The Unsung Battle of Amritsar

"ਪਕੜਿ ਭਗਉਤੀ ਚਾਈ ਸਿੰਘਾਂ ਨਾਲਿ ਸਭਾ ਉਠਿ ਹੋਈ । ਨਿੱਕੀ ਸੁੱਕੀ ਕੇਤੀ ਮਾਰੀ ਦੇਵਾ ਨਸਿ ਗਇਓਈ । ਤੀਨ ਕੋਹ ਤੇ ਕਤਲਾਮੁ ਕਰਿ ਮਾਰੇ ਨਾਲੇ ਲੋਟੀ ਹੋਈ । ਕਹੁ ਜੀ ਦਰਸਨ ਪਹੁਤੀ ਖਬਰ ਖਾਨ ਨੂੰ ਹੰਜੂ ਹਾਰ ਪਰੋਈ ॥੪੨॥"


ੴ ਸਤਿਗੁਰ ਪ੍ਰਸਾਦਿ ॥
-
ਵੈਸਾਖ ੧ (April 14): The Unsung Battle of Amritsar
-
The day of Vaisākẖī is currently observed in the Sikh tradition as the day that the warrior order of the Khālsā was officially established, as well as the day that the Paʼnj Piāré were initiated and the Kẖaʼnde Kī Pahul was first administered. However, the occasion of Vaisākẖī is linked with many more subsequent events in the chronology of Sikh history. Originally, Vaisākẖī had connotation as the start of the Spring harvest, as well as the Solar New Year according to the Solar Vikram Samvat Calendar used in many parts of India at the time. During the time of the Ten Gurūs, the Sikhs would gather for congregation on this occasion in accordance with the Gurū's orders. A Vaisākẖī festival would take place during the times of Guru Hargobind. It was on the day of Vaisākẖī, that Guru Gobind Singh was formally inaugurated as the Tenth Gurū at the Damdama of Makhowal in 1676 CE. It was also on Vaisākẖī, in the year 1725 CE, that Bhai Mani Singh was sent to Amritsar on behalf of Mātā Sundrī to resolve the conflict between the Bandéī Khālsā and Akāl Purkhīé (viz. Tat Khālsā). From these examples, one can infer the importance of the event in terms of summoning the Sikhs for Paʼnth-based decisions and proclamations.
It is due to this tradition of congregation, which agitated enemies such as the Mughals, Afghans, and the British, that many battles and other historical events took place on this day. A few examples are: the Battle of Rorī Sāhib in 1746 CE, in which Jaspat Rai was killed, the Battle of Anandpur in 1753 CE, where Adina Beg Khan, along with Sadiq Beg, attacked the Sikhs, the Second Battle of Amritsar in 1762 CE, where Ahmed Shah Abdali attacked Sikhs at Darbār Sāhib, and the Jalianwala Bagh Massacre of 1919 CE, in which British soldiers, under the orders of Reginald Dyer, opened fire on thousands of civilians gathered at Amritsar.
However, there is one battle that seems to be missing from history books and is seldom ever spoken of. Not only is this the first battle to take place after the death of Guru Gobind Singh (even before the skirmishes of Banda Singh Bahadur), but this battle also took place at the site of Darbār Sāhib, in the city of Chakk Gurū (viz. Amritsar). This battle is none other than the Battle of Amritsar fought in 1709 CE between the Khālsā and the Mughals. Very few early sources make mention of this battle, two of which include the Bansāvalīnamā [1769 CE], and Shahīd Bilās Bhāī Manī Singh [1803 CE]. However, the most reliable source proves to be "Vār Amritsar Kī" [The Ballad of Amritsar], which is argued to be a contemporary poetical work composed by Kavī Darshan, a disciple of Bhai Kanhaiya. This ballad of forty-five stanzas is seemingly an eyewitness account of the Battle fought on Vaisākẖī day between the Mughals and the Sikhs in 1709 CE. A manuscript of this poem was held under No. 2735 in the Sikh Reference Library, Amritsar, until the library was destroyed during Operation Blue Star in 1984 CE. Fortunately, it was Published by Dr Ganda Singh in 1951 CE, under the Sikh History Society of Amritsar, which is from where I have sourced the text.
A brief background of this Battle is as follows: The land attached to Dārbar Sāhib, which had earlier been confiscated, was restored by Emperor Bahadur Shah I. The Khālsā, under the leadership of Mātā Sundrī, was appointed to administer the land at Chakk Gurū. There was an egoistic and greedy banker by the name of Chuhar Mal, who refused to sell his fruits to the Sikhs. Then, on the day of Vaisakhi, the Singhs decided to loot his mulberries. On a complaint made by Chuhar Mal, Aslam Khan (the Deputy Governor of Lahore), sent Har Sahai (the Revenue Officer of Patti) against the Sikhs. Har Sahai was killed in the skirmish, as was Chowdhury Deva Jatt of Naushera Pannuan, who was also deputed by Aslam Khan. After the battle, Bahadur Shah was informed of the matter. Aslam Khan was rebuked by the Emperor for having taken up the sword against the House of Nanak. It was during this time that Emperor Bahadur Shah displayed a peaceful attitude towards the Sikhs, for he was indebted to Guru Gobind Singh's aid in his accession to the throne in 1708 CE. However, this congeniality would convert to hostility, after the Sikhs' establishment of empire in 1710 CE, under the leadership of Banda Singh Bahadur.
As usual, presented in light of this event, is an excerpt from 'Var Amritsar Ki' [1709 CE] which offers a poetic retelling of The Battle of Amritsar, flowing with warrior spirit, from the pen of Kavī Darshan:

-

ੴ ਸਤਿਗੁਰ ਪ੍ਰਸਾਦਿ ॥
One Universal Creator Lord, who is realized through the grace of the Satguru.

ਵਾਰ ਅੰਮ੍ਰਿਤਸਰ ਕੀ
The Ballad of Amritsar

ਕਵਿ ਦਰਸ਼ਨ ਰਚਿਤ
Written by Kavi Darshan

ਅੰਮ੍ਰਿਤਸਰ ਜਲੁ ਅੰਮ੍ਰਿਤ ਤੇਰਾ ਚਾਰਿ ਕੁੰਟ ਮਿਲ ਆਵੈ ।
ਦਰਸਨ ਕੀਤੇ ਪਾਪ ਖੰਡੀਅਨਿ ਜਨਮ ਮਰਨ ਮਿਟ ਜਾਵੈ ।
ਚਉਰਾਸੀ ਦੇ ਵਿਚਿ ਪਵਨਿ ਨ ਮੂਲੇ ਅੰਮ੍ਰਿਤਸਰ ਜੋ ਨ੍ਹਾਵੈ ।
ਕਹੁ ਜੀ ਦਰਸਨੁ ਅੰਮ੍ਰਿਤਸਰ ਕੋ ਨ੍ਹਾਵਨੁ ਕੋ ਵਡਭਾਗੀ ਪਾਵੈ ॥੧॥
O Amritsar, your water is nectar; people seek it from all four directions.
Upon a glimpse, one's sins are erased; the cycle of births and deaths is broken.
He who bathes in Amritsar shall never be trapped in the Eighty-Four Lac life forms
Says Darshan, fortunate are those who get the opportunity to bathe in Amritsar.

