The Incarnation of Sri Guru Nanak Dev Ji

"With the emergence of the True Guru Nanak, the mist cleared and the light scattered all around."


ੴ ਸਤਿਗੁਰ ਪ੍ਰਸਾਦਿ ॥
-
ਕੱਤਕ ੨੭ (November 12): The Incarnation of Sri Guru Nanak Dev Ji
-
The occasion of the first full moon night during the lunar month of Kartik, marks a very auspicious occasion for not only the 'Sikh' faith, but for all other faiths in this world. Today's date marks the 550th Anniversary of the incarnation of Pūran Ŧam Avṯār; Saṯigurū Nanak Dev Ji, who took birth upon this Earth, to guide us outside of the dark age of 'Kali Yuga'. Sri Guru Nanak Dev Ji were the physical embodiment of the divine light of the 'Gurū'; which unparalleled the knowledge of Ek Oaʼnkār to the people of this world. Although the truth has always existed, exists now, and will continue to exist; Guru Nanak Dev Ji acted as the messenger of this universal truth, when the world had seemingly forgotten about 'Dharma'. Sri Guru Nanak Dev Ji did not essentially come to this Earth to start a religion, but to remind everyone about 'Sikhi', which as mentioned earlier, is the universal truth (Dharma) that has existed throughout the 'Yugas' (ages). This is why they are not just the Guru of the Sikhs, but they are 'Jagat Guru' (The Guru of all people). Let's celebrate the occasion of this 'Gurpurab' with a passage from the 'Sri Gur Nanak Prakash Granth' by Kavi Santokh Singh, which sheds some light on the coming of Sri Guru Nanak Dev Ji, to redeem this world from evil and sin:

-


ਅਧਿਆਇ ਤੀਸਰਾ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ।
"Chapter 3
Sri Guru Nanak Dev Ji's Incarnation"

ਕਬਿੱਤ:
ਕੋਊ ਕਵਿ ਉਪਮਾ ਸੁ ਦੇਤਿ ਪਾਰਜਾਤ ਪਗ, ਕੋਊ ਕਹੇ ਗੁਰੂ ਪਗ ਕਮਲ ਅਮਲ ਹੈਂ।
ਜੋਊ ਪਾਰਜਾਤ ਨ ਚਿਤੰਨ ਗਤਿਦਾਨ ਨਾਹੀ, ਅਮਲ ਕਮਲ ਰੈਨ ਵਿਖੇ ਮੁਖ ਮਿਲ ਹੈ।
ਵੈ ਤੋ ਸਹਿਚੇਤ ਦੇਤ ਕਾਮਨਾ ਭਗਤ ਨਿਜ, ਬਾਸੁਰ ਔ ਰਜਨੀ ਮੇਂ ਏਕ ਸੇ ਸਤੁਲ ਹੈਂ।
ਲਖੇ ਪਦ ਆਦਰ ਨ ਪਾਰਜਾਤ ਕਮਲ ਕੋ ਤਾਂਤੇ ਪਗ ਪਗ ਪਾਰਜਾਤ ਨ ਕਮਲ ਹੈਂ ॥੧॥
"Some poets compare the feet of the Guru to the 'Kalpavriksha' tree,
while others use the analogy of a holy lotus to describe the Guru's feet.
They fail to see that the Kalpavriksha is not sentient, thus it cannot liberate;
even the lotus does not stay bloomed, as it closes its petals in the night.
The feet of the Satguru are omnisentient and fulfill the wishes of their devotees;
day and night, the feet of the Guru remain in congruence with each other.
I, Kavi Santokh Singh, neither use the Kalpavriksha nor the lotus to dignify the Guru;
the Guru's feet are incomparable to both the Kalpavriksha and the lotus."

