The First Hearing of Zorawar Singh and Fateh Singh
Procession of the Sahibzadas (ca. 19th century), wall painting, Gurdwara Baba Atal. |
ੴ ਸਤਿਗੁਰ ਪ੍ਰਸਾਦਿ ॥
-
ਪੋਹ ੧੩ (December 28): The Martyrdom of Zorawar Singh and Fateh Singh - Part I
-
The month of Poh for the Sikhs is a month of remembrance and tribute; we remember the martyrdom of countless Sikhs, including the four sons of Sri Guru Gobind Singh Ji. During the horrendous Battle of Chamkaur, Gurū Sahib, upon the advice of the remaining Sikhs, decided to leave the fort and travel to a safer location while the enemies were distracted on the battlefield. Sri Guru Gobind Singh Ji then appointed leadership to the Khalsa and make their exit from the fort. One of their Sikhs, Sangat Singh disguises himself as Gurū Sahib in order to trick the enemies. Gurū Ji then take refuge in the jungles of Machhiwara, where some of their Sikhs found them after the battle had concluded. As the Turks had been searching for the Gurū, they had to leave Machhiwara as well. It was then, that two Muslims disguised them as a Muslim Pīr, and escorted them to Malwa. When the Turks had double-crossed the Gurū at the Sirsa River, their mother and younger sons had gotten separated from them. Mata Gujri Ji and the younger sāhibzādās met with Gangu Brahmin, who had been a servant of theirs for quite some time. Gangu took the Gurū’s mother and children to his hometown near Morinda, where he also committed an act of treachery and got Mata Gujri Ji and the younger sāhibzādās arrested, and taken to Sirhind. Upon arrival at Malwa, Gurū Ji sent one of their devout servants, Noora Mahi to Sirhind in order to obtain information on their mother and younger sons. Noora Mahi then travelled to Sirhind as Sri Guru Gobind Singh Ji instructed them to and collects information on the rest of the Gurū’s family. Upon learning of what happened to them, Noora Mahi returns to Gurū Sahib and retells them the entire occurrence. Presented, is a complete translation of the relevant episode from within the 'Sri Gur Pratap Suraj Granth' of Kavi Santokh Singh:
-
ਅਧਿਆਇ ਇਕਵੰਝਵਾਂ
ਮਾਹੀ ਨੇ ਸਾਕਾ ਸੁਨਾਉਣਾ
Chapter 51,
Māhī narrates the Sākā
ਦੋਹਰਾ:
'ਖਾਨ ਵਜ਼ੀਦਾ ਨਿਕਸਿ ਕੈ ਆਯੋ ਸਭਾ ਸਥਾਨ।
ਬ੍ਰਿੰਦ ਚਮੂੰਪਤਿ ਮਿਲਿ ਗਏ ਬੈਠੇ ਮੇਲ ਮਹਾਨ' ॥੧॥
"Wazīd [Wazir] Khan emerged, and entered the place of assembly;
Many commanders met up and sat down in the grand gathering."
ਚੌਪਈ:
'ਸੁਨਿ ਪ੍ਰਭੁ' ਮਾਹੀ ਕਰਹਿ ਬਤਾਵਨ। 'ਇਕ ਸਿਖ ਮੋਕਹੁ ਕੀਨ ਸੁਨਾਵਨ।
ਜਥਾ ਜੋਗ ਮੈਂ ਬੂਝਿ ਬ੍ਰਿਤੰਤਾ। ਸੋ ਤੁਮ ਪਾਸ ਭਨੌਂ ਭਗਵੰਤਾ ! ॥੨॥
"Listen, O Prabhu," says Māhī while narrating;
"A Sikh has dictated to me [the entire occurrence].
As per how I have enquired of the narrative,
so do I narrate it to thee, O Bẖagvaʼnṯ!
ਮੁਗ਼ਲ ਪਠਾਨ ਦਿਵਾਨ ਮਹਾਨਾ। ਆਨ ਥਿਰੇ ਜਹਿਂ ਸਭਾ ਸਥਾਨਾ।
ਦੂਰ ਦੂਰ ਲਗਿ ਗਿਰਦ ਸਿਰੰਦ। ਹੁਤੇ ਤਹਾਂ ਮਿਲਿ ਬੈਠੇ ਬ੍ਰਿੰਦ ॥੩॥
Mughals, Pathans and great ministers—
all arrived and sat at the place of assembly.
