The Martyrdom of Baba Gurbaksh Singh Ji

"ਹਮਹਿ ਸ਼ਹੀਦੀ ਚਿਤ ਧਰੀ, ਹਮ ਨੱਠ ਨਹਿ ਕਤ ਜਾਤ ॥"

ਸ੍ਰੀ ਹਰਿਮੰਦਰ ਸਾਹਿਬ ਦੀ ਖਾਤਰ ਅਬਦਾਲੀ ਦੀ ੩੦ ਹਾਜ਼ਰ ਫੌਜ਼ ਨਾਲ ਜੂਝੇ, ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ ।


ੴ ਸਤਿਗੁਰ ਪ੍ਰਸਾਦਿ ॥
-
ਮੱਘਰ ੧੯ (December 4): The Martyrdom of Baba Gurbaksh Singh Ji
-
Whenever sacrilege has been enacted on places of worship, Siʼngẖs have always stepped forward to defend these sites, holding their heads in their hands; often even literally. Such was the situation of Amritsar in 1757 CE, when Ahmed Shah Durrani, with his forces, arrived within the Punjab for the fourth time; invading the territory and committing various acts of sacrilege upon the holy 'Hari Mandir.' At that time Bābā Ḏeep Siʼngẖ, leader of the Shaheedan Misl, marched to the city of Amritsar with his army of chivalrous warriors and fearlessly fought to liberate the 'Hari Mandir' from the captivity of the barbaric Pathans. A similar spectacle would unfold less than a decade later, in 1764 CE, when Durrani arrived within the Punjab for the seventh time; once again committing the same act of sacrilege. At that time, Bābā Gurbaksh Siʼngẖ, leader of the same Misl which Baba Deep Siʼngẖ had led into battle a couple of years prior, arrived at Amritsar to once again liberate the 'Hari Mandir' from Durrani's army. Gurbaksh Siʼngẖ and his group of warriors fearlessly waged war on the sacrilegious Pathans, who had dared to provoke the Siʼngẖ once again. The Siʼngẖs fought so dauntlessly, without a care for their lives, and achieved the highest honour of attaining martyrdom in battle. It was around this time, in the month of December, during the occasion of Gurpurab when the valiant Siʼngẖs would attain martyrdom at the shore of Amritsar. The brave sacrifices and gallantry of Gurbaksh Siʼngẖ and his warriors are commemorated to this day, with a 'Shaheed Ganj' at the rear of the 'Akāl Bunga.' Giani Gian Singh, the author of the 'Naveen Panth Prakash' has meticulously recorded this event in his 'Granth.' Presented on this occasion, is a translation of this very 'Parsang' within the (Naveen) Sri Gur Panth Prakash:

-

ਸੀ ਗੁਰੂ ਪੰਥ ਪ੍ਰਕਾਸ਼ (ਉੱਤਰਾਰਧ) ਕ੍ਰਿਤ: ਗਿਆਨੀ ਗਿਆਨ ਸਿੰਘ ਜੀ
"Sri Gur Panth Prakash (Volume II), By: Giani Gian Singh Ji"

੪੫. [ਅਹਿਮਦ ਸ਼ਾਹ ਦਾ ਆਉਣਾ, ਗੁਰਬਖਸ਼ ਸਿੰਘ ਦੀ ਸ਼ਹੀਦੀ]
"45. [Ahmed Shah's Arrival, The Martyrdom of Gurbaksh Siʼngẖ]"

-

ਦੋਹਰਾ:
ਸ੍ਰੀ ਗੁਰੂ ਨਾਨਕ ਨਾਮ ਤੈ,
ਅਨਿਕ ਬਿਘਨ ਹ੍ਵੈ ਨਾਸ।
ਆਤਮ ਗ੍ਯਾਨ ਪ੍ਰਕਾਸ਼ ਤੈ,
ਕਟਤ ਝਟਤ ਭਵ ਪਾਸ ॥੧॥
"With the name of Srī Gurū Nānak,
various hindrances are destroyed.
With the enlightenment of Āṯam Gyān,
the noose of death is briskly cut."

ਆਯੋ ਅਹਿਮਦ ਸ਼ਾਹਿ ਜਿਮ,
ਹਿੰਦੁਸਤਾਨਹਿਂ ਫੇਰ।
ਸਿੰਘਨ ਤਈਂ ਕਲੇਸ਼ ਤਿਨ,
ਦਯੋ ਜੈਸ ਬਹੁਤੇਰ ॥੨॥
"When Ahmed Shah arrived,
in Hindostan once more;
anguish upon the Siʼngẖs,
was enacted in abundance."

ਗੁਰੁਬਖਸ਼ ਸਿੰਘ ਸ਼ਾਹੀਦ ਜ੍ਯੋਂ,
ਭਯੋ ਸੁਧਾਸਰ ਤੀਰ।
ਸੋ ਸਭਿ ਗਾਥਾ ਅਬਿ ਕਹੋਂ,
ਸੁਨੋਂ ਸੁਮਤਿ ਧਰਿ ਧੀਰ ॥੩॥
"When Gurbaksh Siʼngẖ Shaheed,
came to the shore of Amritsar;
so shall I [Giani Gian Singh] retell this tale,
listen and understand with fortitude."

ਪਾਧਰੀ ਛੰਦ:
ਜਬਿ ਦੇਸ ਸਿੰਘਨ ਯੌਂ ਲਯੋ ਬੇਸ।
ਅਰ ਮਨ ਮੈਂ ਭਏ ਅਭੀਤ ਸੇਸ।
ਤਬਿ ਬਢ੍ਯੋ ਹੌਸਲਾ ਪੰਥ ਕੇਰ।
ਸਭਿ ਮੁਲਕ ਛਕੈਂ ਉਗਰਾਹਿ ਹੇਰ ॥੪॥
"When the Siʼngẖs retook their land for good,
and became very fear-free within their minds;
then boldness among the Paʼnth increased,
all the lands collected and consumed."

ਹਾਕਮ ਭੇ ਨਿਜ ਨਿਜ ਮੁਲਕ ਮਾਹਿਂ।
ਮਨਿ ਮੋਦ ਭਏ ਉਗਰਾਹਿ ਖਾਹਿਂ।
ਨਹਿਂ ਬੰਦੁਬਸਤ ਕਿਛੁ ਕਰੈਂ ਔਰ।
ਰਹਿਂ ਮਸਤ ਖਾਇ ਕਰਿ ਭੰਗ ਗੌਰ ॥੫॥
"They were Governors in their states.
They happily collected and consumed.
They made no other arrangements.
Remaining intoxicated with cannabis."

ਮਿਲ ਕਹੈਂ ਕਬੀ ਲਿਹੁ ਸਿੰਧੁ ਦੇਸ।
ਫਿਰ ਲੇਹੁ ਲਹੌਰ ਪਿਸ਼ੌਰ ਵੇਸ।
ਗਜਨੀ ਅਰ ਕਾਬਲ ਔ ਕੰਧਾਰ।
ਚੜ੍ਹਿ ਬਲਖ ਬੁਖਾਰਾ ਲੇਹੁ ਮਾਰ ॥੬॥
"Together they would eventually take Sindh.
Then they would take Lahore and Peshawar;
then Ghazni and Kabul and Kandahar.
They ascended and defeated Balkh and Bukhara."

