The Martyrdom of Baba Deep Singh Ji
ੴ ਸਤਿਗੁਰ ਪ੍ਰਸਾਦਿ ॥
-
ਕੱਤਕ ੩੦ (November 15): The Martyrdom of Baba Deep Singh Ji
-
This date on the 'SGPC' Nanakshahi Calendar is officially recognized as the day on which Bābā Ḏeep Siʼngẖ Ji attained martyrdom, while fighting in battle against the forces of Ahmed Shah Durrani; in order to protect the honour of 'Sri Hari Mandir Sahib'. As Durrani was trying to break the spirit of the Sikhs, by committing an act of sacrilege upon the sacred site of the 'Hari Mandir', Bābā Ḏeep Siʼngẖ Ji assembled a large army of determined Siʼngẖs, to stop the atrocities, and annihilate the sinners who dared to disrespect the holy 'Sarovar'. Bābā Ḏeep Siʼngẖ Ji along with their army of 'Nihangs', fought fearlessly and ferociously, whilst letting go of any desires to live. When Bābā Ji are beheaded, due to a powerful strike by Ahman-Khan, they are reminded of their promise to reach the city of Amritsar. Thus, they manifest the power of Harī; they pick up their head and continue fighting off the Turks, until they reach 'Ramsar', their final resting place. A detailed account of this very event has been recorded in the 'Naveen' (new; modern) 'Sri Gur Panth Prakash', authored by Giani Gian Singh. Presented, is a passage from this 'Granth' describing the event in detail:
-
ਸੀ ਗੁਰੂ ਪੰਥ ਪ੍ਰਕਾਸ਼ (ਉੱਤਰਾਰਧ) ਕ੍ਰਿਤ: ਗਿਆਨੀ ਗਿਆਨ ਸਿੰਘ ਜੀ
"Sri Gur Panth Prakash (Volume II), By: Giani Gian Singh Ji
੫੦. [ਬਾਬਾ ਦੀਪ ਸਿੰਘ ਜੀ ਸ਼ਹੀਦ ਕੀ ਕਥਾ]
"50. [A Narrative on Bābā Ḏeep Siʼngẖ Ji Shaheed]"
-
ਦੋਹਰਾ:
ਮਨ ਤਨ ਬਚਿ ਭਜਿ ਆਦਿ ਗੁਰੁ,
ਰੇ ਮਨ ਤੂੰ ਦਿਨ ਰੈਨ।
ਹਲਤ ਪਲਤ ਬਾਂਛਤ ਮਿਲੈ,
ਭੁਗਤ ਮੁਕਤਿ ਸੁਖ ਚੈਨ ॥੧॥
"Applying the hymn to your mind and body;
day and night, meditate on the Āḏi Gurū.
The devotees of this world and the next,
shall obtain peace and contentment."
ਦੀਪ ਸਿੰਘ ਸ਼ਾਹੀਦ ਕੀ
ਗਾਥਾ ਸੁਨੋ ਉਦਾਰ।
ਧਰਮ ਜੁੱਧ ਕਰਿ ਸਿਰ ਦਯੋ,
ਥਯੋ ਸ਼ਹੀਦ ਵਿਚਾਰ ॥੨॥
"Listen to the transcendent tale,
of Ḏeep Siʼngẖ Shaheed;
about how he attained martyrdom,
and gave his head in 'Ḏẖaram Yudh'."
ਚੌਪਈ:
ਅੱਠਾਰਾਂ ਸੈ ਚੌਬੀ ਮਾਹੈਂ।
ਆਯੋ ਜਬੈ ਦੁਰਾਨੀ ਸ਼ਾਹੈ।
ਬੇਰ ਬਾਰ੍ਹਵੀਂ ਵੀਚ ਪੰਜਾਬੈਂ।
ਕੀਨੇ ਉਨ ਸਿੰਘ ਘਨੇ ਖਰਾਬੈਂ ॥੩॥
"In Eighteen-twenty four (Bikrami Samvat),
when Ahmed Shah Durrani arrived;
'twas the twelfth time within the Punjab,
good was not done towards the 'Siʼngẖs'."
