The Sacrifice of Sri Guru Tegh Bahadur Ji

Portrait of Guru Teg Bahadur. (1875). [Natural Pigment on Paper] New Delhi, India: Academy of Fine Arts and Literature.


ੴ ਸਤਿਗੁਰ ਪ੍ਰਸਾਦਿ ॥
-
ਮੱਘਰ ੧੬ (December 1): The Sacrifice of Sri Guru Tegh Bahadur Ji
-
This date, in accordance to the 'SGPC' Nanakshahi Calendar is officially recognized as Sri Guru Tegh Bahadur Ji's 'Shaheedi Divas,' or the day the ninth Nanak, Sri Guru Tegh Bahadur Ji, attained martyrdom in order to protect the faith of the 'Kashmiri Pundits.' During the time of the ninth Nanak, the Turkish rule had become much more strict than it was in previous decades. Mughal emperor, Aurangzeb had drastically increased the amount atrocities committed against non-Muslims, in hope of getting all of 'Hindostan' to convert to Islam. One of the groups most impacted by Aurangzeb's regime were the 'Kashmiri Pundits.' The emperor had given the order that the Kashmiri Pundits be given two choices; to accept Islam, or to die a gruesome death. Regardless of which option they chose, their religion would ultimately come to an end. As they greatly required the aid of a saviour, they approached Sri Guru Tegh Bahadur Ji for help. Gurū Ji happily agreed to handle the situation of the Pundits, so they travelled to Delhi to negotiate with the emperor. Kavi Santokh Singh Ji write an account of the event of Sri Guru Tegh Bahadur Ji's martyrdom in the 'Sri Gur Pratap Suraj Granth.' From their take on the event, we learn that Gurū Sahib were not exactly 'martyred' by the Turks, but rather they intentionally sacrificed their own life in order to protect the honour of the Kashmiri Pundits. This sacrifice is a very significant one in all of history as it not only played a major role in the progression of the Sikh Paʼnth, leading to the establishment of the Khalsa, but it also had a great impact on the Hindu Dharma as a whole, insisting that had Gurū Sahib not given their head, the Hindu Dharma may have no longer continued to exist as it does today. Provided, is a translated version of this very account from Kavi Ji's 'Suraj Prakash' Granth:

-

ਅਧਿਆਇ ਪੈਂਠਵਾਂ
ਸੱਚਖੰਡ ਗਮਨ
"Chapter 65
Departure for Sachkẖaʼnd"

ਦੋਹਰਾ:
ਅਟਲ ਨਿਠੁਰ ਸੰਦੇਹ ਬਿਨ ਕਹੇ ਵਾਕ ਨਿਰਧਾਰ।
ਸੁਨਿ ਗੁਰ ਤੇ ਉਮਰਾਵ ਸੋ ਕੋਪਯੋ ਦੁਸ਼ਟ ਗਵਾਰ ॥੧॥
"Gurū Ji give a strict, irrevocable, and doubt-excluding response, in allotment.
Upon hearing this from the Gurū, the fiendish and ignorant noble is infuriated."

ਚੌਪਈ:
ਸੰਗ ਮੁਲਾਨੇ ਬੈਨ ਬਖਾਨੇ। 'ਕਹਯੋ ਸ਼ਾਹੁ ਕੋ ਨਾਂਹਿਨ ਮਾਨੇ।
ਲੋਹ ਪਿੰਜਰੇ ਮਹਿਂ ਭੀ ਪਾਯੋ। ਨਹੀਂ ਤ੍ਰਾਸ ਕੁਛ ਮਨ ਮਹਿਂ ਲਜਾਯੋ ॥੨॥
"The noble then tells the Maulāṇā¹:
'They refuse to follow the emperor's orders.'
We have even detained them in an iron cage;
Still, they have not embodied fear in their mind."

¹ Maulāṇā is a word used to denote a 'Mohammedan priest', or 'one learned in Muslim religious texts.'

ਅਨਿਕ ਭਾਂਤਿ ਕੀ ਪਾਇ ਸਜ਼ਾਇ। ਕਰਿ ਜਬਰੀ ਤੇ ਲੇਹੁ ਮਨਾਇ।
ਸਮੁਝਾਯਹੁ ਕਿਮ ਸਮੁਝੈ ਨਾਂਹੀ। ਆਵਨ ਜਾਨਿ ਨਿਫਲ ਇਨ ਪਾਹੀ'॥੩॥
"He shall obtain various forms of punishment;
you must use force and make him surrender.
We've tried to persuade them but they refuse;
paying them frequent visits has been abortive.'"

