The Scalping of Bhai Taru Singh Ji

A sketch depicting a cobbler beginning to scrape off Bhai Taru Singh Ji's scalp.


ੴ ਸਤਿਗੁਰ ਪ੍ਰਸਾਦਿ ॥
-
ਸਾਵਣ ੧ (July 16): Part 2 - The Scalping of Bhai Taru Singh Ji.
-
Continuing from the previous "telling", presented below are the events that took place after the arrest of Bhai Taru Singh Ji, until their Martyrdom (as stated in the "Sri Gur Panth Prakash"):

-

੧੦੯. ਅਥ ਔਰ ਪ੍ਰਸੰਗ ('...ਸਿੱਖੀ ਸਾਥ ਨਿਬਾਹੀਂ ਸਾਸ')
"Episode 109
Another Episode
(May God help the Singh to keep his faith till his last breath)"

-

ਦੋਹਰਾ:
ਤਾਰੂ ਸਿੰਘ ਨੇ ਇਮ ਕਹੀ ਸਿੱਖਨ ਕੋ ਸਮਝਾਇ ।
ਯੌ ਬੀਤੀ ਸਿਰ ਸਿੰਘ ਕੇ ਸੋ ਅਬ ਕਹੋਂ ਪ੍ਰਗਟਾਇ ।੧।
"The way Bhai Taru Singh explained his point of view,
To the congregated Sikhs (of his neighboring village).
The way he passed through the self-imposed ordeal,
I (the author) would narrate the whole chain of events."

ਫਿਰ ਤਾਰੂ ਸਿੰਘ ਲੈ ਤੁਰੇ ਪ੍ਰਾਤ ਲਹੌਰਹਿ ਦਾਇ ।
ਬੀਬੀ ਛੁਡਾਈ ਸਿਖਨ ਨੇ ਅਹਿਦੀਅਨ ਦਰਬ ਦਿਵਾਇ ।੨।
"Thereafter, picking up Bhai Taru Singh from their camp,
The Mughul officials left for Lahore in the early hours of morning.
The Sikh villagers secured Bhai Taru Singh’s sister’s release,
After paying a ransom in cash to the Mughal officials."

ਚੌਪਈ:
ਫਿਰ ਸਤਿਸੰਗਤ ਸਭ ਹਥ ਜੋੜੇ । ਨਿਭੈ ਲਾਜ ਸਿੱਖੀ ਕੀ ਓੜੈ ।
ਸਿਖ ਸੰਗਤ ਯੌ ਕਰੈ ਅਰਦਾਸ । ਸਿੱਖੀ ਸਾਥ ਨਿਬਾਹੀਂ ਸਾਸ ।੩।
"Thereafter, praying with folded hands in a congregational prayers,
The people prayed for Bhai Taru Singh’s success in his ordeal.
The Sikh congregation prayed to God Almighty.
'May God help to keep his faith till his last breath'."

ਅਹਿਦੀ ਪਹੁੰਚੇ ਲਹੌਰਹਿ ਜਾਇ । ਬੰਦੀ ਖਾਨੇ ਦੀਓ ਫੜਾਇ ।
ਕਈ ਦਿਵਸ ਤਹਿਂ ਫੜਿਓ ਰਹਿਓ । ਸਾਧ ਸੰਗਤ ਆ ਦਰਸ਼ਨ ਕਰਿਓ ।੪।
"After the officials reached Lahore with Bhai Taru Singh,
They put him behind the bars in a prison.
Bhai Taru Singh being kept imprisoned for many days,
A large number of devout Sikhs came to pay obeisance."