-

ਭਾਈ ਬਾਲੇ ਜੀ ਦਾ ਰੂਪ ਵਰਣਨ।
"A Description on Bhai Bala's Appearance"

-

ਚੌਪਈ:
ਕਰ ਤੂੰਬੀ ਕਟ ਕੀਨਿ ਕੁਪੀਨਾ। ਤਨ ਊਪਰ ਕਮਰੀ ਸਿਤ ਲੀਨਾ।
ਊਚੀ ਕੁਲਹ ਸੀਸ ਪਰ ਧਾਰੀ। ਸ਼ਮਸ਼ ਸ੍ਵੇਤ ਦੀਰਘ ਇਕਸਾਰੀ ॥੨॥
"They hold a 'Tumbi' in their hand,
with a loincloth tied around their waist.
Their body covered with a white blanket,
and a round, white hat atop their head;
as their beard is long, white, and uncut."

ਉਰ ਮੈਂ ਕਰ ਗੁਰ ਨਾਨਕ ਧਯਾਨਾ। ਬੰਦੇ ਪਦਾ ਅਰਬਿੰਦ ਬਿਧਾਨਾ।
ਬਾਲਾ ਬਰਨਨ ਕਰਨ ਲਗਾ ਬਰ। ਸਸਿ ਮੁਖ ਤੇ ਇਤਿਹਾਸ ਸੁਧਾ ਸਰ ॥੩॥
"Their heart manifests love for Guru Nanak,
as they meditate upon the Guru's lotus feet.
Bhai Bala, with their crescent-shaped lips,
articulate the ambrosial life-story of the Guru."

-

ਸ੍ਰੀ ਬਾਲਾ ਸੰਧੁਰੁ ਵਾਚ ॥
"The Utterance of Bala Sandhu"

-

ਕਲਿਜੁਗ ਪਾਇ ਅਕਾਲ ਪੁਜੋਰਾ। ਪ੍ਰਗਟ ਭਏ ਅਘ ਓਘ ਪੁਘੋਰਾ।
ਆਦਿ ਦੁਕਾਲ ਹੋਤਿ ਉਤਪਾਤਾ। ਭਯੋ ਮਲੇਛ ਰਾਜ ਬਖਯਾਤਾ ॥੪॥
"As the age of Kali Yuga took its most malicious form,
immorality and sin had become immensely horrendous.
The occurrence of tragedies became increasingly common,
and the reign of the barbarian Mohammedans was expanding."

ਚੌਪਈ:
ਪੰਥ ਮੁਹੰਮਦ ਬਢਤਿ ਅਪਾਰਾ। ਕਲਮਲ ਮਯ ਮਤਿਹੀਨ ਬਿਚਾਰਾ।
ਗੋ ਗਰੀਬ ਕੋ ਹਤਹਿਂ ਕੁਸਾਲੀ। ਕਲ ਕੇ ਕਾਲਹਿ 'ਕੀਨਿ ਕੁਚਾਲੀ ॥੫॥
"As Muhammad's religion was increasingly spreading,
the sinful barbarians inflicted tyranny on the helpless.
The cow and pauper is being downtrodden and killed;
the age of Kali Yuga is paving the path of falsehood."

ਨ੍ਰਿਪਤ ਭਏ ਮਤਿਮੰਦ ਮਲੀਨਾ। ਜਨੁ ਸ਼ੁਭ ਕਰਮ ਖੋਸ ਕਿਸ ਲੀਨਾ।
ਮੰਤ੍ਰੀ ਲੋਲਪ ਬੇਸਯਾਗਾਮੀ। ਦੁਰਾਚਾਰ ਕਰਿਹੀ ਮਨਬਾਮੀ ॥੬॥
"Kings have lost their intellect and become morally filthy,
and people have lost freedom to carry out auspicious tasks.
Ministers have become extremely covetous and lecherous;
they are constantly performing dirty, and ill-minded deeds."

ਦੋਹਰਾ:
ਦੁਰਮਤਿ ਦੁਸ਼ਟ ਦਰੋਦਰੀ ਦੁੱਕ੍ਰਿਤ ਦੁਖਤਿ ਕਲੇਸ਼।
ਸੂਨ ਸਿੰਘਕਾ ਸਰਸ ਸੋ, ਧਰਮ ਭਯੋ ਰਾਂਕੇਸ਼ ॥੭॥
"Evil, tyranny, gambling, vilification, sorrow, and agony;
all these facets compare to Rahu, the son of demoness Simhika.
While 'Dharma' compared the full moon of 'Pooranmashi',
which is surrounded by the 'Rahu' of the aforementioned facets."