[Rulers] from far and wide, or near Sirhind—
would all join together there and sit down.
ਹਿੰਦੂ ਖੱਤ੍ਰੀ ਬਨਕ ਕਿਤੇਕ। ਪੁਰਿ ਜਨ ਦੇਖਨਿ ਹੇਤ ਅਨੇਕ।
ਭਈ ਸਭਾ ਮਹਿਂ ਭੀਰ ਬਿਸਾਲਾ। ਬੈਠੇ ਜਾਲ, ਖਰੇ ਨਰ ਜਾਲਾ ॥੪॥
Many Hiʼnḏūs, Kshatriyas, and Bāṇīās are present;
numerous townsfolk have arrived to watch as well.
A large crowd had formed within the assembly;
Many people are seated, while others stay standing.
ਰੰਘਰ ਗ੍ਰਾਮ ਮੋਰਂਡੇ ਬਾਸੀ। ਸੋ ਸਰਦਾਰ ਹੁਤੋ ਦਲ ਪਾਸੀ।
ਤਿਸ ਕੀ ਦਿਸ਼ਾ ਕਰੇ ਤਬਿ ਨੈਨਾ। ਬੋਲਯੋ ਤਬਿ ਵਜ਼ੀਦ ਖਾਂ ਬੈਨਾ ॥੫॥
The Ranghar, a resident of Morinda—
he is seated nearby the Governor.
Directing his eyes towards [the Ranghar's] direction,
Wazīd Khan then spoke such utterances:
'ਪੁੱਤ੍ਰ ਗੁਰੂ ਕੇ ਜਹਾਂ ਬਿਠਾਏ। ਤਹਿਂ ਤੇ ਲੇ ਆਵਹੁ ਇਸ ਥਾਏਂ।
ਸਾਦਰ ਮ੍ਰਿਦੁਲ ਬਾਕ ਕਹਿ ਕਰਿਕੈ। ਦੇਹੁ ਦਿਲਾਸਾ ਲੇਹੁ ਸਿਧਰਿਕੈ' ॥੬॥
"Wherever the Gurū's sons have been seated,
go there and bring them to this location.
Respectfully, with the use of delicate words,
give them consolation and bring them here."
ਮੋਰਂਡੇਸ਼ ਸੁਨਿ ਕਰਿ ਤਹਿਂ ਗਯੋ। ਦਾਦੀ ਪੌਤ੍ਰ ਬਿਲੋਕਤਿ ਭਯੋ।
ਨਿਕਟ ਪਹੁਂਚਿ ਬੋਲਯੋ 'ਸੁਨਿ ਮਾਈ ! ਸਭਾ ਨਬਾਬ ਲੋਕ ਸਮੁਦਾਈ ॥੭॥
On listening, the Ranghar of Morinda went there,
and gazed at the grandmother with her grandsons.
On going near them, he spoke: "Listen, old woman!
Within the Governor's assembly, people have gathered.
ਤਿਨ ਸਭਿਹੂੰਨਿ ਹੇਰਿਬੇ ਕਾਰਨ। ਗੁਰ ਸੁਤ ਦੋਨਹੁਂ ਕਰੇ ਹਕਾਰਨ'।
ਸੁਨਤਿ ਮਾਤ ਕੰਪਤਿ ਦੁਖ ਪਾਯੋ। ਰੰਘਰ ਸੰਗ ਬਾਕ ਇਮ ਗਾਯੋ ॥੮॥
For all of the people wanting to see them,
both the Gurū's sons have been summoned to court."
On hearing this, Māṯā [Gujrī] shivers with dolour;
in this way, she speaks with the Ranghar:
'ਗੁਰ ਕੇ ਪੁੱਤ੍ਰ ਗਏ ਤਿਨ ਸੰਗ। ਸੁਧਿ ਨ ਤਿਨਹੁਂ ਕੀ ਭਾ ਕਿਮ ਢੰਗ।
ਇਹ ਜੁਗ ਬਾਰਿਕ ਪਾਰਿਕ ਮੇਰੇ। ਬਹੁ ਪ੍ਰਤਿਪਾਰੇ ਕੀਨ ਬਡੇਰੇ' ॥੯॥
"The sons of the Gurū have gone along with Him;
No knowledge of them has been obtained in any way.