ਜਿਮ ਜਿਮ ਸਿੰਘ ਕੋ ਤੁਰਕ ਸਤਾਵੈਂ । ਤਿਮ ਤਿਮ ਮੁਖ ਸਿੰਘ ਲਾਲੀ ਆਵੈ ।
ਜਿਮ ਜਿਮ ਸਿੰਘ ਕਛੁ ਪੀਏ ਨ ਖਾਇ । ਤਿਮ ਤਿਮ ਸਿੰਘ ਸੰਤੋਖ ਹ੍ਵੈ ਆਇ ।੫।
"The more the Mughal officials tortured Bhai Taru Singh,
The more upbeat and in high spirits he remained.
The more Bhai Taru Singh abjured any food and drink,
The more contented and pious he felt within."

ਜੀਵਣ ਤੇ ਸਿੰਘ ਆਸ ਚੁਕਾਈ । ਨਹਿਂ ਉਸ ਚਿੰਤ ਸੁ ਮਰਨੇ ਕਾਈ ।
ਸੰਤ ਸੰਤੋਖ ਧੀਰ ਮਨ ਤਾਂਕੇ । ਗੁਰ ਕਾ ਭਾਣਾ ਸਿਰ ਪਰ ਜਾਂਕੇ ।੬।
"The more he abandoned all hope of keeping alive,
The more fearless and immune he became from death.
He always feels contented, confident and confidant of True Divine,
Who accepts and acquiesces in God’s Will in good cheer."

ਦੋਹਰਾ:
ਜਿਸ ਕੇ ਮਨ ਮੈਂ ਭੈ ਗੁਰੂ ਤਿਸ ਭੈ ਜਮ ਕਾ ਨਾਂਹਿ ।
ਜਿਸਕੇ ਹੱਥ ਮਸ਼ਾਲ ਹੈ ਕੀ ਕਰੂਗੁ ਅੰਧੇਰੇ ਤਾਂਹਿ ।੭।
"One who abides by the will of God Divine,
Why should he feel scared of death?
One who carries a torch in his hand,
What harm can darkness cause unto him?"

-

੧੧੧. ਸਾਖੀ ਤਾਰੂ ਸਿੰਘ ਕੇ ਪ੍ਰਸੰਗ ਕੀ ੧੧੧. ਸਾਖੀ ਤਾਰੂ ਸਿੰਘ ਕੇ ਪ੍ਰਸੰਗ ਕੀ
"Episode 111
Episode About Bhai Taru Singh"

-

ਚੌਪਈ:
ਤਾਰੂ ਸਿੰਘ ਪਰ ਫਿਰ ਗਲ ਆਈ । ਸੁਨੋ ਸੰਤ ਤੁਮ ਮਨ ਚਿਤ ਲਾਈ ।
ਤਾਰੂ ਸਿੰਘ ਨਵਾਬ ਬੁਲਾਯਾ । ਉਨੈਂ ਅਹਿਦੀਯਨ ਆਨ ਮਿਲਾਯਾ ।੧।
"As the narrative, once again, returns to Bhai Taru Singh,
Dear devout readers must listen to it with concentration.
As Bhai Taru Singh wished to call on the Nawab,
The court official arranged a meeting between the two."

ਵਾਹਿਗੁਰ ਕੀ ਫਤੈ ਬੁਲਾਈ । ਅਕਾਲ ਅਕਾਲ ਕਹਿ ਊਚ ਸੁਨਾਈ ।
ਸੁਨਤ ਨਵਾਬ ਅਤਿ ਸੋਖਤ ਭਯੋ । ਕਾਟ ਅੰਗੁਲ ਜਨੁ ਲੂਣ ਲਗਯੋ ।੨।
"Bhai Taru Singh entered the court with traditional Singh greetings,
Shouting Akal! Akal! And "Waheguru ji ki Fateh” loudly.
So incensed felt the Nawab hearing these Sikh greetings,
As if somebody had rubbed salt after slicing his fingers."