ਚੌਪਈ:
ਨ੍ਰਿਪਤ ਪੁਕਾਰ ਨ ਸੁਨਿਹੈਂ ਕਾਈ। ਕਾਜੀ ਰਿਸ਼ਵਤ ਬਸਿ ਅਧਿਕਾਈ।
ਝੂਠੇ ਕੋ ਸਾਚਾ ਕਰਿ ਦੇਈ। ਸਤਿ ਨਯਾਉਂਕੋ ਨਾਉਂ ਨ ਲੋਈ ॥੮॥
"The kings stopped listening to the supplications of one another,
while the Qazis became ensnared in receiving bribes.
With bribes, they began to distort the false into the truth,
never would they ever decide to do the truth justice."

ਜਹਿ ਤਹਿਂ ਚਲੀ ਮਲੇਛਨ ਭਾਖਾ। ਨਿਜ ਨਿਜ ਧਰਮ ਨਰਨ ਸਭਿ ਨਾਖਾ।
ਪੁੰਨ ਹੀਨ ਤਨ ਪਾਪਨ ਪੀਨਾ। ਦਰਬ ਖਸੋਟਹਿਂ ਦੇਖਤਿ ਦੀਨਾ ॥੯॥
"Place to place, the language of the barbarians was spreading,
and all human beings began to let go of their 'Dharma'.
Righteous actions became overpowered with injustice,
and people began looting wealth from the poor and the weak."

ਪਰ ਕਾਰਜ ਕੇ ਕਰਤਾ ਹਾਨੀ। ਸਨਿ ਜਿਉਂ ਤਨੁ ਖੋਵਹਿ ਦੁਖ ਦਾਨੀ॥
ਪਰ ਧਨ, ਪਰ ਨਿੰਦਿਆ, ਪਰਦਾਰਾ। ਨਿਸਦਿਨ ਤਨ ਮਨ ਸੋਂ ਹਿਤ ਧਾਰਾ ॥੧੦॥
"People interfere with the work of others, and lead them into destruction;
in the same way hemp gets cut and forms a rope to tie others in bondage.
The wealth of others, slandering others and lusting over others' women;
day and night, people show constant love and desire for these things."

ਦੋਹਰਾ:
ਜੰਗਮ ਬਹੁਤ ਸਰੇਵਰੇ ਕਰਤਿ ਦਿਗੰਬਰ ਰਾਰ।
ਖਟ ਦਰਸ਼ਨ ਹਰਿ ਨਾਮ ਬਿਨ ਹੋਤਿ ਬਾਦ ਮਰਿ ਖ੍ਵਾਰ ॥੧੧॥
"The Ja'ngams, Jains, and Digambar monks constantly argue with each other.
Without the name of Waheguru, the six schools of thought are defiled."

ਚੌਪਈ:
ਕੀਨੇ ਦ੍ਵਾਦਸ਼ ਮਾਰਗ ਜੋਗੀ। ਭਾਉ ਭਗਤਿ ਬਿਨ ਭਏ ਬਿਓਗੀ।
ਕਰਹਿਂ ਸ਼ਾਸਤ੍ਰਨ ਬਿਪਰ ਕੁਬਾਦਾ। ਬਹੁਤ ਪਰਸਪਰ ਵਧਤਿ ਬਿਖਾਧਾ ॥੧੨॥
"There are twelve yogi sects, but they lack devotion for the lord;
they have separated themselves from the master, 'Waheguru'.
The Brahmins are constantly arguing about the Shastras;
they are always creating a fracas among themselves."

ਮੂੰਡ ਮੁੰਡਾਵਹਿਂ ਹੁਇਂ ਸਨਿਆਸੀ। ਦਰਬ ਨਾਰ ਮਹਿਂ ਰਿਦਾ ਦੁਰਾਸੀ।
ਭਏ ਅਤੀਤ ਕਹਾਇਂ ਬੈਰਾਗੀ। ਗ੍ਰਿਸਤੀ ਤੇ ਵਧਿ ਮਨ ਦੌ ਲਾਗੀ ॥੧੩॥
"Upon shaving their heads, many have become Sannyasis;
but their heart always yearns for foreign riches and women.
Others claim to be 'Bairagis' and detached from the world;
but they are filled with more material desire than householders."