These two sons are among my adopted children;
I have nurtured them, and helped them grow."
ਸੁਨਿ ਰੰਘਰ ਨੇ ਜਾਇ ਸੁਨਾਈ। 'ਪਾਰਿਕ ਮੇਰੇ ਭਾਖਤਿ ਮਾਈ'।
ਸੁੱਚਾ ਨੰਦ ਖੱਤ੍ਰੀ ਇਕ ਨੀਚ। ਬੈਠਯੋ ਤਹਾਂ ਸਭਾ ਕੇ ਬੀਚ ॥੧੦॥
Upon hearing this, the Ranghar returns and says:
"The woman claims they are her adopted children."
[Named] Sucha Nand, there was a lowbred Kẖaṯrī;
he sat there, amidst the assembly.
ਸੁਤਾ ਸਂਬੰਧ ਕਰਤਿ ਗੁਰ ਘਰ ਮੈਂ। ਦਿਯੋ ਹਟਾਇ ਸੁ ਪ੍ਰਥਮ ਝਗਰ ਮੈਂ।
ਯਾਂ ਤੇ ਦ੍ਵੈਸ਼ ਕਰੈ ਗੁਰ ਸੰਗ। ਸੁਨਤਿ ਸਭਾ ਮਹਿਂ ਕਹਯੋ ਕੁਢੰਗ ॥੧੧॥
He tried to marry his daughter into the Gurū's family.
Herebefore, in a quarrel, he had been banished.
As a result, he garnered malice for the Guru.
Upon hearing the Ranghar, he spoke, wickedly:
'ਪਤਿਸ਼ਾਹੀ ਲਸ਼ਕਰ ਗਨ ਗਾਰਾ। ਨਹਿਂ ਪੌਤ੍ਰਨਿ ਤਬਿ ਪਯਾਰ ਬਿਚਾਰਾ।
ਅਬਿ ਕਰਿ ਤ੍ਰਾਸ ਕਹੈ ਇਹ ਪਾਰਿਕ। ਗੁਰ ਕੇ ਪੁੱਤ੍ਰ ਬਿਦਤਿ ਏ ਬਾਰਿਕ' ॥੧੨॥
"Whilst destroying the entire army of the Emperor—
at that time, she did not consider love for her grandsons.
Now, in fear, she claims [the children] are adopted;
it is evident that these children are the Gurū's sons."
ਖਾਨ ਵਜੀਦ ਕਹਯੋ 'ਅਬਿ ਜਾਓ। ਦੋਨਹੁਂ ਗੁਰ ਨੰਦਨ ਕੋ ਲਯਾਓ।
ਮਾਤਾ ਸੰਗ ਕਹੋ ਸਮੁਝਾਏ। ਹੇਤ ਬਿਲੋਕਨ ਸਭਾ ਬੁਲਾਏ ॥੧੩॥
Wazīd Khan then said: "Now go;
bring forth both of the Gurū's sons.
Approach Māṯā Ji and explain to her;
the assembly calls to see [the children].
ਅਪਰ ਬਾਤ ਕੁਛ ਕਰੈਂ ਨ ਕੋਈ। ਤੁਝ ਢਿਗ ਹੀ ਪਹੁਂਚਾਵਹਿਂ ਦੋਈ'।
ਮੋਰਂਡੇਸ਼ ਰੰਘਰ ਪੁਨ ਆਯੋ। ਨਿਕਟ ਮਾਤ ਕੇ ਹੋਇ ਅਲਾਯੋ ॥੧੪॥
We will not do anything besides [seeing them];
afterwards, we shall return them both to thee."
The Ranghar of Morinda arrived once again;
he then approached Māṯā Ji and began to speak:
'ਪਿਖਹਿ ਨਬਾਬ ਪਠਾਵੈ ਫੇਰ। ਚਾਹਤਿ ਸਭਾ ਬਿਖੇ ਇਕ ਵੇਰ'।
ਜੁਗ ਪੌਤ੍ਰੇ ਜੁਗ ਜ਼ਾਨੂ ਪਰ ਥਿਰ। ਨਿਜ ਪਟ ਤੇ ਆਛਾਦਾਨ ਤਿਨ ਕਰਿ ॥੧੫॥
"Look—the Governor has summoned them again;
just once he wishes to call them to the assembly."
Both grandsons were seated on both her knees;
they covered the thighs of [their grandmother].