ਦੋਹਰਾ:
ਤਾਰੂ ਸਿੰਘ ਜੀ ਤਬ ਕਹਯੋ ਤੂੰ ਸੁਨ ਬਾਤ ਨਵਾਬ ।
ਹਮ ਤੁਮਰੋ ਨ ਬਿਗਾੜਿਓ ਤੁਮ ਕਿਮ ਦੇਤ ਅਜ਼ਾਬ ।੩।
"Bhai Taru Singh, facing the Nawab in his royal court,
Asked the latter to pay attention to his (Taru Singh’s) words.
On what pretext was the Nawab torturing Bhai Taru Singh,
When the latter had done no harm to the Nawab."

ਚੌਪਈ:
ਜੌ ਹਮ ਤੁਮਰੀ ਭੂੰ ਬਿਗਰੈਂ । ਤੌ ਤੁਮ ਕੋ ਹਮ ਪੈਸੇ ਭਰੈਂ ।
ਔ ਜੋ ਵਣਜ ਵਪਾਰ ਹਮ ਕਰੈਂ । ਤੌ ਭੀ ਤੁਮਰੋ ਹਾਸਲ ਭਰੈਂ ।੪।
"Whatever state agricultural land did Bhai Taru Singh cultivate,
He had been paying the land revenue for it to the state.
Whatever additional business did he transact,
He had been paying the prescribed tax on it as well."

ਤੁਮਕੋ ਦੇ ਕੇ ਜੋ ਰਹਿ ਜਾਇ । ਸੋ ਹਮ ਅਪਨੇ ਪੇਟਨ ਪਾਇਂ ।
ਅਪਨੋ ਤਨ ਪੇਟ ਰਖ ਕੈ ਊਣੀ । ਦੇਤ ਔਰ ਕੋ ਚਬਣ ਚਬੂਣੀ ।੫।
"Whatever legitimate income he earned after paying taxes,
He had been sustaining his family on that income.
Whatever little he saved out of his own meager nutritional needs,
He had been sharing those provisions with others in need."

ਕਹੁ ਤੇਰੀ ਕਯਾ ਗਾਠੋਂ ਜਾਇ । ਹਮ ਕੋ ਤੁਮ ਕਿਮ ਦੇਤ ਸਜਾਇ ।
ਨਵਾਬ ਅਗੇ ਥੋ ਕ੍ਰੋਧਹਿ ਭਰਯੋ । ਮੁਖ ਤੇ ਖੋਟਾ ਬਚਨ ਉਚਰਯੋ ।੬।
"What did the Nawab lose by the latter’s austerity,
That he (Nawab) was bent on persecuting the latter?
Being incensed and outraged by Bhai Taru Singh’s argument,
The Nawab used unparliamentary words against the latter."

ਨਵਾਬ ਕਹੈ ਤੂੰ ਹੋ ਮੁਸਲਮਾਨ । ਤਉ ਛਾਡਾਂਗਾ ਤੁਮਰੀ ਜਾਨ ।
ਸਿੰਘ ਕਹਯੋ ਹਮ ਡਰ ਕਯਾ ਜਾਨੋਂ । ਹਮ ਹੋਵੈਂ ਕਿਮ ਮੁਸਲਮਾਨੋਂ ।੭।
"The Nawab asked Bhai Taru Singh to get converted to Islam,
Otherwise the former would not spare the latter’s life.
Bhai Taru Singh retorted that he, being a stranger to fear,
Would never convert to Islam under any circumstances."

ਮੁਸਲਮਾਨ ਕਰ ਮਰੋਂ ਜੁ ਨਾਹੀਂ । ਜੌ ਫਿਰ ਮਰੌਂ ਕਿਮ ਧਰਮ ਗਵਾਈ ।
ਚਹੀਏ ਨਵਾਬ ਤੇ ਧਰਮ ਰਖਾਯਾ । ਕੇਸੀ ਸਾਸੀਂ ਨਿਬਾਹੁ ਕਰਾਯਾ ।੮।
"Could conversion to Islam save him from death,
If not, why should he disown his own professed faith?
He must keep his faith rather than pandering to Nawab’s offer,
And must uphold his faith till his last breath."

