Mardana's Departure

Durhailay, Jatinder Singh. (2018). Rababi Bhai Mardana Ji. [Gouache on handmade hemp paper].


ੴ ਸਤਿਗੁਰ ਪ੍ਰਸਾਦਿ ॥
-
ਮੱਘਰ ੧੩ (November 28): Mardana's Departure for Sachkhand
-
This date is recognized as Bhai Mardana Ji's 'Akāl Chalāna Divas', or the day Bhai Mardana Ji left their human body to merge with the all-pervading lord; Waheguru. Bhai Mardana Ji were a very important personality in Sikh history, and were arguably one of the first known Sikhs of Sri Guru Nanak Dev Ji. They played a very important role in the start of the Sikh Paʼnth. They were the lifelong companion of Sri Guru Nanak Dev Ji, accompanying Guru Ji through all of their travels across the world in order to spread the knowledge of 'ੴ' (Ik Oankār). As Guru Ji would express their message through melodious vocals, Mardana would be strumming the Rabāb (rebeck) to provide a harmonious instrumental. Mardana was also on many occasions used as an example by Guru Ji to explain a lesson through practical methods rather than simple words; as stated in many 'Sākẖīs'. Since Bhai Mardana Ji played a very unique and important role in not only Sri Guru Nanak Dev Ji's human life, but in Sikhi as a whole, their departure from this temporary world for the permanent abode of Waheguru would be recognized as a very important event, similar to the 'Jyoti Jot Divas' of the Gurus. Provided is a portion of the 'Sri Gur Pratap Suraj Granth' of Kavi Santokh Singh, where Bhai Bala narrates the event of Bhai Mardana's passing:

-

ਸ਼੍ਰੀ ਬਾਲਾ ਸੰਧਰ ਵਾਚ॥
"The Utterance of Bala Sandhu"

-

ਚੌਪਈ:
ਸ਼੍ਰੀ ਅੰਗਦ! ਸੁਨਿ ਕਥਾ ਮਹਾਨਾਂ। ਸ਼੍ਰੀ ਗੁਰ ਸੋਂ ਬੋਲਯੋ ਮਰਦਾਨਾ।
'ਅਬ ਤੋ ਕੀਨੀ ਸੈਲ ਘਨੇਰੀ। ਫਿਰੇ ਜਹਾਂ ਤਹਿਂ ਛਿਤ ਬਹੁ ਹੇਰੀ ॥੨॥
"'O Sri Guru Angad Dev Ji, Listen to this great tale!
Bhai Mardana tells Sri Guru Nanak Dev Ji:
'We've been doing a lot of walking;
we've travelled here and there, seeing the whole world."

ਗਮਨ ਕਰਹੁ ਅਬਿ ਅਪਨਿ ਨਿਕੇਤਾ'। ਸੁਨਿ ਬੋਲੇ ਬੇਦੀ ਕੁਲਕੇਤਾ।
'ਮਰਦਾਨੇ! ਘਰ ਯਾਦ ਤੁਮਾਰੇ। ਰਹਿਤਿ ਸਦਾ,ਨਹਿਂ ਕਰਹੁ ਬਿਸਾਰੇ ॥੩॥
"Let's travel back to our home.'
Upon these words, the Bedi Guru speak:
'O Mardana, you always have thoughts of home;
thoughts of home never leave from your mind."

ਜਾਵਨ ਕੀ ਅਤਿ ਚਾਹਿ ਜਿ ਹੋਹੀ। ਦੇਹਿਂ ਪੁਚਾਇ ਬਿਲਮ ਬਿਨੁ ਤੋਹੀ।
ਜਾਇ ਮਿਲਹੁ ਅਪਨੇ ਪਰਵਾਰਾ। ਬਨਿਤਾ ਸੁਤ ਸੋਂ ਕਰਹੁ ਪਯਾਰਾ' ॥੪॥
"If you are greatly longing to get home,
we will get you there without hesitation.
Go and reunite with your family;
give love to your wife and children.'"