ਅੰਮ੍ਰਿਤਸਰ ਕੋ ਦਰਸਨ ਕਾਰਨਿ ਕੇਤੀ ਖੜੀ ਪਿਆਸੀ ।
ਜੋਗੀ ਜੰਗਮ ਅਵਰ ਮੁਨੀਸਰ ਬੈਗਗੀ ਸਨਿਆਸੀ ।
ਸਿੱਧ ਸੰਤ ਸਭਿ ਸਰਨਿ ਤੁਮਾਰੀ ਤੂੰ ਸੱਚਾ ਅਬਨਾਸੀ ।
ਦਰਸਨ ਜਿਨ੍ਹਾਂ ਦਾ ਦਰਸਨੁ ਕੀਤਾ ਟੂਟੀ ਜਮ ਕੀ ਫਾਸੀ ॥੨॥
To catch a glimpse of Amritsar, one has great desire.
The Jogis, Jangams, Munisars, Bairagis, Sannyasis,
Siddhas, and Saints, all seek your refuge, O Eternal Lord!
Says Darshan, all who catch a glimpse of Amritsar,
are cut free from the noose of death.

ਅੱਬਲ ਨਾਮ ਸੱਚੇ ਸਾਹਿਬ ਕਾ ਜਿਨ ਇਹ ਬਣਤ ਬਨਾਈ ।
ਸੰਮਤ ਸਤਾਰਾ ਸੈ ਛਿਆਠਿ ਰਾਜੁ ਬਹਾਦੁਰ ਸ਼ਾਹੀ ।
ਚਕੁ ਗੁਰੂ ਕਾ ਘਰੁ ਨਾਨਕ ਕਾ ਦਿਨੁ ਦਿਨੁ ਕਲਾ ਸਵਾਈ ।
ਦਰਸਨ ਹੁਕਮੁ ਰਬੁ ਕੇ ਤਾਮਸ ਉੱਠੀ ਕਿਉਂਕਰਿ ਮੇਟੀ ਜਾਈ ॥੩॥
First comes the name of the True Master; the one who created this world.
In Seventeen Hundred and Sixty-six; the reign was of Bahadur Shah.
Amid Chakk Guru, the House of Nanak, miracles took place daily.
Says Darshan, carnage arose in the will of the Lord; how could it be effaced?

ਸਹਲ ਕੰਮ ਥੋਂ ਕਾਵਸ ਉੱਠੀ ਕੀ ਬਾਬਤਿ ਤਰਕਾਰੀ ।
ਦਿਨ ਵੈਸਾਖੀ ਤੂਤੁ ਝੜਾਏ ਖੋਹੀ ਸਿੰਘਾਂ ਖਾਰੀ ।
ਚੂਹੜ ਧੜੀਐ ਤੂਤ ਮੰਗਾਏ ਨਦਰਿ ਕਰੇਂਦਾ ਭਾਰੀ ।
ਕਹੁ ਜੀ ਦਰਸਨ ਜਿਨ ਕੀ ਨਦਰ ਉਚੇਰੀ ਤਿਨਾਂ ਭਈ ਖੁਆਰੀ ॥੪॥
From a small matter, a great fracas arose; simply over fruits.
The day was Vaisakhi, the Singhs had looted a basket of mulberries.
Chuhar, the banker, had ordered the berries, not sparing them from his sight.
Says Darshan, those who keep such a selfish gaze, shall forever be tormented.

ਤੂਤੁਾਂ ਉਪਰੋਂ ਕਾਵਸਿ ਉੱਠੀ ਸਭ ਅਕਲ ਕੇ ਖੋਏ ।
ਮੋਨੇ ਕਤਰੂ ਤੇ ਪੰਜ ਮਜਬੀ ਸੱਭ ਇਕੱਠੇ ਹੋਏ ।
ਚਾਕਰ ਨੌਕਰ ਬਹੁਤੇ ਰੱਖੇ ਮੋਰਚੇ ਬੰਨ੍ਹਿ ਖਲੋਏ ।
ਦਰਸਨ ਸੁੱਤੇ ਸਿੰਘ ਜਗਾਏ ਲੋਕ ਸੁਖ ਨਾ ਕੋਈ ਸੋਏ ॥੫॥
A fight arose over mulberries, everyone was ill-witted.
Men with shorn hair and five Mazhabis gathered together.
Many servants and slaves formed fronts and stopped in place.
Says Darshan, they awoke Tigers from slumber, none shall attain contentment.

ਸੁਖ ਨਾ ਕੋਈ ਸਉਂਦਾ ਜੀ ਸਭ ਖਲਕ ਇਕੱਠੀ ਹੋਈ ।
ਦੇਂਦੇ ਗਾਲੀ ਕਰਨਿ ਹਗਾਮੇ ਮੁਹ ਥੋ ਲੱਥੀ ਲੋਈ ।
ਚੂਹੜ ਬੋਲ ਅਵੱਲੇ ਬੋਲੇ ਨਦਰਿ ਨ ਆਵਸਿ ਕੋਈ ।
ਕਹੁ ਜੀ ਦਰਸਨ ਜੇ ਕੋ ਕਰੈ ਤਕੱਬਰ ਬਾਜੀ ਹਾਰੇ ਸੋਈ ॥੬॥
None slept with contentment; all the public gathered together.
Without shame, they cussed and swore, causing great commotion.
Chuhar Mal spoke such terrible things, none gave it concern.
Says Darshan, if one acts with arrogance, he shall always lose.