ਦੋਹਰਾ:
ਫਿਰ ਨਵਾਬ ਏਹੀ ਕਹੀ ਜਿੰਦ ਚਹੈਂ ਤਾਂ ਆਵਹੁ ਦੀਨ ।
ਔਰ ਜੁ ਚਾਹੇਂ ਮਾਂਗ ਸੋ ਧਨ ਅਰ ਮੁਲਖ ਜ਼ਮੀਨ ।੯।
"Thereafter, the Nawab repeated his proposal once again,
The latter must convert to Islam if he wished to live.
The latter could also ask for any favours he wished,
In terms of financial package or landed property."

ਚੌਪਈ:
ਔ ਮੁਗਲ ਪਠਾਣਨ ਬੇਟੀ ਲੇਹੁ । ਬੀਚ ਹਵੇਲਨ ਬਾਸ ਕਰੇਹੁ ।
ਤਬ ਸਿੰਘ ਜੀ ਨੇ ਬਚਨ ਉਚਾਰੋ । ਸੋ ਦੇਹੁ ਹਮ ਜੋ ਲਗੈ ਪਿਆਰੋ ।੧੦।
"He could also ask for a Mughal Pathan bride,
As well as live in comfort in a palatial mansion.
Upon this, Bhai Taru Singh made these remarks:
The Nawab must grant what was dearest to the latter’s heart."

ਤੂੰ ਜੇ ਹਮ ਪੈ ਹੈਂ ਮਿਹਰਬਾਨ । ਆਖ ਹਮੈਂ ਨਾ ਹੋਹੁ ਮੁਸਲਮਾਨ ।
ਤੁੰ ਦੱਸ ਹਮੈਂ ਕਛੁ ਐਸੇ ਰਾਹੁ । ਕੇਸੀ ਸਾਸੀਂ ਹੋਈ ਨਿਬਾਹੁ ।੧੧।
"If it pleased the Nawab to be compassionate towards him,
He must not ask Taru Singh to convert to Islam.
The Nawab must suggest such a way out to Taru Singh,
As would enable the latter to keep his faith till his last breath."

ਤਬ ਨਵਾਬ ਬਹੁ ਗੁੱਸਾ ਖਾਯਾ । ਮੁਖ ਤੇ ਖੋਟਾ ਬਚਨ ਸੁਨਾਯਾ ।
ਜੂਤਨ ਸਾਥ ਕਰੋਂ ਬਾਲ ਦੂਰ। ਨਾਈਅਨ ਕਹਯੋ ਸਿਰ ਮੁੰਨਹੁ ਜ਼ਰੂਰ ।੧੨।
"Feeling highly enraged at these words of Bhai Taru Singh,
The Nawab started using abusive language against the latter.
Ordering his minions to give severe shoe beatings to the latter,
He ordered the barbers to shave off his sacred hair."

ਦੋਹਰਾ:
ਤਬ ਤਾਰੂ ਸਿੰਘ ਉਸ ਕਹਯੋ ਵਹਿ ਜੂਤ ਤੁਮਾਰੇ ਪਾਹਿਂ ।
ਜੋ ਸਿਖ ਪੂਰੇ ਸਤਿਗੁਰੂ ਤਿਨ ਸਿਰ ਕੇਸ ਨਿਬਾਹਿਂ ।੧੩।
"Thereupon, Bhai Taru Singh said (in a prophetic vein) to the Nawab,
That this ordered shoe-beatings would recoil upon his own head.
The Sikhs who were perfect in their faith in their Gurus,
They would sacrifice their lives with their sacred hair intact."