ਸਿਖ ਸਰਦਾਰ ਠੌਰ ਨਿਜ ਨਿਜ ਹੈਂ।
ਤਜ ਕੈ ਧਸੇ ਜੰਗਲੈਂ ਖਿਝ ਹੈਂ।
ਦਿੱਲੀ ਦਿਸ ਅਹਿਮਦ ਸ਼ਾਹ ਗਯੋ।
ਖਾਨ ਨਜੀਬ ਬਜੀਰ ਬੁਲਯੋ ॥੪॥
"The Sikh Sirdars who each occupied their own residence,
have forsaken their homes; they are forced to live in jungles.
Ahmed Shah Durrani, with his army, heads towards Delhi;
he calls upon the chiefs, lords and ministers to his aid."
-
ਸਿੰਘਨ ਕੇ ਸਬੰਧੀਓਂ ਤਾਂਈਂ।
ਗਿਲਜਯੋਂ ਦੀਨੇ ਦੂਖ ਮਹਾਂਈਂ।
ਰਹੈਂ ਸੁਧਾਸਰ ਮਾਂਹਿ ਦੁਰਾਨੀ।
ਕਰੈਂ ਬਿਅਦਬੀ ਦਾਇ ਗਿਲਾਨੀ ॥੬॥
"He can only attract attention from the Siʼngẖs,
if he does something which will inflict them pain.
Ahmed Shah Durrani arrives at the sacred pool;
he commits great sacrilege, enough to despise."
ਅਧਿਕ ਪੰਥ ਥਾ ਤਬੈ ਮਾਲਵੇ।
ਸਨੈਂ ਬਿਅਦਬੀ ਬਲ ਨ ਚਾਲਵੇ।
ਸੰਸਾ ਸ਼ੋਕ ਧਰਮ ਉਰਿ ਦੈ ਹੈ।
ਪੰਥ ਇਕੱਠਾ ਹੋਨ ਨ ਪੈਹੈ ॥੭॥
"At that time, most of the Paʼnth remained in 'Malwa';
They cannot tolerate hearing about the disrespect.
The sacrilege of Gurdwaras inflicts grief and sorrow;
it will prevent the Paʼnth from becoming united."
ਮਿਸਲ ਸ਼ਹੀਦਨ ਕਾ ਸਰਦਾਰੈਂ।
ਦੀਪ ਸਿੰਘ ਥਾ ਬਡੋ ਉਦਾਰੈਂ।
ਨਿਕਟਿ ਜਲੰਧਰ ਗ੍ਰਾਮ ਦੁਕੋਹੇ।
ਕੇਰ, ਹੁਤੋ ਸੰਧੂ ਜਟ ਵੋਹੇ ॥੮॥
"Commander of the 'Shaheedan Misl',
Ḏeep Siʼngẖ was very magnanimous.
Near 'Jalandhar', their village is 'Dakoha';
they are a 'Jatt' of the Sandhu clan."
ਅਧਿਕ ਦਮਦਮੇਂ ਰਹਿ ਤਲਵੰਡੀ।
ਹੁਤੋ ਬੀਰ ਬਰ ਬਲੀ ਘਮੰਡੀ।
ਸੁਨਿ ਬੇਅਦਬੀ ਬਹੁ ਗੁਰੁਦ੍ਵਾਰੈਂ।
ਚੰਡੀ ਚਢੀ ਤਾਂਹਿ ਅਤਿ ਭਾਰੈਂ ॥੯॥
"For a great time, they lived in Talwandi (Sabo),
and were a powerful, and combatant warrior.
Upon hearing about the sacrilege of Gurdwaras,
Chaṇḍī arises within them; they fill up with rage."
ਸਭਾ ਮੱਧ ਤਿਨ ਐਸ ਉਚਾਰਾ।
ਸੂਰਬੀਰ ਸਿੰਘ ਹੈ ਕੋਊ ਭਾਰਾ।
ਰਖੈ ਧਰਮ ਨਿਜ ਜੋ ਗੁਰੁਦ੍ਵਾਰਾ।
ਜਾਇ ਸੁਧਾਸਰ ਕਰੈ ਅਖਾਰਾ ॥੧੦॥
"Within the assembly they recited:
'Is there any courageous Siʼngẖ,
who can protect 'Dharma' in the Gurdwaras;
who'll go to the sacred pool, and wage battle?'"