-

ਜਬਿ ਧਸ੍ਯੋ ਆਇ ਪੰਜਾਬ ਮੈਂ,
ਲੈ ਸੈਨ ਸ਼ਾਹਿ ਵਿਸ਼ੇਸ਼।
ਤਬਿ ਸਿੰਘ ਸਭਿ ਡਰ ਮਾਨ ਕੈ,
ਤਜ ਗਏ ਕਿਤ ਕਿਤ ਦੇਸ।
ਬਹੁ ਸਿੰਘ ਗਿਲਜ੍ਯੋਂ ਨੈ ਹਤੇ,
ਜੋ ਚਢੇ ਤਿਨ ਕੇ ਹਾਥ।
ਯਹਿ ਵਖਤ ਆ ਕਰਿ ਸਖਤ ਗੁਜ਼ਰ੍ਯੋ,
ਫੇਰ ਸਿੰਘਨ ਸਾਥ ॥੨੪॥
"When [Ahmed Shah] drove into Punjab,
accompanied by his massive army;
then the Siʼngẖs, embodying fear,
each forsook their own land.
The Gilja Pathans killed many Siʼngẖs;
whoever they got their hands on.
This period brought much cruelty,
upon the Siʼngẖs once more."

ਕੁਛ ਸਿੰਘ ਪਹੁਂਚੇ ਮਾਲਵੇ,
ਕੁਛ ਪੁਰਿ-ਅਨੰਦ ਮਝਾਰ।
ਉਤ ਬਹੁ ਬਿਅਦਬੀ,
ਤੁਰਕ ਕਰਨੇ ਲਗੇ, ਮਧ ਗੁਰੁਦ੍ਵਾਰ।
ਯਹਿ ਸਾਰ ਸਿੰਘਨ ਪਾਸ ਪਹੁਂਚੀ,
ਜਬੈ ਪੁਰਿ-ਆਨੰਦ।
ਸਭਿ ਨਾਰ ਨੀਚੇ ਕਰਿ ਬਿਰੇ
ਮਧ ਪਰੇ ਸੋਚ ਬੁਲੰਦ ॥੨੫॥
"Some Siʼngẖs reached Malwa,
some within the city of Anandpur.
Meanwhile the Turks began enacting,
great sacrilege within the Harī Mandir.
When this news reached the Siʼngẖs,
at the city of Anandpur;
they all sat with their heads down,
and went into deep contemplation."

ਨਹਿਂ ਔਰ ਕੋਊ ਉਠ੍ਯੋ ਜਬਿ,
ਤਬਿ ਸਿੰਘ ਇਕ ਵਡ ਬੀਰ।
ਗੁਰਬਖਸ਼ ਸਿੰਘ ਸ਼ਹੀਦ ਬੋਲ੍ਯੋ,
ਖੜ੍ਹਾ ਹ੍ਵੈ ਕਰਿ ਧੀਰ।
ਵਹਿ ਹੁਤੋ ਲੀਲ ਗਰਾਮ ਕਾ,
ਢਿਗ ਖੇਮ-ਕਰਣ ਨਿਹਾਰ।
ਅਰ ਦੀਪ ਸਿੰਘ ਸ਼ਹੀਦ ਕੀ,
ਥਾ ਮਿਸਲ ਮੈਂ ਸਰਦਾਰ ॥੨੬॥
"When no one else stood up,
then one Siʼngẖ, a great warrior,
Gurbaksh Siʼngẖ Shaheed spoke;
upon standing up steadfastly.
He hailed from 'Leel' village,
from the direction of Khem-Karan.
He was the leader of the Misl,
in the place of Ḏeep Siʼngẖ Shaheed."

ਪੁਨ ਛਕਯੋ ਅੰਮ੍ਰਿਤ ਮਨੀ ਸਿੰਘ ਤੈ,
ਭਯੋ ਯੋਂ ਹਠਵਾਨ।
ਤਿਨ ਖੜ੍ਹੇ ਹੋਇ ਦੀਵਾਨ ਮੈਂ,
ਤਬਿ ਐਸ ਕੀਨ ਵਖਾਨ।
ਅਬਿ ਧਰਮ ਹਿਤ ਜਿਨ ਸੁਧਾਸਰ ਮੈਂ,
ਜਾਇ ਦੈਨਾ ਸੀਸ।
ਵਹਿ ਸਿੰਘ ਸਿਦਕੀ ਸੰਗ ਮੇਰੇ,
ਚਲੈਂ ਬਿਸਵੇ ਬੀਸ ॥੨੭॥
"Having received Amriṯ from Mani Singh,
he was very obstinate.
When he stood up in the Ḏīvān,
he gave the following statement:
'Whoever wishes to go to Amritsar,
and sacrifice their head;
those devout Siʼngẖs, with me,
shall travel twenty Biswas (unit of distance.)'"

ਤਬਿ ਸਿੰਘ ਪਾਂਚ ਹਜਾਰ ਤਿਸ ਕੇ,
ਸੰਗ ਹੋਯੋ ਤ੍ਯਾਰ।
ਸਭਿ ਚਢੇ ਕਰਿ ਅਰਦਾਸ ਤਹਿਂ ਤੈ,
ਚਲੇ ਮਨਿ ਮੁਦ ਧਾਰ।
ਬਹੁ ਗਏ ਮਗ ਮੈਂ ਬਿਥਰ ਇਤ ਉਤ,
ਰਹ੍ਯੋ ਏਕ ਹਜ਼ਾਰ।
ਵਹਿ ਆਇ ਉਤਰੇ ਸੁਧਾਸਰ,
ਕਰਿ ਬੰਦਨਾ ਗੁਰੁਦ੍ਵਾਰ ॥੨੮॥
"Then five thousand Siʼngẖs,
readied themselves alongside him.
They all mounted and did an 'Ardās,'
then proceeded with bliss in their hearts.
Many of them dispersed along the way,
a thousand of them remained.
They arrived and dismounted at Amritsar,
paying obeisance to the Gurū-Dvār."

ਜੋ ਤੁਰਕ ਥੇ ਤਿਸ ਠੌਰ,
ਸੁਨਿ ਆਗਵਨ ਸਿੰਘਨ ਕੇਰ।
ਵਹਿ ਗਏ ਤਰਫ ਲਹੌਰ ਡਰ ਧਰਿ,
ਪਹਿਲ ਹੀ ਬਿਨ ਦੇਰ।
ਫਿਰ ਸਿੰਘ ਸਭ ਇਸ਼ਨਾਨ ਕਰਿ,
ਸਜਿ ਸ਼ਸਤ੍ਰ ਬਸਤਰ ਤਾਨ।
ਅਕਾਲ ਬੁੰਗੇ ਤਖਤ ਆਗੇ,
ਥਿਰੇ  ਲਾਇ ਦੀਵਾਨ ॥੨੯॥
"The Turks that remained there,
heard of the Siʼngẖs' arrival.
They fled to Lahore in fear,
without any delay.
Then the Siʼngẖs all abluted,
adorning weapons and robes.
In front of the Akāl Bunga Ŧakẖaṯ,
they set up a Ḏīvān."

ਗੁਰਬਖਸ਼ ਸਿੰਘ ਸਭਿ ਮੱਧ ਸੋਹਿ,
ਸਨੱਧ-ਬੱਧ ਮਹਾਨ।
ਨਿਤ ਪੜ੍ਹੈਂ ਢਾਢੀ ਆਇ ਵਾਰਾਂ,
ਸ਼ਬਦ ਗੁਰੂਅਨ ਮਾਨ।
ਸੁਨਿ ਜਿਨੈ ਕਾਯਰ ਲਰਿ ਮਰੈਂ,
ਅਰ ਸੂਮ ਦੇਵੈਂ ਦਾਨ।
ਨਿਤ ਰਹੈਂ ਤੁਰਕਨ ਕੋ ਉਡੀਕਤ,
ਚੜ੍ਹੇ ਸਿੰਘ ਯੌਂ ਆਨਿ ॥੩੦॥
"Gurbaksh Siʼngẖ looked elegant amongst all,
having fastened his glorious weapons.
The Dẖāḏhī's continuously sang Vaars,
contemplating on the Shabad-Gurū.
Upon hearing which, cowards could fight 'til death,
and even misers could willingly give donations.
the Siʼngẖs eagerly awaited the Turks,
so they could pounce on them on arrival."