ਭਨੈ ਮੁਲਾਨਾ 'ਛੂਟੈ ਨ ਕੋਈ। ਲਖੀਯਤਿ ਪ੍ਰਾਨ ਹਾਨ ਇਨ ਹੋਈ।
ਉਤ ਹਜ਼ਰਤ ਕੋ ਹਠ ਨਹੀਂ ਟਰੈ। ਇਤ ਇਕ ਸਮ ਹੀ ਹਨ ਕੋ ਧਰੈਂ'॥੪॥
"Then the Maulāṇā replies: 'He must not escape;
surely, his very life force will be annihilated.
The emperor will not refrain from his command;
like this, they have both manifested stubbornness.'"

ਦੋਨਹੁਂ ਕਹਿ ਗਮਨੇ ਢਿਗ ਸ਼ਾਹੂ। ਸਕਲ ਪ੍ਰਸੰਗ ਭਨਯੋ ਤਿਸ ਪਾਹੂ।
'ਕਯੋਂਹੂ ਨਹਿਂ ਮਾਨਹਿਂ ਕੁਛ ਕਹਯੋ। ਕੈਦ ਕਸ਼ਟ ਤੇ ਤ੍ਰਾਸ ਨ ਲਹਯੋ ॥੫॥
"Upon these remarks, they both approach the emperor;
they narrate to the emperor, the entire situation:
'He refuses to cooperate with anything we speak;
they fail to attain fear from the torture of confinement."

ਮੁਦਤ ਮਨਿੰਦ ਬਦਨ ਜਿਨ ਕੇਰਾ। ਹਮ ਸਮੁਝਾਇ ਰਹੇ ਬਹੁਤੇਰਾ'।
ਸੁਨਿ ਬੋਲਯੋ ਮੂਰਖ ਚਵਗੱਤਾ। 'ਜੇ ਅਸ ਧਰਮ ਬਿਖੇ ਦਿਢ ਰੱਤਾ ॥੬॥
"They, who exhibit celestial joy upon their face;
we've been trying very hard to persuade them.'
Then, the foolish Aurangzeb speaks:
'If he is so resolute with his Ḏẖaram,²"

² Ḏẖaram, (in this context) refers to 'faith', or 'religion.'

ਤੇਗ਼ ਬਹਾਦਰ ਨਾਮ ਧਰਾਯੋ। ਕੌਣ ਮਾਯਨਾ ਯਾ ਮਹਿਂ ਪਾਯੋ।
ਹਿੰਦੁਨ ਕੇ ਗੁਰ ਪੂਜ ਕਹਾਵਹੁ। ਨਾਮ ਬਿਅਰਥ ਨਹੀਂ ਰਖਵਾਵਹੁ ॥੭॥
"the name 'Ŧegh Bahadur' which they have taken,
what meaning does this name hold?
they are worshipped as the Gurū of the Hiʼnḏūs,
so they cannot possess a meaningless name."

ਸੋ ਬਹਾਦਰੀ ਕਿਮ ਹਮ ਜਾਨੈਂ। ਤੇਗਬਹਾਦਰ ਜਗਤ ਬਖਾਨੈ।
ਬੂਝਹੁ ਜਾਇ ਬਤਾਵਹਿ ਸੋਇ। ਨਾਂਹਿ ਤ ਬਡ ਸਜ਼ਾਇ ਅਬਿ ਹੋਇ' ॥੮॥
"So how can we recognize his bravery?
The whole word calls him 'Ŧegh Bahadur',
so go and ask him the meaning of his name,
or else, he will obtain a severe punishment.'"

ਬਹੁਰ ਪਠੇ ਦੋਨਹੁਂ ਚਲਿ ਆਏ।'ਨਾਮ ਮਾਇਨਾ ਦੇਹੁ ਬਤਾਏ।
ਰਾਖਯੋ ਕੌਨ ਹੇਤੁ ਕਰਿ ਨਾਮੂ। ਬੂਝਤਿ ਸ਼ਾਹੁ ਭਯੋ ਰਿਸ ਧਾਮੂ' ॥੯॥
"Upon being sent by the emperor they ask:
'Tell us the meaning behind thine name;
for what reason have thee kept this name?
The emperor, in fury, asks for the meaning.'"