ਰਲ ਕੇ ਧੜੀਆਂ ਮਸਲਤ ਕੀਤੀ ਕੀ ਬਹਿ ਕਾਰਨੁ ਕਰੀਐ ।
ਸਭੇ ਸਿੰਘ ਦਿਵਾਈਅਨਿ ਬੰਦੀ ਸਾਹਿਬ ਪਾਸੋਂ ਡਰੀਐ ।
ਲਾਹਾਨੂਰ ਕਚਹਿਰੀ ਸਿਰ ਤੇ ਕੈ ਕੈ ਅੱਗੋਂ ਭਰੀਐ ।
ਦਰਸਨ ਪੰਜ ਮੁਸੱਦੀ ਵਿਚਿ ਸ਼ਹਰ ਦੇ ਕੇਹੜਾ ਕੇਹੜਾ ਫੜੀਐ ॥੭॥
Together, the shopkeepers held counsel, on what they shall do next.
"Let us have the Singhs imprisoned; we should fear the Emperor.
The Lahore Court is above our heads, with whom would we fill it?"
Says Darshan, "there are many clerks in the city, which one will we hire?"

ਲਾਹਾਨੂਰ ਉਠਿ ਚੱਲਿਆ ਸੰਗਿ ਲੈੱਦਾ ਸੈ ਭਾਈ ।
ਜਾਹਿ ਕਰਿ ਕੂਕੇ ਅਸਲਮ ਖਾਂ ਦੇ ਅੱਗੇ 'ਸਿੰਘਾਂ ਮੰਦੀ ਚਾਈ' ।
ਖਾਣੇ ਵਿਚਿ ਸਉਗੰਦ ਜੁ ਪਾਈ ਨਾ ਉਸ ਭੈਣੁ ਨ ਭਾਈ ।
ਦਰਸਨ ਜਾਹਿ ਕੇ ਚੂਹੜ ਅਹਿਦੀ ਭੇਜੇ ਸਿੰਘਾਂ ਖਬਰ ਨ ਕਾਈ ॥੮॥
[Chuhar] arose and went to Lahore, bringing hundreds of men.
They went and shrieked to Aslam Khan, "The Singhs have committed a crime!"
Those who place curses on food are not true brothers or sisters.
Says Darshan, Chuhar sent over officers; the Singhs were unaware.

ਆਏ ਅਹਿਦੀ ਵਿਚ ਚੱਕ ਦੇ ਆਇ ਦੁਰਾਮਤਿ ਹੋਈ ।
ਦਾਣਾ ਘਾਹ ਦਿਵਾਇਓ ਇਨ ਕੋ ਬੁਰਾ ਨ ਕਹੀਯੋ ਕੋਈ ।
ਜਾਏ ਨਾਲਿ ਵਕੀਲ ਅਸਾਡਾ ਹਾਜਰੁ ਜਾਇ ਖਲੋਈ ।
ਕਹੁ ਜੀ ਦਰਸਨ ਚੂਹੜ ਵਿਚਿ ਕਚਹਿਰੀ ਦੇ ਦੇ ਧਾਹੀ ਰੋਈ ॥੯॥
Officers arrived within the Chakk; they were welcomed when they arrived.
They [the Sikhs] offered them food; none spoke to them with malice.
"Come along with us and our lawyer, and give attendance in the court."
Says Darshan, within the court, Chuhar Mal wailed and cried.

ਨਾਲਿ ਵਕੀਲ ਚਲਾਇਆ ਸਿੰਘਾਂ ਪੈਂਡਾ ਹੱਛਾ ਲੀਤਾ ।
ਵਿਚਿ ਕਚਾਹਰੀ ਲਗੀ ਅਦਾਲਤੁ ਕਹੁ ਸਿੰਘਾਂ ਕਿਆ ਕੀਤਾ ।
ਲੱਖੀ ਚੂਹੜ ਬਾਗੁ ਬਣਾਇਆ ਪੁਰਜੇ ਪੁਰਜੇ ਕੀਤਾ ।
ਕਹੁ ਜੀ ਦਰਸ਼ਨ ਅੰਬਰ ਪਾਟਾ ਕਿਉਂਕਰਿ ਜਾਈ ਸੀਤਾ ॥੧੦॥
Going along with the lawyer, the Singhs travelled a great distance.
Within the court, a tribunal was held; they asked what the Singhs had done.
Chuhar said that he had grown a garden, which the Singhs had defiled.
Says Darshan, the sky ripped open, how shall it be resewn?

ਰਲ ਕੇ ਧੜੀਆਂ ਮਸਲਤ ਕੀਤੀ ਕਦ ਵਕੀਲ ਕਰਾਇਆ ।
ਲਾਹਾਨੂਰ ਦਿਆਂ ਸਿੰਘਾਂ ਸੁਣਿਆ ਤੁਰਤੁ ਵਕੀਲੁ ਛੁੜਾਇਆ ।
ਚੂਹੜ ਬੋਲੀ ਬੋਲ ਨ ਜਾਣੈ ਸਿੰਘਾਂ ਗੁੱਸਾ ਖਾਇਆ ।
ਕਹੁ ਜੀ ਦਰਸਨ ਕਿਆ ਪਰਵਾਹ ਤਿਨਾਂ ਕੂ ਗੁਰੂ ਗੋਬਿੰਦ ਸਿੰਘ ਸਿਰਿ ਸਾਇਆ ॥੧੧॥
Together, the parties had held counsel and hired a lawyer.
The Singhs of Lahore heard this and immediately dismissed the lawyer.
As Chuhar Mal spoke without a halt, the Singhs became enraged.
Says Darshan, [on behalf of Chuhar]: "Why would they care?
The shadow of Guru Gobind Singh has been lifted from their heads."

ਲਾਹਾਨੂਰ ਦਿਆਂ ਸਿੰਘਾਂ ਲਿਖਿਆ ਅੰਮ੍ਰਿਤਸਰ ਕੇ ਤਾਈਂ ।
ਚੂਹੜ ਨਿੱਤ ਹੋਵੈ ਫਿਰਿਆਦੀ ਫਿਰਦਾ ਸਭਨੀ ਥਾਈਂ ।
ਜੂਠੇ ਕੂੜੇ ਬੋਲ ਅਲੈਂਦਾ ਬੋਲੈ ਬਾਦ ਹਵਾਈ ।
ਦਰਸਨ ਐਸੀ ਬਿਦਿਤਿ ਵਿਚਿ ਚੱਕ ਦੇ ਵਸਣ ਦੇਵਨਿ ਨਾਹੀ ॥੧੨॥
The Singhs, from Lahore, wrote back to Amritsar.
"Chuhar is ever seeking assistance; he is roaming everywhere.
He speaks false and bitter things and is spewing nonsense."
Says Darshan, "such distress will not let one live in the Chakk."