ਫਿਰ ਪਾਇ ਕਰਿ ਯਹਿ ਸਾਰ ਗਿਲਜੇ,
ਚੜ੍ਹੇ ਗੁਰੁ-ਚਕ ਓਰ।
ਚੜ੍ਹ ਅਯੋ ਖਾਨ-ਜਹਾਨ, ਔਰ
ਬੁਲੰਦ ਖਾਂ ਦਲ ਜੋਰਿ।
ਇਤ ਸਿੰਘਨ ਢਿਗ ਭੀ ਆਇ ਕਾਹੂੰ,
ਖਬਰ ਦੀਨੀ ਧਾਇ।
ਪੁਨ ਖਾਲਸਾ ਸਭਿ ਤ੍ਯਾਰ ਹੋਯੋ,
ਲਰਨ ਹਿਤ ਮੁਦ ਪਾਇ ॥੩੧॥
"Then the Gilja Pathans, adorned in steel,
mounted to arrive at Gurū-kā-Chak.
Jahan Khan mounted himself,
and Buland Khan formed an army.
In the Siʼngẖs' direction they came,
the news spread quickly.
Then the Khalsa army readied itself,
embodying fondness for fighting."

ਤਬਿ ਜੋਰਿ ਕਰ ਗੁਰਬਖਸ਼ ਸਿੰਘ,
ਹ੍ਵੈ ਖੜ੍ਹਾ ਬੋਲ੍ਯੋ ਐਸ।
ਜਿਮ ਆਗਿਆ ਹ੍ਵੈ ਪੰਥ ਕੀ,
ਮੈਂ ਕਰੋਂ ਅਬਿ ਹੀ ਤੈਸ।
ਬਲ ਧਰੈ ਪੰਥ ਜਿ ਕੀਟ ਮੈਂ,
ਵਹਿ ਮੱਤ ਗਜ ਕੋ ਖਾਇ।
ਇਸ ਪੰਥ ਮੈਂ ਹੈਂ ਸ਼ਕਤਿ ਸਭਿ,
ਹਮ ਪਿਖੀਂ ਬਹੁ ਅਜ਼ਮਾਇ ॥੩੨॥
"Then with great force, Gurbaksh Siʼngẖ,
stood up and spoke in this manner:
'Whatever the Paʼnth shall mandate,
is the only way I shall do things.
Even an insect having received the Paʼnth's might,
would be able to devour a drunken elephant.
This Paʼnth withholds every power;
we have seen this for ourselves."

ਅਬਿ ਦੇਹੁ ਕਰਿ ਅਰਦਾਸ,
ਹਮਰੇ ਬੰਨ੍ਹ ਗਾਨਾ ਹਾਥਿ।
ਮਮ ਸਿਦਕ ਸਿੱਖੀ ਕੇਸ ਨਿਬਹੀ,
ਸੀਸ ਸ੍ਵਾਸਨ ਸਾਥ।
ਤਬਿ ਪੰਥ ਨੈ ਅਰਦਾਸ ਕਰਿ ਕੈ,
ਦਯੋ ਗਾਨਾ ਬੰਨ੍ਹ।
ਫਿਰ ਚਢਜੋ ਦਸ ਗੁਨ ਤੁਰਤ ਹੀ,
ਵਹਿ ਸਿੰਘ ਕੇ ਮੁਖਿ ਵੰਨ ॥੩੩॥
"Now upon offering an Ardās,
tie a martyrdom-band on our wrist.
May our Sikhī-Sidak be fulfilled,
with our Kes intact with our head.'
Then the Paʼnth ties the band,
upon offering an Ardās.
The Siʼngẖs then mounted instantly;
their faces radiating with colour."

ਯਹਿ ਪਿਖਤ ਹੀ ਬਹੁ ਸਿੰਘ ਹੋਏ,
ਖੜ੍ਹੇ ਸਿੰਘ ਜੀ ਪਾਸ।
ਉਨ ਕਹ੍ਯੋ ਜ੍ਯੋਂ ਤੁਮ ਬਨੇ ਦੂਲਹੁ,
ਹਮ ਬਰਾਤੀ ਖਾਸ।
ਤਬਿ ਕਹ੍ਯੋ ਸਿੰਘ ਜੀ, ਧੰਨ ਤੁਮਰੋ
ਜਨਮ ਜਗਤ ਮਝਾਰ।
ਹ੍ਵੈ ਸਮੁਖ ਜੂਝੋ ਤਰੋਗੇ,
ਕੁਲ ਸਾਤ ਅਪਨੀ ਤਾਰ ॥੩੪॥
"Seeing this there were many Siʼngẖs,
standing beside Gurbaksh Siʼngẖ.
They said: 'As thou hast become a groom,
we are the members of your marriage party.'
Then says Gurbaksh Siʼngẖ Jī:
'Blessed are your births within this world.
Facing forward ye shall die fighting,
liberating yourself and your bloodline."

ਜਗ ਜਨੈ ਜਨਨੀ ਤੀਨ ਜਨ,
ਹਰਿ ਭਗਤਿ ਦਾਤਾ ਸੂਰ।
ਇਨ ਬਿਨਾ ਕਾਹੇ, ਕੀਟ ਸਮ
ਸੁਤ ਹੇਤ ਖੋਵੈ ਨੂਰ।
ਹਮ ਪਾਤਸ਼ਾਹੀ ਬ੍ਯਾਹਿ ਹੈਂ,
ਸ਼ਾਹੀਦ ਹ੍ਵੈ ਅਬਿ ਨੀਕ।
ਤੁਮ ਜਿਤਿਕ ਜਾਨੀ ਬਨੋਗੇ,
ਸਭਿ ਭੂਪ ਥੈਹੋ ਠੀਕ ॥੩੫॥
"In this world, may mothers birth these three types of sons;
Either devotees, bestowers, or warriors.
Without these types of sons, why must they waste their virtue,
for a son akin to an insect?
We have gotten married with kingship,
it is now best to attain martyrdom.
Sooner that thou understand this,
all will remain as is proper."

ਯਹਿ ਗੁਰਮਤਾ ਕਰਿ ਨਿਸ ਬਿਤੈ ਕੈ,
ਜਗੇ ਸਿੰਘ ਸੁਜਾਨ।
ਛਕਿ ਫੀਮ ਸੁੱਖੇ ਹ੍ਵੈ ਮਦਾਨੀ
ਦਾਤਣਾਂ ਕਰਿ ਨ੍ਹਾਨ।
ਸਿਤ ਕੇਸਰੀ ਸੁਚ ਨੀਲ ਬਾਨੇ,
ਅੰਗ ਸਭਿਨਿ ਸਜਾਇ।
ਕਰਿ ਬੰਦਨਾ ਸਭਿ ਪਹਿਨ ਸ਼ਸਤਰ,
ਅਤਰ ਅੰਗ ਲਗਾਇ ॥੩੬॥
"With this resolution they spent the night,
and the Siʼngẖs awoke in the morning.
Upon consuming opium and cannabis,
they brushed their teeth and abluted.
White, saffron, and pure blue robes;
they adorned these upon their bodies.
In obeisance they all adorn weapons,
and applied 'Attar' to their bodies."

ਗੁਰਬਖਸ਼ ਸਿੰਘ ਭੀ ਫੀਮ ਸੁੱਖਾ
ਛਕਿ ਮਦਾਨੀ ਜਾਇ।
ਸੁਚ ਮਲਯੋ ਬਟਣਾ ਬੈਠਿ ਚੌਂਕੀ,
ਗਰਮ ਜਲ ਕਰਵਾਇ।
ਤਬਿ ਗ੍ਰੰਥ ਸਾਹਿਬ ਕੇ ਪਢੈਂ,
ਮਿਲਿ ਸ਼ਬਦ ਸਿੰਘ ਸੁਜਾਨ।
ਜਿਮ ਲਾੜੀਆਂ ਮਿਲਿ ਗਿਰਦ ਬਨਰੇ,
ਕਰੈ ਮੰਗਲ ਗਾਨ ॥੩੭॥
"Gurbaksh Siʼngẖ then consumed,
opium and cannabis as well.
Sitting on a stool he applied turmeric,
and washed off with some warm water.
Then the sagacious Siʼngẖs met together,
and sang the Shabads of the 'Granth Sahib.'
In the same way women sing songs of joy,
whilst circling around the groom."