ਸੁਨਿ ਸਤਿਗੁਰ ਬੋਲੇ ਮਤਿ ਧੀਰ। 'ਨਾਮ ਰੂਪ ਇਹ ਧਰਮ ਸਰੀਰ।
ਇਸ ਮਹਿਂ ਕਾਰਨ ਰਾਖਯੋ ਜੋਇ। ਨਿਰਨੈ ਕਰਿ ਭਾਖਹਿਂ ਸੁਨਿ ਸੋਇ ॥੧੦॥
"Upon hearing this, the Saṯgurū speaks in tranquility:
'Name and appearance is the Ḏẖaram³ of this body.
The reason for this name we've kept;
listen to it, as we explain the concept."

³ Ḏẖaram, (in this context) refers to 'duty.'

ਤੇਗ਼ ਪੁਲਾਦੀ ਆਦਿ ਹਲੱਬੀ। ਜਾਤਿ ਅਨੇਕਨ ਕੇਰ ਜੁਨੱਬੀ।
ਕੈਸੀ ਤੀਖਨ ਹੋਇ ਬਨਾਈ। ਅਤਿ ਸੂਖਮਧਾਰਾ ਸੁਧਰਾਈ ॥੧੧॥
"The strong steel swords from cities like Ḥalab,⁴
and the various types of swords from Janab; ⁵
As sharp as a sword can possibly be smithed,
and as thin as the edge can be sharpened,"

⁴ Ḥalab is the ancient name of the city of 'Aleppo' which is now located in Syria. It is among the most populous cities in the Levant region.
⁵ Janab refers to a city, which was best known for its excellent quality of swords. According to the 'Mahan Kosh,' it is currently located in Armenia.

ਅੱਗ੍ਰ ਤਾਂਹਿ ਕੈ ਕਾਗਦ ਧਰਿ ਕੈ। ਕਾਚੇ ਤਾਗੇ ਸੋਂ ਬੰਧਿ ਕਰਿ ਕੈ।
ਹੋਹਿ ਸਬਿੱਦਯਕ ਬਡ ਬਲਵਾਰਾ। ਹਮਰੇ ਤਨ ਪਰ ਕਰੈ ਪ੍ਰਹਾਰਾ ॥੧੨॥
"If you were to place a paper in front of that sword,
and tie the paper to the blade using a raw thread;
if a potent warrior, knowledgeable in the martial arts,
were to take a blow with the sword to our body,"

ਅਪਰ ਬਾਰਤਾ ਕਹੀਐ ਕਾਂਤੇ। ਕਾਗਦ ਭੀ ਨ ਸਕਹਿ ਛਿਦ ਤਾਂਤੇ।
ਇਹ ਅਜ਼ਤਮ ਹੈ ਨਾਮ ਹਮਾਰੇ। ਕਹੈ ਜਿ ਹੁਇ ਨ ਪ੍ਰਤੀਤ ਤੁਮਾਰੇ ॥੧੩॥
"what more can we say?
That sword will not even be able to cut the paper;
this is the wondrous feat carried by our name.
If you do not believe us upon our words,"

ਤੌ ਅਜ਼ਮਾਇਸ਼ ਕਰਿ ਲਿਹੁ ਦੇਖਿ। ਕਹੇ ਸਾਚ, ਸੋ ਲੇਹੁ ਪਰੇਖਿ'।
ਇਹ ਜਬਿ ਉੱਤਰ ਗੁਰੂ ਪ੍ਰਕਾਸ਼ਾ। ਚਪਲਤਿ ਗਏ ਸ਼ਾਹੁ ਕੇ ਪਾਸਾ ॥੧੪॥
"then you can experiment this for yourselves,
and have an examination of our true words.'
When the Gurū gave the said response,
then, the Maulāṇās ran to the emperor."

'ਕਰਾਮਾਤ ਪਹਿਲੇ ਨਹਿਂ ਮਾਨਤਿ। ਅਪਨਿ ਨਾਮ ਪਰ ਅਬਹਿ ਬਖਾਨਤਿ।
ਕਹੈ ਸੁ ਦੇਖਿ ਲੇਹੁ ਅਜ਼ਮਾਇ। ਤਿਖੀ ਤੇਗ ਕਾਗਦ ਨ ਕਟਾਇ' ॥੧੫॥
"They speak: 'At first they refused to do miracles,
but to prove their name, they are ready to do so.
They say to experiment this for ourselves;
a sharp sword will not even be able to cut paper.'"