ਚੌਪਈ:
ਤਬ ਨਵਾਬ ਨ ਨਊਏ ਲਗਾਏ । ਉਨ ਕੇ ਸੰਦ ਖੁੰਢੇ ਹੋ ਆਏ ।
ਜਿਮ ਜਿਮ ਨਊਏ ਫੇਰ ਲਗਾਵੈਂ । ਤਿਮ ਤਿਮ ਉਨ ਹਥ ਭੈੜੇ ਪਾਵੈਂ ।੧੪।
"As the Nawab ordered the barbers to shave off his head,
Their shaving blades failed to shave the Singh’s (sacred) hair.
As the barbers tried again and again to do their job,
Their hands became numb and bereft of energy."

ਜਿਮ ਜਿਮ ਨਊਅਨ ਨਵਾਬ ਡਰਾਵੈ । ਤਿਮ ਤਿਮ ਨਉਅਨ ਹਥ ਕੰਪਾਵੈਂ ।
ਕਲਾ ਖਾਲਸੇ ਤਬ ਐਸੀ ਕਈ । ਨਊਅਨ ਦ੍ਰਿਸ਼ਟ ਮੰਦ ਤਬ ਭਈ ।੧੫।
"The more the Nawab threatened the shaving barbers,
The more they felt their hands trembling with fear.
So great was the impact of the devout Sikh’s spiritual power,
That the barbers felt the loss of their eyesight."

ਨਵਾਬ ਕਹਯੋ ਇਨ ਜਾਦੂ ਚਲਾਯਾ । ਕੈ ਨਊਅਨ ਕਛੁ ਲੱਬ ਦਿਵਾਯਾ ।
ਅਬ ਲਯਾਵੋ ਮੋਚੀ ਦੋ ਚਾਰ । ਖੋਪਰੀ ਸਾਥ ਦਿਹੁ ਬਾਲ ਉਤਾਰ ।੧੬।
"The Nawab felt either Bhai Taru Singh had cast a magic spell,
Or had he offered the barbers some gratification.
Asking for the summoning of a couple of cobblers,
He ordered them to scrape Taru Singh’s scalp along with the hair."

ਤਬ ਸਿੰਘ ਜੀ ਬਹੁ ਭਲੀ ਮਨਾਈ । ਸਾਥ ਕੇਸਨ ਕੇ ਖੋਪਰੀ ਜਾਈ ।
ਤੌ ਭੀ ਹਮਰੋ ਬਚਨ ਰਹਾਈ । ਸਿਖੀ ਕੀ ਗੁਰ ਪੈਜ ਰਖਾਈ ।੧੭।
"Upon this, Bhai Taru Singh rejoiced at such an order,
As his scalp would go off with his sacred hair intact.
As he was going to keep both his word and faith,
He felt the great Guru had stood by his devout Sikh."

ਅਕਾਲ ਅਕਾਲ ਸਿੰਘ ਜਾਪ ਉਚਾਰੇ । ਸੁਣ ਨਵਾਬ ਮੂੰਦੇ ਕੰਨ ਸਾਰੇ ।
ਤਬ ਨਵਾਬ ਬਹੁ ਕ੍ਰੋਧਹਿ ਭਰਾ । ਸੋਊ ਹੁਕਮ ਉਨ ਮੋਚੀਅਨ ਕਰਾ ।੧੮।
"As Bhai Taru Singh burst out in joyous words Akal! Akal!
The Nawab plugged his ears in disgust and despair.
Thereafter, feeling enraged at Bhai Taru Singh’s audacity,
He ordered the cobblers to peel off the latter’s scalp."

ਇਸ ਕੀ ਖੋਪਰੀ ਸਾਥੇ ਬਾਲ । ਕਾਟ ਉਤਾਰੋ ਰੰਬੀ ਨਾਲ ।
ਤਬੈ ਕਸਾਇਨ ਵੈਸੀ ਕਰੀ । ਕਰ ਪੈਨੀ ਸਿਰ ਰੰਬੀ ਧਰੀ ।੧੯।
"Ordering to remove the latter’s scalp along with the hair,
The Nawab ordered the cobblers to ply their tools.
Following whatever they were ordered to carry on,
The cobblers placed their sharpened scrapers on Taru Singh’s head."