ਚੂਹੜ ਬਹੁਤ ਹਿਮਾਇਤ ਆਂਦੀ ਕੁਝ ਮੁੱਲਾਂ ਕੁਝ ਕਾਜ਼ੀ ।
ਕੂਕੇ ਅਸਲਮ ਖਾਨ ਦੇ ਅੱਗੇ ਸਿੰਘਾਂ ਮੰਦੀ ਸਾਜੀ ।
ਪੱਟੀ ਵਿਚਿ ਅਮੀਨ ਤੁਸਾਡਾ ਪਕੜੇ ਬਾਂਹਿ ਅਸਾਡੀ ।
ਦਰਸਨ ਸਭੇ ਸਿੰਘ ਨਿਕਾਲੀ ਚੱਕੋਂ ਤਦਿ ਮੈਂ ਹੋਵਾਂ ਰਾਜੀ ॥੧੩॥
Chuhar gained much support from the Mullahs and Qazis.
They shrieked at Aslam Khan that the Singhs had done a crime.
"Send an officer of yours from Patti to lend us his aid."
Says Darshan, [on behalf of Chuhar]: "Rid the Chakk of all the Singhs,
for only then will I be satisfied."

***

ਪਕੜਿ ਭਗੌਤੀ ਚਾਈ ਸਿੰਘਾਂ ਜੰਗਾ ਖਾਨੀ ਹੋਈ ।
ਸਾਰਾ ਸ਼ਹਿਰ ਭਇਆ ਇਕੱਠਾ ਸਚੁ ਨ ਆਖੈ ਕੌਈ ।
ਜਿਨ੍ਹਾਂ ਮੋਰਚੈ ਬਧੇ ਆਹੇ ਪਹਿਲੇ ਮਾਰੇ ਸੇਈ ।
ਕਹੁ ਜੀ ਦਰਸਨ ਚੂਹੜ ਹੱਥ ਨਾ ਆਇਆ ਬੱਧੇ ਬੈਠੇ ਕੇਈ ॥੧੬॥
The Singhs gripped and raised their Bhagautis [swords]; a great battle ensued.
The entire city gathered together; the truth was not to be told.
Those who had arrived and first set fronts were the first to be put to death.
Says Darshan, Chuhar was nowhere to be seen, though others were present.

ਘਰ ਚੂਹੜ ਦਾ ਲੁਟਣ ਲਗੇ ਨਉ ਹਜ਼ਾਰੀ ਲੱਖੀ ।
ਕਉਡੀ ਦਾਨੁ ਨ ਕਰਦਾ ਆਹਾ ਮੂਲਿ ਨ ਵੇਖੈ ਅੱਖੀ ।
ਮਾਇਆ ਖੋਹਿ ਲਈ ਸਭ ਸਿੰਘਾਂ ਕੈਥੋ ਜਾਈ ਰੱਖੀ ।
ਦਰਸਨ ਮਾਇਆ ਦੇ ਰਖਣ ਵਾਲੇ ਮਾਰੇ ਰੱਤਿ ਭਗੌਤੀ ਚੱਖੀ ॥੧੭॥
They [the Singhs] began to loot the house of Chuhar.
"He refuses to donate even a penny, we have observed this from the start."
The Singhs looted all of his money, wherever he had stored it.
Says Darshan, the hoarders of wealth were killed; the Bhagauti tasted their blood.

ਚੱਕੋਂ ਨੱਸਿ ਗਇਓ ਚੂਹੜ ਕਿਉਂਕਰ ਕੋਈ ਜਾਲੇ ।
ਪੱਟੀ ਵਿਚਿ ਅਮੀਨ ਤੁਸਾਡਾ ਦੇਖ ਜੋ ਬਾਲਣ ਬਾਲੇ ।
ਲੱਖ ਹਜ਼ਾਰ ਰੁਪੱਯੇ ਲਾਏ ਮਾਰੇ ਭਾਈ ਸਾਲੇ ।
ਦਰਸਨ ਦੇਖ ਮੁਸੱਦੀ ਕੀਏ ਇਕੱਠੇ ਸੱਭੇ ਪੱਟੀ ਵਾਲੇ ॥੧੮॥
Chuhar had fled the Chakk, or else he would have been killed.
"The officer of Patti must see what turmoil has taken place.
I had spent lacs of rupees; in return, they [the Singhs] have killed all your brothers!"
Says Darshan, seeing this, the clerks called forth all the people of Patti.

ਪੱਟੀ ਵਾਲੇ ਭਏ ਇਕੱਠੇ ਚੂਹੜ ਵਿਚਿ ਪੁਕਾਰੇ ।
ਚਾਕਰ ਨੌਕਰ ਯਾਰ ਤੁਸਾਡੇ ਸੱਭੇ ਸਿੰਘਾਂ ਮਾਰੇ ।
ਖਰਚਾ ਲੱਖ ਹਜਾਰ ਰੁਪੱਯੇ ਤਾਂ ਮੈਂ ਆਵਾਂ ਵਾਰੇ ।
ਦਰਸਨ ਜੇ ਵੱਸ ਅਸਾਡਾ ਲੱਗੇ ਪੱਟੀ ਲਈ ਇਜਾਰੇ ॥੧੯॥
The people of Patti came together; amidst, Chuhar wailed.
"Your servants, slaves, and friends have all been killed by the Singhs!
I had spent thousands of lacs of rupees, for that is why I am distressed."
Says Darshan, [on behalf of Chuhar] "If it were up to me, I would buy the entirety of Patti!"

ਪੱਟੀ ਵਿਚ ਜੋ ਅਮੀਨ ਹਰਿ ਸਹਾਇ ਰੱਯਤ ਸਭ ਬੁਲਾਈ ।
ਦੇਹੋ ਛੇੜਾਂ ਨਾਲਿ ਅਸਾਡੇ ਢਿਲਿ ਨ ਕਰਹੇ ਕਾਈ ।
ਮਾਰੀ ਸਿੰਘ ਨਿਕਾਲੀ ਚੱਕੋਂ ਜਾਸਨਿ ਕੇਹੜੀ ਜਾਈ ।
ਦਰਸਨ ਸੁਣਿਆ ਸਿੰਘਾਂ ਕੀਤੀ ਮਸਲਤ ਚੋਟ ਨਗਾਰੇ ਲਾਈ ॥੨੦॥
The officer of Patti, Har Sahai, and the townsfolk were all summoned.
"Send some soldiers along with us; do not cause any delay.
The Singhs have expelled the others from the Chakk; why shall we rejoice?"
Says Darshan, hearing this, the Singhs held counsel and began beating their war drums.