ਇਸ਼ਨਾਨ ਕਰਿ, ਫਿਰ ਕੇਸਰੀ
ਪੌਸ਼ਾਕ, ਅੰਗ ਬਨਾਇ।
ਸੁਚ ਤੁੰਗ ਸਿਰ ਦਸਤਾਰ,
ਫਰਰੇ-ਦਾਰ ਚਾਰੁ ਸਜਾਇ।
ਚੱਕ੍ਰ ਤੋੜੇ ਕਰਦ ਖੰਡੇ,
ਬਹੁ ਝੁਲਾਏ ਫੇਰ।
ਜਨੁ ਜੜਾਊ ਲਸੈ ਕਲਗੀ,
ਸੀਸ ਦੂਲਹੁ ਕੇਰ ॥੩੮॥
"Upon abluting they once again adorn,
saffron robes upon their bodies.
They tie upon their heads,
clean and tall Dastārs with Farlās.
Upon their Dastārs they brandish,
quoits, chains, daggers, and Kẖaʼndās.
Then they donned royal plumes,
upon their heads like grooms."

ਸਭਿ ਅੰਗ ਮਾਹਿਂ ਸਨਾਹਿ ਸਜਿ,
ਦਿਢ ਕਮਰ ਪੇਟੀ ਠਾਨ।
ਕਰਿ ਬੰਦਨਾ ਦੋ ਖੜਗ ਪਹਰੇ,
ਲੋਹ ਢਾਲ ਮਹਾਨ।
ਪਸਤੌਲ ਜਮਧਰ ਐ ਤਮੰਚੇ,
ਪੇਸ਼-ਕਬਜ਼ ਅਪਾਰ।
ਯਹਿ ਬੰਧਿ ਸਭਿ ਹੀ ਕਮਰ ਸੋਂ,
ਪੁਨ ਔਰ ਭੱਥਾ ਭਾਰ ॥੩੯॥
"Adorning armor on all their limbs,
they fastened their waistbands.
In obeisance they each don two swords,
and a glorious iron shield.
Pistols, katārs, and Tamanchas,
Pesh-kabz et cetera.
They tie all these to their waists,
along with a heavy quiver."

ਭਰਿ ਸੰਗ ਸਿਕੇ ਔਰ ਦਾਰੂ,
ਕਮਰਿ ਕਮਰ ਲਗਾਇ।
ਫਿਰ ਚੱਕ੍ਰ ਔਰ ਚਲਾਵਨੇ ਹਿਤ,
ਕੰਧਿ ਦਸ ਦਸ ਪਾਇ।
ਧਰਿ ਰਾਮਜੰਗਾ ਏਕ ਕੰਧੇ,
ਦੁਤੀ ਧਨਖ ਬਿਸਾਲ।
ਇਕ ਸਫਾਜੰਗ ਸੁ ਦੀਹ ਦੰਡਾ,
ਕਸੇ ਯਹਿ ਕਟ ਨਾਲ ॥੪੦॥
"Filling them with bullets and gun powder,
they tied guns to their waist.
Then some quoits used as weapons,
they put tens of which on their shoulders.
Placing a shotgun against one shoulder,
and a large bow against the other.
One battle-axe and an iron club;
they tied these upon their waists."

ਦਸ ਸੇਰ ਪੱਕੇ ਕੀ ਗਹੀ,
ਖਰ ਸਾਂਗ ਲੋਹੇ ਕੇਰ।
ਕਰਿ ਕੰਕਣੇ ਔ ਸਿਮਰਣੇ,
ਗਰਿ ਲੋਹ ਮਾਲਾ ਫੇਰਿ।
ਇਸ ਭਾਂਤਿ ਆਯੁਧ ਸਾਜ ਕੈ,
ਅੱਕਾਲ ਬੁੰਗੇ ਆਇ।
ਹੁਇ ਖੜ੍ਹੇ ਸਨਮੁਖ ਤਖਤ ਕੇ,
ਗੁਰੁ-ਫਤੇ ਊਚ ਅਲਾਇ ॥੪੧॥
"They held a solid ten Ser weighing,
sharp spear made from iron.
In their hands they wore Karas and bracelets;
around their necks they wore iron rosaries.
In this way they adorned their weapons,
and arrived at the Akāl Bunga.
Facing towards the Ŧakẖaṯ,
they loudly yelled the Gurū's Faṯeh."

ਧਰਿ ਪਾਂਚ ਥਾਲ ਕੜਾਹੁ ਕੇ,
ਕਿਛੂ ਭੇਟ ਔਰ ਚੜ੍ਹਾਇ।
ਵਹਿ ਸੋਧ ਕੈ ਅਰਦਾਸ ਸਿੰਘਨ,
ਛਕੇ ਤਬਿ ਵਰਤਾਇ।
ਇਕ ਸੇਹਰਾ ਸੁਚ ਤਖਤ ਤਰਫੋਂ,
ਸਿੰਘ ਗ੍ਰੰਥੀ ਲ੍ਯਾਇ।
ਗੁਰਬਖਸ਼ ਸਿੰਘ ਸ਼ਹੀਦ ਕੇ,
ਸੋ ਦਯੋ ਸੀਸ ਝੁਲਾਇ ॥੪੨॥
"Preparing five platters of ‘Karah Prashad,'
they presented forth some offerings.
Upon rectifying with an Ardās,
The Siʼngẖs ate and served the Prashad.
A 'Sehra' from the sacred Ŧakẖaṯ,
was brought forth by a Granthī.
On the head of Gurbaksh Siʼngẖ,
they adorned this 'Sehra.'"

ਕਰ ਸੋਹਿ ਗਾਨਾ ਸੀਸ ਸਿਹਰਾ,
ਧਰੀ ਕੰਧੇ ਤੇਗ।
ਫਿਰ ਚਲ੍ਯੋ ਸਿੰਘ ਬਹੁ ਭੇਟ ਲੈ,
ਦਰਬਾਰ ਪੂਜਨ ਬੇਗ।
ਜਿਮ ਜੰਞ ਚੜ੍ਹਤੀ ਲਾਗ ਬੰਡਤ,
ਦਯੋ ਤ੍ਯੋਂ ਸਿੰਘ ਦਾਨ।
ਤਿਹ ਸਿੰਘ ਮੇਲੀ ਦੇਵਹੀਂ,
ਸਲਾਮੀਆਂ ਮੁਦ ਠਾਨ ॥੪੩॥
"The 'Sehra' looked elegant on his head,
as he rested a sword against his shoulder.
The the Siʼngẖs proceeded with many offerings,
to quickly perform worship at the Ḏarbār.
Like a marriage party offers money to the couple,
in the same way the Siʼngẖs presented their offerings.
The Siʼngẖs came together and gave,
their salutations whilst embodying bliss."

ਬਹੁ ਭਈ ਭੀੜਾ ਸਿੰਘ ਗਿਰਦੇ,
ਸਿੰਘਨ ਕੀ ਤਬਿ ਆਇ।
ਗੁਰੁ ਗ੍ਰੰਥ ਜੀ ਕੋ ਸਬਦ ਗਾਵੈਂ,
ਘੋੜੀਆਂ ਕੇ ਭਾਇ
ਗੁਰਬਖਸ਼ ਸਿੰਘ ਸਭਿ ਮੱਧ ਜਾਵਤ,
ਬਨੀ ਸੋਭਾ ਐਸ।
ਸੁਰ ਸੰਗ ਲੈ ਜਨੁ ਚਲ੍ਯੋ ਇੰਦਰ,
ਸਚੀ ਬ੍ਯਾਹਨ ਜੈਸ ॥੪੪॥
"There were huge crowds among the Siʼngẖs,
and the crowds of Siʼngẖs then arrived.
They sang the Shabads of the Gurū Granth,
like the songs of 'Ghōrīān' are sung.
Gurbaksh Siʼngẖ went amidst everyone,
and radiated such elegance.
Like Indra accompanied by deities,
going to wed his beloved, Shachi."

