। ਲਗਯੋ ਕਾਨ ਵਿੰਧ ਰਿਦਾ ਨਿਸ਼ਾਨ ॥੨੯॥
Now what would I tell anyone else;
I have not been able to prove my Sikhi."
Hearing these arrow-like words,
in hitting her ears, they penetrated her heart.

ਉਪਰ ਤਰ ਕੇ ਜੁਟਿ ਗਏ ਰਦਨੰ। ਭਯੋ ਦਰਦ ਤੇ ਜ਼ਰਦ ਸੁ ਬਦਨੰ।
ਖੁਸ਼ਕ ਹੋਇ ਮੁਖਿ ਲਾਗ ਸੁ ਲਾਟੀ। ਜਨੁ ਕਦਲੀ ਤਰੁ ਕੀ ਜੜ ਕਾਟੀ ॥੩੦॥
Both sets of Māṯā Ji's teeth locked together;
her face had become yellow with pain.
Her mouth dried up and clenched itself—
as if someone had cut the roots of a banana tree.

ਤਰਫਰਾਤਿ ਮੁਰਛਾ ਕੋ ਪਾਈ। ਗਿਰੀ ਬਿਸੁਧ ਹ੍ਵੈ ਸੁਧਿ ਨਹਿਂ ਕਾਈ।
ਤਬਿ ਟੋਡਰਮਲ ਦੁਖਿ ਅਤਿਯੰਤਾ। ਕਰਿ ਬੈਠੀ ਗੁਰ ਮਾਤ ਤੁਰੰਤਾ ॥੩੧॥
Whilst suffering, she became unconscious;
in comatose, she fell—she lost awareness.
Upon this, Todar Mal was in even more distress.
He immediately then sat the Gurū's mother back up.

ਬਾਯੁ ਬਸਤ੍ਰ ਤੇ ਕਰੀ ਝੁਲਾਵਨ। ਤਬਿ ਕੀਨੀ ਤਨ ਕੀ ਸੁਧਿ ਪਾਵਨ।
ਚੇਤਨਤਾ ਜੁਤਿ ਪੁਨ ਚਿਤ ਆਏ। ਕਹਾਂ ਪੌਤ੍ਰ ? ਨਹਿਂ ਦ੍ਰਿਸ਼ਟੀ ਆਏ ॥੩੨॥
Using a cloth, he fanned air to her;
she slowly regained her consciousness.
She began remembering her grandsons:
"Where are you, my grandsons? You are not in my sight.

'ਪੁੱਤ੍ਰ ਜ਼ੋਰਾਵਰ ਸਿੰਘ ਲਿਹੁ ਨਾਲੇ। ਮੁਝ ਤੇ ਪੂਰਬ ਤੁਮ ਕਿਤ ਚਾਲੇ ? ।
ਕਹਾਂ ਇਕਾਕੀ ਮੈਂ ਰਹਿ ਕਰਿ ਹੌ ? ਇਸ ਪ੍ਰਕਾਰ ਮੈਂ ਤੂਰਨ ਮਰਿ ਹੌਂ ॥੩੩॥
O Zorawar Singh, take me along with you;
where are you [both] going without me?
How will I live alone, without your presence?
In this state, I will not live much longer.

ਜੇ ਤੂੰ ਹੈਂ ਗੁਰ ਸਿੱਖ ਅਛੇਰਾ। ਕਰਿ ਉਪਚਾਰ ਮਰਣ ਕੋ ਮੇਰਾ।
ਜੁਗ ਪੌਤ੍ਰਨਿ ਸੰਗ ਜਿਸ ਤੇ ਮਿਲੌਂ। ਅਪਨੇ ਸਾਥ ਲਿਏ ਕਰਿ ਚਲੌਂ' ॥੩੪॥
[O Todar Mal,] If you are a good Sikh of the Gurū,
then you must find a way for me to die.
In any way, I must meet my grandsons;
then, along with them, I shall go as well."