ਚੋਟ ਨਗਾਰੇ ਲਾਈ ਸਿੰਘਾਂ ਢੋਲ ਸਰਨਾਈ ਵੱਜੇ ।
ਬਹਿ ਬਹਿ ਚਿਹਰੇ ਲੈਨਿ ਮੁਸੱਦੀ ਕੁਝ ਬੇਹੇ ਕੁਝ ਸੱਜੇ ।
ਵਡੇ ਵਡੇ ਜਮਾਤੀ ਵਾਲੇ ਕਦਮ ਨ ਧਰਦੇ ਅੱਗੇ ।
ਦਰਸਨ ਅਮਲਾ ਫੈਲਾ ਭਇਆ ਇਕੱਠਾ ਸਿੰਘ ਅਗੇਰੇ ਗੱਜੇ ॥੨੧॥
The Singhs beat their kettle-drums; instruments resounded.
The clerks sat and conducted head counts; some on the left, some on the right.
Even the biggest of chiefs had refused to step their foot forward.
Says Darshan, people gathered together; forward roared the Singhs.

ਤਾਂ ਲਿਖਿ ਕਰਿ ਸਿੰਘਾਂ ਚਿੱਠੇ ਭੇਜੇ ਭਾਈ ਮਜਬ ਬੁਲਾਏ ।
ਜੋਰ ਅਸਾਨੂ ਡਾਢਾ ਪਹੁਤਾ ਰਹਿਸਾਂ ਗੁਰ ਕੇ ਸਾਏ ।
ਨਾ ਕੋ ਤਕੀਆ ਤਾਣ ਅਸਾਨੂੰ ਰਖਸੀ ਅਪਣੇ ਸਾਏ ।
ਦਰਸਨ ਭੇਜਿਆ ਚਿੱਠਾ ਢਿੱਲ ਨ ਹੋਈ ਸਿੱਘ ਸ਼ਿਤਾਬੀ ਆਏ ॥੨੨॥
Then, the Singhs wrote and sent letters, summoning their Gur-Bhais.
"We require strength from you; may the Guru be on our side.
We have no protection or strength; defence arrives with your presence.
Says Darshan, they sent the letter; Singhs immediately arrived.

ਆਏ ਸਿੰਘ ਹੋਏ ਇਕੱਠੇ ਏਕ ਮਜ਼ਬ ਕੇ ਭਾਈ ।
ਅੱਗੇ ਧੜੀਆਂ ਨਾਲ ਅਦਾਵਤਿ ਹੁਣ ਤੁਰਕਾਂ ਗਲ ਪਾਈ ।
ਤੀਨ ਕੋਟ ਕਾ ਕਰਿਓ ਆਹੁਰੁ ਕਿਲਾ ਸਿਤਾਬ ਬਣਾਈ ।
ਦਰਸਨ ਅੱਠਾਂ ਪਹਿਰਾਂ ਵਿਚ ਕੋਟ ਬਣਾਇਓ ਢਿੱਲ ਨ ਕਰਯੋ ਕਾਈ ॥੨੩॥
The Singhs arrived and joined together; brothers of the same religion.
First, there was hostility with the shopkeepers, now it is with the Mughals.
They endeavoured to create three forts; quickly did they build the fortresses.
Says Darshan, in eight Pehars, they built the forts; without delay.

***

ਲਸਕਰ ਸਭੇ ਭਏ ਇਕਠੇ ਨਾਲੇ ਛੇੜਾਂ ਵਾਲੇ ।
ਪਾਰਾਵਾਰ ਨ ਕੀਤਾ ਜਾਏ ਕਿਆ ਕੋ ਆਖਿ ਸੰਭਾਲੇ ।
ਦਰਸਨ ਮਉਤ ਜਿਨ੍ਹਾਂ ਦੀ ਆਈ ਜਾਸਨਿ ਪਹਲੇ ਗਾਲੇ ॥੨੫॥
All the armies and troops [of the enemy] came together.
The limit [of the army] could not be seen, what more shall I say.
Says Darshan, those whose death has arrived, shall be the first to rot.

ਲਸ਼ਕਰ ਆਨਿ ਦਿਖਾਲੀ ਦਿੱਤੀ ਸਿੰਘ ਅੱਗੇ ਨੀ ਉੱਠੇ ।
ਭਰਨਿ ਬੰਦੂਕਾਂ ਦੇਨਿ ਅਰਾਬੇ ਤੀਰ ਕਮਾਣੀ ਜੁੱਟੇ ।
ਤੀਨ ਪਹਰ ਕਾ ਭੇੜਾ ਹੋਇਆ ਦਾਰੂ ਸਭ ਨਿਖੁੱਟੇ ।
ਦਰਸਨ ਮਾਰਿਆ ਹਰਿ ਸਹਾਇ ਭਈ ਗੁਬਾਰੀ ਮਾਰਿ ਉਥਾਈਂ ਸੁੱਟੇ॥੨੬॥
The army could be seen arriving, but the Singhs did not move away.
Loading their rifles, they showered a rain of bullets; arrows flew from bows.
For three Pehars, the battle continued; everyone ran out of gun powder.
Says Darshan, Har Sahai was killed, great winds ensued; hurling and killing many.

ਬਡੇ ਬਡੇ ਅਕਾਬਰ ਮਾਰੇ ਨਾਲੇ ਲੋਟੀ ਹੋਈ ।
ਵਡੇ ਵਡੇ ਵਰਿਆਮ ਸੁਣੀਂਦੇ ਫਿਰਿ ਨਹੀ ਤਕਦਾ ਕੋਈ ।
ਬਾਮਣ ਸਈਅਦਿ ਬਹੁਤੇ ਮਾਰੇ ਘਰਿ ਘਰਿ ਰੋਵਣਾ ਹੋਈ ।
ਦਰਸਨ ਦੁੰਹ ਮਜ਼ਬਾਂ ਦਾ ਭੇੜਾ ਹੋਇਆ ਸ਼ਿੱਦਤਿ ਵਧ ਖਲੋਈ ॥੨੭॥
Many great chiefs were killed; the Singhs then began to loot.
Those who were once called great warriors, none now look their way.
Many Brahmins and Sayyids were killed; every house was grieving.
Says Darshan, a clash of two religions occurred; a great battle had taken place.

ਮਾਰੇ ਲਸ਼ਕਰ ਭਈ ਗੁਬਾਰੀ ਸਿੰਘ ਨ ਮੂਲੋਂ ਡਰਦੇ ।
ਵਿਚਿ ਕਚਹਿਰੀ ਲੱਗੀ ਅਦਾਲਤਿ ਬਹਿ ਬਹਿ ਗੱਲਾਂ ਕਰਦੇ ।
ਪੱਟੀ ਉਜੜ ਜਾਸੀ ਹਾਲਾ ਕਿਉਂ ਕਰਿ ਭਰਦੇ
ਦਰਸਨ ਮਾਰਿ ਅਮੀਨ ਚੁਕਾਇਆ ਸਿੰਘਾਂ ਪਿੱਛੇ ਰੋਵਸੁ ਘਰ ਦੇ ॥੨੮॥
Upon killing the army, dust flew about; the Singhs had never shown fear.
A tribunal was held in court; many sat and conversed.
Patti has become devastated; why do they still collect revenue?
Says Darshan, the Singhs killed Har Sahai; now his family mourns him.