-

ਕਰਿ ਬੰਦਨਾ ਪਰਸ਼ਾਦ ਲੈ,
ਗੁਰੁ-ਫਤੇ ਊਚ ਉਚਾਰਿ।
ਪੁਨ ਜਾਇ ਹਰਿ ਕੀ ਪੌੜੀਆਂ,
ਅਚਿ ਸੁਧਾ ਮਨਿ ਮੁਦ ਧਾਰਿ।
ਪਰਦੱਖਨਾ ਕਰਿ ਬੰਦਨਾ,
ਫਿਰ ਮੰਦ ਮੰਦਹਿਂ ਚਾਲਿ।
ਮੁਖ ਚਢ੍ਯੋ ਨੂਰ ਅਲਾਹ ਦਾ,
ਸਿੰਘ ਅਯੋ ਤਖਤ ਅਕਾਲ ॥੪੬॥
"Paying obeisance they received the Prashad,
and loudly yelled the Gurū's Faṯeh once more.
Then they went to the stairs of the Harī Mandir,
and drank Amriṯ whilst embodying bliss in their minds.
Circumambulating, they payed their obeisance,
then began walking slowly and steadily.
With their faces glowing with Allāh's noor,
the Siʼngẖs arrived at the Ŧakẖaṯ of Akāl."

ਚਢਿ ਆਇ ਗਿਲਜੇ ਤਬੈ ਪਹੁਂਚੇ,
ਸੁਧਾਸਰ ਕੇ ਤੀਰ।
ਪਿਖਿ ਸਿੰਘਨ ਕੇ ਮਨਿ ਮੋਦ ਬਾਢ੍ਯੋ,
ਚਢ੍ਯੋ ਅਤਿ ਰਸ-ਬੀਰ।
ਯਹਿ ਮੋਦ ਦਾਇਕ ਭੂਮਿਕਾ ਹੈ,
ਗੁਰੂ ਕਾ ਪੁਰ ਠੀਕ।
ਕਰਵੱਤ ਕਾਂਸੀ ਲੈਨ ਤੈ,
ਹੈ ਜੂਝਿ ਮਰਨਾ ਨੀਕ ॥੪੭॥
"Having been mounted, the Gilja Pathans arrived,
at the shore of the Amriṯ Sarovar.
Seeing this, merriment among the Siʼngẖs increased,
they embodied abundances of 'Bīr Ras.'
This place is the bestower of bliss,
it is the true home of the Gurū.
Better than dying by the Karvat of Kashi¹,
is to die here whilst fighting in battle."

¹ There once was a 'Karvat' (giant saw) in the city of Kashi (Varanasi) under which many people would go to die, if they wished to commit suicide.

ਇਸ ਤੌਰ ਤਬਿ ਸਭਿ ਸਿੰਘਨ ਕੇ,
ਮਨਿ ਜੂਝਨੇ ਕਾ ਚਾਉ।
ਗੁਰਬਖਸ਼ ਸਿੰਘ ਭੀ ਤਯਾਰ ਬੈਠਾ,
ਦੇਤ ਮੂਛਨਿ ਤਾਉ।
ਜਿਮ ਹੋਤ ਦੂਲੋ ਮੋਦ ਮਨਿ,
ਸੁਨਿ ਸੁੰਦਰੀ ਨਿਜ ਨਾਰਿ।
ਤਿਮ ਸਿੰਘ ਕਹਿ ਯਹਿ ਸੀਸ ਦੈ,
ਅਬਿ ਲਿਹੁਂ ਸ਼ਹੀਦੀ ਸਾਰ ॥੪੮॥
"In this way the Siʼngẖs' minds,
wished to die fighting in battle.
Gurbaksh Siʼngẖ sat ready as well,
giving twirls to his moustache.
Like grooms feel bliss in their minds,
when hearing of their beautiful bride;
similarly, the Siʼngẖs, by giving their head
aspire to marry with the death-bride."

ਤਬਿ ਆਇ ਗਿਲਜੇ ਢੁਕੇ ਢਿਗ ਹੀ,
ਲਗ੍ਯੋ ਹੋਵਨ ਜੰਗ।
ਅਕਾਲ ਬੁੰਗੇ ਕੇ ਪਿਛਾਰੀ,
ਛੁਟੇ ਤੀਰ ਤੁਫੰਗ।
ਇਕ ਵਾਰ ਹੀ ਕਰਿ ਖੂਪ ਹੱਲਾ,
ਮਾਰਿ ਮਾਰਿ ਉਚਾਰਿ।
ਲਲਕਾਰ ਗਿਲਜ੍ਯੋਂ ਪਰ ਪਰੇ,
ਸਿੰਘ ਸਿੰਘਨ ਜ੍ਯੋਂ ਭਬਕਾਰ ॥੪੯॥
"Then the Gilja Pathans came near,
and a great battle ensued.
From the backside of the Akāl Bunga,
arrows and bullets flew out.
Immediately, the Siʼngẖs attacked in uproar,
shouting death for the enemy continuously.
They challenged the Pathans with a warcry;
The Siʼngẖs roared fiercely like lions."

ਇਕ ਛੱਤਰੀ ਧਰਿ-ਅੱਤਰੀ,
ਪੁਨ ਸਿੰਘ ਨਾਮ ਦਲੇਰ।
ਫਿਰ ਛਕੀ ਪਾਹੁਲ ਸਾਰ ਕੀ,
ਕਯੋਂ ਟਰੈਂ ਜੁੱਧੋਂ ਫੇਰ।
ਤਬਿ ਗਰਜ੍ਯੋ ਗੁਰਬਖਸ਼ ਸਿੰਘ,
ਕਰਿ ਸਿੰਘ ਜ੍ਯੋਂ ਬਡ ਨਾਦ।
ਦਬ ਗਏ ਗਿਲਜੇ ਬ੍ਰਿੰਦ,
ਮਤ-ਗਜਿੰਦਨ ਜ੍ਯੋਂ ਭੈ ਖਾਦ ॥੫੦॥
"As Kẖaṯrīs, they have donned their weapons,
and taken upon the brave name of 'Siʼngẖ.'
They have taken the Pahul of the holy Amriṯ,
so why should they flee from battle?
Thus thundered Gurbaksh Siʼngẖ,
roaring loudly like a lion.
All the Pathans were stifled,
like a drunken elephant in fear."

ਗੁਰਬਖਸ਼ ਸਿੰਘ ਨੈ ਸਿੰਘਨ ਕੋ,
ਤਬਿ ਗੁਰੁ ਕਰਾਯੋ ਚਿੱਤ।
ਸਭਿ ਤਈਂ ਊਚੇ ਟੇਰਿ ਭਾਖ੍ਯੋ,
ਲਖੋ ਦੇਹ ਅਨਿੱਤ।
ਫਿਰ ਕਹਯੋ ਮਰਨੋ ਡਰਨ ਕ੍ਯਾ,
ਅਬਿ ਸਿੰਘ ਨਾਮ ਧਰਾਇ।
ਸਭਿ ਹੋਇ ਆਗੇ ਖਾਲਸਾ ਜੀ,
ਲਰੋ ਮਨ ਤਨ ਲਾਇ ॥੫੧॥
"Gurbaksh Siʼngẖ then diverted,
the minds of the Siʼngẖs to the Gurū.
He spoke in his loudest voice,
to thousands of mortal bodies.
'Why must there be fear of death,
when we have upheld the Siʼngẖ name.
Khalsa Jī, by all coming forward,
fight with your mind and body."