ਸੁਨਿ ਅਵਿਰੰਗ ਕੀਮਤ ਬਡ ਤੇਗ। ਕਹਿ ਕੋਸ਼ਪ ਅਨਵਾਇ ਸਬੇਗ।
ਲੇ ਨਿਜ ਕਰ ਮਹਿਂ ਤੁਰਤ ਨਿਕਾਰੀ। ਅਤਿਸ਼ੈ ਖਰ ਧਾਰਾ ਸੁ ਨਿਹਾਰੀ ॥੧੬॥
"On hearing this, Aurangzeb, immediately,
orders a valuable sword from the treasurer.
taking the sword in his hand, he unsheathes it;
he inspects the sword for the thinness of the blade."

ਨਿਜ ਹਦੂਰ ਕਾਗਦ ਕੋ ਲੈਕੇ। ਤਾਗੇ ਸੰਗ ਬੰਧਿਬੋ ਕੈਕੇ।
ਇਕ ਸੱਯਦ ਢਿਗ ਦੇਖਯੋ ਜ੍ਵਾਨ। ਬਾਹੂ ਬਡੀ ਅਧਿਕ ਬਲਵਾਨ ॥੧੭॥
"Then the emperor picks up some paper,
and he ties it to the blade using a thread.
He sees a youthful 'Sayyid' beside him,
who had long arms, and was very strong."

ਕਿਤਿਕ ਮੁਲਾਨੇ ਅਰ ਉਮਰਾਵ। ਕਰੇ ਸੰਗ ਦੇਖਨਿ ਚਿਤ ਚਾਵ।
ਸੁਨਿਕੈ ਜਿਸ ਕਿਸ ਨੇ ਨਿਜ ਕਾਨ। ਹੇਰਨ ਹੇਤੁ ਚਲੇ ਤਿਸ ਥਾਨ ॥੧੮॥
"Then he calls several Maulāṇās and nobles,
who were very excited to see the occurrence.
Whoever heard of the news with their ears,
they would walk to that place to see as well."

ਉਤ ਨੁਰੰਗ ਇਮ ਕਰਤੋ ਭਯੋ। ਇਤ ਸਤਿਗੁਰ ਢਿਗ ਸਿਖ ਪਹੁਂਚਯੋ।
ਜਮਾਦਾਰ ਢਿਗ ਪਹੁੰਚਯੋ ਸੋਇ। ਭਾਖਯੋ ਮਿਲਿਨਿ ਗੁਰੂ ਸੰਗ ਹੋਇ ॥੧੯॥
"Meanwhile, as Aurangzeb was doing this,
A Sikh arrived to meet with the Saṯgurū.
First, he approached the prison warden,
and asked for permission to meet the Gurū."

ਡਰ ਤੁਰਕਨਿ ਤੇ ਕਰਿ ਉਰ ਮਾਂਹੀ। ਨਿਜ ਸੰਗ ਲੇ ਗਮਨਯੋਂ ਗੁਰ ਪਾਹੀ।
ਬੰਦਨਿ ਕਰਿ ਸਭਿ ਕਹੇ ਸੰਦੇਸ। 'ਸੁਧ ਹਿਤ ਆਯੋ ਸ਼ੀਘ੍ਰ ਵਿਸ਼ੇਸ਼ ॥੨੦॥
"Whilst embodying fear for the Turks,
he takes the Sikh with him to the Gurū.
The Sikh, in obeisance, says the message:
'I have specially come to ask your condition."

ਤਬਿ ਸਤਿਗੁਰ ਸਭਿ ਬਿਧਿ ਸਮੁਝਾਯੋ। 'ਅੰਤ ਸਮਾ ਤਨ ਕੋ ਅਬਿ ਆਯੋ।
ਰਹੋ ਠੌਰ ਕਾਰਾਗ੍ਰਿਹ ਨੇਰੇ। ਸੀਸ ਆਇ ਝੋਰੀ ਬਿਚ ਤੇਰੇ ॥੨੧॥
"Then the Saṯgurū, in all ways, explains:
'Their (the Turks') end times are approaching.
You must remain standing near the prison house;
our head will fall down into your bindle."