ਬੈਠੀ ਹੁਤੀ ਮਾਤ ਬਹੁ ਨੇਹੂ। ਬਾਰਿ ਬਿਲੋਚਨ ਬਹਯੋ ਅਛੇਹੂ।
ਤਬਿ ਜ਼ੋਰਾਵਰ ਸਿੰਘ ਹੁਇ ਸਵਧਾਨ। ਦਾਦੀ ਪਟ ਕੋ ਗਹਿ ਨਿਜ ਪਾਨ ॥੧੬॥
Māṯā Ji lovingly sat among her grandsons;
a stream of tears flowed from her eyes.
Then, Zorawar Singh embodied alertness.
Pressing down on his grandmother’s thighs—
ਨਿਜ ਉਪਰ ਤੇ ਕਰਯੋ ਉਤਾਰਨਿ। ਉਠਿ ਠਾਂਢੇ ਹੁਇ ਕੀਨ ਉਚਾਰਨਿ।
'ਕ੍ਯੋਂ ਦਾਦੀ ਤੂੰ ਕਰਹਿਂ ਬਿਖਾਦਾ ? ਤੁਰਕਨਿ ਸੰਗ ਸਦਾ ਹਮ ਬਾਦਾ ॥੧੭॥
he removed himself from atop her lap.
Then, upon standing up, he uttered the following:
"O grandmother, why must thou quarrel?
We have always had enmity with the Turks.
ਅਬਿ ਨਹਿਂ ਜਾਹਿਂ ਕਹਾਂ ਬਨਿ ਆਵੈ। ਯਾਂ ਤੇ ਉਚਿਤ ਸਭਾ ਮਹਿਂ ਜਾਵੈਂ'।
ਫਤੇ ਸਿੰਘ ਕੋ ਲੈ ਕਰਿ ਸਾਥ। ਚਲੇ ਗੁਰੂ ਸੁਤ ਜਿਮ ਨਿਸਨਾਥ ॥੧੮॥
Now, if we do not go, what would we accomplish?
Therefore, it is proper that we attend the assembly."
[Zorawar Singh] takes Fateh Singh along with him;
The Gurū's sons moved along—radiant like the moon.
ਸੁੰਦਰ ਬਦਨ ਮ੍ਰਿਦੁਲ ਜਿਨ ਅੰਗ। ਚਪਲ ਬਿਲੋਚਨ ਚਾਰੂ ਰੰਗ।
ਸੰਮਤ ਅਲਪ ਬੈਸ ਹੈ ਜਿਨ ਕੀ। ਸੁੰਦਰ ਆਭਾ ਦੋਨਹੁਂ ਤਨ ਕੀ ॥੧੯॥
They had beautiful faces and delicate limbs;
their playful eyes were of a beautiful colour.
They, who were of an extremely young age—
both of their bodies carried great splendour.
They had beautiful faces and delicate limbs;
their playful eyes were of a beautiful colour.
They, who were of an extremely young age—
both of their bodies carried great splendour.
ਝਗਲੀ ਝੀਨ ਝਮਕ ਲਗਿ ਜ਼ਰੀ। ਅੰਗ ਬਿਭੂਖਨ ਬਿਨ ਦੁਤਿ ਖਰੀ।
ਗਮਨੇ ਦੋਨਹੁਂ ਬੀਰ ਅਗਾਰੀ। ਰੰਘਰ ਚਾਲਯੋ ਤਿਨਹੁਂ ਪਿਛਾਰੀ ॥੨੦॥
The brocade of their thin, short shirts glittered;
their bodies were gleaming without jewelry.
Both brave warriors began walking forward;
the Ranghar followed, walking behind them.
ਸਭਾ ਸਮੀਪ ਪਹੂਚੇ ਜਾਈ। ਮੋਰਂਡੇਸ਼ ਕਹਿ ਸਭਿਨਿ ਸੁਨਾਈ।
'ਸਾਹਿਬਜ਼ਾਦਯੋ ਪਿਤਾ ਤੁਹਾਰਾ। ਗਢ ਚਮਕੌਰ ਘੇਰਿ ਗਹਿ ਮਾਰਾ ॥੨੧॥
As they arrived within the assembly,
The Ranghar of Morinda said, in front of everyone:
"O Sāhibazādās, your father [the Gurū]—
has been encircled and killed in the fort of Chamkaur.