ਅਸਲਮ ਖਾਨ ਪਰਵਾਨਾ ਭੇਜਿਆ ਸਭਿ ਜਮਾਤਿ ਬਲਾਈ ।
ਦੇਵਾ ਜਟੁ ਸ਼ਿਤਾਬ ਬੁਲਾਇਓ ਢਿਲਿ ਨ ਕਰਹੋ ਕਾਈ ।
ਰਾਤਿ ਪ੍ਰਾਤੀ ਚੱਕੁ ਮਾਰੀਐ ਕਰਿ ਕੈ ਵੱਡੀ ਧਾਈ ।
ਦਰਸਨ ਸੁਣਿਆ ਸਿੰਘਾਂ ਰਾਜੀ ਹੋਏ ਸਭਨਾ ਫਤੇ ਬੁਲਾਈ ॥੨੯॥
Aslam Khan sent a letter, calling forth all his chiefs.
He urgently summoned Deva Jatt, without any delay.
Night and day, he wished to destroy the Chakk with a grand assault.
Says Darshan, the Singhs were pleased; they all proclaimed the 'Fateh.'

ਗੋਸ਼ੇ ਦੇਵੇ ਅਰਜ਼ਿ ਲਿਖਾਈ ਖਾਨ ਸਾਹਿਬੁ ਦੇ ਤਾਈਂ ।
ਅਗੈ ਸਿੰਘਾਂ ਸਾਕਤ ਕੀਤੀ ਕੰਮੁ ਅਸਾਡਾ ਨਾਹੀਂ ।
ਕੁਹਮਕਿ ਨਾਲਿ ਖਜ਼ਾਨਾ ਦੇਵੇਂ ਤਾਂ ਮੈਂ ਭਾਰੁ ਉਠਾਈਂ ।
ਦਰਸ਼ਨ ਮਾਰੀ ਸਿੰਘ ਨਿਕਾਲੀਂ ਚੱਕੋਂ ਤਦਿ ਮੈ ਖਾਣਾ ਖਾਈਂ ॥੩੦॥
Meanwhile, Deva had responded with a letter to Aslam Khan.
"Overpowering the Singhs is not a job for me.
If you provide me treasure and an army, then I can fulfil the deed."
Says Darshan, "I refuse to eat until I kill or expel the Singhs from the Chakk."

ਖਾਨ ਹੈਰਾਨ ਭਇਆ ਮਨਿ ਅੰਦਰਿ ਝੁਰ ਝੁਰ ਮਰਦਾ ਹਾਵੈ ।
ਦੇਵਾ ਜਟੁ ਨ ਧਰਦਾ ਹੀਆ ਕੂੜ ਕਲਾਮਾ ਖਾਵੈ ।
ਜੇ ਮੈ ਉਪਰ ਕਰਦਾ ਨਾਹੀ ਬੋਲ ਚੰਗੇ ਤੇ ਜਾਵੈ ।
ਦਰਸਨ ਲਖ ਰੁਪੱਯੇ ਖਰਚੀ ਤੋੜੇ ਸਿਰੁ ਧਨੁ ਜਾਵੈ ॥੩੧॥
Aslam Khan remained astonished; he felt regret within his mind.
"Deva Jatt does not show courage; he takes oaths of falsehood.
If I do not fulfil his wishes, he will abandon the battle."
Says Darshan, he spent lacs of rupees; bags of coins were sent.

ਖਾਨ ਮੁੱਸਦੀ ਘਰ ਬੁਲਾਏ ਨਾਲੇ ਮਜਲਸ ਸਾਰੀ ।
ਦੇਵਾ ਜਟੁ ਕਦੀਮ ਅਸਾਡਾ ਕੁਹਮੁਕਿ ਦੇਹੋ ਭਾਰੀ ।
ਨਾਲ ਨਿਸ਼ਾਂਨ ਦੇਹੋ ਨਗਾਰੇ ਹਾਥੀ ਸਣੇ ਅੰਬਾਰੀ ।
ਕਹੁ ਜੀ ਦਰਸਨੁ ਸਾਸੁ ਨਿਖੁਟੇ ਆਈ ਤਿਨ੍ਹਾਂ ਦੀ ਵਾਰੀ ॥੩੨॥
Aslam Khan invited clerks to his home, with an entire assembly.
"Deva Jatt is our old friend; send him a large army.
Give him battle standards, kettle drums, and elephants with howdahs."
Says Darshan, their breaths will halt; their time has now arrived.

ਦੇਵਾ ਖਾਨ ਕਰਾਇਆ ਰਾਜ਼ੀ ਨਿਸਾ ਦਿਲਾਸਾ ਕੀਤੀ ।
ਹਿੰਦੂ ਚੱਕਿ ਨ ਰਹਣਾ ਪਾਇਨਿ ਕਰਦੇ ਵਡੀ ਅਨੀਤੀ ।
ਸੱਈਅਦ ਮੁਸਲਮਾਨ ਜਲਾਇਨ ਮਾਇਆ ਸਭਾ ਲੀਤੀ ।
ਕਹੁ ਜੀ ਦਰਸਨ ਜਿਨ੍ਹਾਂ ਓਟ ਸੱਚੇ ਦੀ ਤਿਨਾ ਬਾਜੀ ਜੀਤੀ ॥੩੩॥
Deva made Aslam Khan satisfied; giving him reassurance.
"No Hindu shall remain in the Chakk, they have caused much disarray."
The Sayyids and Musalmans all gathered great sums of money.
Says Darshan, those whom the True Lord protects; only they shall prove victorious.

ਦੇਵਾ ਲਸ਼ਕਰ ਭਇਆ ਇਕੱਠਾ ਮਸਲਤਿ ਕਰਿਹੋ ਕਾਈ ।
ਰਾਤੋ ਰਾਤੀ ਚੱਕ ਮਾਰੀਏ ਕਰਿ ਕੇ ਵੱਡੀ ਧਾਈ ।
ਅੱਗੇ ਹਿੰਦੂ ਬਹੁਤ ਸੁਣੀਦੇਂ ਕਰਸਨਿ ਜੋਰ ਲੜਾਈ ।
ਦਰਸਨ ਸੁਣਿਆ ਸਿੰਘਾਂ ਕਰੀ ਤਈਆਰੀ ਸਭਨਾ ਫਤੇ ਬੁਲਾਈ ॥੩੪॥
Deva and the army met together, discussing their strategy.
"Let us attack the Chakk at night, with a grand ambush.
There are many Hindus ahead, who put up a powerful fight."
Says Darshan, as the Singhs got notice; they prepared, proclaiming the 'Fateh.'