ਅਬਿ ਹਈ ਵੇਲਾ ਪਰਬ ਕਾ,
ਤਨ ਲੇਹੁ ਨੀਕ ਪਖਾਲ।
ਯਹਿ ਗੰਗ ਧਾਰਾ ਤੇਗ ਕੀ,
ਨਹਿ ਮਿਲੈ ਫੇਰ ਬਿਸਾਲ।
ਅਬਿ ਜਨਮ ਕੋਟਨ ਕੋਟ ਕੇ,
ਕਟ ਜਾਂਹਿਗੇ ਅਘ ਜਾਲ।
ਜਸ ਹੋਇਗੋ ਜੁਗ ਲੋਕ ਮੈਂ,
ਯਹਿ ਜਨਮ ਲਾਭ ਕਮਾਲ ॥੫੨॥
"This is the occasion of Gurpurab,
properly bathe your bodies.
This river stream of the sword,
will not be met with ever again.
Now, ye will be cut free of the sins,
from your millions of past lives.
Praises will be sung in both worlds,
this current life shall be fulfilled."

ਬਹੁ ਚਢੀ ਫਿਰਤ ਬਿਵਾਨ ਯਹਿ,
ਦੇਵੰਗਨਾ ਆਕਾਸ।
ਸਭਿ ਅਈ ਤੁਮਰੇ ਬਰਨ ਕੋ,
ਮਨਿ ਧਾਰ ਕਰਿ ਵਡ ਆਸ।
ਜਿਨ ਚੱਲਣਾ ਹ੍ਵੈ ਗੁਰੂ ਢਿਗ,
ਸੋ ਬਰ੍ਯੋ ਇਨ ਕੋ ਨਾਹਿਂ।
ਯਹਿ ਸ੍ਵਰਗ ਮੈਂ ਲੈ ਜਾਂਹਿਂਗੀ,
ਨਹਿਂ ਸੱਚ-ਖੰਡ ਪੁਚਾਹਿਂ ॥੫੩॥
"Many Vimanas will arrive here,
with deities in the sky.
They will all come praise you,
whilst embodying great desire.
Whoever wishes to visit the Gurū,
shall not take their boon.
They will take ye to paradise;
not send ye to Sach-Kẖaʼnd.'"

ਯਹਿ ਸੁਨਤ ਹੀ ਸਭਿ ਸਿੰਘ ਬੋਲੇ,
ਸੁਨੋ ਦੂਲੋ ਨੀਕ।
ਹਮ ਹੈਂ ਬਰਾਤੀ ਆਪ ਕੇ,
ਤੁਮ ਸੰਗ ਰਹਿ ਹੈਂ ਠੀਕ।
ਇਮ ਬੋਲ ਕੈ ਸਭ ਸਿੰਘ ਜੁੱਟੇ,
ਤੁਰਕ ਦਲ ਸੋਂ ਫੇਰ।
ਕੱਟਿ ਤੀਰ ਗੋਲੀ ਤੇਗ ਸੋਂ,
ਬਹੁ ਸੁਟੇ ਸੱਤ੍ਰੂ ਗੇਰ ॥੫੪॥
"Hearing this all the Siʼngẖs spoke:
Listen closely O bridegroom!
We are thy marriage procession,
and find contentment in staying with thee.'
Saying this, all the Siʼngẖs joined together,
and circuited around the Turk army.
Gashing them with arrows, bullets, and swords,
they killed and threw down many enemies."

ਕਿਹ ਹੱਥ ਸੱਥਲ ਮੱਥ ਕਟਿ,
ਉਰ ਭੁਜਾ ਕੰਧ ਕਮਾਲ।
ਕਟਿ ਪਰੇ ਝੁੰਡਨ ਝੁੰਡ ਧਰ ਪਰ,
ਰੁੰਡ ਮੁੰਡ ਕਰਾਲ।
ਤਬਿ ਮੇਦ ਸ੍ਰੋਣਤ ਮਾਸ ਕਾ,
ਧਰ ਵੀਚ ਮਾਚਯੋ ਕੀਚ।
ਜਨੁ ਖੇਲ ਫਾਗ ਖਿਲਾਰੀਆਂ,
ਬਹੁ ਧਰਯੋ ਰੰਗ ਉਲੀਚ ॥੫੫॥
"They cut the hands, legs, and heads of some,
and the chests, arms, and shoulders of others.
Severed heads and bodies lied on the ground,
forming large piles horrendously.
Blood, pulp, and flesh,
formed a puddle on the ground.
As if players of Holi,
had puddled colours on the ground."

ਇਕ ਏਕ ਸਿੰਘ ਤਬਿ, ਮਾਰਿ ਦਸ ਦਸ
ਤੁਰਕ, ਜੂਝ੍ਯੋ ਫੇਰ।
ਯਹਿ ਧਰਮ ਹੀ ਹੈ ਸਿੰਘਨ ਕਾ,
ਅਰਿ ਮਾਰਿ ਮਰਨੇ ਹੇਰ।
ਜਬਿ ਜੂਝ ਸਰਬ ਸ਼ਹੀਦ ਹੋਏ,
ਸਿੰਘ ਸਨਮੁਖ ਜ੍ਵਾਨ।
ਤਹਿਂ ਫਿਰਤ ਥੋ ਗੁਰਬਖਸ਼ ਸਿੰਘ ਭੀ,
ਮਾਰਤੋ ਬਹੁ ਖਾਨਿ ॥੫੬॥
"Each Siʼngẖ killed tens of Turks,
then attained martyrdom in battle.
This alone is the Ḏẖaram of a Siʼngẖ;
to die in battle upon killing enemies.
When all the youthful Siʼngẖs,
attained martyrdom fighting in battle;
then Gurbaksh Siʼngẖ roamed around,
killing countless Pathans."

-

ਸਮ ਬੀਜਰੀ ਕੇ ਲਹਿ-ਲਹਾਤੀ,
ਸਵਾ ਮਣ ਕੀ ਸਾਂਗ।
ਜਿਸ ਜ੍ਵਾਨ ਘੋਰੇ ਤਈਂ ਬਾਹਤ,
ਸਿੰਘ ਭੇਟਤ ਆਂਗ।
ਜਿਮ ਭੀਮ ਕੌਰਵ ਸੈਨ ਮਾਰੀ,
ਦਲੇ ਅਰਿ ਸਿੰਘਿ ਤੈਸ।
ਤਬਿ ਤਮਕ ਤੁੱਪਕ ਤੀਰ ਤੁਰਕਨ,
ਤਜੇ ਸਿੰਘ ਪਰ ਐਸ ॥੫੯॥
"His spear weighing fifty Ser,
scintillated like lightning.
Whoever attacks on horseback,
Gurbaksh Siʼngẖ slashes their limbs.
Like Bhima killed the Kaurava army,
in the same way he kills the Pathans.
Then in anger, the Turks fired bullets and arrows,
casting them towards Gurbaksh Siʼngẖ."

-

ਤਨ ਛਾਨ ਛਨਣੀ ਵਾਂਗ ਜੱਦਪਿ,
ਕਰੋ ਤੁਰਕੈਂ ਸਾਰ।
ਬਲ ਧਾਰ ਤੌ ਭੀ ਸਿੰਘ ਆਗੇ,
ਕਰੈ ਬਢਿ ਬਢਿ ਬਾਰ।
ਫਿਰ ਆਇ ਗਿਲਜੇ ਸਿੰਘ ਪਰ,
ਬਹੁ ਪਰੇ ਏਕੈ ਵਾਰ।
ਇਕ ਦਸ ਹਜ਼ਾਰੀ ਖਾਨ ਨੈ,
ਢਿਗ ਢੁੱਕ ਕੀਨੋ ਵਾਰ ॥੬੧॥
"Even though the Turks,
had gravely wounded his body;
he still embodied great strength,
and attacked, pacing forward.
Then the Pathans joined forces,
against him all at once.
tens of thousands of Pathans,
attacked in close proximity."