ਤਹਿਂ ਤੁਮਰੇ ਦ੍ਵੈ ਭ੍ਰਾਤ ਪ੍ਰਹਾਰੇ। ਸੰਗੀ ਸਿੰਘ ਸਕਲ ਸੋ ਮਾਰੇ।
ਅਬਿ ਤੁਮਰੋ ਰਾਖਾ ਨਹਿਂ ਕੋਈ। ਆਨਿ ਉਬਾਰੇ ਇਨ ਤੇ ਜੋਈ ॥੨੨॥
There, your two brothers have also been killed,
and their fellow Siʼngẖs have been killed as well.
Now, nobody else remains to be your protector,
and release you from the captivity of the Turks.
ਇਹ ਨਬਾਬ ਸਰਦਾਰ ਤਮਾਮੂ। ਝੁਕਿ ਸਿਰ ਤੇ ਤੁਮ ਕਰਹੁ ਸਲਾਮੂ।
ਨਹਿਂ ਮਾਰਹਿਂਗੇ, ਲੇਹਿਂ ਬਚਾਈ। ਜੀਵਤਿ ਰਹੀਅਹਿ ਸੀਸ ਝੁਕਾਈ' ॥੨੩॥
This is the Governor and these are the commanders;
bow your heads to them and offer them Salām.
They will not kill you, instead they will save you;
if you bow your heads, you will remain alive."
ਸੁਨਿ ਜ਼ੋਰਾਵਰ ਸਿੰਘ ਬਨਿ ਸਵਧਾਨ। ਸਭਿਨਿ ਸੁਨਾਵਤਿ ਬਾਕ ਬਖਾਨ।
'ਸ਼੍ਰੀ ਸਤਿਗੁਰ ਜੋ ਪਿਤਾ ਹਮਾਰਾ। ਜਗ ਮਹਿਂ ਕੌਨ ਸਕਹਿ ਤਿਹ ਮਾਰਾ ॥੨੪॥
Hearing this, Zorawar Singh became vigilant;
he spoke these words for everyone to hear:
"The exalted Saṯigurū, who is our father—
who in this world is able to kill them?
ਜਿਮ ਅਕਾਸ਼ ਕੋ ਕਯਾ ਕੁਈ ਮਾਰਹਿ। ਕੌਨ ਅੰਧੇਰੀ ਕੋ ਨਿਰਵਾਰਹਿ।
ਮੇਰੁ ਚਲਾਇ ਸਕੈ ਨਹਿਂ ਕੋਈ। ਸਸਿ ਸੂਰਜ ਨਹਿਂ ਪਕਰਨ ਹੋਈ ॥੨੫॥
In the same way one cannot kill the sky,
and nobody can get rid of a windstorm;
No person can move Mount Sumeru,
and nobody can reach and grasp the sun and moon.
ਕਰਤਾ ਪੁਰਖ ਅਕਾਲ ਕ੍ਰਿਪਾਲੂ। ਸਭਿ ਤੇ ਬਡੋ ਕਾਲ ਕੋ ਕਾਲੂ।
ਤਿਸ ਆਗੇ ਹਮ ਅਰਪੇ ਸੀਸ। ਸਕਲ ਕਲਾ ਸਮਰਥ ਜਗਦੀਸ਼ ॥੨੬॥
The Limitless, Creator Lord is compassionate;
greater than all, He is Destroyer of Destroyers.
We will only bow our heads to that one Lord—
who is the All-Powerful Sustainer of the world.
ਇਹ ਨਰ ਪਾਮਰ ਪਾਪ ਕਮਾਵੈਂ। ਕਿਮ ਇਨ ਆਗੇ ਸੀਸ ਨਿਵਾਵੈਂ'।
ਸੁਨਿ ਕਰਿ ਸਭਾ ਸਕਲ ਬਿਸਮਾਈ। 'ਇਹ ਬਾਰਿਕ ਕਯਾ ਸਮੁਝਿ ਸਕਾਈ ॥੨੭॥
These lowbred people are the earners of sin;
why should we bow our heads towards them?"
Upon hearing this, the entire assembly was amazed:
"What would this child be able to understand?