ਪੰਡਤ ਪਹਰੂਆ ਕਰਹਿਂ ਸਤੇਈ। ਰਖਵਾਰੀ ਕੋ ਸਦਨ ਕਰੇਈ ?
ਹੁਤੀ ਬਾਰ ਰਖਬਾਰ ਨ੍ਰਿਪਾਲਾ। ਪ੍ਰਜਾ ਖੇਤ ਕੋ ਖਾਤਿ ਕੁਢਾਲਾ ॥੧੪॥
"If the Pandits are the ones commiting thievery,
who will offer this world-house (Earth) protection?
Kings should protect their people like a thorny bush;
but instead they eat the people's hard-earned bread."

ਦੋਹਰਾ:
ਭਯੋ ਭਾਰ ਧਰ ਪਰ ਅਧਿਕ ਧਰਮ ਧਰਤਿ ਨਹਿਂ ਧੀਰ।
ਭਾਉ ਭਗਤਿ ਨਹਿਂ ਜਗਤ ਮੇਂ, ਬਿਕੁਲ ਭਈ ਭਯ ਭੀਰ ॥੧੫॥
"As the Earth is overwhelmed by sin,
Dharma shows no signs of hope.
The world no longer has any love;
it has been filled with fear and hatred."

ਚੌਪਈ:
ਏਕੁੰਕਾਰ ਅਰਾਧਨ ਕੀਨਾ। ਭਨਤਿ ਬੇਨਤੀ ਭਈ ਅਧੀਨਾ।
'ਪਰਮੇਸ਼ੁਰ ਪਰ ਪੁਰਖ ਪੁਰਾਤਨ। ਪਰਮ ਪਰਾਵਰਨਾਥ ਸਨਾਤਨ ॥੧੬॥
"In submissiveness, the earth supplicates to the 'Ek Oaʼnkār' lord.
'O Lord God! Thou art sans beginning.
Thou art the highest power in this universe;
thou art primeval."

ਦੀਨ ਬੰਦ ਪ੍ਰਭੁ ਦੀਨ ਦਯਾਲਾ। ਦੀਨਾਨਾਥ ਪ੍ਰੋਖ ਪ੍ਰੀਤਪਾਲਾ।
ਅਜਰ ਅਮਰ ਅਨਵੱਦ ਅਭੇਖਾ। ਅਭੈ ਨਿਰੰਜਨ ਅਲਖ ਅਲੇਖਾ ॥੧੭॥
"Thou bestowest compassion upon the meek;
thou art the anonymous sustainer.
thou art without old-age, without death, without description;
without dress, without fear, without illusion, and without account."

ਕਲਮਲ ਕਲਿ ਕੇ ਕਾਲ ਬਿਥਾਰਾ। ਅਬਹਿ ਭਾਰ ਨਹਿਂ ਜਾਇ ਸੰਭਾਰਾ।
ਅਤਿ ਦੁਸ਼ਤਰ ਦੁਖ ਵੇਲਾ ਭਯੋ। ਬਿਨ ਅਵਿਲੰਬ ਜਾਤਿ ਨਹਿਂ ਰਹਯੋ ॥੧੮॥
"In the age of Kali Yuga, evil and sin have spread;
I can no longer hold the weight of this world.
Now, a very agonizing time has arrived;
Without thy support, my lord, I cannot survive."

ਦੋਹਰਾ:
ਸਤਿਜੁਗ ਮਹਿਂ ਚਾਰੋਂ ਚਰਨ ਤ੍ਰੇਤੇ ਤੀਨ ਰਹਾਇ।
ਦ੍ਵਾਪਰ ਮਹਿਂ ਦੋਊ ਰਹੇ ਕਲਿ ਇਕ ਚਰਨ ਟਿਕਾਇ ॥੧੯॥
"Satya Yuga has four feet of Dharma; in Treta three remain.
Dwapara contains two, and Kali Yuga stands on but one foot."