ਦੇਵੇ ਉਠ ਤਈਆਰੀ ਕੀਤੀ ਮਨਾ ਕਰੇ ਸਭ ਕੋਈ ।
ਅਗੇ ਲਸ਼ਕਰ ਬਹੁਤੇ ਮਾਰੇ ਘਰਿ ਘਰਿ ਰੋਵਣਾ ਹੋਈ ।
ਜੇ ਕੋ ਉਥੇ ਚੜ੍ਹਿ ਕਰਿ ਜਾਂਦਾ ਪਹਲੋ ਹਾਰਦਾ ਸੋਈ ।
ਕਹੁ ਜੀ ਦਰਸਨ ਜੇ ਕੋ ਮੁੜੇ ਨ ਮੂਲੇ ਅਕਲ ਤਿਨ੍ਹਾਂ ਦੀ ਖੋਈ ॥੩੫॥
Deva stood up and made preparations; everyone else was hesitant.
"Already, many armies have been destroyed; every house is grieving.
Whoever mounts and charges forward, he is defeated immediately."
Says Darshan, "If one does not turn back; he has lost his intellect."

ਚੜ੍ਹਿਆ ਦੇਵਾ ਵੱਜਿਆ ਮਾਰੂ ਕੁਹਮਕਿ ਲੈ ਕਰਿ ਭਾਰੀ ।
ਅੱਗੇ ਹਿੰਦੂ ਮੱਲਾਂ ਲੜਦੇ ਦੇਖ ਅਸਾਡੀ ਵਾਰੀ ।
ਦਾਰੂ ਸੀਸਾ ਬਹੁਤ ਮੰਗਾਹੋ ਕਰਸਾਂ ਵਡੀ ਗੁਬਾਰੀ ।
ਕਹੁ ਜੀ ਦਰਸਨ ਜੈ ਮੁੜੇ ਨ ਮੂਲੇ ਅਕਲ ਤਿਨ੍ਹਾਂ ਦੀ ਮਾਰੀ ॥੩੬॥
Deva mounted, the war drum resounded; he arrived with his large army.
"The Hindus and Mullahs have had their chance to fight, but now, our time has arrived.
I have ordered great amounts of gunpowder and bullets; enough to cause storms."
Says Darshan, if he does not turn back, he has surely lost his intellect.

ਦੇਵਾ ਲਸ਼ਕਰ ਭਇਆ ਇਕੱਠਾ ਬਾਹਰਿ ਡੇਰੇ ਪਾਏ ।
ਤੰਬੂ ਤੇ ਸ਼ਦੀਆਨੇ ਜੀ ਕਹੁ ਝੰਡੇ ਖੜਕਾਏ ।
ਲਾਹਾਨੂਰ ਵਿਚਿ ਗੱਡੀਆਂ ਭਰੀਆਂ ਸੀਸਾ ਗੋਲੀ ਆਏ ।
ਦਰਸ਼ਨ ਲਸ਼ਕਰ ਝੜ ਬਦਲ ਹੋਈ ਕੋਈ ਅੰਤ ਨਾ ਪਾਇਆ ਜਾਏ ॥੩੭॥
Deva and the army joined together; they set up camps outside.
Within the tents, they played many instruments, whilst hoisting their flags.
From Lahore, carts full of bullets and gunpowder had arrived.
Says Darshan, the army raised clouds of dust; the limits of which cannot be said.

ਤੀਨ ਕੋਹ ਤੇ ਪਉਂਦੇ ਡੇਰੇ ਧੂਆਂ ਧਾਰੁ ਦਿਸੀਵੈ ।
ਮੁਗਲ ਪਠਾਣ ਕੁਰੈਸ਼ੀ ਸਈਅਦ ਹਰ ਦਮ ਰਹਿੰਦੇ ਖੀਵੈ ।
ਅੱਗੈ ਡਾਇਣ ਚੱਕੁ ਸੁਣੀਂਦਾ ਕਉਣ ਮਰੈ ਕਉਣ ਜੀਵੇ ।
ਦਰਸਨ ਪਾੜ ਅਵੱਲਾ ਪਾਟਾ ਕਿਉਂਕਰਿ ਕੋਈ ਸੀਵੈ ॥੩੮॥
For three Kos from the camps, only clouds of smoke could be seen.
The Mughals, Pathans, Qureshis, and Sayyids all seemed intoxicated.
Ahead lies the wicked Chakk; which gives no guarantee of life or death.
Says Darshan, the sky had torn apart; who shall sew it back together?

ਦੇਵੇ ਮੋਰਚੇ ਜਾਇ ਬਣਾਏ ਮਿਲੇ ਜਮਾਤਾਂ ਵਾਲੇ ।
ਵਾਹਰ ਦੇਵੇ ਸਭ ਬੁਲਾਈ ਕੁਝ ਭਾਈ ਕੁਝ ਸਾਲੇ ।
ਵਾਹਰ ਮੁਹਰਿ ਲੜੇ ਨ ਮੂਲੇ ਸੋ ਗੀਦੀ ਮੂੰਹ ਕਾਲੇ ॥੩੯॥
Deva set up his fortifications; he met up with the chiefs.
He called forth the warriors; some [like his] brothers, some brothers-in-law.
"If you do not fight on the frontlines, I shall deem you black-faced cowards."

ਤਾ ਬੱਧੋ ਨੇ ਪਰ੍ਹਾ ਘੱਤੋ ਨੇ ਘੇਰਾ ਨੱਸਿ ਨ ਕੋਈ ਜਾਏ ।
ਤੀਰ ਬੰਦੂਕਾਂ ਲੱਗੀ ਛਹਿਬਰ ਅੰਤ ਨਾ ਪਾਇਆ ਜਾਏ ।
ਛੁਟਨਿ ਤੋਫ਼ਾਂ ਦਾਰੂ ਸੀਸਾ ਸੂਰਜ ਨਦਰਿ ਨ ਆਵੈ ।
ਕਹੁ ਜੀ ਦਰਸਨ ਸਿੰਘ ਇਕੱਠੇ ਹੋਏ ਗੁਰ ਗੋਬਿੰਦ ਜਸ ਗਾਵੈ ॥੪੦॥
"You are to form a horde and ambush them; none shall run away.
Shower a rain of bullets and arrows, the limit shall not be measureable.
May the gun-barrels dispense so much smoke that the sun is no longer visible."
Says Darshan, the Singhs joined together, singing the praises of Guru Gobind.