Bhai Taru Singh Ji

ਦੋਹਰਾ:
ਪੈਨੀ ਥੀ ਰੰਬੀ ਕਰੀ ਧਰ ਮੱਥਯੋਂ ਦਈ ਦਬਾਇ ।
ਮੱਥੇ ਤੇ ਕੰਨਾਂ ਤਈਂ ਗਿਚੀਓਂ ਦਈ ਪੁਟਾਇ ।੨੦।
"Placing a sharpened scraper on Taru Singh’s head,
They pressed its sharp edge from the forehead side.
Then scraping from the forehead up to the ears,
They scraped Taru Singh’s scalp from the rear end."

ਚੌਪਈ:
ਸਿੰਘ ਜੀ ਮੁਖ ਤੇ ਸੀ ਨ ਕਰੀ । ਧੰਨ ਧੰਨ ਗੁਰਮੁਖ ਕਹਣੀ ਸਰੀ ।
ਹਕਾਰੋ ਦੇਖ ਲੇਖ ਬਹੁ ਭਰੇ । ਜੋ ਸੋਅ ਸੁਨੈਂ ਸੁ ਹੈ ਹੈ ਕਰੇ ।੨੧।
"Not a single cry did escape from brave Taru Singh’s lips,
Praise be to the noble deed done by a great Sikh.
Dumbfounded and breathless felt the onlookers,
Pitifully cried those who heard about this evil deed."






ਲੋਕ ਸਿਆਣੇ ਐਸੇ ਕਹੈਂ । ਪਤਿਸ਼ਾਹੀ ਇਨ ਕੀ ਨ ਰਹੈ ।
ਠਾਰਾਂ ਸੈ ਊਪਰ ਦੁਇ ਸਾਲ । ਸਾਕਾ ਕੀਯੋ ਤਾਰੂ ਸਿੰਘ ਨਾਲ ।੨੨।
"The wiser among the populace cried in a prophetic vein,
The (tyrannical) rule of the Mughals would not last long.
It was in the year eighteen hundred and two in Bikrami Samvat,
That Bhai Taru Singh had made this supreme sacrifice."

Hakikat Rai

ਸਤਾਰਾਂ ਸੈ ਇਕਾਨਵੇਂ ਸਾਲ । ਇਸੇ ਕਰੀ ਥੀ ਹਕੀਕਤ ਨਾਲ ।
ਉਸ ਤੇ ਸਰੀ ਨਹੀਂ ਥੀ ਕਾਈ । ਸਗਵੋਂ ਨਵਾਬ ਗਯੋ ਚੰਭਲਾਈ ।੨੩।
"It was in the year Seventeen hundred and ninety-one in Bikrami Samvat,
That Hakikat Rai had met a similar fate.
The latter’s sacrifice having made no impact,
The Nawab had rather become more vain and arrogant."

ਦੋਹਰਾ:
ਨਵਾਬ ਖਾਂ ਜ਼ੁਲਮੀ ਕਰੀ ਸ਼ੁਹਰਤ ਭਈ ਜਹਾਨ ।
ਦਿਲਗੀਰੀ ਸਿੰਘਨ ਭਈ ਔ ਖ਼ੁਸ਼ੀਅਨ ਮੁੱਸਲਮਾਨ ।੨੪।
"With the treatment that the (bigoted) Nawab meted out to Taru Singh,
His fame spread far and wide (in the Islamic world).
While the Singhs mourned (the torture of Bhai Taru Singh),
The Muslims rejoiced at the prowess of their Nawab."

ਧਰਮਸਾਲ ਸਿੱਖਨ ਹੁਤੀ ਤਾਮੈਂ ਦੀਨੋ ਪਾਇ ।
ਜਬ ਨਿਕਸੈਂਗੇ ਪ੍ਰਾਣ ਇਸ ਤਬ ਤੁਮ ਦਯੋ ਫੁਕਾਇ ।੨੫।
"There existed a place where the Sikhs congregated,
Where Bhai Taru Singh disfigured body was placed.
The Nawab asked the devout followers of Taru Singh,
That his body be consigned to the flames after his death."