ਬਿਨਾ ਤ੍ਰਾਸ ਬਿਨ ਬਿਲਮ ਸਿਧਾਰੋ। ਪਹੁਂਚਿ ਅਨੰਦਪੁਰਿ ਮਹਿਂ ਸਸਕਾਰੋ।
ਭੁਲੇ ਸਮੈਂ ਪਹੁਂਚਯੋ ਅਬਿ ਆਇ। ਸੀਸ ਹਮਾਰੋ ਲੇ ਪਹੁਂਚਾਇ' ॥੨੨॥
"Then, without fear or hesitation,
go to Anandpur⁶ and cremate it.
You have arrived at the right time;
take our head and deliver it there.'"

⁶ Anandpur refers to a city founded by Sri Guru Tegh Bahadur Ji themselves, which is now located in the district of 'Hoshiarpur.'

ਸੁਨਿਕੈ ਜਮਾਦਾਰ ਸਿਖ ਦੋਇ। ਚਲਯੋ ਦ੍ਰਿ‌ਗਨਿ ਤੇ ਜਲ ਤਬਿ ਰੋਇ।
ਗੁਰ ਸਮੁਝਾਏ 'ਧੀਰ ਧਰੀਜੈ'। ਪਰਮੇਸ਼ੁਰ ਕਹੁ ਸਿਮਰਨ ਕੀਜੈ' ॥੨੩॥
"Upon hearing this, both the warden and the Sikh
begin to cry, and their eyes fill up with tears.
Gurū Ji explain to them: 'have some fortitude,
and meditate upon the lord's name.'"

ਨਿਕਟਿ ਸੇਵ ਹਿਤ ਸਿਖ ਗੁਰਦਿੱਤਾ। ਤਿਸ ਕੋ ਧੀਰਜ ਬਹੁ ਬਿਧਿ ਦਿੱਤਾ।
'ਹਮਰੇ ਪਾਛੈ ਛੋਰਹਿਂ ਤੋਹਿ। ਕਰਹੁ ਤਥਾ ਜਿਮ ਉਰ ਮੈਂ ਹੋਇ' ॥੨੪॥
"Bhai Gurditta stood nearby, at the Gurū's service.
Gurū Ji bestow him tranquility and tell him:
'Upon our departure, we will give you freedom;
you are free to do whatever your heart pleases.'"

ਬੋਲਯੋ ਹਾਥ ਜੋਰਿ 'ਮਮ ਆਸਾ। ਇਤ ਉਤ ਰਹੌਂ ਆਪ ਕੋ ਪਾਸਾ।
ਨਹਿਂ ਪਾਛੇ ਮੈਂ ਜੀਵਨ ਕਰਿ ਹੌਂ। ਤਾਤਕਾਲ ਨਿਜ ਪ੍ਰਾਨਨ ਹਰਿਹੌਂ' ॥੨੫॥
"Then, Bhai Gurditta folds his hands and speaks:
'Here and hereafter, I will remain beside thee.
In the end, I will no longer like to stay living;
I will immediately let go of my human life.'"

ਸੁਨਿ ਸਤਿਗੁਰ ਤਿਹ ਬਾਕ ਬਖਾਨ। ਪੰਚ ਕੋਸ ਪੁਰਿ ਤੇ ਤੁਮ ਥਾਨਾ।
ਭਾਈ ਬ੍ਰਿੰਧ ਰਹਯੋ ਇਕ ਬਾਰੀ। ਗੁਰੂ ਗ੍ਵਾਲਿਯਰ ਕੇਰ ਮਝਾਰੀ ॥੨੬॥
"Upon hearing this, the Saṯgurū says the following:
'Five Kos⁷ from this city, remains a residence.
Baba Budha Ji once stayed at this place,
when Guru Hargobind Ji were at Gwalior."

⁷ Kos is a unit of distance, representing about 2.4 kilometres.

ਤਬਹਿ ਤੁਰੰਗਮ ਲੈ ਸੰਗ ਸਾਰੇ। ਤਹਿਂ ਥਿਰ ਕਰੇ ਤ੍ਰਿਣਲਿ ਕੋ ਚਾਰੇ।
ਤਹਾਂ ਜਾਇ ਤਜੀਅਹਿ ਨਿਜ ਪ੍ਰਾਨ। ਕੀਜਹਿ ਹਮਰੇ ਸੰਗ ਪਯਾਨ' ॥੨੭॥
"At that time, they took all the horses there;
they would graze hay straw for the horses.
You can go there to leave your life form,
and travel with us to the realm of the Gurū.'"