ਇਮ ਸੁਨਿ ਪੁਨ ਬਹੁ ਸਿੰਘਨ ਬਖਾਨਾ।
ਲਾਇਕ ਏਸ ਨ ਤੁਮ ਸਮ ਆਨਾ।
ਜਤੀ ਸਤੀ ਹਠ ਤਪ ਪ੍ਰਣ ਪੂਰੇ।
ਸਿਰ ਲੌ ਦਾਨੀ ਸਿਦਕੀ ਸੂਰੇ ॥੧੧॥
"On hearing these words, many Siʼngẖs utter,
'There is nobody who is more worthy than thee.
Thou art celibate and pious, with devotion in thy heart;
Give thy head, O brave bestower of the Paʼnth!"
ਸਭ ਗੁਨ ਪੂਰਨ ਰਾਵਰ ਜੈਸੇ।
ਨਿਕਸੈਂ ਥੋਰੇ ਸਿੰਘਨ ਮੈਂ ਸੇ।
ਆਪ ਸਰੀਖੇ, ਦੇਵਹਿਂ ਜੇ ਸਿਰ।
ਹ੍ਵੈ ਨ ਬਿਅਦਬੀ ਅੰਮ੍ਰਿਤਸਰ ਫਿਰ ॥੧੨॥
"Thou art complete with all thine virtues;
Among the Siʼngẖs, only few compare to thee.
If Siʼngẖs like thee would sacrifice their heads,
Then the sacrilege of Amritsar would not occur.'"
ਸੁਨਿ ਸਿੰਘ ਪਾਠ-ਅਖੰਡ ਕਰਾਯੋ।
ਹਮਨ ਕਰਯੋ ਕੰਗਨਾ ਬੰਧਵਾਯੋ।
ਕਹਯੋ ਸਭਾ ਮੈਂ ਸਿਰ ਜੋ ਦੈ ਹੈ।
ਸੰਗ ਹਮਾਰੇ ਸੋ ਅਬਿ ਥੈਹੈ ॥੧੩॥
"Upon the Siʼngẖs' words, they arrange an Akẖaʼnd Pāṯẖ;
They perform a fire sacrifice, and tie a wristband of martyrdom.
They tell all the Siʼngẖs: 'Whoever is willing to give their head,
they may now walk along with me."
ਸਭ ਗੁਨ ਪੂਰਨ ਰਾਵਰ ਜੈਸੇ।
ਨਿਕਸੈਂ ਥੋਰੇ ਸਿੰਘਨ ਮੈਂ ਸੇ।
ਆਪ ਸਰੀਖੇ, ਦੇਵਹਿਂ ਜੇ ਸਿਰ।
ਹ੍ਵੈ ਨ ਬਿਅਦਬੀ ਅੰਮ੍ਰਿਤਸਰ ਫਿਰ ॥੧੨॥
"Thou art complete with all thine virtues;
Among the Siʼngẖs, only few compare to thee.
If Siʼngẖs like thee would sacrifice their heads,
Then the sacrilege of Amritsar would not occur.'"
ਸੁਨਿ ਸਿੰਘ ਪਾਠ-ਅਖੰਡ ਕਰਾਯੋ।
ਹਮਨ ਕਰਯੋ ਕੰਗਨਾ ਬੰਧਵਾਯੋ।
ਕਹਯੋ ਸਭਾ ਮੈਂ ਸਿਰ ਜੋ ਦੈ ਹੈ।
ਸੰਗ ਹਮਾਰੇ ਸੋ ਅਬਿ ਥੈਹੈ ॥੧੩॥
"Upon the Siʼngẖs' words, they arrange an Akẖaʼnd Pāṯẖ;
They perform a fire sacrifice, and tie a wristband of martyrdom.
They tell all the Siʼngẖs: 'Whoever is willing to give their head,
they may now walk along with me."