ਕਹਿ ਮਰਦਾਨਾ, 'ਸਹਿਜ ਸੁਭਾਇਕ। ਮੈਂ ਬੂਝੇ, ਸੁਨੀਏ ਸੁਖਦਾਇਕ!
ਪ੍ਰਥਮੇ ਜਾਉਂ ਨ ਸਦਨ ਮਝਾਰੇ। ਆਪ ਚਲਹੁ ਤੌ ਜਾਇਂ ਸਂਗਾਰੇ' ॥੫॥
"Mardana says: 'O bestower of bliss,
I was only asking with an easy demeanor.
I will not travel to my home on my own;
if you travel with me, only then will I go.'"

ਸ਼੍ਰੀ ਗੁਰ ਬੋਲੇ ਸਹਿਜ ਸੁਭਾਇ। 'ਤੂੰ ਹਮ ਤੇ ਪਹਿਲੇ ਹੀ ਜਾਇਂ।
ਇਸਥਿਰ ਆਲਯ ਲੇਹਿਂ ਸਂਭਾਰੂ। ਭਵ ਬੰਧਨ ਤੇ ਹ੍ਵੈ ਛੁਟਕਾਰੂ ॥੬॥
"Sri Guru Ji speak with a calm demeanor:
'You will have to go before us.
If you accept 'Parlok' (the abode of God),
you will be liberated from your ties with this world."

ਜਗ ਮਹਿਂ ਹੋਵਹਿ ਫੇਰ ਨ ਫੇਰਾ। ਜਨਮ ਮਰਨ ਦੁਖ ਮਿਟਿਗਾ ਤੇਰਾ'।
ਜਾਨਯੋ ਸਾਚ ਬਚਨ ਪ੍ਰਭੁ ਹੋਹੰ। ਬੋਲਯੋ ਮਰਦਾਨਾ ਹਨਿ ਮੋਹੰ ॥੭॥
"You will no longer need to roam this world again;
you will no longer suffer the cycle of birth and death.'
Mardana knew the Guru's words will become true;
he gets rid of his worldly attachment and speaks:"

'ਜਹਿਂ ਤਨ ਛੁਟੈ ਕੌਨ ਥਲ ਹੋਹੀ। ਰਹੀ ਆਰਬਲ ਕਿਤਨਿਕੁ ਮੋਹੀ?
ਰਾਵਰ ਕੇ ਹਿਰਦੇ ਸਭਿ ਗਯਾਤਾ। ਇਹੁ ਬਿਤਾਇ ਦੀਜੈ, ਸੁਖਦਾਤਾ!' ॥੮॥
"'Where will I be liberated from this body,
how much time is there left of my human life?
You are omniscient; you are the all-knowing.
O bestower of bliss, provide me the truth."

'ਭਲੋ ਸਥਲ ਜਾਨਹੁ, ਮਰਦਾਨਾ!। ਜਹਾਂ ਹੋਇਗੇ ਤੋਰ ਚਲਾਨਾ।
ਪੰਚ ਦਿਵਸ ਲੌ ਆਯੁਰ ਤੇਰੀ। ਤੀਨ ਘਟੀ ਦਿਨ ਰਹਿ ਤਿਹ ਬੇਰੀ ॥੯॥
"Guru Ji say: 'O Mardana!
Wherever your soul departs will be deemed holy.
Five days remain of your human life;
when the day will remain for three 'Gharhis'."

ਪਂਚ ਭੂਤਕ ਤਨ ਕੋ ਤਬ ਛੋਰਿ। ਪਹੁੰਚੋ ਜਾਇ ਅਚਲ ਜਹਿਂ ਠੌਰ'।
ਬੂਝਨ ਲਗਾ ਬਹੁਰ ਮਰਦਾਨਾ। 'ਹੋਵਹਿ ਜਬ ਹੀ ਮੋਰ ਚਲਾਨਾ ॥੧੦॥
"You will then leave the body of five elements,
and arrive at your permanent abode.'
Mardana then begins to ask:
'When my departure occurs,"

ਆਪ ਨਿਕਟ ਤੁਮ ਹੋਹੁ ਕਿ ਨਾਂਹੀ?। ਇਹ ਜਾਨਨਿ ਕੀ ਮਮ ਚਿਤ ਚਾਹੀ!।'
ਸੁਨਿ ਬੋਲੇ ਬੇਦੀ ਕੁਲ ਦੀਪਾ। 'ਹਮ ਤਬ ਤੇਰੇ ਰਹੈਂ ਸਮੀਪਾ ॥੧੧॥
"Will you be keeping me company?
My heart wishes to know this.'
Upon hearing this, Guru Ji say:
'We will be present alongside you."