ਇਮ ਕਹਿਤੇ ਦੁਖ ਲਖਿ ਕਰਿ ਭਾਰਾ। ਬੁਰਜ ਸਾਥ ਬਲ ਤੇ ਸਿਰ ਮਾਰਾ।
ਸਹਿ ਨ ਸਕਯੋ ਟੋਡਰਮਲ ਹੇਰਿ। ਗਹਿ ਕਰਿ ਬੈਠਯੋ ਮਾਤਾ ਫੇਰ ॥੩੫॥
Upon saying this, in great distress,
Māṯā Ji hit her head against a pillar.
Todar Mal could not tolerate seeing this;
He sat whilst holding Māṯā Ji in his arms.

ਮਸਤਕ ਭਗਨ ਰੁਧਰ ਬਹੁ ਬਹਯੋ। ਬਯਾਕੁਲ ਤੇ ਬਯਾਕੁਲ ਹ੍ਵੈ ਗਯੋ।
ਮੋਹਿ ਛਾਪ ਮਹਿਂ ਹੀਰੇ ਕਣੀ। ਜੇ ਮੈਂ ਦੇਉਂ, ਅਵੱਗਯਾ ਘਣੀ ॥੩੬॥
Her forehead had torn open; blood was flowing.
Seeing Māṯā Ji, Todar Mal was emotionally perturbed.
"Embedded in my ring, is a piece of a diamond;
if I feed you this diamond, it would not be righteous.

ਜੇ ਨਹਿਂ ਦੇਉਂ ਮਹਾਂ ਦੁਖ ਸਹਿ ਹੈ। ਚਿਰੰਕਾਲ ਤੇ ਮ੍ਰਿਤੁ ਕੋ ਪੈ ਹੈ।
ਕਹਯੋ ਮਾਤ 'ਤੁਹਿ ਦੋਸ਼ ਨ ਕੋਈ। ਦਿਹੁ ਹੀਰਾ ਜਿਸ ਤੇ ਮ੍ਰਿਤੁ ਹੋਈ' ॥੩੭॥
But if I do not do so, you will suffer in pain;
you will have a slow and agonizing death."
Māṯā Ji said: "You will not be one to blame;
give me the diamond which will cause my death."

ਤਬਿ ਟੋਡਰਮਲ ਰਿਦੇ ਬਿਚਾਰਾ। ਹੀਰਾ ਤਤਛਿਨ ਛਾਪ ਨਿਕਾਰਾ।
ਦੇ ਮਾਤਾ ਕੋ ਬਦਨ ਪਵਾਯੋ। ਮਹਾਂ ਦੁਖਤਿ ਨੇ ਲੇ ਕਰਿ ਖਾਯੋ ॥੩੮॥
Then, upon constant rethinking,
he took the diamond from the ring;
he placed it within Māṯā Ji's mouth,
and in great sorrow, she swallowed it.

ਕਿਤਿਕ ਕਾਲ ਮਹਿਂ ਪ੍ਰਾਨ ਨਿਕਾਰੇ। ਮਿਲਿ ਪੌਤ੍ਰਨਿ ਗੁਰਪੁਰੀ ਪਧਾਰੇ।
ਤੀਨਹੁਂ ਤਨ ਟੋਡਰ ਸਸਕਾਰੇ। ਚੁਨੇ ਪੁਸ਼ਪ ਬਾਸਨ ਮਹਿਂ ਡਾਰੇ ॥੩੯॥
After some time, her breathing had stopped;
With her grandsons, she went to the Gurū's abode.
Todar Mal then cremated the bodies of all three;
he gathered the ashes and placed them in a vessel.