-
ਲੱਖੀ ਜੰਗਲ ਨੇਹੀਆਂ ਵਾਲੇ।
ਔਰ ਪੰਥ ਥਾ ਬਿਰਯੋ ਬਿਸਾਲੇ।
ਤਹਾਂ ਆਇ ਸਿੰਘ ਬੋਲਯੋ ਬੈਨਾ।
ਧਰਮ ਹੇਤ ਜਿਨ ਹ੍ਵੈ ਸਿਰ ਦੈਨਾ ॥੧੫॥
"The Siʼngẖs living within the 'Lakhi' forest,
and the remaining Paʼnth spread across the nation;
all the Siʼngẖs, they may come along with me
whoever wishes to give their head for Dharma."
ਅੰਮ੍ਰਿਤਸਰ ਸੋ ਹਮਰੇ ਸੰਗੈਂ।
ਚਲਿ ਤੁਰਕਨ ਸੋਂ ਲਰੈਂ ਨਿਸੰਗੈਂ।
ਇਕ ਹਜ਼ਾਰ ਸਿੰਘ ਤਹਿ ਤੇ ਮਿਲੇ।
ਸੁਨਿ ਸੁਨਿ ਔਰ ਅਧਿਕ ਆ ਭਿਲੇ ॥੧੬॥
ਕਿਛ ਮਲਵਈ ਮਝੈਲ ਬਿਰਾੜੈਂ।
ਪਾਂਚ ਹਜ਼ਾਰਕ ਥਯੋ ਉਘਾੜੈਂ ॥੧੭॥
"Travel with me to Amritsar,
and fight the Turks fearlessly.'
One thousand Siʼngẖs arrive;
upon hearing, more join in.
Some from Malwa, some from Majha,
Five thousand Siʼngẖs end up joining."
ਦੋਹਰਾ:
ਪੱਤਣ ਲਖ ਕੈ ਹਰੀ ਕੇ,
ਤਰਣ ਤਾਰਣ ਪੁਨ ਆਇ।
ਕਰਿ ਇਸ਼ਨਾਨ ਸਕੇਸ ਸਭਿ,
ਬਸਤਰ ਸ਼ਸਤ੍ਰ ਸਜਾਇ ॥੧੮॥
"On crossing the path of Harī,
they reach the town of 'Tarn Taran'.
They bathe along with their 'Kes',
and adorn their clothes and weapons."
ਚੌਪਈ:
ਪੰਚਾਂਮ੍ਰਿਤ ਅਧਿਕੈਂ ਕਰਵਾਏ।
ਥਿਰਿ ਗੁਰੁਦ੍ਵਾਰੇ ਛਕੇ ਛਕਾਏ।
ਦਈ ਤੁਰੰਗੈਂ ਅਧਿਕ ਨਿਹਾਰੀ।
ਪੰਚਾਂਮ੍ਰਿਤ ਕੀ ਸਭਿ ਨੈ ਭਾਰੀ ॥੧੯॥
"Within the Gurdwara at Tarn Taran,
they prepare and serve Karẖāh Pārshāḏ.
They serve aliment to their horses,
and everyone obtains the Karẖāh Pārshāḏ.
ਚਢੇ ਤਹਾਂ ਤੈ ਲੈਨ ਸ਼ਹੀਦੀ।
ਅੰਮ੍ਰਿਤਸਰ ਦਿਸ ਧਾਰਿ ਤਗੀਦੀ।
ਇਹੁ ਜਬਿ ਖਬਰ ਜਬਰ ਸੁਨ ਪਾਈ।
ਮਿਲੇ ਮਝੈਲ ਸਿੰਘ ਬਹੁ ਆਈ ॥੨੦॥
"They mount themselves to attain martyrdom;
in the direction of Amritsar, they travel steadfastly.
Upon hearing of this great event,
many Siʼngẖs from 'Majha' join in."
ਸਭਿ ਕੇ ਮਨ ਮੈਂ ਅਤਿ ਉਤਸ਼ਾਹੈਂ।
ਮਨੋ ਬਰਾਤ ਜੁੜੀ ਹਿਤ ਬਯਾਹੈਂ।
ਅਸ੍ਵ ਕੁਦਾਵਤ ਜਾਵਤ ਅਧਿਕੈਂ।
ਮਨੋ ਢੁਕਾਉ ਕਰਤ ਬਧ ਬਧ ਕੈ ॥੨੧॥
"They all manifest ardour in their minds,
like a procession joining for a wedding.