ਇਮ ਕਹਿ ਸਭਿ ਕੋ ਦਿਯੋ ਹਟਾਇ। ਜਮਾਦਾਰ ਸਿਖ ਭੇ ਬਿਸਮਾਇ।
ਇਤਨੇ ਬਿਖੇ ਸਕਲ ਚਲਿ ਆਏ। ਅਧਮ ਸ਼ਾਹੁ ਦੇ ਤੇਗ਼ ਪਠਾਏ ॥੨੮॥
"Upon saying this, they get all to move aside;
the warden and the Sikh remain surprised.
In this time, all the Maulāṇās had arrived.
He, who has sent by the emperor with the sword,"

ਪਿਖਿ ਸਤਿਗੁਰ ਕੋ ਕੀਨਿ ਬਖਾਨ। 'ਜਿਮ ਤੁਮ ਕਹਯੋ ਸ਼ਾਹੁ ਸੁਨਿ ਕਾਨ।
ਅਜ਼ਮਤ ਨਾਮ ਹੇਤੁ ਪਤਿਆਵਨ। ਨਰਬ੍ਰਿੰਦਨ ਕੋ ਕੀਨਿ ਪਠਾਵਨ ॥੨੯॥
"Upon seeing the Saṯgurū, speaks:
'Like you've said, and the emperor has heard,
in order to test your miraculous name,
the emperor has sent numerous people."

ਕਯੋਂ ਨਾਹਕ ਨਿਜ ਪ੍ਰਾਨ ਬਿਨਾਸਹੁ। ਮਾਨਹੁ ਸ਼ਰ੍ਹਾ ਸੁ ਜਿਯਨ ਬਿਲਾਸਹੁ'।
ਕਹਯੋ ਗੁਰੂ 'ਇਹ ਤੇਗ ਜੁ ਐਹੈ। 'ਨਹਿਂ ਕਾਗਦ ਕੋ ਛੇਦਿ ਸਕੈ ਹੈ ॥੩੦॥
"Why are you unjustifiably getting your life ended?
Accept the Quranic law, and enjoy bliss in your life.'
Gurū Ji reply: 'This sword which you have brought,
it will not even be able to cut a hole in the paper."

ਹਮਰੋ ਕਹਯੋ ਸਾਚ ਹੀ ਜਾਨੋ। ਨਹਿਂ ਪ੍ਰਤੀਤ ਤੌ ਪਰਖਨ ਠਾਨਹੁਂ।
ਤਬਹਿ ਪਿੰਜਰੇ ਦ੍ਵਾਰ ਉਘਾਰਾ। ਨਿਕਸੇ ਵਹਿਰ ਬਿੱਗਯਾਨ ਉਦਾਰਾ ॥੩੧॥
"Consider our words to be the truth;
If you do not believe us, you may test it.'
Then, as the door to the iron cage was opened,
the all-knowing, Guru Tegh Bahadur Ji come out."

ਪੁਨ ਕਾਰਾਗ੍ਰਿਹ ਕੋ ਬਡ ਪੌਰ। ਸੋ ਨਿਕਸੇ ਸੋਢੀ ਸਿਰਮੌਰ।
ਲੌਕ ਹਜ਼ਾਰਹੁਂ ਸੁਨਿ ਸੁਨਿ ਆਏ। ਦੂਰ ਦੂਰ ਸਭ ਬਰਜਿ ਹਟਾਏ ॥੩੨॥
Then, through the main gate of the prison,
the apex of the Sodhi clan come through.
Thousands of people had arrived upon hearing;
they were all moved aside to make way."

ਹਿੰਦੂ ਬ੍ਰਿੰਦ ਤੁਰਕ ਸਮੁਦਾਏ। ਖਰੇ ਬਜ਼ਾਰ ਬਿਖੈ ਬਿਸਮਾਏ।
ਨਿਕਟਿ ਕੂਪ ਲਘੁ, ਤਿਸ ਥਲ ਗਏ। ਜਲ ਨਿਕਸਾਯੋ ਮੱਜਨ ਕਿਏ ॥੩੩॥
"Many Hiʼnḏūs and Turks had gathered together;
they stopped at the bazaar and remained surprised.
Gurū Ji approach a small well near the prison;
they take water from the well and have an ablution."