ਸ਼ੀਰ ਖੋਰ ਇਨ ਕਹਾਂ ਬਿਗਾਰਾ। ਲਰਿਬੇ ਮਿਲਿਬੇ ਨਹਿਨ ਬਿਚਾਰਾ'।
ਸੁਨਤਿ ਜਰਯੋ ਖੱਤ੍ਰੀ ਮਤਿਮੰਦ। ਬੋਲਯੋ ਬਾਕ ਸੁਨਾਵਨ ਬ੍ਰਿੰਦ ॥੨੮॥
These are milk-drinking children—what is their blame?
they do not consider who to embrace and who to fight."
On hearing this, the ill-mannered Kẖaṯrī was envious;
he spoke the following words, for everyone to hear:
'ਇਹ ਨਾਗਨ ਕੇ ਬੱਚੇ ਛੋਟੇ। ਨਖ ਸ਼ਿਖ ਜ਼ਹਿਰ ਭਰੇ ਅਤਿ ਖੋਟੇ।
ਨਹਿਂ ਨਬਾਬ ਕੋ ਕਰਹਿਂ ਸਲਾਮੂ। ਡਰਪਤਿ ਨਹੀਂ ਬਿਲੋਕਿ ਤਮਾਮੂ ॥੨੯॥
"These little children are the children of snakes;
from head to toe they are filled with venom.
They refuse to offer Salām to the Governor;
upon seeing the assembly, they have no fear.
ਇਨ ਕੇ ਉਰ ਹੰਕਾਰ ਬਡੇਰੇ। ਕਿਮ ਇਹ ਝੁਕਹਿਂ ਨਬਾਬ ਅਗੇਰੇ'।
ਬਹੁਰ ਬਜੀਦ ਖਾਨ ਬਚ ਕਹਯੋ। 'ਭ੍ਰਾਤ ਪਿਤਾਦਿਕ ਨਹਿਂ ਕੋ ਰਹਯੋ ॥੩੦॥
They embody great arrogance in their hearts;
why would they bow their heads to the Governor?"
Then, Wazīd Khan replies with the following:
"Neither your brothers nor father remain alive.
ਦੀਨ ਬਿਖੈ ਆਵਹੁ ਤੁਮ ਅਬੈ। ਤੁਰਕ ਸ਼ਰ੍ਹਾ ਕੋ ਮਾਨਹੁ ਸਬੈ।
ਪੁਨ ਤੁਮ ਕੋ ਦੇ ਬਹੁ ਬਡਿਆਈ। ਗਜ ਬਾਜੀ ਅਰੁ ਧਨ ਸਮੁਦਾਈ ॥੩੧॥
Now you must come into the Ḏīn [Islam],
and accept the Sharia of the Turks.
Then, we will give you great glory;
elephants, horses, and great wealth.
ਹਜ਼ਰਤ ਨਿਕਟ ਆਪਨੇ ਰਾਖੈ। ਪਾਲਨ ਪੋਸਨ ਕੋ ਅਭਿਲਾਖੈ।
ਦੇਹਿ ਗ੍ਰਾਮ ਕੁਛ ਬਡੋ ਬਨਾਵਹਿ। ਕੇਤਿਕ ਚਮੂੰ ਸੰਗ ਤੁਮ ਲਾਵਹਿ ॥੩੨॥
The Emperor will keep you along with him;
he will fulfill all your wishes in your fostering.
He will bestow cities upon you, and make you greater;
he will offer you your own army for protection.
ਜਿਮ ਹਮ ਕਰਹਿਂ ਅਧਿਕ ਸਿਰਦਾਰੀ। ਤਿਮ ਹੋਵਹੁਗੇ ਲਿਹੁ ਸੁਖ ਭਾਰੀ'।
ਸੁਨਤਿ ਜ਼ੋਰਾਵਰ ਸਿੰਘ ਰਿਸ ਆਈ। ਬੂਝਯੋ ਫਤੇ ਸਿੰਘ ਲਘੁ ਭਾਈ ॥੩੩॥
Just as we enjoy the luxuries of being a Sirdār;
similarly, you will also obtain great comfort."
On hearing this, Zorawar Singh is enraged;
he asked his younger brother, Fateh Singh:
'ਪਹੁਂਚਯੋ ਸਮਾਂ ਮੋਹਿ ਅਸ ਜੋਵਾ। ਗੁਰੂ ਪਿਤਾਮੇਂ ਪਰ ਜਿਮ ਹੋਵਾ।
ਸਾਬਤ ਰਹਨਿ ਬਾਤ ਹੈ ਨੀਕੀ। ਕਹੁ ਭ੍ਰਾਤਾ ! ਤੂੰ ਅਪਨੇ ਜੀ ਕੀ' ॥੩੪॥
"I have noticed that such a time has arrived,
similar to the time of our [Gurū] grandfather.