ਸਭਿ ਸਿੱਖਨਿ ਮਿਲਿ ਤਹਾਂ ਦਬਾਏ'। ਇਮ ਮਾਹੀ ਸਭਿ ਗਾਥ ਸੁਨਾਏ।
'ਸੁਨਹੁ ਗੁਰੂ ਜੀ ! ਸਕਲ ਪ੍ਰਸੰਗ। ਇਕ ਸਿਖ ਨੇ ਭਾਖਤੋ ਮੁਝ ਸੰਗ ॥੪੦॥
There, all the Sikhs joined and buried them."
In this way, Māhī concludes and says:
"O Gurū Ji! listen to the entire narrative;
a Sikh has told me this entire occurrence.

ਸੋ ਮੈਂ ਰਾਵਰਿ ਪਾਸ ਬਤਾਵਾ। ਦਿਜ ਕੀ ਸੁਨਹੁਂ ਜਥਾ ਫਲ ਪਾਵਾ।
ਤੁਰਕਨ ਸੁਨੀ ਰਹਯੋ ਧਨ ਇਸ ਕੇ। ਧਾਇ ਸਿਪਾਹੀ ਗਮਨੇ ਤਿਸ ਕੇ ॥੪੧॥
I have narrated the entire anecdote to thee.
Now listen to what happened of Gangū Brahmin;
the Turks learnt he had taken money from Māṯā Ji.
They sent soldiers, who went inside of his house.

ਸਕਲ ਕੁਟੰਬ ਬਾਂਧਿ ਕਰਿ ਆਨਾ। ਦਈ ਸਜ਼ਾਇ ਮਾਰ ਕਰਿ ਨਾਨਾ।
ਜਿਹ ਥਲ ਤਿਹ ਦੀਨਾਰ ਦਬਾਈ। ਰਹਯੋ ਖੋਜ ਸੋ ਹਾਥ ਨ ਆਈ ॥੪੨॥
They tied him up along with his entire family;
upon giving them beatings, they punished them.
The place where he had buried the gold coins—
upon searching there, they could not find them.

ਮਾਰੀਂਦਾ ਤੁਰਕਨ ਤੇ ਮਰਿਓ। ਤਾਤਕਾਲ ਫਲ ਭੋਗਨਿ ਕਰਿਓ'।
ਤਬਿ ਸਤਿਗੁਰੂ ਪ੍ਰਯੰਕੈ ਥਿਰੇ। ਦੋਨਹੁਂ ਚਰਨ ਧਰਾ ਪਰ ਧਰੇ ॥੪੩॥
Then, he died from the beatings of the Turks;
he immediately earned the fruits of his labour."
At this time, the Saṯigurū was seated on His cot;
He placed both of His feet upon the ground.

ਬੂਟ ਖਰੋ ਕਾਹੂ ਕੋ ਹੇਰੇ। ਤਿਸ ਕੀ ਜਰ ਕੋ ਖਨਹਿਂ ਘਨੇਰੇ।
ਕਰਦ ਹਾਥ ਮਹਿਂ ਧਾਰਨ ਕਰੇ। ਸਗਲ ਪ੍ਰਸੰਗ ਸੁਨਯੋਂ ਚਿਤ ਧਰੇ ॥੪੪॥
Then, He spotted a Kāhī [plant],
and ripped the plant out by its roots.
In His hand, He held a small Kirpān;
intentfully, He listened to the narrative.

ਬਹੁਰ ਬੂਝਨਾ ਕੀਨਿ ਗੁਸਾਈਂ। 'ਜਹਾਂ ਸਭਾ ਤੁਰਕਨ ਸਮੁਦਾਈ।
ਬਿਨ ਮਲੇਰੀਅਨ ਅਪਰ ਭਿ ਕੋਈ। ਪਿਖਿ ਸਿਸ ਦਯਾ ਰਿਦੇ ਜਿਸ ਹੋਈ ?' ॥੪੫॥
Then, the Saṯigurū asks Noora Māhī:
"Where the Turks had held assembly—
other than the chieftain of Malerkotla,
did anyone else embody compassion?"