ਇਤ ਸਿੰਘ ਨੈ ਭੀ ਰੋਸ ਧਰ,
ਸਾਹੋਸ਼ ਬਾਹੀ ਤੇਗ।
ਜੁਗ ਅਸੀ ਐਸੀ ਲਸੀ,
ਕਟਗੇ ਦੁਹੂੰ ਕੇ ਸਿਰ ਬੇਗ।
ਸ਼ਿਵ ਸੀਸ ਲੀਨ ਉਠਾਇ ਸਿੰਘ ਕਾ,
ਕਰਯੋ ਮਾਲਾ ਮੇਰੁ।
ਜੋ ਰੁਧਰ ਸ੍ਰੱਵਤ, ਜੋਗਨੀ
ਅਚ ਲੇਤ ਸੋ ਬਿਨ ਦੇਰ ॥੬੨॥
"Then the Siʼngẖ embodied anger as well,
and consciously drew his sword.
from both sides the swords swung in such a way,
that both [Gurbaksh Siʼngẖ and Buland Khan] got decapitated.
Shiva then picks up the Siʼngẖ's severed head,
and uses it as a bead for his garland of skulls.
The Yoginis, desiring blood,
consume some without delay."

ਧਰ ਲਰ੍ਯੋ ਸਿੰਘ ਜੀ ਕਾ ਪੁਨਾ,
ਬਿਨ ਸੀਸ ਘਟਕਾ ਸਾਰ।
ਕਰਵਾਰ ਕੇ ਕਰ ਵਾਰ, ਕਰਹੀਂ
ਮਾਰਿ ਮਾਰਿ ਉਚਾਰ।
ਪਿਖਿ ਤੁਰਕ ਤੱਜਬ ਰਹੇ ਅਤਿਸੈ,
ਕਹੈਂ ਗੱਜਬ ਏਹੁ।
ਹਮ ਸੁਨਤ ਥੇ ਕਾਬੰਧ ਲਰਤੇ,
ਪਿਖਯੋ ਨੈਨਨ ਬੇਹੁ ॥੬੩॥
"Gurbaksh Siʼngẖ's torso continued to fight,
without a head, for one whole Gẖarẖī.
he attacks with his sword in his hand,
continuously shouting death for the enemy.
Seeing this the Turks remained astonished,
and began speaking about this spectacle.
'We had only heard of them fighting headless,
now we have seen it with our own eyes.'"

ਜਿਤ ਜਾਵਹੀ ਸਿੰਘ, ਧਾਵਹੀਂ
ਪਿਖਿ ਤੁਰਕ ਡਰ ਮਨਿ ਧਾਰਿ।
ਫਿਰ ਗਿਰ੍ਯੋ ਧਰ ਪਰ ਸਿੰਘ ਕੋ ਧਰ,
ਮਾਰ ਕਰਿ ਅਰਿ ਭਾਰ।
ਇਸ ਭਾਂਤਿ ਸਿੰਘ ਜੀ ਜੂਝਯੋ,
ਨਿਰਬਾਹਿ ਸਿਦਕ ਮਹਾਨ।
ਪਿਖਿ ਸਿੰਘ ਕਾ ਯਹਿ ਜੰਗ ਗਾਢਾ,
ਭਏ ਤੁਰਕ ਹਿਰਾਨ ॥੬੪॥
"Wherever Gurbaksh Siʼngẖ goes,
the Turks run away in fear.
Then, the Siʼngẖ's torso fell to the ground,
after killing off countless enemies.
In this way the Siʼngẖ attained martyrdom,
fulfilling his glorious faith.
Seeing the war waged by Gurbaksh Siʼngẖ,
the Turks remained amazed."

ਤਬਿ ਅਏ ਲੈਨ ਸ਼ਹੀਦ ਸਿੰਘ ਕੋ,
ਮੋਦ ਮਨ ਮੈਂ ਧਾਰਿ।
ਮਿਲ ਮਨੀ ਸਿੰਘ ਤੇ ਆਦਿ,
ਤਾਰੂ ਸਿੰਘ ਸੇ ਬਲਕਾਰ।
ਬਹੁ ਭਾਂਤ ਭਾਂਤ ਬਿਬਾਨ ਲ੍ਯਾਇ,
ਪਾਲਕੀ ਵਰ ਚਾਰ।
ਤਿਸ ਵੀਚ ਸਿੰਘ ਜੀ ਕੋ ਬੈਠਾਯੋ,
ਸੁਮਨ ਬਰਖਾ ਡਾਰਿ ॥੬੫॥
"Then, to take the Shaheed Siʼngẖ along with them,
whilst embodying great bliss in their minds;
arrived Siʼngẖs like Bhai Mani Siʼngẖ,
along with the potent Bhai Taru Siʼngẖ.
They brought various types of Vimanas,
with very beautiful palanquins.
They seated Gurbaksh Siʼngẖ on top of it,
whilst showering flowers on top of him."

ਬਹੁ ਸਿੰਘ ਜੇਤਿਕ ਔਰ ਜੂਝੇ,
ਤਹਾਂ ਸਿੰਘ ਜੀ ਸੰਗ।
ਉਨ ਕੋ ਬਿਬਾਨੋ ਮੈਂ ਚੜ੍ਹਾ ਕਰਿ,
ਚਲੇ ਸਹਿਤ ਉਮੰਗ।
ਗੁਰੁ ਗ੍ਰੰਥ ਜੀ ਕੇ ਸ਼ਬਦ ਪੜ੍ਹਤੇ,
ਜਾਂਹਿ ਆਗੇ ਨੀਕ।
ਕਰਿ ਸੁਮਨ ਬਰਖਾ ਪੁਨ ਪੁਨਾ,
ਬਹੁ ਬਾਦ ਬਾਜਹਿ ਠੀਕ ॥੬੬॥
"As many more Siʼngẖs attained martyrdom,
then, along with Gurbaksh Siʼngẖ;
they were seated upon Vimanas as well,
and with ambition, they began to travel.
They read Shabads from the Gurū Granth,
in a pure way, as they proceeded forward.
showering flowers, over and over again,
they joyfully play many instruments."

-

ਗੁਰਬਖਸ਼ ਸਿੰਘ ਤੈ ਆਦਿ ਤਹਿਂ ਸਭਿ,
ਸਿੰਘ ਪਹੁਂਚੇ ਜਾਇ।
ਜਹਿਂ ਗੁਰੂ ਦਸਮ ਬਿਰਾਜਹੀਂ,
ਦੁਤਿ ਕੋਟਿ ਰਵਿ ਸੀਸ ਭਾਇ।
ਸਭਿ ਸਿੰਘਨ ਦੋ ਕਰ ਜੋਰਿ,
ਗੁਰੁ ਕੋ ਕਰੀ ਬੰਦਨ ਨੀਕ।
ਗੁਰ ਦਸਮ ਨੈ ਸਭਿ ਸਿੰਘਨ ਕੌ,
ਬਹੂ ਦੀਨ ਆਦਰ ਨੀਕ ॥੬੮॥
"Gurbaksh Siʼngẖ,
and all the other Siʼngẖs arrive.
Where the tenth Gurū is seated,
there is a radiance of a million suns.
All the Siʼngẖs, folding their hands,
paid obeisance to the Gurū.
The tenth Gurū to all the Siʼngẖs,
bestows much reverence."