All of them are leaping onto their steeds,
like a wedding procession moving forwards."
ਮੁਕਤਿ ਤੀਆ ਬਰਬੇ ਹਿਤ ਚਾਰੂ।
ਸਸੁਰਾਲੇ ਚਾਲੇ ਗੁਰੁਦ੍ਵਾਰੂ।
ਝਕਾ-ਝੱਕ ਸਸਤ੍ਰ ਲਾਸੱਕੈਂ।
ਦਾਮਨਿ ਮਨੋਂ ਬਯੰਤ ਦਮੱਕੈਂ ॥੨੨॥
"To marry the bride in the form of liberation,
They travel to their in-laws; the Gurdwaras.
Their weapons are shining and glittering,
as if they are bolts of lightning, sheening."
-
ਨਰਾਜ ਛੰਦ:
ਮਚਯੋ ਮਹਾਨ ਜੰਗ ਥੋ,
ਅਭੰਗ ਚੰਗ ਦੋ ਦਿਸੈਂ।
ਉਮੰਗ ਸੰਗ ਸੂਰਮੇ,
ਲਰੰਤ-ਵੰਤ ਹ੍ਵੈ ਰਿਸੈਂ।
ਧਰਮ ਜੁੱਧ ਦੀਨ ਔ
ਮਜਬ ਕਾ ਅਜੱਬ ਹੈ।
ਵਿਚਾਰ ਚੀਤਿ ਜੀਤ ਹੇਤ,
ਖੇਤ ਮੈਂ ਗਜੱਬ ਹੈ ॥੨੫॥
"Then, a glorious battle ensued;
both sides are fighting furiously.
The Sikh warriors, in avidity,
manifest great rage in battle.
This battle of righteousness,
is a marvel of religion.
The warriors seek victory,
within the battlefield."
-
ਬਿਲੱਛ ਲੱਛ ਸਾਯਕਾ,
ਸਪੱਛ ਸਾਂਪ ਸੇ ਫਿਰੈਂ।
ਫੁਕੰਤ ਆਸਮਾਨ ਮੈਂ,
ਛੁਹੰਤ ਪ੍ਰਾਨ ਕੋ ਹਿਰੈਂ।
ਚਲੰਤ ਲੋਹ-ਦੰਡ ਚੰਡਿ,
ਦੰਡ-ਧਾਰਿ ਤੈ ਬੁਰੈਂ।
ਗੁਲੇਲ ਸੇਲ ਗੋਫਨੈ,
ਅਰੋਪਨੈਂ ਨ ਸੋ ਪੁਰੈਂ ॥੨੭॥
"Various arrows and battle standards,
are swaying around like snakes with wings.
The snake-like arrows are flying in the sky;
they kill the enemy on piercing their bodies.
Swords of iron are striking with great speed;
they are a worse punishment than death.
Various slingshots and spears,
are being projected furiously."
-
ਸ਼ਹੀਦ ਹ੍ਵੈ ਰਸੀਦ ਲੈ,
ਭਵਾਂਬੁਧੈਂ ਤਰੰਤ ਹੈਂ।
ਸਇੱਛ ਭੋਗ ਜੋ ਮਰੈਂ,
ਸੁਰਾਂਗਨਾਂ ਬਰੰਤ ਹੈਂ।
ਸ਼ਹੀਦ ਦੀਪ ਸਿੰਘ ਜੂ,
ਮਹੀਪ ਪੰਥ ਮੈਂ ਤਹਾਂ।
ਜਿਤੈ ਪਰੰਤ ਦੌੜ ਕੈ,
ਕਰੰਤ ਚੌੜ ਹੈ ਮਹਾਂ ॥੩੦॥
"Upon attaining martyrdom they reach 'Sachkhand';
they successfully cross the river of the current world.
Whoever seeks pleasure in attaining death,
shall earn their place within paradise.
Ḏeep Siʼngẖ Ji Shaheed are a king of the Sikh Paʼnth;
wherever they run, they cause great destruction."