ਚੌਪਈ:
ਸਿੰਘ ਜੀ ਮੁੱਖੋਂ ਹਾਇ ਨ ਕਰੈ । ਗੁਰੂ ਗੁਰੂ ਮੁਖ ਤੇ ਸੋ ਰਰੈ ।
ਸੀਸ ਰਕਤ ਸੋਂ ਕਰੈ ਸ਼ਨਾਨ । ਜਿਉਂ ਗੰਗਾ ਮੇਂ ਟੁਭੀ ਲਾਨ ।੨੬।
"Allowing not a single cry to escape from his lips,
Bhai Taru Singh kept on meditating on God’s Name.
So thoroughly was his head splattered with blood,
As if he had immersed himself in the sacred Ganges."

ਜਿਮ ਮਨਸੂਰ ਨੇ ਹੱਥ ਕਟਾਏ । ਤਿਨ ਲੋਹੂ ਸੋਂ ਵੁਜ਼ੂ ਸਜਾਏ ।
ਨਿਵਾਜ਼ ਭਈ ਉਸ ਦਰਗਹ ਕਬੂਲ । ਮੁੱਲਾਂ ਕਾਜੀ ਭਏ ਰੰਜੂਲ ।੨੭।
"So had Mansoor got both his hands chopped off,
Letting his arms awash with his own sacred blood.
As Mansoor’s prayers and sacrifice had reached the Divine Court,
Highly exasperated had felt the executing Muslim clerics."

ਦੋਹਰਾ:
ਉਸ ਹੀ ਦਿਨ ਸੁ ਨਵਾਬ ਨੇ ਪੁਛ ਭੇਜਯੋ ਸਿੰਘ ਜੀ ਪਾਹੁ ।
ਤੂੰ ਜੁ ਕਹਤ ਥੋ ਕੇਸ ਹਮ ਸੀਸ ਹੀ ਸਾਥ ਨਿਬਾਹੁ ।੨੮।
"The same day (after getting Bhai Taru Singh’s scalp scraped),
The Nawab of Lahore put forth a poser to Bhai Taru Singh.
How could Taru Singh justify his much touted claim,
That he would not part with his hair without his head?"

ਚੌਪਈ:
ਯਹ ਤੁਮਰੀ ਭਈ ਝੂਠੀ ਗੱਲ । ਗਏ ਬਾਲ ਲੈਕੇ ਸਿਰ ਖੱਲ ।
ਬਿਨਾਂ ਬਾਲ ਸਿਰ ਦੇਹੀ ਰਹੀ । ਦੋਊ ਬਾਤ ਤੁਝ ਝੂਠੀ ਭਈ ।੨੯।
"Rejecting the Nawab’s claim of removing his (Taru Singh’s) hair as false,
Bhai Taru Singh explained that his hair had gone along with his scalp.
Since his body alone had been dispossessed of his hair,
Nawab’s claim on both these counts had been proved false."

ਤਬ ਸਿੰਘ ਨੇ ਯੌਂ ਬਾਨੀ ਕਹੀ । ਨਹਿਂ ਨਵਾਬ ਤੁਮ ਸਮਝੇ ਅਈ ।
ਰਹੇ ਕੇਸ ਹਮ ਖੋਪਰੀ ਨਾਲ । ਹੈਂ ਝੂਠੇ ਦੁਇ ਤੁਮਰੇ ਸ੍ਵਾਲ ।੩੦।
"Explaining his remarks further to the (arrogant) Nawab,
He told the Nawab that the latter had not understood his words.
Since his (Taru Singh’s)(sacred) hair remained intact on his scalp,
Nawab’s claim about both Bhai Taru Singh’s hair and skull were false."