It is proper for us to learn from His example.
Dear brother, speak what is on thine heart!"
ਫਤੇ ਸਿੰਘ ਸੁਨਿ ਉੱਤਰ ਦੀਨਾ। ਧਰਮ ਪਿਤਾਮੇ ਜਯੋਂ ਰਖਿ ਲੀਨਾ।
ਸ਼ੁਭ ਜਸ ਤੇ ਜਗ ਪੂਰਨ ਕੀਨਾ। ਤੀਨ ਲੋਕ ਮਹਿਂ ਸ਼ਾਕਾ ਚੀਨਾ ॥੩੫॥
Upon hearing this, Fateh Singh replied:
"Just as our grandfather had kept His Ḏẖaram,
and with great glory He fulfilled [His duty],
His sacrifice was acknowledged in the Three Lokas.
ਹਮ ਤੁਮ ਕੋ ਤਿਮ ਹੀ ਬਨਿ ਆਵੈ। ਸਿਰ ਦਿਹੁ ਤੁਰਕਨਿ ਮੂਲ ਗਵਾਵੈਂ।
ਹਿੰਦੂ ਧਰਮ ਜਾਗ ਹੈ ਫੇਰ। ਤਨ ਸਭਿ ਨਾਸ਼ਵੰਤ ਹੀ ਹੇਰਿ ॥੩੬॥
You and I—we shall follow and do the same;
we shall give our heads and uproot the Turks.
Then, the Hiʼnḏū Ḏẖaram shall rise to power;
[we must] view all human life only as transient.
ਦੀਨ ਬਿਖੈ ਲਯਾਵਨ ਕੇ ਹੇਤ। ਕਹਯੋ ਪਿਤਾਮੇ ਕੋ ਬਹੁ ਦੇਤਿ।
ਧਰਮ ਧੁਰੰਧਰ ਧੀਰਜ ਧਾਰੀ। ਇਨ ਕਹਿਨੇ ਪਰ ਪਨਹੀ ਮਾਰੀ ॥੩੭॥
In order to get Him to come into the Ḏīn,
they offered our grandfather many things as well.
But He was strong with His faith, and resolute;
He hit upon their words with His shoes.
ਤਿਮ ਸ਼ਾਕਾ ਜਗ ਤੁਮ ਦਿਖਰਾਵੋ। ਮਨ ਕੋ ਥਿਰ ਕਰਿ ਨਹੀਂ ਡੁਲਾਵੋ।
ਸਰਬ ਸ਼ਿਰੋਮਣਿ ਬੰਸ ਹਮਾਰਾ। ਰਾਖਹੁ ਤਿਸ ਕੀ ਲਾਜ ਉਦਾਰਾ' ॥੩੮॥
Similarly, thou shalt also show the world a sacrifice;
may thou keep thy mind resolute and not lose thy faith.
We belong to that dynasty which is the all-superior;
we must protect the exalted honour of this dynasty."
ਸੁਨੇ ਅਨੁਜ ਤੇ ਧੀਰਜ ਬੈਨ। ਕਹਯੋ ਜ਼ੋਰਾਵਰ ਸਿੰਘ ਰਿਸ ਨੈਨ।
'ਸ਼ਰ੍ਹਾ ਸੀਸ ਹਮ ਪਨਹੀ ਮਾਰੈਂ। ਧਰਮ ਆਪਨੋ ਨਹੀਂ ਬਿਗਾਰੈਂ ॥੩੯॥
On hearing the inspiring words of his younger brother,
Zorawar Singh spoke whilst his eyes were full of rage:
"We hit the head of the Sharia Law with our shoes!
We will never leave our own true Ḏẖaram astray.
ਹਮਰੇ ਬੰਸ ਰੀਤਿ ਇਮ ਆਈ। ਸੀਸ ਦੇਤਿ ਪਰ ਧਰਮ ਨ ਜਾਈ।
ਤੁਮਰੀ ਜਰਾਂ ਉਖਾਰਨਿ ਹੇਤ। ਹਮ ਨਹਿਂ ਡਰਪਹਿਂਗੇ ਸਿਰ ਦੇਤਿ ॥੪੦॥
Our dynasty has been upholding this tradition;
we will sacrifice our heads, but not our Ḏẖaram.