ਗੁਰਬਖਸ਼ ਸਿੰਘ ਕੋ ਬੋਲਿ ਢਿਗ,
ਗੁਰੁ ਕਹ੍ਯੋ ਫਿਰ ਯੌਂ ਖਾਸ।
ਅਬਿ ਬਰਸ ਖੋੜਸ ਕਰੋ ਤੁਮ,
ਸ਼ਾਹਜ਼ਾਦਿਯੋਂ ਢਿਗ ਵਾਸ।
ਭਲ ਸਭਿ ਸ਼ਹੀਦਨ ਕੇ ਭਏ,
ਤੁਮ ਵਡੇ ਅਬਿ ਸਰਦਾਰ।
ਫਿਰ ਪਾਤਸ਼ਾਹੀ ਜਾਇ ਕਰੀਓ,
ਮਿਰਤ ਲੋਕ ਮਝਾਰ ॥੬੯॥
"Speaking with Gurbaksh Siʼngẖ,
the Gurū says: 'Now thou,
shalt spend sixteen years;
along with the other princes.
Among all the other martyrs,
thou hast been a magnificent leader.
Soon, thou shalt go and have an empire,
within the Mrityu Lok."

ਰਣਜੀਤ ਸਿੰਘ ਤੁਵ ਨਾਮ ਬੈਹੈ,
ਏਕ ਲੋਚਨ ਵਾਰ।
ਯਹਿ ਜਿਤਿਕ ਸਿੰਘ ਸ਼ਹੀਦ ਹੈਂ,
ਸਭਿ ਬਨੈਂ ਵਡ ਸਰਦਾਰ।
ਬਰ ਦਯੋ ਥਾ ਮੈਂ ਯਹੀ ਪੂਰਬ,
ਤੋਹਿ ਠੀਕ ਪਛਾਨ।
ਨਿਜ ਬੂਲ ਤਨ ਕੇ ਹੋਤ ਹੀ,
ਆਨੰਦ-ਪੁਰਿ ਮੈਂ ਮਾਨ ॥੭੦॥
"Ranjit Siʼngẖ will be thy name,
the one with a single eye.
All these Shaheed Siʼngẖs,
will become great Sirdars.
I had given you this boon earlier,
try and recollect properly.
When my physical body existed,
at the city of Anandpur."

ਥਾ ਨਾਮ ਕੇਸੋ-ਦਾਸ ਤੁਮਰਾ,
ਜਨਮ ਪੂਰਬ ਮਾਂਹਿਂ।
ਯਹਿ ਸੁਨਤ ਹੀ ਗੁਰਬਖਸ਼ ਸਿੰਘ ਕੋ,
ਗਯਾਨ ਹੋਯੋ ਵਾਹਿ।
ਯਹਿ ਲਿਖਯੋ ਰਵਿ ਪ੍ਰਕਾਸ਼ ਮੈਂ,
ਸੰਤੋਖ ਸਿੰਘ ਸੁਜਾਨ।
ਪ੍ਰਸੰਗ ਕੇਸੋ ਦਾਸ ਕਾ,
ਰਿਤੁ ਪੰਚਮੀ ਮੈਂ ਮਾਨ ॥੭੧॥
"Thy name was Keshav Das,
in thy previous life.'
Hearing this, Gurbaksh Siʼngẖ,
recollects his knowledge.
It is written in the 'Suraj Prakash,'
by the sagacious Santokh Singh;
as the 'Parsang of Keshav Das,'
within the fifth 'Rut.'"

-

ਵਡ ਸਿਦਕ ਵਾਰੇ ਚੜ੍ਹਤ ਸਿੰਘ ਕੇ,
ਭਯੋ ਨਾਤੀ ਜਾਇ।
ਗੁਰੁ ਬਚਨ ਤੈ ਰਣਜੀਤ ਸਿੰਘ ਹ੍ਵੈ,
ਗਯੋ ਰਾਜ ਕਮਾਇ।
ਯਹਿ ਕਹੀ ਸੂਖਮ ਦੇਹ ਕੀ,
ਮੈਂ ਗਾਥ ਸਿੰਘ ਜੀ ਕੇਰ।
ਅਬਿ ਸੁਨੋ ਤਨ ਅਸਥੂਲ ਕੀ,
ਜ੍ਯੋਂ ਭਈ ਗਾਥਾ ਫੇਰ ॥੭੬॥
"In the house of the faithful Charat Siʼngẖ,
a grandson was born.
On the Gurū's command, Ranjit Siʼngẖ was born,
and went on to earn his empire.
The story of Gurbaksh Siʼngẖ's unmanifest form,
is what I have told here.
Now listen to what what happened next,
with his manifest form."

ਕਰਿ ਜੰਗ ਗਿਲਜ੍ਯੋਂ ਸੰਗ ਸਿੰਘ ਜੀ,
ਪਰਯੋ ਜਬਿਰਨਿ ਜੂਝਿ।
ਤਬਿ ਗਏ ਗਿਲਜੇ ਲੌਟ ਲਵ-ਪੁਰਿ,
ਜੀਤ ਅਪਨੀ ਬੂਝ।
ਫਿਰ ਸਿੰਘ ਕੇਤਿਕ ਨਿਕਸ ਬਨ ਤੈ,
ਅਏ ਮਿਲਿ ਤਿਸ ਠੌਰ।
ਗੁਰਬਖਸ਼ ਸਿੰਘ ਜਹਿਂ ਸੁਧਾਸਰ ਤਟ,
ਜੰਗ ਕੀਨੋ ਗੋਰ ॥੭੭॥
"When the Siʼngẖs attained martyrdom,
upon battling against the Gilja Pathans;
then the Gilja Pathans returned to their city,
considering that they had earned victory.
Then all the remaining came out,
and arrived at the location.
At the shore of Amritsar,
where Gurbaksh Siʼngẖ waged war."

ਉਨ ਆਇ ਸਿੰਘ ਸਭਿ ਕਰਿ ਇਕੱਠੇ,
ਦਏ ਠੀਕ ਜਲਾਇ।
ਗੁਰ ਸ਼ਬਦ ਪੜ੍ਹਿ ਕਰਵਾਇ ਕੁਣਕਾ,
ਛਕਯੋ ਫਿਰ ਵਰਤਾਇ।
ਗੁਰਬਖਸ਼ ਸਿੰਘ ਕੇ ਨਾਮ ਕਾ,
ਇਕ ਥੜਾ ਤਹਿ ਠਾਂ ਕੀਨ।
ਅੱਕਾਲ ਬੁੰਗੇ ਕੇ ਪਿਛਾਰੀ,
ਆਹਿ ਅਬਿ ਲੌ ਚੀਨ ॥੭੮॥
"They gathered all the bodies of Siʼngẖs,
and cremated them in a proper manner.
Reading the Shabad they prepared Karah Prashad,
which they served among each other and ate.
In the name of Gurbaksh Siʼngẖ,
they constructed a memorial.
Behind the Akāl Bunga,
it still exists to this day."

-

ਦੋਹਰਾ:
ਸਾਲ ਅਠਾਰਾਂ ਸੈ ਹੁਤੋ,
ਊਪਰ ਔਰ ਇਕੀਸ।
ਨੌਮੀ ਮੱਘਰ ਸੁਦੀ ਕੋ,
ਭਯੋ ਜੰਗ ਯਹਿ ਦੀਸ ॥੮੩॥
"'Twas the year eighteen hundred,
with twenty-one more years on top.
On the ninth of Maghar Sudi,
observe when this battle occurred."

ਗੁਰਬਖਸ਼ ਸਿੰਘ ਸ਼ਾਹੀਦ ਕੀ,
ਕਹੀ ਗਾਥ ਭਲ ਭਾਇ।
ਪੂਰਨ ਭਯੋ ਧ੍ਯਾਇ ਯਹਿ,
ਗੁਰੁ ਕੇ ਚਰਨ ਮਨਾਇ ॥੮੪॥
"The tale of Gurbaksh Singh Shaheed,
I [Giani Gian Singh] have told in a complete way.
He has been thoroughly contemplated for,
and reconciled with the lotus-feet of the Gurū."



- Sri Gur Panth Prakash; Volume II, Chapter 45
  Author: Mahakavi Giani Gian Singh (English Translation: Parmveer Singh)

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!

Comments