ਕਰਿ ਕੈ ਸਭਿ ਪ੍ਰਕਾਰ ਬਿਧਿ ਆਛੇ। ਅਪਰ ਥਾਨ ਗਮਨੈਂ ਤਬ ਪਾਛੇ'।
ਸਭਿ ਬਿਧਿ ਸੋਂ ਕਹਿਕੈ ਜਗਸਾਈਂ। ਬਿਦਾ ਪੀਰ ਤੇ ਹ੍ਵੈ ਬਰਿਆਈ ॥੧੨॥
"Upon performing all necessary rites,
we will travel to a different location.'
Then, Guru Ji, in every possible way,
bid their farewell to the supporter-lord (God)."

ਮੰਦ ਮੰਦ ਮਗ ਮੇਂ ਪ੍ਰਸਥਾਨੇ। ਚਾਰ ਦਿਵਸ ਬੀਤੇ ਜਬ ਜਾਨੇ।
ਸੁਪਨਾ ਇਕ ਬਿਲੋਕਿ ਮਰਦਾਨਾ। ਗਤਿਦਾਨੀ ਸੋਂ ਬਚਨ ਬਖਾਨਾ ॥੧੩॥
"Slowly, they walk towards their destination.
Then, when four days pass by,
Mardana has a dream;
he then speaks with the liberator (Guru):"

'ਮੋਕਉ ਪ੍ਰਗਟ ਸੁਪਨ ਹੈ ਆਯੋ। ਜਾਰਹਿਂ ਪੁਨ ਜੋ ਧਰਨਿ ਦਬਾਯੋ।
ਆਗੇ ਜਾਰਨ ਤੇ ਇਹ ਥਾਈਂ। ਮੁਝ ਦਿਹੁ ਦਾਹੁ ਅਗਨਿ ਜਗਸਾਈਂ ॥੧੪॥
"'I have just had a perspicuous dream;
where those who are buried upon death,
their bodies are dug up and cremated.
Instead of getting cremated afterwards,
I would like to be cremated right away."

ਧਰਨਿ ਬਿਖੈ ਦਫਨਾਵਹੁ ਨਾਂਹੀ। ਰਹਿਤਿ ਨਪਾਕ ਲਖਯੋ ਮਨ ਮਾਂਹੀ'।
ਗੁਰੂ ਭਨਯੋ 'ਹਮਰੇ ਸਿਰ ਭਾਰੰ। ਨਹਿਂ ਦਰਨੈਂ ਦੇਵਹਿਂ ਤੁਹਿ ਜਾਰੰ ॥੧੫॥
"Please do not bury me within the earth,
I have thought of this to be unholy.'
Guru Ji say: 'This will be our duty,
we will not bury you; you will be cremated."

ਤੇਰੋ ਕਹਯੋ ਕਰੈਂ ਬਿਧਿ ਨੀਕੀ। ਭਈ ਭਾਵਨੀ ਜਿਉਂ ਤੁਝ ਜੀਕੀ।
ਅਬ ਚਲਿ ਖੁਰਮੇ ਨਗਰ ਮਝਾਰਾ। ਤਹਿਂ ਤਵ ਖਾਨੋ ਰਹਯੋ ਅਹਾਰਾ ॥੧੬॥
"We will do as you please, in a complete way;
All will occur according to your own wishes.
Now let us walk to the Kuṟūm¹ village;
there we can find aliment for you to eat."

¹ Kuṟūm; referred to as 'Khurma' in the Suraj Prakash Granth, alludes to a place of residence on the bank of the 'Kurram' river in Afghanistan.

ਤਜਹੁ ਸਰੀਰ ਜਹਾਂ ਮਰਦਾਨੇ। ਸੰਤਤਿ ਤੋਰ ਰਹੈ ਤਿਹ ਥਾਨੇ'।
ਅਸ ਕਹਿ ਖੁਰਮੇ ਪੁਰਿ ਮੈਂ ਗਏ। ਸੁੰਦਰ ਰਚਨਾ ਦੇਖਤਿ ਭਏ ॥੧੭॥
"There, you can peacefully leave your human body;
that place will become as holy as the Surṯar.'²
Upon saying this they travel to Khurmapur;³
they have a sight of the beautifully built city."