ਪਹਰ ਅਢਾਈ ਭੇੜਾ ਹੋਇਆ ਸੁਣਿਆ ਸਭ ਲੁਕਾਈ ।
ਹੁਕਮ ਸੱਚੇ ਸਾਹਿਬੁ ਕਾ ਆਇਆ ਫੌਜ ਨਾ ਜਾਣਾ ਪਾਈ ।
ਸੁਤੇ ਸਿੰਘ ਜਗਾਏ ਸਤਿਗੁਰ ਹੋਇਆ ਆਪ ਸਹਾਈ ।
ਕਹੁ ਜੀ ਦਰਸਨ ਸਿੰਘ ਚਉਣੇ ਹੋਏ ਸਭਨਾ ਫਤੇ ਬੁਲਾਈ ॥੪੧॥
For two and a half Pehars, a battle ensued; everyone hid themselves.
The Hukam of the True Master prevailed; the army could not progress.
They had awoken the Tigers from slumber; the Satguru himself lent aid.
Says Darshan, the Singhs gathered together; they all proclaimed the 'Fateh.'

ਪਕੜਿ ਭਗਉਤੀ ਚਾਈ ਸਿੰਘਾਂ ਨਾਲਿ ਸਭਾ ਉਠਿ ਹੋਈ ।
ਨਿੱਕੀ ਸੁੱਕੀ ਕੇਤੀ ਮਾਰੀ ਦੇਵਾ ਨਸਿ ਗਇਓਈ ।
ਤੀਨ ਕੋਹ ਤੇ ਕਤਲਾਮੁ ਕਰਿ ਮਾਰੇ ਨਾਲੇ ਲੋਟੀ ਹੋਈ ।
ਕਹੁ ਜੀ ਦਰਸਨ ਪਹੁਤੀ ਖਬਰ ਖਾਨ ਨੂੰ ਹੰਜੂ ਹਾਰ ਪਰੋਈ ॥੪੨॥
The Singhs gripped and raised their Bhagautis [swords]; everyone arose.
They killed every little being; Deva had fled, abandoning the battle.
For three Kos, carnage ensued; the Sikhs killed and looted immensely.
Says Darshan, the news reached Aslam Khan; he was anguished and in tears.

ਖਾਨ ਖਨੀਮ ਅਕਾਬਰ ਮਾਰੇ ਦੇਵਾ ਹਥਿ ਨ ਆਇਆ ।
ਨਿਕੀ ਸੁੱਕੀ ਕੇਤੀ ਮਾਰੀ ਅੰਤ ਨ ਜਾਈ ਪਾਇਆ ।
ਕਹੁ ਜੀ ਦਰਸਨ ਪਹਿਲੋ ਦਾਰੂ ਸੀਸਾ ਕਬਜ਼ਿ ਸਿੰਘਾਂ ਦੇ ਆਇਆ ॥੪੩॥
The Singhs killed many Khans, chiefs, and enemies; but Deva slipped away.
How many enemies had they annihilated? The amount could not be measured.
Says Darshan, the gunpowder and bullets were then seized by the Singhs.

ਵਡੇ ਵਡੇ ਅਕਾਬਰ ਮਾਰੇ ਸੁਣਿਆ ਸਭ ਲੁਕਾਈ ।
ਲਾਹਾਨੂਰ ਦੇ ਦੇਖ ਮੁਸੱਦੀ ਸਭਨਾ ਊਂਧੀ ਆਈ ।
ਅਸਲਮ ਖਾਨ ਦੇ ਹੋਈ ਜਮੀਅਤਿ ਫਿਰਿ ਜਾਇ ਸਡੀ ਲੁਕਾਈ ।
ਦਰਸਨ ਦੇਖ ਮੁਸੱਦੀ ਕੀਏ ਇਕੱਠੇ ਅਰਜ਼ ਹਜ਼ੂਰ ਲਿਖਾਈ ॥੪੪॥
Many great chiefs were killed; hearing this many hid themselves.
Seeing this, the clerks of Lahore bowed their heads down in shame.
The chiefs of Aslam Khan then went and hid themselves as well.
Says Darshan, seeing this, the clerks gathered and wrote a request to the Emperor.

ਸ਼ਾਹ ਬਹਾਦਰ ਕਿਤਾਬਤ ਲਿਖੀ ਅਸਲਮ ਖਾਨ ਦੇ ਤਾਂਈ ।
ਅਕਲ ਤੁਮਾਰੀ ਖੋਈ
ਘਰ ਨਾਨਕ ਕਾ ਆਦਿ ਜੁਗਾਦੀ ਤਿਸ ਪਰ ਤੇਗ ਉਠਾਈ ।
ਕਹੁ ਜੀ ਦਰਸਨ ਸਦਾ ਹਹਿ ਪੀਰੀ ਮੀਰ ਘਰਿ ਨਾਨਕ ਦੇ ਆਈ ॥੪੫॥
Bahadur Shah wrote a letter in return, addressed to Aslam Khan.
"You have lost your mind!
The House of Nanak is eternal; you have raised your sword against it."
Says Darshan, "Forever has Miri-Piri been present in the House of Nanak."

ਵਾਰ ਅੰਮ੍ਰਿਤਸਰ ਕੀ ਸੰਪੂਰਣ ਹੋਈ ॥
Hence concludes the Ballad of Amritsar.

ਵਾਹਗੁਰੂ ਵਾਹਗੁਰੂ ਵਾਹਗੁਰੂ ਕੀ ਫਤੇ ਹੈ ।
ਗੁਰੂ ਗੁਰੂ ਜਪਣਾ ਜਨਮ ਸਵਾਰਣਾ ।
ਭੁੱਲੇ ਚੁੱਕੇ ਬਖ਼ਸ਼ ਲੈਣਾ ।
ਸ੍ਰੀ ਵਾਹਗੁਰੂ ਜੀ ॥
Victory belongs to Waheguru, Waheguru, and only Waheguru.
Chanting "Guru, Guru," shall make one's birth fruitful.
Bestow forgiveness for any mistakes,
Sri Waheguru Ji.



Singh, Ganda. Kavī Darshan Raċit Vār Amritsar Kī. Sikh History Society, 1951. (English Translation: Parmveer Singh)

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!

Comments