ਸ੍ਵਾਸ ਰਖੇ ਹਮ ਇਮ ਕਰ ਦੇਹ । ਮਾਰ ਜੂਤ ਤੁਝ ਅਗੇ ਧਰ ਲੇਹਿਂ ।
ਉਸਤਾਦ ਮਿਲਯੋ ਤੁਧ ਅਗੇ ਨ ਕੋਇ । ਖੂਨ ਹਕੀਕਤ ਪਚ ਗਯੋ ਤੋਇ ।੩੧।
"Bhai Taru Singh had deliberately not shed his mortal frame,
So that he could thrash the Nawab with shoe-beatings.
Since nobody had ever taught the arrogant Nawab a lesson,
The Nawab had gone scot free with Hakikat Rai’s murder."

ਮਾਰ ਜੂਤੀ ਧਰ ਲੇਊਂ ਆਗੇ । ਛੋਡਾਂ ਤੋਹਿ ਪਿਕੰਬਰ ਲਾਗੇ ।
ਔਰ ਜੁ ਤੁਮਕੋ ਅਬ ਛਡ ਜਾਵੋਂ । ਤਮ ਤੇ ਆਪੇ ਬਲੀ ਕਹਾਵੋਂ ।੩੨।
"Now Bhai Taru Singh would thrash the Nawab with shoe beatings,
And chase him to the seat of his Islamic spiritual prophet.
Bhai Taru Singh would not spare the Nawab in any case,
Otherwise the Nawab would claim himself as the mightiest."

ਛੋਡਗੁ ਪਿਕੰਬਰ ਤੁਝੈ ਦਿਖਾਲ । ਦੇਊਂ ਉਸੈ ਕਚਹਿਰੀ ਡਾਲ ।
ਵਹਿ ਤੁਹਿ ਕੂੜੀ ਭਰੇ ਸ਼ਫਾਤ । ਵਹਿ ਭੀ ਵਿਚੇ ਘਸੀਟਯੋ ਜਾਤ ।੩੩।
"He would let go off the Nawab only after presenting him before the prophet,
Thereafter, he would present the Nawab in the Divine Court.
If, in the Divine Court, the prophet still vouched for the (tyrant) Nawab,
The prophet, himself would get chastised along with the Nawab."

ਦੋਹਰਾ:
 ਮਾਰ ਹਕੀਕਤ ਬਚ ਰਹਯੋਂ ਅਬ ਤੂੰ ਬਚਤੋ ਨਾਹਿਂ ।
ਪਿਕੰਬਰ ਭੀ ਦੋਜਕ ਪੜੈ ਜੌ ਗਹੈ ਤੁਮਾਰੀ ਬਾਹਿਂ ।੩੪।
"The Nawab had, somehow, been acquitted of Hakikat Rai’s murder,
But this time, he would not be spared of Divine retribution,
His spiritual prophet too would be damned into hell,
If he ever made an attempt to vouch for the wicked Nawab."

ਚੌਪਈ:
ਕਹੋ ਜਾਇ ਹੋ ਰਹੁ ਮਜ਼ਬੂਤ । ਮਾਰੋਂ ਬੰਦ ਕਰ ਹਗਣੋਂ ਮੂਤ ।
ਹੋਹੁ ਤਯਾਰ ਤੂੰ ਦੋਜਕ ਤਾਊਂ । ਮਾਰ ਜੂਤਨ ਤੁਹ ਪਹਿਲੋਂ ਲਿਜਾਊਂ ।੩੫।
"Warning the Nawab to get ready to meet his nemesis at last,
He would kill him by getting his urinary and intestinal tract blocked.
Warning him to be ready for being damned forever in hell,
He would chase the Nawab with shoe beatings to the doors of hell."


- Sri Gur Panth Prakash Vol.II, Episode(s) 109, 111
  Author: Rattan Singh Bhangoo (English Translation: Kulwant Singh)

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!

Comments