² Surṯar refers to the 'Kalpavriksha'; a wish-fulfilling tree in Hindu mythology.
³ Khurmapur - please see "Kuṟūm."

ਬੀਚ ਬਜਾਰ ਗਏ ਜਗ ਸਾਈਂ। ਮਰਦਾਨੇ ਸੋਂ ਗਿਰਾ ਅਲਾਈ।
'ਤੇਰੋ ਬਾਕੀ ਰਹਯੋ ਅਹਾਰਾ। ਖਾਵਨ ਕਰਹੁ ਅੰਤ ਕੀ ਬਾਰਾ' ॥੧੮॥
"Guru Ji go into the bazaar, and say to Mardana:
'Your meal still remains;
go and have your final meal.'"

ਮਾਨਿ ਬਚਨ ਤਿਨ ਲੇ ਕਰਿ ਖਾਯੋ। ਤ੍ਰੈ ਘਟਿਕਾ ਦਿਨ ਸਮਾਂ ਸੁ ਆਯੋ।
ਪੁਰਿ ਤੇ ਵਹਿਰ ਰੁਚਿਰ ਥਲ ਪਿਖਿਕੈ। ਬੈਠੇ ਜਾਇ ਤਹਾਂ ਜਨ ਲਖਿਕੈ ॥੧੯॥
"Mardana follows the Guru's words and eats his meal.
Then, the time of the third 'Gharhi' arrived;
they noticed a beautiful spot outside the city.
Considering Mardana their devotee, they sit."

ਗੁਰ ਬੂਝਯੋ 'ਕਯਾ ਸੁਧ ਮਰਦਾਨਾ?'। 'ਭੀ ਤਯਾਰੀ' ਤਿਨ ਬਚਨ ਬਖਾਨਾ।
'ਕਛੁ ਨ ਬਿਲੰਬ ਰਹੀ ਅਬ ਮੋਰੀ'। ਅਸ ਕਹਿ ਪੁਨ ਦੋਊ ਕਰ ਜੋਰੀ ॥੨੦॥
"Guru Ji ask: 'Mardana, how are you feeling?'
Mardana replies: 'I am ready (to depart).
I have no ambitions left in this life.'
Upon saying this, they fold their hands."

ਗੁਰ ਕੇ ਪਦ ਪੰਕਜ ਸਿਰ ਧਰਿ ਕੈ। ਭਯੋ ਅਮੋਹ ਸਥਿਤ ਮਨ ਕਰਿਕੈ।
ਬੂਝਨ ਲਗੇ 'ਚਲਨ ਸੁਧ ਤੋਹੀ। ਕਿਸ ਪ੍ਰਕਾਰ ਹਿਰਦੇ ਮਹਿਂ ਹੋਹੀ?' ॥੨੧॥
"They bow their head to the Guru's lotus feet,
and fall into an attachment-excluding mental state.
Guru Ji ask: 'In what way have you gained
the knowledge of your departure within your heart?'"

ਦੋਹਰਾ:
'ਸੁਧ ਮੋਕੌ ਤੁਮ ਸੰਗ ਤੇ ਪ੍ਰਾਪਤਿ ਸੁਨਹੁ ਕ੍ਰਿਪਾਲ!।
ਨਾਭੀ ਮਹਿਂ ਜੋ ਪੌਨ ਕੀ ਗੰਠ ਖੁਲੀ ਇਹ ਕਾਲ ॥੨੨॥
"Mardana says: 'Listen O benevolent Guru Ji!
I've gained this knowledge from your companionship.
The knot of air in the navel region has opened."