-
ਸਕੋਪ ਦੀਪ ਸਿੰਘ ਜੂ,
ਯਕੂਬ ਖਾਨ ਆਦਿਕੈਂ।
ਹਰੇ ਅਪਾਰ ਸੱਤਰੂ,
ਲਰੇ ਜੁ ਆਇ ਬਾਦ ਕੈਂ।
ਤਹਾਂ ਅਮਨ-ਖਾਨਹੂੰ
ਸ੍ਰਦਾਰ ਪਾਉਂ ਰੁੱਪ ਕੈ।
ਲਰਯੋ ਮਹਾਨ ਦੀਪ ਸਿੰਘ
ਸੰਗ, ਭੂਰ ਕੁੱਪ ਕੈ ॥੫੪॥
"Enemies like Yakoob Khan,
who came forth to start duel;
Bābā Ḏeep Siʼngẖ Ji, with great rage;
killed all of those attackers.
Upon this, Ahman Khan,
plants his feet onto the ground;
he fights the great Ḏeep Siʼngẖ,
whilst manifesting great fury."
ਹਏ ਕਿਕਾਨ ਦੋਇ ਕੇ,
ਟੁਟੇ ਸੰਜੋਇ ਆਯੁਧੈਂ।
ਭਏ ਸੁ ਹੱਥ-ਵੱਥ ਹੱਥ,
ਧੋਇ ਦੋਇ ਆਯੁ ਤੈ ॥੫੫॥
"Both of their horses die,
and their body armor breaks.
As they go hand in hand,
they let go of their desire to live."
ਦੋਹਰਾ:
ਚਲੀ ਤੇਗ ਅਤਿ ਬੇਗ ਸੈਂ,
ਦੁਹੂੰ ਕੇਰ ਬਲ-ਵਾਰ।
ਉਤਰ ਗਏ ਸਿਰ ਦੁਹੁੰ ਕੇ,
ਪਰਸ-ਪਰੈਂ ਇਕ ਸਾਰ ॥੫੬॥
"Both warriors' swords,
are swinging very swiftly.
As they both strike at once,
both their heads are severed."
ਚੌਪਈ:
ਢਿਗ ਤੈ ਏਕ ਸਿੰਘ ਪਿਖਿ ਕਹਯੋ।
ਪਰਣ ਤੁਮਾਰ ਦੀਪ ਸਿੰਘ ਰਹਯੋ।
ਗੁਰੁਪੁਰਿ ਜਾਇ ਸੀਸ ਮੈਂ ਦੈਹੋਂ।
ਸੋ ਤੇ ਦੋਇ ਕੋਸ ਇਸ ਠੈਹੋਂ ॥੫੭॥
"Upon seeing this, one Siʼngẖ approaches,
and reminds Ḏeep Siʼngẖ Ji about their pledge:
'Thou hadst pledged to rest thy head at Amritsar,
but Amritsar is two Kos* from this location.'"
*'Kos' is a unit of distance, representing about 2.4 kilometres
ਸੁਨਿ ਸਿੰਘ ਜੀ ਨਿਜ ਪਰਣ ਸੰਭਾਰਾ।
ਨਿਜ ਸਿਰ ਬਾਮ-ਹਾਥਿ ਨਿਜ ਧਾਰਾ।
ਦਹਿਨੇ ਹਾਥਿ ਤੇਗ ਖਰ ਧਾਰਾ।
ਵਜਨ ਜਾਂਹਿ ਥਾ ਸੇਰ ਅਠਾਰਾਂ ॥੫੮॥
"On hearing this, Ḏeep Siʼngẖ Ji fulfill their oath.
They uphold their severed head upon their left palm,
whilst gripping their sword using their right hand;
the weight of their sword being eighteen Ser*."
*'Ser' is a unit of weight, approximately equal to one kilogram.
ਲਰਤ ਕਬੰਧ ਤੁਰਕ ਗਨ ਸੰਗੈਂ।
ਓਰ ਸੁਧਾਸਰ ਚਲਯੋ ਨਿਸੰਗੈਂ।
ਗਰਜਤ ਤਰਜਤ ਤਨ ਘਨ ਨਯਾਈ।
ਤੁਰਕ ਚਲੇ ਭਗ ਡਰਿ ਅਗਵਾਈ ॥੫੯॥
"They fight the Turks without their head,
and fearlessly move towards the sacred pool.