ਜਪੁਜੀ ਪਾਠ ਕਰਨਿ ਪੁਨ ਲਾਗੇ। ਬੈਠੇ, ਹੁਤੋ ਬਿਰਛ ਤਿਸ ਆਗੇ।
ਕਹਯੋ 'ਜਬਹਿ ਹਮ ਸੀਸ ਨਿਵਾਇਂ। ਤਬਿ ਦੇਖਹੁ, ਤੁਮ ਤੇਗ਼ ਚਲਾਇ'॥੩੪॥
"Then, they start the recital of the Japuji.
There remained a tree in front of the well;
Gurū Ji take a seat in front of that tree.
Then, they say: 'When we bow our head,
look to us, and strike a blow with the sword.'"

ਇਮ ਕਹਿ ਸਤਿਗੁਰ ਤਰੁਵਰੁ ਤਰੇ। ਬੈਠਿ ਅਡੋਲ ਪਾਠ ਜਪ ਕਰੇ।
ਮੱਘ੍ਰ ਪੰਚਮੀ ਸੁਦੀ ਪਛਾਨਹੁਂ। ਸੁਰਗੁਰਵਾਰ ਤਬਹਿ ਪਹਿਚਾਨਹੁਂ ॥੩੫॥
"Upon saying this, Saṯgurū Ji sit down steadily;
they continue to recite the prayer of the Japuji.
'Twas the fifth day of the 'Margashirsha Sudi,'
Consider the day to be 'Veervaar' (Thursday)."

ਸੰਮਤ ਸੱਤਰਾਂ ਸੈ ਬੱਤੀਸਾ। ਭਾਣਾ ਵਰਤਾਯੋ ਜਗਦੀਸ਼ਾ।
ਸੀਸ ਦੀਯੋ ਪਰ ਸਿਰਰ ਨ ਦੀਨਾ। ਧਰਮ ਸੁ ਰਾਖਯੋ ਸਰਬ ਪ੍ਰਬੀਨਾ ॥੩੬॥
"'Twas the year seventeen thirty-two (Bikrami Samvat),
when the martyrdom of Guru Tegh Bahadur Ji occurred.
Gurū Ji sacrificed their head, but not their persistence.
They continued to uphold their all-superior Dharma."

ਢਰਯੋ ਦੁਪਹਿਰਾ ਜਬਿ ਇਕ ਘਰੀ। ਜਪਜੀ ਪਠਤਿ ਸੁ ਪੂਰੀ ਕਰੀ।
ਭੋਗ ਪਾਇ ਜਬਿ ਸੀਸ ਨਿਵਾਯੋ। ਪੁਨ ਊਪਰ ਕੋ ਜਬਹਿ ਉਠਾਯੋ ॥੩੭॥
"When one 'Gharhi' had passed after the noon,
they had completed their recital of the Japuji.
When they bowed their head upon completion,
and when they raised their head back upwards,"

ਸਈਯਦ ਤਬਿ ਕਰਿ ਕੈ ਬਲ ਬਾਹੂ। ਤੇਗ ਪ੍ਰਹਾਰਿ ਤਾਕਿ ਗਰ ਮਾਂਹੂ।
ਕਰੀ ਚਲਾਵਨਿ ਗਈ ਨ ਤਹਿਂ ਲੌ। ਧਰ ਤੇ ਸਿਰ ਉਤਰਯੋ ਗੁਰ ਪਹਿਲੌਂ ॥੩੮॥
"then, the Sayyid embodied strength within his arms;
he struck a blow with the sword onto the Gurū's neck.
He struck the sword, but it did not reach their neck;
Gurū Ji's head had already fallen from their torso."

ਫੋਕੇ ਵਾਰ ਝਟਕ ਭੁਜ ਪਰੀ। ਲਗੀ ਨ ਗ੍ਰੀਵਾ ਮਹਿਂ, ਉਰ ਧਰੀ।
ਉਡਯੋ ਸੀਸ ਹੁਇ ਅੰਤਰ ਧਯਾਨਾ। ਬਹੀ ਅੰਧੇਰੀ ਧੂਲ ਮਹਾਨਾ ॥੩੯॥
"From the vain blow of the sword, his arms felt shock.
The sword had not even come close to Gurū Ji's neck,
through inner concentration, their head had flown off.
A huge windstorm ensued; dust was circling immensely."