ਚੌਪਈ:
ਨੌ ਅਬ ਸ੍ਵਾਸ ਆਵਨੇ ਰਹੇ। ਗਿਨ ਦੇਖਹੁ ਮੈਂ ਕੂਰ ਨ ਕਹੇ'।
ਸ੍ਰੀ ਅੰਗਦ ਸੁਨਿ! ਤਬਹਿ ਕ੍ਰਿਪਾਲਾ। ਮੁਝ ਸੋਂ ਕਹਯੋ ਕਿ 'ਗਿਨੀਏ ਬਾਲਾ!' ॥੨੩॥
"Now only nine breaths of mine remain.
you can count them; I am not telling a lie.'
'Listen, O Sri Guru Angad Dev Ji!
Then, Guru Ji told me: 'count the breaths, Bala!'"

ਲਾਗਯੋ ਗਿਨਨੇ ਮੈਂ ਜਬ ਤਾਂਕੇ। ਨੌ ਸੁਆਸ ਆਏ ਤਬ ਜਾਂਕੇ।
ਬਹੁਰੋ ਮੈਂ ਤਨ ਸੋਂ ਕਰ ਲਾਯੋ। ਤਿਹ ਕੇ ਪਾਛੇ ਸ੍ਵਾਸ ਨ ਆਯੋ ॥੨੪॥
"Then, I (Bala) began to count Mardana's breaths.
When he finished taking nine breaths,
I laid my hand on Mardana's body;
No more breaths ensued."

'ਭਾ ਪੂਰਾ' ਪ੍ਰਭੁ ਸੰਗ ਬਖਾਨਾ। 'ਰਾਵਰਿ ਬਿਖੈ ਲੀਨ ਮੈਂ ਜਾਨਾ।
ਸੁਗਮ ਮ੍ਰਿੱਤੁ ਉੱਤਮ ਗਤਿ ਪਾਯੰ। ਜਯੋਂ ਹੁਇ ਜੋਗੀ ਜੋਗ ਕਮਾਯੰ ॥੨੫॥
"I told Guru Ji: 'He has passed away.
I've understood that his soul has merged with yourself.
He has died a peaceful death and earned salvation,
in the same way a Yogi earns concentration of mind."

ਹੋਇ ਆਪ ਕੀ ਕਰੁਨਾ ਜਾਂਹੀ। ਪ੍ਰਾਪਤਿ ਮ੍ਰਿੱਤ ਸੁ ਅਸ ਨਰ ਤਾਂਹੀ।
ਜਿਉਂ ਗਜ ਫੂਲ ਮਾਲ ਕੋ ਡਾਰਹਿ। ਤਿਉਂ ਕਛੁ ਖੇਦ ਨ ਮਨ ਮਹਿਂ ਧਾਰਹਿ' ॥੨੬॥
"Whoever obtains your benevolence,
that being attains such a death,
similar to an elephant adorning a garland of flowers;
that being does not feel any regret within its mind.'"

ਸ਼੍ਰੀ ਗੁਰ ਕਹਯੋ 'ਸੁਨਹੁ ਅਬ ਬਾਲਾ!। ਇਹ ਕੋ ਜਾਰਿ ਦੇਹੁ ਤਤਕਾਲਾ'।
ਨਿਜ ਪਰ ਤੇ ਪਟ ਇਕ ਗੁਰ ਦੀਨੋ। ਤਬ ਮੈਂ ਏਕ ਆਪਨੋ ਲੀਨੋ ॥੨੭॥
"Sri Guru Ji say: 'Listen, O Bala!
Perform his cremation immediately.
Guru Ji remove one of their own garments,
as I (Bala) follow along and do the same.'"

ਦੋਨੋ ਨੀਕੀ ਬਿਧਿ ਸੋਂ ਪਾਇ। ਬਹੁਤ ਕਾਸ਼ਟ ਕੀਨੋ ਇਕ ਥਾਇਂ।
ਤਾਂ ਪਰ ਧਰਿ ਕੈ ਪਾਵਕ ਜਾਰੀ। ਤਤਛਿਨ ਦੇਹ ਭਸਮ ਕਰਿ ਡਾਰੀ ॥੨੮॥
"Properly, they put the garments on Mardana's body.
They gather up numerous sticks in one place.
Upon those sticks, they place Mardana's body.
As the body (of Mardana) was reduced to ashes,
they extinguish the flame after some time."



- Sri Gur Nanak Prakash Granth; Volume 2, Chapter 3
  Author: Mahakavi Bhai Santokh Singh (English Translation: Parmveer Singh)

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!

Comments