Their body is thundering like the clouds,
and the Turks all run away in great fear."
-
ਹੇਰ ਹਿਰਾਨ ਤੁਰਾਨੀਰਹੇ।
ਹ੍ਵੈ ਭੈ-ਭੀਤ ਚਲੇ ਭਗ ਵਹੇ।
ਇਮ ਭਟ-ਭੇਰ ਕਰਤ ਸਿੰਘ ਸੂਰੇ।
ਪਹੁੰਚੇ ਜਬੈ ਗੁਰੂ ਚਕ ਰੂਰੇ ॥੬੪॥
"Upon sight, Durrani remains surprised;
in great fear, he calls his army to retreat.
Like this, the brave Siʼngẖs skirmished,
and arrived at the beautiful city of Amritsar."
ਤਬਿ ਇਕ ਸਿੰਘ ਨੇ ਐਸ ਉਬਾਚਾ।
ਧੰਨ ਦੀਪ ਸਿੰਘ ਪ੍ਰਣ ਕਿਯ ਸਾਚਾ।
ਗੁਰੁ-ਪੁਰਿ, ਤੀਰ ਰਾਮਸਰ ਆਏ।
ਯਹਿ ਸੁਨਿ ਸਿੰਘ ਜੀ ਤਹਾਂ ਥਿਰਾਏ ॥੬੫॥
"Then one Siʼngẖ utters the following:
'Blessed is Ḏeep Siʼngẖ, who fulfilled his oath!
We have arrived at the bank of river 'Ramsar'.
Upon these words, Bābā Ji take a seat."
ਨਿਜ ਸਿਰ ਨਿਜ ਸੱਥਲਾ ਪਰ ਧਰ ਕੈ।
ਫਤੇ ਗਜਾਈ ਊਚਿ ਉਚਰ ਕੈ।
ਅਏ ਬਿਵਾਨ ਦੇਵ ਗਨ ਲੈ ਕੈ।
ਸੁਮਨ ਸੁਮਨ ਬਰਖੇ ਹਰਖੈ ਕੈ ॥੬੬॥
"As they rest their head on their lap,
loud cries of victory are exclaimed.
The gods and goddesses appear in the sky;
they shower flowers upon the warriors."
-
ਲੌਟਿ ਸੁਧਾਸਰ ਕਬੀ ਨ ਆਏ।
ਥਈ ਬਿਅਦਬੀ ਫਿਰ ਨ ਕਦਾਏ।
ਜਨਮ ਸਫਲ ਸਿੰਘ ਜੀ ਕਾ ਥਯੋ।
ਜਿਨ ਤ੍ਰਿਨ ਜਿਮ ਸਿਰ ਗੁਰੁ ਹਿਤ ਦਯੋ ॥੧੦੨॥
"No invader every returned to the sacred pool;
this sacrilege was never committed again*.
Ḏeep Siʼngẖ Ji's birth was made worthwhile;
they gave their head for the sake of the Gurū."
*In accordance to the date this narrative was written
ਇਹੁ ਸੁਨਿ ਪੰਥ ਖਾਲਸਾ ਆਯੋ।
ਦਿਸ ਚਾਰਨ ਤੈ ਕਠ ਬਡ ਥਾਯੋ।
ਦੀਪ ਸਿੰਘ ਕੀ ਗਾਥਾ ਸੁਨਿ ਸੁਨਿ।
ਧੰਨਯ ਧੰਨਯ ਸਭਿ ਕੈਹੈਂ ਪੁਨ ਪੁਨ ॥ ੧੦੩॥
"Upon this, the Khalsa Paʼnth arrives;
there is a huge crowd on all four corners.
Listen everyone, to the tale of Ḏeep Siʼngẖ;
As everyone chants 'Hail, Hail' repeatedly."
- Sri Gur Panth Prakash; Volume II, Chapter 50
Author: Mahakavi Giani Gian Singh (English Translation: Parmveer Singh)
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!
Comments
Post a Comment