ਚੌਪਈ:
ਕਲਮਲ ਮਯ ਆਯੋ ਕਲਿਕਾਲਾ। ਭਯੋ ਸੁ ਯਾਂਤੇ ਭਾਰ ਬਿਸਾਲਾ।
ਏਕ ਚਰਨ ਤੇ ਟਿਕਾ ਨ ਜਾਈ। ਬਿਨ ਅਵਿਲੰਬ ਨ ਥਿਰਤਾ ਪਾਈ ॥੨੦॥
"The sin-embodying Kali Yuga has started;
because of it, I am overwhelmed by weight.
I can no longer stay standing with but one foot;
without thy support, I cannot remain stable."

ਏਕੁੰਕਾਰ ! ਬਿਨੈ ਸੁਨਿ ਲੀਜੈ। ਥਿਰ ਹੋਵੋਂ ਕੋ ਅਵਿਲੰਬ ਦੀਜੈ'?
ਜੋਤੀ ਰੁਪ ਆਤੁਰੀ ਬਾਨੀ। ਸੁਨਤਿ ਬਿਚਾਰ ਕੀਨਿ ਸੁਖਦਾਨੀ ॥੨੧॥
"O Ek Oaʼnkār, Waheguru! Please listen to my request.
Bestow thy support onto me so I can remain stable.'
The divine light of Waheguru hears the Earth's request.
The bestower of bliss considers the supplication."

'ਇਸ ਕਾਰਜ ਕੋ ਬਹੁਤ ਪਠਾਏ। ਜਾਇ ਤਹਾਂ ਨਿਜ ਪੰਥ ਚਲਾਏ।
ਬਿਸਰੇ ਜਾਂ ਕਾਰਜ ਤਹਿਂ ਗਏ। ਅਪਨੇ ਅਪਨੇ ਮਤਿ ਠਹਿਰਾਏ ॥੨੨॥
"'I've sent many messengers to complete this same task,
But upon going to Earth, they start their own religions.
They forget the task for which I send them to the world,
and end up establishing their own unique philosophies."

ਕਿਨਹੁਂ ਨ ਮਹਿਮਾ ਨਾਮ ਬਿਥਾਰੀ। ਭਾਉ ਭਗਤਿ ਕੀ ਰੀਤਿ ਨ ਡਾਰੀ।
ਜਿਉ ਹੋਵਤਿ ਅਵਿਲੰਬਤ ਛੋਨੀ।' 'ਇਉਂ ਬਿਚਾਰ ਬੋਲੇ ਜਗ ਜੋਨੀ ॥੨੩॥
"Not one of them has preached on the greatness of ʼnām,
or spread the tradition of love and affection.'
Upon these thoughts, Waheguru Ji speak:
'I will give the Earth support;
the Earth shall remain stable."

'ਨਾਮ ਕੀਰਤਨ ਬਿਥਰਹੁਂ ਜਬ ਹੀ। ਤੁਝ ਅਵਿਲੰਬ ਹੋਇ ਹੈ ਤਬ ਹੀ।
ਯਾਂਤੇ ਪ੍ਰਗਟਾਵੋਂ ਜਗ ਆਇ। ਮੋ ਬਿਨ ਹੋਤਿ ਨ ਆਨ ਉਪਾਇ' ॥੨੪॥
"When the stream of  ʼnām kīrṯan starts to flow,
only then wilt thou obtain equilibrium.
Now, I must manifest unto this world myself.
Despite this, there is not another way.'"

ਧਰਮ ਧਾਮ ਧਰ ਧੀਰਜ ਦੀਨੋ। 'ਪਾਇ ਅਲੰਬ ਹੋਇ ਦੁਖ ਛੀਨੋ'।
ਸੁਨਿ ਕਰਿ ਗਿਰਾ ਗਗਨ ਕੀ ਛੋਨੀ। ਉਰ ਕਰਿ ਪਰਮ ਹਰਖ ਮੁਖ ਮੋਨੀ ॥੨੫॥
"The house of Dharma bestows the Earth serenity and says:
'I, as your support, will act as your refuge;
I will annihilate all thine sorrows.'
On hearing these ambrosial words from the sky,
The Earth feels great contentment in her heart."