ਸਭਿ ਕੇ ਮੁੰਦੇ ਬਿਲੋਚਨ ਐਸੇ। ਕਛੂ ਬਿਲੋਕਯੋ ਜਾਇ ਨ ਜੈਸੇ।
ਹਾਇ ਹਾਇ ਸਭਿ ਤਿਹ ਛਿਨ ਕੀਨਾ। 'ਬਡ ਅਪਰਾਧ ਤੁਰਕਪਤਿ ਲੀਨਾ' ॥੪੦॥
"The dust had blinded everyone's eyes,
to the point where nothing was visible.
All bewailed 'Alas! Alas!' whilst saying:
'The emperor has committed a grave sin.'"

ਧਰਕ ਉਠੀ ਸਭਿ ਕੀ ਤਬਿ ਛਾਤੀ। ਲਖਯੋ ਰਿਦੇ, ਭਾ ਬਡ ਉਤਪਾਤੀ।
ਤਿਹ ਸਿਖ ਕੀ ਝੋਰੀ ਸਿਰ ਆਯਹੁ। ਤ੍ਰਸਤਿ ਹੋਹਿ ਤਿਨ ਭਲੇ ਛਪਾਯਹੁ ॥੪੧॥
"Then everyone's chests started pulsating;
they consider Aurangzeb a sinner in their hearts.
The Gurū's head had fallen into the Sikh's bindle;
In fear, he completely hid the head from sight."

ਹਟਿ ਕਿਸਹੂੰ ਕੀ ਦਿਸ਼ਿ ਨਹਿਂ ਦੇਖਾ। ਨਿਕਸਯੋ ਪੁਰਿ ਤੇ ਸ਼ੀਘ੍ਰ ਵਿਸ਼ੇਖਾ।
ਜਿਤਿਕ ਬੇਗ ਬਪੁ ਮਹਿਂ ਬਲ ਜੇਤਾ। ਗਮਨਯੋਂ ਮਾਰਗ ਮਹਿਂ ਕਰਿ ਤੇਤਾ ॥੪੨॥
"Upon going, he never once looked back;
very swiftly he made his way out of the city.
As much strength and stamina was in his body,
he used all of it, and ran towards the right path."

ਨਿਸ ਬਾਸੂਰ ਮਹਿਂ ਕੀਨਿ ਪਯਾਨਾ। ਨਹਿਂ ਬਿਸਰਾਮ ਕੀਨਿ ਕਿਸ ਥਾਨਾ।
ਸਿਮਰਤਿ ਗੁਰੂ ਗ਼ਰੀਬ ਨਿਵਾਜ। 'ਰਾਖਹੁ ਨਿਜ ਦਾਸਨ ਕੀ ਲਾਜ' ॥੪੩॥
"Day and night, he continued walking;
never did he stop to rest at any place.
He continued meditating on the Gurū,
repeating: 'Protect the honour of thy servants.'"

ਨਿਕਸਿ ਗਯੋ ਪੁਰਿ ਤੇ ਸਿਖ ਜਬੈ। ਬਹੀ ਅੰਧੇਰੀ ਮਿਟਿਗੀ ਤਬੈ।
ਧਰ ਪਰ ਧਰ ਸਭਿ ਨਰਨਿ ਨਿਹਾਰਾ। ਨਹੀਂ ਸੀਸ, ਲਖਿਕੈ ਡਰ ਧਾਰਾ ॥੪੪॥
"As the Sikh had gotten outside of the city,
then the windstorm finally came to a stop.
All stared at the Gurū's body upon the earth;
they embody fear, as they do not see the head."

-

ਬਾਰ੍ਹਵੀਂ ਰਾਸ ਦਾ ਪੈਂਠਵਾਂ ਅਧਿਆਇ ਸਮਾਪਤ ਹੋਇਆ ॥੬੫॥
"The sixty-fifth chapter of the twelfth 'Raas' has concluded."



- Sri Gur Pratap Suraj Granth; Raas 12, Chapter 65
  Author: Mahakavi Bhai Santokh Singh (English Translation: Parmveer Singh)

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!

Comments