In order to lacerate the roots [of your Empire],
we will embody no fear whilst sacrificing our heads.
ਕਹਾਂ ਮੰਦ ਮਤਿ ! ਤੂੰ ਬਿਰਮਾਵੈਂ। ਕੂਰ ਪਦਾਰਥ ਪਰ ਨ ਲੁਭਾਵੈਂ।
ਧਰਮ ਸਾਚ ਹੈ ਸਦ ਹੀ ਸੰਗ। ਕੋ ਅਸ ਮੂਰਖ ਕਰਹਿ ਜੁ ਭੰਗ ॥੪੧॥
O ill-mannered [Wazir Khan], you forget!
We will not succumb to the greed of false wealth.
Our one true Ḏẖaram will forever remain with us.
Who in this world would be so foolish as to break it?
ਬਡੇ ਗੁਰੂ ਕੀ ਅਗਨਿ ਅਵੱਗਯਾ। ਦਾਹਨ ਤੁਰਕ ਜਰਨ ਕੋ ਲੱਗਯਾ।
ਹਮ ਸਿਰ ਦੈਬੇ ਬਾਯੁ ਬਡੇਰ। ਜਾਰਹਿ ਛਾਰ ਕਰਹਿ ਨਹਿਂ ਦੇਰ' ॥੪੨॥
The flame of the [ninth] Gurū's defiance—
is committed to burning the Turks' roots.
Giving our heads shall be the great wind;
without hesitation, it will destroy [the Turks]."
ਸੁਨਤਿ ਜ਼ੋਰਾਵਰ ਸਿੰਘ ਕੀ ਬਾਨੀ। ਹਿੰਦੂ ਤੁਰਕ ਸਭਾ ਬਿਸਮਾਨੀ।
'ਕਯੋਂ ਨ ਕਹੈਂ ਗੁਰ ਕੇ ਸੁਤ ਅਹੈਂ। ਜਿਨ ਉਪਦੇਸ਼ੇ ਸ਼ੁਭ ਗਤਿ ਲਹੈ' ॥੪੩॥
Upon hearing the words of Zorawar Singh,
The assembly of Hiʼnḏūs and Turks is astonished.
"Why not would the sons of the Gurū speak as such?
From the message of whom, salvation is obtained."
ਸਿਖ ਸੰਗਤ ਹਿੰਦੂ ਤਹਿਂ ਸਬੈ। ਧੰਨ ਧੰਨ ਬੋਲਤਿ ਭੇ ਤਬੈ।
ਤੁਰਕ ਜਰੇ ਉਰ ਜਰੇ ਨ ਕੈਸੇ। ਪਾਵਸ ਪਰੇ ਜਵਾਸਾ ਜੈਸੇ ॥੪੪॥
The Sikh congregation and the Hiʼnḏūs present—
they all begin to say, "Blessed [are the Gurū's sons]."
The Turks burn [with envy]—why would they not?
They burn in the way camelthorn burns on rainfall.
ਖਾਨ ਵਜੀਦੇ ਨੈਨ ਤਰੇਰੇ। 'ਡਰਤਿ ਨਹੀਂ ਕਿਮ ਕਹੈਂ ਕਰੇਰੇ।
ਇਨ ਕੋ ਅਬਿ ਦੈ ਹੈਂ ਮਰਿਵਾਇ'। ਇਮ ਨਿਸ਼ਚੈ ਕਰਿ ਰਿਸ ਕੌ ਪਾਇ ॥੪੫॥
Wazīd Khan's eyes then widen with rage:
"Having no fear, they say such harsh words.
Now, it is best that we have them executed."
Making such a resolution, he embodies rage.
ਛੇਵੀਂ ਰੁੱਤ ਦਾ ਇਕਵੰਝਵਾਂ ਅਧਿਆਇ ਸਮਾਪਤ ਹੋਇਆ ॥੫੧॥
The fifty-first chapter of the sixth 'Rut' has concluded.
- Sri Gur Pratap Suraj Granth; Rut 6, Chapter 51
Author: Mahakavi Bhai Santokh Singh (English Translation: Parmveer Singh)
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!
Comments
Post a Comment