ਜਗ ਮਹਿਂ ਰਘੁਵਰ ਕੁਲ ਅਕਲੰਕਾ। ਪੁਗਟੇ ਬੇਦੀ ਕੁਮੁਦ ਮਯੰਕਾ।
ਏਕੁੰਕਾਰ ਧਾਰਿ ਨਿਜ ਰੁਪਾ। ਪ੍ਰਗਟੇ ਸਤਿਗੁਰ ਰੂਪ ਅਨੂਪਾ ॥੨੬॥
"In this world, the lineage of Sri Ramacandra is that without defamation.
Like a moon of bliss illuminating the Earth, Guru Nanak Dev Ji manifest into the Bedi clan.
The 'Ek Oaʼnkār', Waheguru has taken the 'Sargun' form, and manifested upon this world."

ਦੋਹਰਾ:
ਨਿਸ ਕੁਚਾਲ ਕਲਿਕਾਲ ਤਮ ਉਡਗਨ ਦੰਭ ਸਮਾਜ।
ਭਏ ਕੁਮੁਦਿ ਸੇ ਅਨਿਕ ਮਤ ਇੰਦੁ ਮੁਹੰਮਦ ਰਾਜ ॥੨੭॥
"Evil deeds are the night, Kali Yuga is the darkness, and hypocrisy are the stars;
various doctrines bloom like water lilies, and the moon is the Mohammedan reign."

ਚੌਪਈ:
ਤਿਨ ਕੋ ਹਰਨ ਬਾਲ ਦਿਨ ਰਾਊ। ਉਦੇ ਸੁ ਨਾਨਕ ਤੇਜ ਪ੍ਰਭਾਊ।
ਬਚਨ ਕਿਰਨ ਜਾਂ ਮਹਿ ਪਰਕਾਸ਼ੇ। ਸੰਤ ਤਾਮਰਸ ਹੇਰਿ ਵਿਕਾਸ਼ੇ ॥੨੮॥
"Like the rising sun, Sri Guru Nanak Dev Ji manifest,
to dispel the aforementioned facets from this world.
As the transcendent rays of the sun-like Guru shine,
saints, akin to lotus blossoms, bloom with joy."

ਦੰਭੀ ਸਮ ਉਲੂਕੁ ਦੁਖ ਭਾਰੀ। ਕਿੰਕਰ ਕੋਕ ਭਏ ਸੁਖਿਯਾਰੀ।
ਆਤਪ ਭਗਤਿ ਜਗਤ ਪਰਕਾਸ਼ੀ। ਨੀਂਦ ਆਵਿਦ੍ਯਾ ਸਿੱਖਨ ਨਾਸ਼ੀ ॥੨੯॥
The deceitful, hypocritical, and foolish, all felt immense affliction,
but the Sikhs and servants all became filled with contentment.
A wave of devotion for the lord manifested into this world,
The destruction of the Sikhs' lethargy and ignorance ensued.

ਗਯਾਨ ਨਾਮ ਮਹਿਂ ਨਰਬਰ ਜਾਗੇ। ਕਲਮਲ ਸੁਪਨਾ ਜਿਉਂ ਮਨ ਤਯਾਗੇ।
ਧਰਮ ਧਰਤਿ ਧੀਰਜ ਕੇ ਹੇਤਾ। ਪ੍ਰਗਟੇ ਸ੍ਰੀ ਬੇਦੀ ਕੁਲਕੇਤਾ ॥੩੦॥
"Then, awoke the beings, transcendent in knowledge and ʼnām.
Darkness was dispelled, like dreams being dispelled upon arising.
To bestow the Earth serenity in the form of Dharma,
Sri Guru Nanak Dev Ji take avṯār into the Bedi clan."




- Sri Gur Nanak Prakash Granth; Volume 1, Chapter 3
  Author: Mahakavi Bhai Santokh Singh (English Translation: Parmveer Singh)

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!

Comments