ਤਬਿ ਮਾਹੀ ਕਰ ਜੋਰਿ ਉਚਾਰਾ। 'ਮੈਂ ਆਛੇ ਕੀਨੋ ਨਿਰਧਾਰਾ।
ਸ਼ੀਰ ਖੋਰ ਇਨ ਦੋਸ਼ ਨ ਲੇਸ਼। ਏਵ ਮਲੇਰੀ ਕਹਿ ਬਿਨ ਦ੍ਵੈਸ਼' ॥੪੬॥
Then Māhī folds his hands and replies:
"I have properly unparalleled the truth,
Sher Khan said, the sons had no blame;
he stated this without envy in his heart."

ਸੁਨਿ ਕਰਿ ਸ਼੍ਰੀ ਗੁਰ ਬਾਕ ਬਖਾਨਾ। 'ਭਯੋ ਨਾਸ਼ ਅਬਿ ਸਭਿ ਤੁਰਕਾਨਾ।
ਇਕ ਮਲੇਰੀਅਨ ਕੀ ਜੜ੍ਹ ਰਹੈ। ਅਪਰ ਤੁਰਕ ਸਭਿ ਹੀ ਜਬਰ ਦਹੈ' ॥੪੭॥
Upon hearing this, the Saṯigurū states:
"Now, all the Turks will be obliterated;
only the Malerkotla chief shall survive.
The rest of the Turks will be uprooted."

ਇਮ ਕਹਿ ਮੁਖ ਤੇ ਕਰਦ ਚਲਾਈ। ਕਾਹੂ ਬੂਟ ਜੜ ਕਾਟਿ ਗਵਾਈ।
'ਜਿਮ ਇਸਕੀ ਜੜ ਕਾਟਿ ਉਖਾਰੀ। ਤਥਾ ਤੁਰਕ ਕੀ ਬਿਨਸਹਿ ਸਾਰੀ ॥੪੮॥
Upon saying this, [the Gurū], with His blade,
slashed the roots of the Kāhī [plant] and said:
"Just as the roots of this plant have been cut,
the roots of the Turks will meet the same fate.

ਕੇਤਿਕ ਦਿਨ ਮਹਿਂ ਹੋਇ ਬਿਨਾਸ਼ਾ। ਬਿਸਮਾਵੈ ਜਗ ਦੇਖਿ ਤਮਾਸ਼ਾ'।
ਦਿਯੋ ਸ੍ਰਾਪ ਗੁਰ ਕੁਪੇ ਘਨੇਰੇ। ਰਾਜ ਤੇਜ ਕੋ ਮੂਲ ਉਖੇਰੇ ॥੪੯॥
In a number of days, they will meet their end;
the entire world will watch the spectacle unfold."
The Gurū, in great rage, gave the Turks this curse;
He pulled the Turkish empire out by the roots.

'ਪੁਰਿ ਸਿਰ੍ਹੰਦ ਮਹਿਂ ਪਾਪ ਘਨੇਰਾ। ਉਜਰ ਜਾਹਿ ਲਹਿ ਕਸ਼ਟ ਬਡੇਰਾ
ਸਿੱਖ ਹਮਾਰੇ ਮਾਰਿ ਉਜਾਰਹਿਂ। ਛੀਨਿ ਰਾਜ ਵਹਿਰ ਨਿਕਾਰਹਿਂ' ॥੫੦॥
"A great crime has been committed within Sirhind.
The city will be destroyed; its people will suffer.
My Sikhs will go there and cause great destruction;
they will seize the Empire and bring out [its] wealth."

ਛੇਵੀਂ ਰੁੱਤ ਡਾ ਬਵੰਝਵਾਂ ਅਧਿਆਇ ਸਮਾਪਤ ਹੋਇਆ ॥੫੨॥
The fifty-second chapter of the sixth 'Rut' has concluded.



- Sri Gur Pratap Suraj Granth; Rut 6, Chapter 52
Author: Mahakavi Bhai Santokh Singh (English Translation: Parmveer Singh)

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!

Comments